ਜਾਣੋ…ਮੱਛਰਾਂ ਖ਼ਤਮ ਕਰਨ ਦਾ ਸਭ ਤੋਂ ਸੌਖਾ ਤਰੀਕਾ

By: Harsharan K | | Last Updated: Saturday, 15 July 2017 12:49 PM
ਜਾਣੋ…ਮੱਛਰਾਂ ਖ਼ਤਮ ਕਰਨ ਦਾ ਸਭ ਤੋਂ ਸੌਖਾ ਤਰੀਕਾ

ਮੱਛਰਾਂ ਨਾਲ ਲੜਨ ਲਈ ਦਵਾਈ ਦੇ ਛਿੜਕਾਅ ਜਿਹੇ ਰਵਾਇਤੀ ਤਰੀਕੇ ਨਾਕਾਫੀ ਸਾਬਿਤ ਹੋ ਰਹੇ ਹਨ। ਹੁਣ ਜੀਕਾ, ਡੇਂਗੂ, ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦੇ ਖ਼ਾਤਮੇ ਲਈ ਰੋਬੋਟਿਕਸ ਤੇ ਕਲਾਊਡ ਕੰਪਿਊਟਿੰਗ ਜਿਹੀਆਂ ਤਕਨੀਕਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸੇ ਯਮ ‘ਚ ਦੁਨੀਆਂ ਦੀ ਵੱਡੀ ਆਈਟੀ ਕੰਪਨੀ ਮਾਈਕ੍ਰੋਸਾਫਟ ਨੇ ਗੂਗਲ ਦੀ ਡਿਸੀਜ਼ ਟੈਕਨਾਲੋਜੀ ਕੰਪਨੀ ਵੇਰਿਲੀ ਲਾਈਫ ਸਾਇੰਸਿਜ਼ ਨਾਲ ਸਾਂਝੇਦਾਰੀ ਕੀਤੀ ਹੈ।

 

ਮਾਈਕ੍ਰੋਸਾਫਟ ਇਕ ਸਮਾਰਟ ਮੈਸਕੀਟੋ ਟ੍ਰੈਪ ਦਾ ਪ੍ਰੀਖਣ ਕਰ ਰਹੀ ਹੈ। ਇਹ ਟ੍ਰੈਪ ਡੇਂਗੂ ਦੇ ਏਡੀਜ਼ ਏਜੇਪਟਾਈ ਮੱਛਰ ਨੂੰ ਪਹਿਚਾਣ ਕੇ ਫੜਦਾ ਹੈ। ਇਸੇ ਦੇ ਰਾਹੀਂ ਕੀਟ ਵਿਗਿਆਨੀ ਪਤਾ ਲਗਾਉਂਦੇ ਹਨ ਕਿ ਇਹ ਮੱਛਰ ਬਿਮਾਰੀ ਨੂੰ ਮਹਾਮਾਰੀ ‘ਚ ਕਿਵੇਂ ਬਦਲ ਦਿੰਦੇ ਹਨ।

 
ਹੁਣ ਤਕ ਜੋ ਟ੍ਰੈਪ ਮੌਜੂਦ ਹਨ ਉਹ ਮੱਛਰਾਂ, ਕੀਟ-ਪਤੰਗਾਂ ‘ਚ ਫਰਕ ਨਹੀਂ ਪਹਿਚਾਣ ਪਾਉਂਦੇ। ਲਿਹਾਜ਼ਾ ਮੱਖੀ-ਮੱਛਰ ਸਾਰੇ ਉਸ ‘ਚ ਫਸ ਜਾਂਦੇ ਹਨ। ਅਜਿਹੇ ‘ਚ ਕੀਟ ਵਿਗਿਆਨੀਆਂ ਨੂੰ ਉਨ੍ਹਾਂ ‘ਚੋਂ ਬਿਮਾਰੀ ਵਾਲੇ ਮੱਛਰ ਵੱਖ ਕਰਨੇ ਪੈਂਦੇ ਹਨ। ਮੱਛਰ ਟ੍ਰੈਪ ਦੇ ਅੰਦਰ ਆਉਂਦਾ ਹੈ, ਇਸ ਦੇ ਦਰਵਾਜ਼ੇ ਖ਼ੁਦ ਬੰਦ ਹੋ ਜਾਂਦੇ ਹਨ । ਬਰਡ ਹਾਊਸ ਦੇ ਬਰਾਬਰ ਇਹ ਟ੍ਰੈਪ ਰੋਬੋਟਿਕਸ, ਇਨਫਰਾ ਰੈੱਡ ਸੈਂਸਰ, ਮਸ਼ੀਨ ਲਰਨਿੰਗ ਤੇ ਕਲਾਊਡ ਕੰਪਿਊਟਿੰਗ ਨਾਲ ਲੈਸ ਹੈ।ਮਾਈਕ੍ਰੋਸਾਫਟ ਪ੍ਰੀਮੋਨੀਸ਼ਨ ਪ੍ਰੋਗਰਾਮ ਤਹਿਤ ਡ੍ਰੋਨ ਜਿਹੀ ਉੱਚ ਤਕਨੀਕ ਦੀ ਮਦਦ ਨਾਲ ਮੱਛਰਾਂ ‘ਤੇ ਕਾਬੂ ‘ਤੇ ਜ਼ੋਰ ਦੇ ਰਹੀ ਹੈ।

 

 

ਟ੍ਰੈਪ ਰਾਹੀਂ ਕੀਟ ਵਿਗਿਆਨੀ ਨਮੀ, ਗਰਮੀ ਤੇ ਹੋਰ ਵਾਤਾਵਰਨ ਸਬੰਧੀ ਹਾਲਤਾਂ ‘ਚ ਮੱਛਰਾਂ ਦੇ ਵਿਕਾਸ ‘ਤੇ ਨਜ਼ਰ ਰੱਖਣਗੇ। ਇਹ ਪਤਾ ਲਗਾਇਆ ਜਾ ਸਕੇਗਾ ਕਿ ਆਖ਼ਰ ਬਿਮਾਰੀ ਵਾਲੇ ਮੱਛਰ ਸਰਗਰਮ ਕਦੋਂ ਹੁੰਦੇ ਹਨ। ਇਸ ਨਾਲ ਇਨ੍ਹਾਂ ‘ਤੇ ਕਾਬੂ ਪਾਉਣ ‘ਚ ਮਦਦ ਮਿਲੇਗੀ।

First Published: Saturday, 15 July 2017 12:45 PM

Related Stories

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ

ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..
ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..

ਨਵੀਂ ਦਿੱਲੀ: ਝਾਰਖੰਡ ਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵੱਲੋਂ ਤਕੜਾ

‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?
‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

ਨਵੀਂ ਦਿੱਲੀ: ‘ਕੱਲ੍ਹ ਯਾਨੀ 12 ਅਗਸਤ ਨੂੰ ਰਾਤ ਨਹੀਂ ਹੋਵੇਗੀ।’ ਇਸ ਦਾਅਵੇ ਨੇ ਸੋਸ਼ਲ

ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ
ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

ਨਵੀਂ ਦਿੱਲੀ: ਮੁੰਬਈ ਵਿੱਚ ਇੱਕ ਬੱਚਾ ਪ੍ਰੈਗਨੈਂਟ ਪੈਦਾ ਹੋਇਆ ਹੈ। ਇਹ ਸੁਣ ਕੇ

5ਵੀਂ ਪਾਸ ਨੇ ਉਹ ਕਰ ਵਿਆਇਆ ਜੋ ਇੰਜਨੀਅਰ ਸੋਚ ਵੀ ਨਾ ਸਕੇ !
5ਵੀਂ ਪਾਸ ਨੇ ਉਹ ਕਰ ਵਿਆਇਆ ਜੋ ਇੰਜਨੀਅਰ ਸੋਚ ਵੀ ਨਾ ਸਕੇ !

ਚੰਡੀਗੜ੍ਹ: ਅਸੀਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਸਿਰਫ਼