ਕਣਕ ਦਾ ਨਾੜ ਸਾੜਨ ਵਾਲੇ 788 ਕੇਸ, 226 ਕਿਸਾਨਾਂ ਨੂੰ 8.75 ਲੱਖ ਜ਼ੁਰਮਾਨਾ

By: Sukhwinder Singh | | Last Updated: Monday, 8 May 2017 3:14 PM
ਕਣਕ ਦਾ ਨਾੜ ਸਾੜਨ ਵਾਲੇ 788 ਕੇਸ, 226 ਕਿਸਾਨਾਂ ਨੂੰ 8.75 ਲੱਖ ਜ਼ੁਰਮਾਨਾ

ਚੰਡੀਗੜ੍ਹ: 1 ਅਪ੍ਰੈਲ ਤੋਂ ਲੈ ਕੇ 4 ਮਈ ਤੱਕ ਰਾਜ ਵਿੱਚ ਨਾੜ ਨੂੰ ਅੱਗ ਲੱਗਣ ਦੇ ਕਰੀਬ 788 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ 226 ਮਾਮਲਿਆਂ ਦੀ ਪਛਾਣ ਕਰ ਲਈ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕਿਸਾਨਾਂ ਨੂੰ 8.75 ਲੱਖ ਰੁਪਏ ਦੇ ਕਰੀਬ ਜੁਰਮਾਨਾ ਲਾਇਆ ਗਿਆ ਹੈ। ਟੀਮਾਂ ਨੇ ਤਾਂ 4 ਲੱਖ ਦੇ ਕਰੀਬ ਜੁਰਮਾਨੇ ਦੀ ਰਕਮ ਤਾਂ ਮੌਕੇ ਤੋਂ ਹੀ ਵਸੂਲ ਕਰ ਲਈ ਸੀ ਤੇ ਬਾਕੀ ਜੁਰਮਾਨੇ ਦੀ ਰਕਮ ਕਿਸਾਨਾਂ ਨੇ ਬਾਅਦ ਵਿੱਚ ਜਮਾਂ ਕਰਵਾਉਣ ਦਾ ਭਰੋਸਾ ਦਿੱਤਾ ਹੈ।
ਇਸ ਵਿੱਚ ਅਹਿਮ ਗੱਲ ਇਹ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਹਿਲੀ ਵਾਰ ਸੈਟੇਲਾਈਟ ਦੀ ਸਹਾਇਤਾ ਨਾਲ ਅੱਗ ਲੱਗਣ ਵਾਲੀਆਂ ਥਾਵਾਂ ਦੀ ਪਛਾਣ ਕਰਕੇ ਮਾਮਲੇ ਫੜੇ ਹਨ। ਇਨ੍ਹਾਂ ਵਿੱਚ ਨਾੜ ਨੂੰ ਅੱਗ ਲਾਉਣ ਵਾਲਿਆਂ ਨੂੰ ਜੁਰਮਾਨੇ ਕੀਤੇ ਗਏ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਜਿੱਥੇ ਪਠਾਨਕੋਟ ਵਿੱਚ ਇੱਕ ਤੇ ਰੋਪੜ ਵਿੱਚ ਦੋ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ, ਉੱਥੇ ਫ਼ਿਰੋਜਪੁਰ, ਮਾਨਸਾ ਵਿੱਚ ਇਹ ਮਾਮਲੇ ਸਭ ਤੋਂ ਜ਼ਿਆਦਾ ਪਾਏ ਗਏ ਹਨ।
ਬੋਰਡ ਨੇ ਨਾੜ ਨੂੰ ਅੱਗ ਲਾਉਣ ਵਾਲਿਆਂ ਨੂੰ ਚਲਾਨ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਤੋਂ ਬਾਅਦ ਕੀਤੇ ਹਨ। ਇਨ੍ਹਾਂ ਵਿੱਚ ਦੋ ਏਕੜ ਵਾਲੀ ਜ਼ਮੀਨ ਮਾਲਕ ਨੂੰ 2500 ਰੁਪਏ, 5 ਏਕੜ ਵਾਲਿਆਂ ਨੂੰ 5,000, 10 ਏਕੜ ਵਾਲਿਆਂ ਨੂੰ 10,000 ਰੁਪਏ ਦਾ ਜੁਰਮਾਨਾ ਕਰਨ ਦਾ ਨਿਯਮ ਲਾਗੂ ਕੀਤਾ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਵਾਰ ਪਹਿਲਾਂ ਹੀ ਮਾਮਲਿਆਂ ਦੀ ਨਿਗਰਾਨੀ ਰੱਖੀ ਹੋਈ ਸੀ। ਸੈਟੇਲਾਈਟ ਰਾਹੀਂ ਜਾਣਕਾਰੀ ਲੈਣ ਵਾਲੇ ਵਿਭਾਗ ਨੂੰ ਰਿਮੋਟ ਸੈਂਸਿੰਗ ਨਾਲ ਸੰਪਰਕ ਕਰਕੇ ਉਸ ਨੂੰ ਅੱਗ ਲੱਗਣ ਵਾਲੀਆਂ ਥਾਵਾਂ ਦੀ ਸੈਟੇਲਾਈਟ ਨਾਲ ਪਛਾਣ ਕਰਕੇ ਬੋਰਡ ਨੂੰ ਇਸ ਦੀ ਜਾਣਕਾਰੀ ਸਿੱਧੇ ਭੇਜਣ ਦੀ ਹਦਾਇਤ ਦਿੱਤੀ ਸੀ। ਦੱਸਿਆ ਜਾਂਦਾ ਹੈ ਕਿ ਬੋਰਡ ਨੇ ਇਸ ਕੰਮ ਲਈ ਪਹਿਲਾਂ ਹੀ ਬਣਦੀ ਫ਼ੀਸ ਜਮਾਂ ਵੀ ਕਰਵਾ ਦਿੱਤੀ ਸੀ।
ਰਿਮੋਟ ਸੈਂਸਿੰਗ ਵਿਭਾਗ ਨੇ ਇਸ ਵਾਰ ਪੰਜਾਬ ਦੇ ਖੇਤਾਂ ਵਿੱਚ ਕਣਕ ਦੀ ਕਟਾਈ ਤੋਂ ਬਾਅਦ ਉਨ੍ਹਾਂ ਥਾਵਾਂ ਦੇ ਸੈਟੇਲਾਈਟ ਨਾਲ ਜਾਣਕਾਰੀ ਲੈ ਲਈ ਜਿੱਥੇ ਕਿ ਨਾੜ ਨੂੰ ਅੱਗ ਲਾਈ ਗਈ ਸੀ। ਇਸ ਦੀ ਜਾਣਕਾਰੀ ਪਹਿਲਾਂ ਉਸੇ ਵੇਲੇ ਬੋਰਡ ਨੂੰ ਦਿੱਤੀ ਗਈ ਜਿਸ ਨੇ ਸਬੰਧਤ ਇਲਾਕਿਆਂ ਦੇ ਡੀ. ਸੀ. ਤੋਂ ਇਲਾਵਾ ਮਾਲ ਵਿਭਾਗ ਦੇ ਅਧਿਕਾਰੀਆਂ ਕੋਲ ਪੁੱਜਦੀ ਕਰ ਦਿੱਤੀ ਸੀ। ਸੈਟੇਲਾਈਟ ਨਾਲ ਪਹਿਲੀ ਵਾਰ ਬੋਰਡ ਨੇ ਨਾੜ ਨੂੰ ਅੱਗ ਲੱਗਣ ਦੇ ਕਰੀਬ 788 ਮਾਮਲੇ ਫੜੇ ਹਨ ਜਿਨ੍ਹਾਂ ਵਿਚ 226 ਮਾਮਲਿਆਂ ਦੀ ਪਛਾਣ ਕਰ ਲਈ ਗਈ ਹੈ।

First Published: Monday, 8 May 2017 3:14 PM

Related Stories

ਆੜ੍ਹਤੀਏ ਤੋਂ ਤੰਗ ਆਕੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ
ਆੜ੍ਹਤੀਏ ਤੋਂ ਤੰਗ ਆਕੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ

ਚੰਡੀਗੜ੍ਹ : ਲੰਬੀ ਹਲਕੇ ਦੇ ਪਿੰਡ ਫਤਿਹਪੁਰ ਮਨੀਆਂ ਵਿਚ ਆੜ੍ਹਤੀਏ ਤੋਂ

ਕਰਜ਼ੇ ਨਾ ਮੋੜਣ ਵਾਲੇ ਕਿਸਾਨਾਂ 'ਤੇ ਪਵੇਗੀ ਵੱਡੀ ਮਾਰ
ਕਰਜ਼ੇ ਨਾ ਮੋੜਣ ਵਾਲੇ ਕਿਸਾਨਾਂ 'ਤੇ ਪਵੇਗੀ ਵੱਡੀ ਮਾਰ

ਚੰਡੀਗੜ੍ਹ: ਬੈਂਕਿੰਗ ਖੇਤਰ ਵਿਚਲੇ ਸੂਤਰਾਂ ਦਾ ਕਹਿਣਾ ਹੈ ਕਿ ਕਰਜ਼ਾ ਮੁਆਫ਼ੀ

ਬਰਨਾਲਾ ਦੇ ਕਿਸਾਨ ਦੀ ਦਿਲ ਹਲੂਣ ਦੇਣ ਵਾਲੀ ਕਹਾਣੀ
ਬਰਨਾਲਾ ਦੇ ਕਿਸਾਨ ਦੀ ਦਿਲ ਹਲੂਣ ਦੇਣ ਵਾਲੀ ਕਹਾਣੀ

ਚੰਡੀਗੜ੍ਹ: ਕਿਸਾਨ ਦੀ ਦੁਰਦਸ਼ਾ ਨੂੰ ਬਿਆਨ ਕਰਦੀ ਬਰਨਾਲਾ ਦੀ ਇੱਕ ਘਟਨਾ ਨੇ ਹਰ ਕਿਸੇ

ਮਾਲਵੇ ਦੇ ਕਿਸਾਨਾਂ ਲ਼ਈ ਖਿੱਚ ਦਾ ਕੇਂਦਰ ਬਣੀ ਇਹ ਨਵੀਂ ਮਸ਼ੀਨ
ਮਾਲਵੇ ਦੇ ਕਿਸਾਨਾਂ ਲ਼ਈ ਖਿੱਚ ਦਾ ਕੇਂਦਰ ਬਣੀ ਇਹ ਨਵੀਂ ਮਸ਼ੀਨ

ਚੰਡੀਗੜ੍ਹ : ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਫਸਲ ’ਤੇ ਕੀਟਨਾਸ਼ਕ ਦਵਾਈਆਂ ਦਾ

ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੇ ਕੇਂਦਰ ਦਾ ਕੋਰੀ ਨਾਹ..
ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਤੇ ਕੇਂਦਰ ਦਾ ਕੋਰੀ ਨਾਹ..

ਚੰਡੀਗੜ੍ਹ :ਕੇਂਦਰੀ ਖੇਤੀਬਾੜੀ ਰਾਜ ਮੰਤਰੀ ਪਰਸ਼ੋਤਮ ਰੁਪਾਲਾ ਨੇ ਸੰਸਦ ਦੇ ਦੋਵਾਂ

ਕਿਸਾਨਾਂ ਵੱਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ
ਕਿਸਾਨਾਂ ਵੱਲੋਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਦਾ ਐਲਾਨ

ਚੰਡੀਗੜ੍ਹ :ਪੰਜਾਬ ਦੀਆਂ ਚਾਰ ਕਿਸਾਨੀ ਜਥੇਬੰਦੀਆਂ ਨੇ ਇਕਸੁਰ ਹੁੰਦਿਆਂ 9 ਅਗਸਤ

ਕਰਜ਼ੇ ਕਾਰਨ 26 ਸਾਲਾ ਕਿਸਾਨ ਨੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ
ਕਰਜ਼ੇ ਕਾਰਨ 26 ਸਾਲਾ ਕਿਸਾਨ ਨੇ ਰੇਲਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ :ਮਾਨਸਾ ਸ਼ਹਿਰ ਦੇ ਇਕ ਨੌਜਵਾਨ ਕਿਸਾਨ ਨੇ ਕਰਜ਼ੇ ਕਾਰਨ ਰੇਲਗੱਡੀ ਅੱਗੇ