ਇਹ ਨੇ ਛੇਤੀ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ

By: Sukhwinder Singh | | Last Updated: Saturday, 13 May 2017 11:38 AM
ਇਹ ਨੇ ਛੇਤੀ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ

ਲੁਧਿਆਣਾ: ਧਰਤੀ ਹੇਠਲਾ ਪਾਣੀ ਦਾ ਪੱਧਰ ਡਿੱਗਣ ਤੋਂ ਬਚਾਉਣ ਅਤੇ ਹੋਰ ਕੁਦਰਤੀ ਸੋਮਿਆਂ ਦੀ ਸੰਭਾਲ ਸੰਬੰਧੀ ਜਾਗਰੂਕ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ ਨੇ ਬੀਜਾਂ ਸੰਬੰਧੀ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਕਿਸਾਨ ਝੋਨੇ ਦੀ ਇੱਕ ਹੀ ਕਿਸਮ ਥੱਲੇ ਸਾਰਾ ਰਕਬਾ ਨਾ ਲਿਆਉਣ ਬਲਕਿ ਪੀਏਯੂ ਵੱਲੋਂ ਪ੍ਰਮਾਣਿਤ ਇੱਕ ਤੋਂ ਵੱਧ ਕਿਸਮਾਂ ਦੀ ਚੋਣ ਕਰਨ ।

 

 

ਪੀਏਯੂ ਦੀਆਂ ਇਹ ਪੀ ਆਰ ਕਿਸਮਾਂ ਮੁਕਾਬਲਤਨ ਛੇਤੀ ਪੱਕਣ ਵਾਲੀਆਂ ਹਨ । ਇਹਨਾਂ ਕਿਸਮਾਂ ਪੀ ਆਰ 121, ਪੀ ਆਰ 122, ਪੀ ਆਰ 123, ਪੀ ਆਰ 124 ਅਤੇ ਪੀ ਆਰ 114 ਦਾ ਮਿਆਰੀ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਇਸ ਦੇ ਹੋਰ ਕੇਂਦਰਾਂ ਤੇ ਮਿਲ ਰਿਹਾ ਹੈ। ਇਸ ਤੋਂ ਇਲਾਵਾ ਪੂਸਾ ਬਾਸਮਤੀ 1121 ਅਤੇ ਚਾਰੇ ਵਾਲੀ ਮੱਕੀ ਜੇ 1006 ਦਾ ਬੀਜ ਵੀ ਉਪਲਬੱਧ ਹੈ।

 

ਇਹ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ ਜੋ ਕਿ ਯੂਨੀਵਰਸਿਟੀ ਦੇ ਗੇਟ ਨੰ: 1 ਤੇ ਸਥਿਤ ਹੈ ਅਤੇ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਖੇਤਰਾਂ ਵਿਚ ਸਥਾਪਿਤ ਖੋਜ ਕੇਂਦਰਾਂ, ਬੀਜ ਫਾਰਮਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੋਂ ਮਿਲ ਰਿਹਾ ਹੈ । ਕੰਮ ਵਾਲੇ ਦਿਨਾਂ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਸਮੇਤ ਹਫਤੇ ਦੇ ਸੱਤੇ ਦਿਨ ਇਹ ਦੁਕਾਨਾਂ ਖੁੱਲੀਆਂ ਰਹਿੰਦੀਆਂ ਹਨ ।

 

ਉਨ੍ਹਾਂ  ਕਿਹਾ ਕਿ ਕਿਸਾਨ ਭਰਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਚੰਗਾ ਮੁਨਾਫਾ ਲੈਣ ਲਈ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਉਨੱਤ ਕਿਸਮਾਂ ਹੀ ਬੀਜਣ ।ਬੀਜਾਂ ਸੰਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਨਿਰਦੇਸ਼ਕ (ਬੀਜ) ਨੂੰ 94640-37325, 98724-28072 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨ, ਬੀਜਾਂ ਸਬੰਧੀ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ।

 

ਅੰਮ੍ਰਿਤਸਰ -98555-56672 ਮੁਹਾਲੀ : 98722-18677

ਬਠਿੰਡਾ – 94636-28801, 94177-32932 ਮੁਕਤਸਰ : 98556-20914

ਬਰਨਾਲਾ – 81463-78885 ਮਾਨਸਾ : 94176-26843

ਫਿਰੋਜ਼ਪੁਰ -95018-00488 ਨੂਰਮਹਿਲ: 98889-00329

ਫਤਿਹਗੜ੍ਹ ਸਾਹਿਬ: 81465-70699 ਪਟਿਆਲਾ : 94173-60460

ਫਰੀਦਕੋਟ : 98553-21902 ਪਠਾਨਕੋਟ : 81464- 00233

ਫਾਜਿਲਕਾ : 81959-50560 ਰੂਪਨਗਰ : 97800- 90300

ਗੁਰਦਾਸਪੁਰ: 98766-10461 ਸਮਰਾਲਾ : 94650-62593

ਹੁਸਿਆਰਪੁਰ : 98157-51900 ਸੰਗਰੂਰ: 99881- 11757

ਕਪੂਰਥਲਾ: 94643-82711 ਸ਼ਹੀਦ ਭਗਤ ਸਿੰਘ ਨਗਰ : 98155-47607

ਲੁਧਿਆਣਾ : 98146-18018 ਤਰਨਤਾਰਨ : 98146-93189

ਮੋਗਾ : 98722-07932

First Published: Saturday, 13 May 2017 11:35 AM

Related Stories

 ਮੱਕੀ ਤੇ ਸੂਰਜਮੁੱਖੀ ਦੀ ਖਰੀਦ ਤੋਂ ਪੰਜਾਬ ਸਰਕਾਰ ਦੇ ਹੱਥ ਖੜ੍ਹੇ..
ਮੱਕੀ ਤੇ ਸੂਰਜਮੁੱਖੀ ਦੀ ਖਰੀਦ ਤੋਂ ਪੰਜਾਬ ਸਰਕਾਰ ਦੇ ਹੱਥ ਖੜ੍ਹੇ..

ਚੰਡੀਗੜ: ਸੂਬੇ ਵਿੱਚ ਮੱਕੀ ਤੇ ਸੂਰਜਮੁੱਖੀ ਦੀ ਖਰੀਦ ਪ੍ਰਤੀ ਪੰਜਾਬ ਸਰਕਾਰ ਨੇ

'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ
'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ

ਚੰਡੀਗੜ੍ਹ: ਆਰਥਕ ਮੰਦਹਾਲੀ ਤੇ ਸਰਕਾਰਾਂ ਦੇ ਬੇਰੁਖੀ ਕਾਰਨ ਆਤਮਹੱਤਿਆ ਕਰ ਰਹੇ

ਮੋਦੀ ਦੀ ਫ਼ਸਲ ਬੀਮਾ ਯੋਜਨਾ ਦੀ ਖੁੱਲ੍ਹੀ ਪੋਲ, ਕਿਸਾਨ ਨਹੀਂ ਬੀਮਾ ਕੰਪਨੀਆਂ ਹੋਈਆਂ ਮਾਲੋਮਾਲ
ਮੋਦੀ ਦੀ ਫ਼ਸਲ ਬੀਮਾ ਯੋਜਨਾ ਦੀ ਖੁੱਲ੍ਹੀ ਪੋਲ, ਕਿਸਾਨ ਨਹੀਂ ਬੀਮਾ ਕੰਪਨੀਆਂ ਹੋਈਆਂ...

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਫ਼ਸਲ ਬੀਮਾ ਯੋਜਨਾ ਨੂੰ

ਦੇਸ਼ 'ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਲਿਆ ਇਹ ਫੈਸਲਾ
ਦੇਸ਼ 'ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਲਿਆ ਇਹ ਫੈਸਲਾ

ਨਵੀਂ ਦਿੱਲੀ : ਦੇਸ਼ ‘ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਸਾਰੇ ਬਦਲਾਂ

ਸੰਕਟ 'ਚ ਘਿਰੇ ਆਲੂ ਉਤਪਾਦਕਾਂ ਲਈ ਕੈਪਟਨ ਦਾ ਨਵਾਂ ਐਲਾਨ
ਸੰਕਟ 'ਚ ਘਿਰੇ ਆਲੂ ਉਤਪਾਦਕਾਂ ਲਈ ਕੈਪਟਨ ਦਾ ਨਵਾਂ ਐਲਾਨ

ਚੰਡੀਗੜ੍ਹ : ਪੰਜਾਬ ਸੂਬੇ ਦੇ ਸੰਕਟ ‘ਚ ਘਿਰੇ ਆਲੂ ਉਤਪਾਦਕ ਕਿਸਾਨਾਂ ਨੂੰ ਰਾਹਤ

ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ
ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ

ਸ੍ਰੀ ਮੁਕਤਸਰ ਸਾਹਿਬ : ਪਿੰਡ ਭੁੱਲਰ ਦੀ ਢਾਣੀ ਨਿਵਾਸੀ 55 ਸਾਲਾ ਕਿਸਾਨ ਨੇ ਆਰਥਿਕ

ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ
ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਤੇੜਾ ਕਲਾਂ ਦੇ ਵਸਨੀਕ ਕਿਸਾਨ ਮੇਜਰ ਸਿੰਘ ਵੱਲੋਂ

ਚਿੱਟੀ ਮੱਖੀ ਦੁਆਲੇ ਹੋਏ ਕੈਪਟਨ ਅਮਰਿੰਦਰ
ਚਿੱਟੀ ਮੱਖੀ ਦੁਆਲੇ ਹੋਏ ਕੈਪਟਨ ਅਮਰਿੰਦਰ

ਚੰਡੀਗੜ੍ਹ: ਸਾਉਣੀ ਦੌਰਾਨ ਨਰਮੇ ਦੀ ਪੈਦਾਵਾਰ ਵਿੱਚ ਵੱਡਾ ਵਾਧਾ ਹੋਣ ਦੀ ਸੰਭਾਵਨਾ

ਮੋੜ ਮੰਡੀ ਦੇ ‘ਨਰਸਰੀ ਕਿੰਗ’ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ
ਮੋੜ ਮੰਡੀ ਦੇ ‘ਨਰਸਰੀ ਕਿੰਗ’ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ

ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਦੇ ਮੋੜ ਮੰਡੀ ਦੇ ਪਿੰਡ ਸੁੱਖਾ ਸਿੰਘ ਵਾਲਾ ਦੇ ਕਿਸਾਨ

ਕਿਸਾਨਾਂ ਨਾਲ ਠੱਗੀ! ਸਾਬਕਾ ਮੁੱਖ ਮੰਤਰੀ ਬਾਦਲ ਦੇ ਮੁਆਵਜ਼ਾ ਚੈੱਕ ਹੋਏ ਬਾਊਸ
ਕਿਸਾਨਾਂ ਨਾਲ ਠੱਗੀ! ਸਾਬਕਾ ਮੁੱਖ ਮੰਤਰੀ ਬਾਦਲ ਦੇ ਮੁਆਵਜ਼ਾ ਚੈੱਕ ਹੋਏ ਬਾਊਸ

ਚੰਡੀਗੜ੍ਹ: ਕੰਡਿਆਲੀ ਤਾਰ ਵਾਲੇ ਕਿਸਾਨ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਦਰਅਸਲ