ਹਰ ਕਿਸਾਨ ਨੂੂੰ ਕਣਕ ਦੇ ਪ੍ਰਤੀ ਕੁਇੰਟਲ 415 ਰੁਪਏ ਦਾ ਘਾਟਾ

By: ਏਬੀਪੀ ਸਾਂਝਾ | | Last Updated: Friday, 21 April 2017 9:08 AM
ਹਰ ਕਿਸਾਨ ਨੂੂੰ ਕਣਕ ਦੇ ਪ੍ਰਤੀ ਕੁਇੰਟਲ 415 ਰੁਪਏ ਦਾ ਘਾਟਾ

ਚੰਡੀਗੜ੍ਹ (ਸੁਖਵਿੰਦਰ ਸਿੰਘ): ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਸਾਲ 2017 ਵਿੱਚ ਕਣਕ ਦਾ ਪ੍ਰਤੀ ਕੁਇੰਟਲ ਮੁੱਲ 2040 ਰੁਪਏ ਕੱਢਿਆ ਹੈ ਪਰ ਕੇਂਦਰ ਦੇ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਨੇ ਇਸ ਸਾਲ ਕਿਸਾਨ ਨੂੰ 1625 ਰੁਪਏ ਪ੍ਰਤੀ ਕੁਇੰਟਲ ਭਾਅ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਡਾਇਰੈਕਟਰ ਜਸਵੀਰ ਸਿੰਘ ਬੈਂਸ ਨੇ ਕਿਹਾ ਕਿ ਕਿਸਾਨ ਨੂੰ ਕਣਕ ਦੇ ਪ੍ਰਤੀ ਕੁਇੰਟਲ ਪਿੱਛੇ 415 ਰੁਪਏ ਦਾ ਘਾਟਾ ਪੈ ਰਿਹਾ ਹੈ। ਇੰਨਾ ਹੀ ਨਹੀਂ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਹੋਰਨਾਂ ਫ਼ਸਲਾਂ ਦਾ ਮੁੱਲ ਕੱਢਿਆ ਹੈ। ਇਸ ਮੁਤਾਬਕ ਕਿਸਾਨਾਂ ਨੂੰ ਕਣਕ ਤੋਂ ਇਲਾਵਾ ਹੋਰਨਾਂ ਫ਼ਸਲਾਂ ਉੱਤੇ ਵੀ ਭਾਰੀ ਰਗੜਾ ਲੱਗਦਾ ਹੈ।
ਡਾਇਰੈਕਟਰ ਖੇਤੀਬਾੜੀ ਮੁਤਾਬਕ ਝੋਨੇ ਦਾ 2185, ਮੱਕੀ ਦਾ 2000 ਰੁਪਏ ਤੇ ਨਰਮੇ ਦਾ 6321 ਰੁਪਏ ਐਮ.ਐਸ.ਪੀ. ਤੈਅ ਕੀਤਾ ਹੈ ਪਰ ਸਰਕਾਰ ਕਿਸਾਨਾਂ ਨੂੰ ਕ੍ਰਮਵਾਰ ਪ੍ਰਤੀ ਕੁਇੰਟਲ ਝੋਨੇ ਦਾ ਦਾ 1510 ਰੁਪਏ, ਮੱਕੀ ਦਾ 1365 ਰੁਪਏ ਤੇ ਕਪਾਹ/ਨਰਮਾ 3860/4160 ਰੁਪਏ ਮਿਲ ਰਿਹਾ ਹੈ। ਇਸ ਨਾਲ ਕਿਸਾਨਾਂ ਨੂੰ ਘਾਟਾ ਝੱਲਣਾ ਪੈ ਰਿਹਾ ਹੈ। ਇਸ ਤਰ੍ਹਾਂ ਦਾਲਾਂ ਦਾ ਵੀ ਮੁੱਲ ਘੱਟ ਹੈ।
ਦੂਜੇ ਪਾਸੇ ਕਣਕ ਦੀ ਲਾਗਤ ਬਾਰੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ ਦੀ ਲਾਗਤ ਪ੍ਰਤੀ ਏਕੜ 50,905 ਰੁਪਏ ਦੱਸੀ ਹੈ। ਜੇਕਰ ਸਰਕਾਰੀ ਰੇਟ 1525 ਰੁਪਏ ਮੰਨੀਏ ਤਾਂ ਪ੍ਰਤੀ ਏਕੜ 19 ਕਿੱਲੋ ਝਾੜ ਆਉਂਦਾ ਹੈ ਤਾਂ ਕਿਸਾਨ ਨੂੰ ਪ੍ਰਤੀ ਏਕੜ 28975 ਰੁਪਏ ਦੀ ਫ਼ਸਲ ਹੁੰਦੀ ਹੈ ਤਾਂ ਪ੍ਰਤੀ ਏਕੜ ਕਿਸਾਨ ਨੂੰ 21930 ਰੁਪਏ ਦਾ ਘਾਟਾ ਝੱਲਣਾ ਪੈਂਦਾ ਹੈ।
ਲੁਧਿਆਣਾ ਜ਼ਿਲ੍ਹੇ ਦਾ ਸਮਰਾਲਾ ਦਾ ਕਿਸਾਨ ਸੰਤਾ ਸਿੰਘ ਦਾ ਕਹਿਣਾ ਹੈ ਕਿ ਉਹ ਪੁਸ਼ਤਾਂ ਤੋਂ ਖੇਤੀ ਕਰਦਾ ਆ ਰਿਹਾ ਹੈ। ਉਹ ਨਾ ਕੋਈ ਨਸ਼ਾ ਕਰਦਾ ਤੇ ਨਾ ਹੀ ਵਾਧੂ ਖਰਚਾ ਕਰਦਾ ਪਰ ਫਿਰ ਵੀ ਅੱਜ ਉਸ ਤੇ ਸਿਰ ਉੱਤੇ ਚਾਰ ਲੱਖ ਦਾ ਕਰਜ਼ਾ ਹੈ। ਆਰਥਿਕ ਤੰਗੀ ਕਾਰਨ ਉਸ ਨੂੰ ਆਪਣੀ ਕੁੜੀ ਵਿਹਾਉਣ ਦੀ ਚਿੰਤਾ ਲੱਗੀ ਹੋਈ ਹੈ।
ਡਾਇਰੈਕਟਰ ਖੇਤੀਬਾੜੀ ਦਾ ਕਹਿਣਾ ਹੈ ਕਿ ਪੰਜਾਬ ਨਾਲ ਫ਼ਸਲਾਂ ਦਾ ਮੁੱਲ ਤੈਅ ਕਰਨ ਸਮੇਂ ਹਮੇਸ਼ਾ ਧੱਕਾ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤੀ ਦੇ ਖ਼ਰਚੇ ਦੂਜੇ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਹਨ ਪਰ ਖੇਤੀ ਲਾਗਤ ਕਮਿਸ਼ਨ ਹਰ ਸਾਲ ਪੰਜਾਬ ਨੂੰ ਵੀ ਦੂਜਿਆਂ ਵਾਂਗ ਮੰਨ ਕੇ ਭਾਅ ਤੈਅ ਕਰਦਾ ਹੈ। ਇਸ ਨਾਲ ਕਿਸਾਨ ਨੂੰ ਘਾਟਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਦੀ ਖੇਤੀ ਖ਼ਰਚਿਆਂ ਦੇ ਹਿਸਾਬ ਨਾਲ ਹੀ ਫ਼ਸਲਾਂ ਦੇ ਮੁੱਲ ਤੈਅ ਕੀਤੇ ਜਾਣ।
ਦੇਸ਼ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਿਸਾਨਾਂ ਦੇ ਕਰਜ਼ਾ ਮੁਆਫ਼ ਕਰਨਾ ਹਰ ਪਾਰਟੀ ਦਾ ਏਜੰਡਾ ਰਿਹਾ ਪਰ ਫ਼ਸਲਾਂ ਦੇ ਵਾਜ਼ਬ ਭਾਅ ਦੇਣ ਕਿਸੇ ਦਾ ਏਜੰਡਾ ਨਹੀਂ ਸੀ। ਜੇਕਰ ਕਰਜ਼ਾ ਇੱਕ ਬਾਰੀ ਮੁਆਫ਼ ਵੀ ਹੋ ਜਾਵੇ ਤਾਂ ਫ਼ਸਲਾਂ ਦਾ ਸਹੀ ਭਾਅ ਨਾ ਮਿਲਣ ਕਾਰਨ ਕਿਸਾਨਾਂ ਸਿਰ ਮੁੜ ਕਰਜ਼ਾਈ ਹੋਵੇਗਾ।
First Published: Friday, 21 April 2017 9:08 AM

Related Stories

ਖੁਸ਼ਖ਼ਬਰੀ: ਖੇਤੀ ਆਮਦਨ 'ਤੇ  ਨਹੀਂ ਲੱਗੇਗਾ ਟੈਕਸ
ਖੁਸ਼ਖ਼ਬਰੀ: ਖੇਤੀ ਆਮਦਨ 'ਤੇ ਨਹੀਂ ਲੱਗੇਗਾ ਟੈਕਸ

ਨਵੀਂ ਦਿੱਲੀ : ਨੀਤੀ ਆਯੋਗ ਦੇ ਮੈਂਬਰ ਵਿਵੇਕ ਦੇਬਰਾਏ ਦੇ ਸੁਝਾਅ ਨੂੰ ਪੂਰੀ ਤਰ੍ਹਾਂ

ਅੱਤ ਦੀ ਗਰਮੀ: ਪਾਣੀ ਪੀਣ ਨੂੰ ਤਰਸੇ ਲੋਕ, ਅੱਕ ਕੇ ਸੜਕ ਜਾਮ
ਅੱਤ ਦੀ ਗਰਮੀ: ਪਾਣੀ ਪੀਣ ਨੂੰ ਤਰਸੇ ਲੋਕ, ਅੱਕ ਕੇ ਸੜਕ ਜਾਮ

ਮਾਨਸਾ: ਥੋੜ੍ਹੀ ਦੂਰ ਪਿੰਡ ਖ਼ਿਆਲਾ ਕਲਾਂ, ਮਲਕਪੁਰ ਖ਼ਿਆਲਾ ਤੇ ਖ਼ਿਆਲਾਂ ਖ਼ੁਰਦ ਵਿੱਚ

ਕੇਂਦਰ ਦੀ ਕਿਸਾਨਾਂ 'ਤੇ ਵੀ ਟੈਕਸ ਲਾਉਣ ਦੀ ਤਿਆਰੀ?
ਕੇਂਦਰ ਦੀ ਕਿਸਾਨਾਂ 'ਤੇ ਵੀ ਟੈਕਸ ਲਾਉਣ ਦੀ ਤਿਆਰੀ?

ਨਵੀਂ ਦਿੱਲੀ: ਨੀਤੀ ਅਯੋਗ ਦੀ ਬੈਠਕ ‘ਚ ਕਿਸਾਨਾਂ ਨੂੰ ਇਨਕਮ ਟੈਕਸ ਦੇ ਦਾਇਰੇ ‘ਚ

 ਹੁਣ ਕਿਸਾਨਾਂ ਲਈ ਬਣਨਗੀਆਂ ਪ੍ਰਾਈਵੇਟ ਮੰਡੀਆਂ
ਹੁਣ ਕਿਸਾਨਾਂ ਲਈ ਬਣਨਗੀਆਂ ਪ੍ਰਾਈਵੇਟ ਮੰਡੀਆਂ

ਨਵੀਂ ਦਿੱਲੀ: ਭਾਰਤ ‘ਚ ਰਵਾਇਤੀ ਮੰਡੀਆਂ ਦੀ ਕਮੀ ਨੂੰ ਵੇਖਦਿਆਂ ਹੁਣ ਛੇਤੀ ਹੀ

ਕਰਜ਼ੇ ਤੋਂ ਦੁਖੀ ਕਿਸਾਨ: ਦੋਹਾਂ ਨੇ ਖੇਤ 'ਚ ਪੀਤੀ ਜ਼ਹਿਰ...
ਕਰਜ਼ੇ ਤੋਂ ਦੁਖੀ ਕਿਸਾਨ: ਦੋਹਾਂ ਨੇ ਖੇਤ 'ਚ ਪੀਤੀ ਜ਼ਹਿਰ...

ਚੰਡੀਗੜ੍ਹ: ਕਰਜ਼ੇ ਤੋਂ ਪ੍ਰੇਸ਼ਾਨ ਬੀਤੇ ਦਿਨ ਦੋ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ।

ਕੁਲਦੀਪ ਨੇ ਉਗਾਇਆ ਖੀਰਾ, 50 ਡਿਗਰੀ ਤਾਪਮਾਨ 'ਤੇ ਵੱਧਦਾ-ਫੁੱਲਦਾ
ਕੁਲਦੀਪ ਨੇ ਉਗਾਇਆ ਖੀਰਾ, 50 ਡਿਗਰੀ ਤਾਪਮਾਨ 'ਤੇ ਵੱਧਦਾ-ਫੁੱਲਦਾ

ਚੰਡੀਗੜ੍ਹ : ਫ਼ਸਲੀ ਚੱਕਰ ‘ਚ ਫਸੇ ਪੰਜਾਬ ਦੇ ਕਿਸਾਨਾਂ ਨੂੰ ਐੱਨਆਰਆਈ ਕੁਲਦੀਪ

ਕਾਂਗਰਸ ਸਰਕਾਰ ਨੇ ਲੋਕਾਂ ਦੇ ਮੂੰਹੋਂ ਪਾਣੀ ਖੁੱਥਾ, ਪਿੰਡਾਂ 'ਚ ਰੋਸ
ਕਾਂਗਰਸ ਸਰਕਾਰ ਨੇ ਲੋਕਾਂ ਦੇ ਮੂੰਹੋਂ ਪਾਣੀ ਖੁੱਥਾ, ਪਿੰਡਾਂ 'ਚ ਰੋਸ

ਮਾਨਸਾ: ਜ਼ਿਲ੍ਹੇ ਦੇ ਪਿੰਡਾਂ ਵਿੱਚ ਕਾਂਗਰਸ ਸਰਕਾਰ ਬਣਨ ਦਾ ਲੋਕਾਂ ਨੂੰ ਫ਼ਾਇਦਾ

ਖੁਸ਼ਖਬਰੀ ! ਹੁਣ ਪੰਜਾਬ ਦੇ ਕਿਸਾਨ ਕਰਨਗੇ ਇਜ਼ਰਾਇਲ ਦੀ ਤਕਨੀਕ ਨਾਲ ਖੇਤੀ
ਖੁਸ਼ਖਬਰੀ ! ਹੁਣ ਪੰਜਾਬ ਦੇ ਕਿਸਾਨ ਕਰਨਗੇ ਇਜ਼ਰਾਇਲ ਦੀ ਤਕਨੀਕ ਨਾਲ ਖੇਤੀ

ਚੰਡੀਗੜ੍ਹ : ਪੰਜਾਬ ਦੀ ਡਿਕ-ਡੋਲੇ ਖਾਂਦੀ ਕਿਸਾਨੀ ਲਈ ਇਕ ਖੁਸ਼ੀ ਦੀ ਖਬਰ ਏ। ਇਹ ਖਬਰ

ਸਿੱਧੂ ਨੇ ਕਣਕ ਦਾ ਮੁਆਵਜ਼ਾ ਆਪਣੀ ਜੇਬ 'ਚੋਂ ਦੇਣ ਦਾ ਕੀਤਾ ਐਲਾਨ
ਸਿੱਧੂ ਨੇ ਕਣਕ ਦਾ ਮੁਆਵਜ਼ਾ ਆਪਣੀ ਜੇਬ 'ਚੋਂ ਦੇਣ ਦਾ ਕੀਤਾ ਐਲਾਨ

ਚੰਡੀਗੜ੍ਹ :ਪੰਜਾਬ ਦੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਗ ਨਾਲ ਸੜੀ