ਪੰਜਾਬ 'ਚ ਨਾੜ ਨੂੰ ਅੱਗ ਲਾਉਣ 'ਚ ਤਰਨਤਾਰਨ ਸਭ ਤੋਂ ਅੱਗੇ..

By: abp sanjha | | Last Updated: Saturday, 13 May 2017 9:54 AM
ਪੰਜਾਬ 'ਚ ਨਾੜ ਨੂੰ ਅੱਗ ਲਾਉਣ 'ਚ ਤਰਨਤਾਰਨ ਸਭ ਤੋਂ ਅੱਗੇ..

ਚੰਡੀਗੜ੍ਹ: ਪੰਜਾਬ ਰਿਮੋਟ ਸੈਂਸਿੰਗ ਕੇਂਦਰ ਲੁਧਿਆਣਾ ਤੋਂ ਮਿਲੀ ਸੂਚਨਾ ਮੁਤਾਬਿਕ 10 ਮਈ ਤੱਕ ਨਾੜ ਨੂੰ ਅੱਗ ਲਾਉਣ ਬਾਰੇ ਪੰਜਾਬ ਵਿੱਚ 12132 ਰਿਪੋਰਟਾਂ ਮਿਲੀਆਂ ਹਨ। ਇਸ ਵਿੱਚ ਸਭ ਤੋਂ ਵੱਧ 1723 ਕਣਕ ਦੇ ਨਾੜ ਨੂੰ ਅੱਗ ਲਾਉਣ ਦੇ ਮਾਮਲੇ ਜ਼ਿਲ੍ਹਾ ਤਰਨਤਾਰਨ ਤੋਂ ਪ੍ਰਾਪਤ ਹੋਏ ਹਨ, ਜਦੋਂ ਕਿ ਫਿਰੋਜ਼ਪੁਰ ‘ਚ 1168, ਅੰਮਿ੍ਤਸਰ 1124, ਮੋਗਾ 1083, ਬਠਿੰਡਾ 895 ਅਤੇ ਸੰਗਰੂਰ ‘ਚ 743 ਖੇਤਾਂ ‘ਚ ਨਾੜ ਨੂੰ ਅੱਗ ਲਾਉਣ ਦੇ ਮਾਮਲੇ ਪਾਏ ਗਏ ਹਨ।

 

ਇਸ ਕੇਂਦਰ ਦੇ ਅੰਕੜੇ ਮੁਤਾਬਕ 2936 ਕੇਸ ਅਜਿਹੇ ਪਾਏ ਗਏ ਹਨ ਜਿਨ੍ਹਾਂ ‘ਤੇ ਕਾਰਵਾਈ ਦੀ ਲੋੜ ਨਹੀਂ ਭਾਵ ਇਥੇ ਅੱਗ ਦਾ ਕਾਰਨ ਬਿਜਲੀ ਦੇ ਚੰਗਿਆੜੇ ਹਨ ਜਾਂ ਕੋਈ ਹੋਰ ਕਾਰਨ ਪਾਇਆ ਗਿਆ ਹੈ। ਇਸ ਕੇਂਦਰ ਨੇ ਇਕੱਲੀ 10 ਮਈ ਨੂੰ 1226 ਘਟਨਾਵਾਂ ਅੱਗ ਲਾਉਣ ਦੀਆਂ ਦਰਜ ਕੀਤੀਆਂ ਹਨ।

 

 

ਇਸ ਕੇਂਦਰ ਵੱਲੋਂ ਕੀਤੀ ਸਿਫਾਰਸ਼ ਮੁਤਾਬਕ 966 ਕੇਸਾਂ ਨੂੰ ਜੁਰਮਾਨਾ ਕੀਤਾ ਗਿਆ ਹੈ ਜਿਸ ਦੀ ਰਾਸ਼ੀ 3.47 ਕਰੋੜ ਬਣਦੀ ਹੈ ਇਸ ਵਿਚੋਂ 1.14 ਕਰੋੜ ਜੁਰਮਾਨਾ ਜਮ੍ਹਾਂ ਹੋ ਚੱਕਾ ਹੈ ਜਦੋਂ ਕਿ 8230 ਕੇਸਾਂ ‘ਚ ਹਾਲੇ ਕਰਵਾਈ ਕਰਨੀ ਬਕਾਇਆ ਪਈ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਮਾਮਲੇ ਪੁਲਿਸ ਕੋਲ ਵੱਖ ਵੱਖ ਥਾਣਿਆਂ ਵਿਚ ਵੀ ਦਰਜ ਕਰਾਏ ਗਏ ਹਨ।

 

 

ਜੇਕਰ ਹੋਰਨਾਂ ਜ਼ਿਲਿਆਂ ‘ਤੇ ਝਾਤੀ ਮਾਰੀ ਜਾਵੇ ਤਾਂ ਬਰਨਾਲਾ ‘ਚ 478, ਫਰੀਦਕੋਟ 307, ਫਤਹਿਗੜ੍ਹ ਸਾਹਿਬ 116, ਫਾਜ਼ਿਲਕਾ 309, ਗੁਰਦਾਸਪੁਰ 843, ਹੁਸ਼ਿਆਰਪੁਰ 402, ਜਲੰਧਰ 251, ਕਪੂਰਥਲਾ 334, ਲੁਧਿਆਣਾ 547, ਮਾਨਸਾ 547, ਪਟਿਆਲਾ 484, ਰੋਪੜ 68, ਅਜੀਤ ਗੜ੍ਹ ਮੋੋਹਾਲੀ 69, ਸ਼ਹੀਦ ਭਗਤ ਸਿੰਘ ਨਗਰ 127 ਅਤੇ ਮੁਕਤਸਰ 409 ਵਿਚ ਖੇਤਾਂ ਵਿਚ ਨਾੜ ਨੂੰ ਅੱਗ ਲਾਉਣ ਦੇ ਮਾਮਲਿਆਂ ਦਾ ਪਤਾ ਲੱਗਾ ਹੈ।

 

 

ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਰਿਮੋਟ ਸੈਂਸਿੰਗ ਕੇਂਦਰ ਲੁਧਿਆਣਾ ‘ਚ ਸਥਾਪਿਤ ਕੀਤਾ ਗਿਆ ਹੈ ਜੋ ਉਪ ਗ੍ਰਹਿ (ਸੈਟੇਲਾਈਟ) ਰਾਹੀਂ ਰਾਜ ਦੇ ਕਿਸੇ ਵੀ ਖੇਤਰ ‘ਚ ਅੱਗ ਲੱਗਣ ਦੀ ਸੂਚਨਾ ਸਬੰਧਤ ਡਿਪਟੀ ਕਮਿਸ਼ਨਰ ਨੂੰ ਭੇਜਦਾ ਹੈ।

First Published: Saturday, 13 May 2017 9:34 AM

Related Stories

 ਮੱਕੀ ਤੇ ਸੂਰਜਮੁੱਖੀ ਦੀ ਖਰੀਦ ਤੋਂ ਪੰਜਾਬ ਸਰਕਾਰ ਦੇ ਹੱਥ ਖੜ੍ਹੇ..
ਮੱਕੀ ਤੇ ਸੂਰਜਮੁੱਖੀ ਦੀ ਖਰੀਦ ਤੋਂ ਪੰਜਾਬ ਸਰਕਾਰ ਦੇ ਹੱਥ ਖੜ੍ਹੇ..

ਚੰਡੀਗੜ: ਸੂਬੇ ਵਿੱਚ ਮੱਕੀ ਤੇ ਸੂਰਜਮੁੱਖੀ ਦੀ ਖਰੀਦ ਪ੍ਰਤੀ ਪੰਜਾਬ ਸਰਕਾਰ ਨੇ

'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ
'ਆਪ' ਨੇ ਬਣਾਈ ਕਿਸਾਨ ਸੰਘਰਸ਼ ਕਮੇਟੀ

ਚੰਡੀਗੜ੍ਹ: ਆਰਥਕ ਮੰਦਹਾਲੀ ਤੇ ਸਰਕਾਰਾਂ ਦੇ ਬੇਰੁਖੀ ਕਾਰਨ ਆਤਮਹੱਤਿਆ ਕਰ ਰਹੇ

ਮੋਦੀ ਦੀ ਫ਼ਸਲ ਬੀਮਾ ਯੋਜਨਾ ਦੀ ਖੁੱਲ੍ਹੀ ਪੋਲ, ਕਿਸਾਨ ਨਹੀਂ ਬੀਮਾ ਕੰਪਨੀਆਂ ਹੋਈਆਂ ਮਾਲੋਮਾਲ
ਮੋਦੀ ਦੀ ਫ਼ਸਲ ਬੀਮਾ ਯੋਜਨਾ ਦੀ ਖੁੱਲ੍ਹੀ ਪੋਲ, ਕਿਸਾਨ ਨਹੀਂ ਬੀਮਾ ਕੰਪਨੀਆਂ ਹੋਈਆਂ...

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਫ਼ਸਲ ਬੀਮਾ ਯੋਜਨਾ ਨੂੰ

ਦੇਸ਼ 'ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਲਿਆ ਇਹ ਫੈਸਲਾ
ਦੇਸ਼ 'ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਲਿਆ ਇਹ ਫੈਸਲਾ

ਨਵੀਂ ਦਿੱਲੀ : ਦੇਸ਼ ‘ਚ ਦਾਲਾਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਨੇ ਸਾਰੇ ਬਦਲਾਂ

ਸੰਕਟ 'ਚ ਘਿਰੇ ਆਲੂ ਉਤਪਾਦਕਾਂ ਲਈ ਕੈਪਟਨ ਦਾ ਨਵਾਂ ਐਲਾਨ
ਸੰਕਟ 'ਚ ਘਿਰੇ ਆਲੂ ਉਤਪਾਦਕਾਂ ਲਈ ਕੈਪਟਨ ਦਾ ਨਵਾਂ ਐਲਾਨ

ਚੰਡੀਗੜ੍ਹ : ਪੰਜਾਬ ਸੂਬੇ ਦੇ ਸੰਕਟ ‘ਚ ਘਿਰੇ ਆਲੂ ਉਤਪਾਦਕ ਕਿਸਾਨਾਂ ਨੂੰ ਰਾਹਤ

ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ
ਕਰਜ਼ ਤੋਂ ਪਰੇਸ਼ਾਨ ਕਿਸਾਨ ਨੇ ਮਾਰੀ ਨਹਿਰ 'ਚ ਛਾਲ

ਸ੍ਰੀ ਮੁਕਤਸਰ ਸਾਹਿਬ : ਪਿੰਡ ਭੁੱਲਰ ਦੀ ਢਾਣੀ ਨਿਵਾਸੀ 55 ਸਾਲਾ ਕਿਸਾਨ ਨੇ ਆਰਥਿਕ

ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ
ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਅੰਨਦਾਤਾ

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਤੇੜਾ ਕਲਾਂ ਦੇ ਵਸਨੀਕ ਕਿਸਾਨ ਮੇਜਰ ਸਿੰਘ ਵੱਲੋਂ

ਚਿੱਟੀ ਮੱਖੀ ਦੁਆਲੇ ਹੋਏ ਕੈਪਟਨ ਅਮਰਿੰਦਰ
ਚਿੱਟੀ ਮੱਖੀ ਦੁਆਲੇ ਹੋਏ ਕੈਪਟਨ ਅਮਰਿੰਦਰ

ਚੰਡੀਗੜ੍ਹ: ਸਾਉਣੀ ਦੌਰਾਨ ਨਰਮੇ ਦੀ ਪੈਦਾਵਾਰ ਵਿੱਚ ਵੱਡਾ ਵਾਧਾ ਹੋਣ ਦੀ ਸੰਭਾਵਨਾ

ਮੋੜ ਮੰਡੀ ਦੇ ‘ਨਰਸਰੀ ਕਿੰਗ’ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ
ਮੋੜ ਮੰਡੀ ਦੇ ‘ਨਰਸਰੀ ਕਿੰਗ’ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ

ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਦੇ ਮੋੜ ਮੰਡੀ ਦੇ ਪਿੰਡ ਸੁੱਖਾ ਸਿੰਘ ਵਾਲਾ ਦੇ ਕਿਸਾਨ

ਕਿਸਾਨਾਂ ਨਾਲ ਠੱਗੀ! ਸਾਬਕਾ ਮੁੱਖ ਮੰਤਰੀ ਬਾਦਲ ਦੇ ਮੁਆਵਜ਼ਾ ਚੈੱਕ ਹੋਏ ਬਾਊਸ
ਕਿਸਾਨਾਂ ਨਾਲ ਠੱਗੀ! ਸਾਬਕਾ ਮੁੱਖ ਮੰਤਰੀ ਬਾਦਲ ਦੇ ਮੁਆਵਜ਼ਾ ਚੈੱਕ ਹੋਏ ਬਾਊਸ

ਚੰਡੀਗੜ੍ਹ: ਕੰਡਿਆਲੀ ਤਾਰ ਵਾਲੇ ਕਿਸਾਨ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਦਰਅਸਲ