ਹੁਣ ਪਸ਼ੂਆਂ ਲਈ ਚਾਰਾ ਵੇਚਣਗੇ ਯੋਗ ਗੁਰੂ ਰਾਮਦੇਵ

By: abp sanjha | | Last Updated: Friday, 13 October 2017 10:08 AM
ਹੁਣ ਪਸ਼ੂਆਂ ਲਈ ਚਾਰਾ ਵੇਚਣਗੇ ਯੋਗ ਗੁਰੂ ਰਾਮਦੇਵ

ਨਵੀਂ ਦਿੱਲੀ: ਕਈ ਉਤਪਾਦ ਤਿਆਰ ਕਰਨ ਤੋਂ ਬਾਅਦ ਯੋਗ ਗੁਰੂ ਰਾਮਦੇਵ ਦੀ ਕੰਪਨੀ ਵੱਡੇ ਪੈਮਾਨੇ ‘ਤੇ ਚਾਰਾ ਕਾਰੋਬਾਰ ‘ਚ ਵੀ ਉੱਤਰ ਆਈ ਹੈ। ਉਸ ਨੂੰ ਡੇਅਰੀ ਬ੍ਰਾਂਡ ਅਮੁਲ ਤੋਂ ਵੱਡੇ ਪੈਮਾਨੇ ‘ਤੇ ਆਰਡਰ ਮਿਲਿਆ ਹੈ। ਪਤੰਜਲੀ ਆਯੁਰਵੇਦ ਦੀ ਇਕਾਈ ਪਤੰਜਲੀ ਫੋਰਾਜ ਦੇ ਹੈੱਡ ਯਸ਼ਪਾਲ ਆਰੀਆ ਨੇ ਈ. ਟੀ. ਨੂੰ ਦੱਸਿਆ ਕਿ ਮੱਕੇ ਦੀ ਫ਼ਸਲ ਤੋਂ ਹਰਾ ਚਾਰਾ ਤਿਆਰ ਕਰਨ ਲਈ ਕੰਪਨੀ ਵਲੋਂ ਅਮਰੀਕਾ ਤੋਂ ਇਕ ਤਕਨਾਲੋਜੀ ਲਿਆਂਦੀ ਗਈ ਹੈ। ਇਹ ਚਾਰਾ ਗਾਵਾਂ ਦਾ ਦੁੱਧ ਵਧਾਉਣ ‘ਚ ਉਪਯੋਗੀ ਮੰਨਿਆ ਜਾਂਦਾ ਹੈ।

 

 

ਉਨ੍ਹਾਂ ਅਨੁਸਾਰ ਕੰਪਨੀ ਦੀ ਯੋਜਨਾ ਤਹਿਤ ਕਿਸਾਨਾਂ ਨੂੰ ਵੀ ਮੱਕਾ ਉਗਾੳਣ ਲਈ ਪੇ੍ਰਰਿਤ ਕੀਤਾ ਜਾਵੇਗਾ ਤੇ ਇਸ ਨਾਲ ਕਿਸਾਨਾਂ ਦੀ ਆਮਦਨੀ ‘ਚ ਵੀ ਇਜ਼ਾਫ਼ਾ ਹੋਵੇਗਾ।ਪਤੰਜਲੀ ਨਾਲ ਪਹਿਲਾ ਪ੍ਰਚੇਜ਼ ਆਰਡਰ ਸਮਝੌਤਾ ਕਰਨ ਵਾਲੀ ਇਕਾਈ ਸਾਬਰਕਾਂਠਾ ਡੇਅਰੀ ਹੈ ਜੋ ਗੁਜਰਾਤ ਮਿਲਕ ਮਾਰਕੀਟ ਫੈੱਡਰੇਸ਼ਨ ਦੀ 19 ਮਿਲਕ ਯੂਨੀਅਨਾਂ ‘ਚੋਂ ਸਭ ਤੋਂ ਵੱਡੀ ਹੈ। ਇਹ ਅਮੂਲ ਬ੍ਰਾਂਡ ਦੇ ਤਹਿਤ ਆਪਣੇ ਉਤਪਾਦ ਵੇਚਦੀ ਹੈ।

 

 

ਸਾਬਰਕਾਂਠਾ ਡੇਅਰੀ ਦੇ ਡਿਪਟੀ ਜਨਰਲ ਮੈਨੇਜਰ ਆਰ. ਐੱਸ. ਪਟੇਲ ਨੇ ਦੱਸਿਆ ਕਿ ਇਸ ਤਕਨਾਲੋਜੀ ਨਾਲ ਉਤਪਾਦਨ ਵਧਾਉਣ ‘ਚ ਮਦਦ ਮਿਲੇਗੀ ਜਿਸ ਨਾਲ ਆਖ਼ਰਕਾਰ ਉਤਪਾਦ ਦੀ ਗੁਣਵੱਤਾ ‘ਚ ਸੁਧਾਰ ਹੋਵੇਗਾ। ਜ਼ਿਕਰਯੋਗ ਹੈ ਕਿ ਅਮੁਲ ਪਤੰਜਲੀ ਦੇ ਗੁਜਰਾਤ ਸਥਿਤ ਹਿੰਮਤਨਗਰ ਪਲਾਂਟ ਤੋਂ 10,000 ਮੀਟਿ੍ਕ ਟਨ ਚਾਰੇ ਦੀ ਖਰੀਦ ਕਰੇਗੀ।

First Published: Friday, 13 October 2017 10:08 AM

Related Stories

ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!
ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!

ਬਠਿੰਡਾ: ਭਗਤਾ ਭਾਈ ਸ਼ਹਿਰ ਦੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਅਗਾਂਹਵਧੂ ਕਿਸਾਨ ਤੀਰਥ

ਕਣਕ ਦੀ ਨਵੀਂਆਂ ਕਿਸਮਾਂ, ਏਕੜ ਦਾ ਬੰਪਰ ਝਾੜ
ਕਣਕ ਦੀ ਨਵੀਂਆਂ ਕਿਸਮਾਂ, ਏਕੜ ਦਾ ਬੰਪਰ ਝਾੜ

ਕਰਨਾਲ : ਭਾਰਤੀ ਖੇਤੀਬਾੜੀ ਸੰਸਥਾਨ (PUSA) ਨੇ ਕਣਕ ਦੀਆਂ ਪੰਜ ਅਤੇ ਜੌਂ ਦੀਆਂ ਤਿੰਨ

ਮੰਡੀ 'ਚ ਪਈ ਫਸਲ, ਦੱਸੋ ਅਸੀਂ ਕਿਵੇਂ ਮਨਾਈਏ ਦੀਵਾਲੀ?
ਮੰਡੀ 'ਚ ਪਈ ਫਸਲ, ਦੱਸੋ ਅਸੀਂ ਕਿਵੇਂ ਮਨਾਈਏ ਦੀਵਾਲੀ?

ਚੰਡੀਗੜ੍ਹ : ਇਸ ਵਾਰ ਛੇਤੀ ਆ ਗਈ ਹੈ ਜਿਸ ਕਾਰਨ ਕਿਸਾਨਾਂ ਦੀ ਦੀਵਾਲੀ ਫਿੱਕੀ ਪੈ

ਦੀਵਾਲੀ 'ਤੇ ਤਿੰਨ ਨੋਜਵਾਨ ਕਿਸਾਨਾਂ ਨੇ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ
ਦੀਵਾਲੀ 'ਤੇ ਤਿੰਨ ਨੋਜਵਾਨ ਕਿਸਾਨਾਂ ਨੇ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਅੱਜ ਜਿੱਥੇ ਸਾਰਾ ਦੇਸ਼ ਦੀਵਾਲੀ ਮਨ੍ਹਾ ਰਿਹਾ ਹੈ,ਉੱਥੇ ਹੀ ਪੰਜਾਬ ਦਾ

ਮਜ਼ਦੂਰਾਂ ਨੂੰ ਸਰਕਾਰ ਦਾ ਦੀਵਾਲੀ ਦਾ ‘ਤੋਹਫ਼ਾ’, ਦੋ ਰੁਪਏ ਦਿਹਾੜੀ
ਮਜ਼ਦੂਰਾਂ ਨੂੰ ਸਰਕਾਰ ਦਾ ਦੀਵਾਲੀ ਦਾ ‘ਤੋਹਫ਼ਾ’, ਦੋ ਰੁਪਏ ਦਿਹਾੜੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਨਅਤੀ ਮਜ਼ਦੂਰਾਂ ਦੀ ਦਿਹਾੜੀ ਸਿਰਫ਼ 2.11 ਰੁਪਏ ਤੇ

ਕੈਪਟਨ ਵੱਲੋਂ ਕਿਸਾਨਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ
ਕੈਪਟਨ ਵੱਲੋਂ ਕਿਸਾਨਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ

ਚੰਡੀਗੜ੍ਹ :ਆਖਿਰਕਾਰ ਪੰਜਾਬ ਸਰਕਾਰ ਨੇ ਕਰਜ਼ਾ ਮੁਆਫੀ ਦਾ ਨੋਟੀਫਿਕੇਸ਼ਨ ਜਾਰੀ ਕਰ

ਲਓ ਜੀ ਲੱਭ ਹੀ ਲਿਆ ਪਰਾਲੀ ਸਾੜਣ ਦਾ ਹੱਲ!
ਲਓ ਜੀ ਲੱਭ ਹੀ ਲਿਆ ਪਰਾਲੀ ਸਾੜਣ ਦਾ ਹੱਲ!

ਚੰਡੀਗੜ੍ਹ: ਅੱਜ ਪਰਾਲੀ ਨੂੰ ਅੱਗ ਲਾਉਣ ਦਾ ਵੱਡਾ ਮਸਲਾ ਬਣਿਆ ਹੋਇਆ ਹੈ। ਕੋਈ ਠੋਸ

ਕਣਕ ਦਾ ਭਾਅ 115 ਰੁਪਏ ਵਧਾਉਣ ਦੀ ਸਿਫ਼ਾਰਸ਼, ਬੁੱਧਵਾਰ ਨੂੰ ਹੋਏਗਾ ਐਲਾਨ 
ਕਣਕ ਦਾ ਭਾਅ 115 ਰੁਪਏ ਵਧਾਉਣ ਦੀ ਸਿਫ਼ਾਰਸ਼, ਬੁੱਧਵਾਰ ਨੂੰ ਹੋਏਗਾ ਐਲਾਨ 

ਨਵੀਂ ਦਿੱਲੀ: ਸਾਲ 2017-18 ਦੇ ਹਾੜ੍ਹੀ ਸੀਜ਼ਨ ‘ਚ ਕਣਕ ਦੇ ਸਮਰਥਨ ਮੁੱਲ ‘ਚ ਵਾਧਾ