ਗਾਇਕਾਂ ਦੀ ਸ਼ਾਮਤ, ਹੁਣ ਰੋਬੋਟ ਖੁਦ ਬਣਾਏਗਾ ਤੇ ਗਾਏਗਾ ਗਾਣੇ 

By: abp sanjha | | Last Updated: Monday, 19 June 2017 1:20 PM
ਗਾਇਕਾਂ ਦੀ ਸ਼ਾਮਤ, ਹੁਣ ਰੋਬੋਟ ਖੁਦ ਬਣਾਏਗਾ ਤੇ ਗਾਏਗਾ ਗਾਣੇ 

ਨਿਊਯਾਰਕ: ਪਹਿਲੀ ਵਾਰ ਰਿਸਰਚ ਕਰਨ ਵਾਲਿਆਂ ਨੇ ਇੱਕ ਰੋਬੋਟ ਵਿਕਸਤ ਕੀਤਾ ਹੈ ਜਿਹੜਾ ਬਨਾਉਟੀ ਗਿਆਨ ਦਾ ਇਸਤੇਮਾਲ ਕਰ ਖ਼ੁਦ ਗਾਣਾ ਬਣਾ ਸਕਦਾ ਹੈ ਤੇ ਵਜਾ ਸਕਦਾ ਹੈ। ਇਸ ਰੋਬੋਟ ਦਾ ਨਾਮ ਸ਼ਿਮੋਨ ਹੈ। ਇਸ ਦੇ ਚਾਰ ਹੱਥ ਤੇ ਅੱਠ ਸਟਿੱਕ ਹਨ ਤੇ ਇਹ ਮਾਰਿੰਬਾ ਉੱਤੇ ਤਾਰ ਤੇ ਹਾਰਮੋਨੀ ਵਜਾ ਸਕਦਾ ਹੈ। ਇਹ ਮਾਨਵ ਸੰਗੀਤਕਾਰ ਦੀ ਤਰ੍ਹਾਂ ਸੋਚ ਸਕਦਾ ਹੈ। ਅਗਲੇ ਸੁਰਾਂ ਉੱਤੇ ਧਿਆਨ ਦੇਣ ਦੀ ਬਜਾਏ ਰਚਨਾ ਦੇ ਸਰਗਮ ਰੂਪ ਉੱਤੇ ਜ਼ਿਆਦਾ ਧਿਆਨ ਦਿੰਦਾ ਹੈ।
ਅਮਰੀਕਾ ਦੇ ਜਾਰਜੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਖ਼ੋਜੀਆਂ ਨੇ ਇਸ ਵਿੱਚ 5 ਹਜ਼ਾਰ ਗਾਣੇ ਪਾਏ ਹਨ। ਇਸ ਵਿੱਚ ਬੀਥੋਵੇਨ ਨਾਲ ਵੀਟਲਸ ਤੱਕ ਲੇਡੀ ਗਾਗਾ ਤੋਂ ਲੈ ਕੇ ਮਿਲ ਡੇਵਿਸ ਤੱਕ ਦੇ ਗਾਣੇ ਹਨ। ਮਸ਼ੀਨ ਨੂੰ ਸ਼ੁਰੂਆਤੀ ਚਾਰ ਪੜਾਵਾਂ ਵਿੱਚ ਮਦਦ ਦਿੱਤੀ ਜਾਂਦੀ ਹੈ। ਇਸ ਦੇ ਬਾਅਦ ਸੰਗੀਤ ਦੀ ਰਚਨਾ ਜਾਂ ਵਜਾਉਣ ਵਿੱਚ ਇਨਸਾਨ ਸ਼ਾਮਲ ਨਹੀਂ ਹੁੰਦਾ।
ਜਾਰਜੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਖ਼ੋਜੀ ਵਿਦਿਆਰਥੀ ਮਸੋਨ ਬ੍ਰਿਟੇਨ ਨੇ ਕਿਹਾ, ਇੱਕ ਵਾਰ ਸ਼ਿਮੋਨ ਦੇ ਸਾਡੇ ਵੱਲੋਂ ਦਿੱਤੇ ਗਏ ਚਾਰ ਸੁਝਾਵਾਂ ਨੂੰ ਸਿੱਖਣ ਦੇ ਬਾਅਦ ਇਹ ਧਾਰਨਾਵਾਂ ਦੇ ਆਪਣੇ ਕ੍ਰਮ ਬਣਾਉਂਦਾ ਹੈ ਤੇ ਆਪਣੇ ਟੁਕੜੇ ਦੀ ਰਚਨਾ ਖ਼ੁਦ ਕਰਦਾ ਹੈ।
First Published: Monday, 19 June 2017 1:20 PM

Related Stories

ਚੀਨ ਹੁਣ ਚਲਾਏਗਾ 'ਆਨਲਾਈਨ ਅਦਾਲਤਾਂ'
ਚੀਨ ਹੁਣ ਚਲਾਏਗਾ 'ਆਨਲਾਈਨ ਅਦਾਲਤਾਂ'

ਬੀਜਿੰਗ: ਚੀਨ ਦੇ ਹਾਂਗਝੋਊ ਵਿੱਚ ਦੁਨੀਆਂ ਦੀ ਪਹਿਲੀ ਇੰਟਰਨੈੱਟ ਆਧਾਰਤ ਅਦਾਲਤ

16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼
16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼

ਨਵੀਂ ਦਿੱਲੀ: ਹੈਦਰਾਬਾਦ ਰਹਿਣ ਵਾਲੀ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ਼ ਨਾਲ ਵਿਆਹ

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ