ਗਾਇਕਾਂ ਦੀ ਸ਼ਾਮਤ, ਹੁਣ ਰੋਬੋਟ ਖੁਦ ਬਣਾਏਗਾ ਤੇ ਗਾਏਗਾ ਗਾਣੇ 

By: abp sanjha | | Last Updated: Monday, 19 June 2017 1:20 PM
ਗਾਇਕਾਂ ਦੀ ਸ਼ਾਮਤ, ਹੁਣ ਰੋਬੋਟ ਖੁਦ ਬਣਾਏਗਾ ਤੇ ਗਾਏਗਾ ਗਾਣੇ 

ਨਿਊਯਾਰਕ: ਪਹਿਲੀ ਵਾਰ ਰਿਸਰਚ ਕਰਨ ਵਾਲਿਆਂ ਨੇ ਇੱਕ ਰੋਬੋਟ ਵਿਕਸਤ ਕੀਤਾ ਹੈ ਜਿਹੜਾ ਬਨਾਉਟੀ ਗਿਆਨ ਦਾ ਇਸਤੇਮਾਲ ਕਰ ਖ਼ੁਦ ਗਾਣਾ ਬਣਾ ਸਕਦਾ ਹੈ ਤੇ ਵਜਾ ਸਕਦਾ ਹੈ। ਇਸ ਰੋਬੋਟ ਦਾ ਨਾਮ ਸ਼ਿਮੋਨ ਹੈ। ਇਸ ਦੇ ਚਾਰ ਹੱਥ ਤੇ ਅੱਠ ਸਟਿੱਕ ਹਨ ਤੇ ਇਹ ਮਾਰਿੰਬਾ ਉੱਤੇ ਤਾਰ ਤੇ ਹਾਰਮੋਨੀ ਵਜਾ ਸਕਦਾ ਹੈ। ਇਹ ਮਾਨਵ ਸੰਗੀਤਕਾਰ ਦੀ ਤਰ੍ਹਾਂ ਸੋਚ ਸਕਦਾ ਹੈ। ਅਗਲੇ ਸੁਰਾਂ ਉੱਤੇ ਧਿਆਨ ਦੇਣ ਦੀ ਬਜਾਏ ਰਚਨਾ ਦੇ ਸਰਗਮ ਰੂਪ ਉੱਤੇ ਜ਼ਿਆਦਾ ਧਿਆਨ ਦਿੰਦਾ ਹੈ।
ਅਮਰੀਕਾ ਦੇ ਜਾਰਜੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਖ਼ੋਜੀਆਂ ਨੇ ਇਸ ਵਿੱਚ 5 ਹਜ਼ਾਰ ਗਾਣੇ ਪਾਏ ਹਨ। ਇਸ ਵਿੱਚ ਬੀਥੋਵੇਨ ਨਾਲ ਵੀਟਲਸ ਤੱਕ ਲੇਡੀ ਗਾਗਾ ਤੋਂ ਲੈ ਕੇ ਮਿਲ ਡੇਵਿਸ ਤੱਕ ਦੇ ਗਾਣੇ ਹਨ। ਮਸ਼ੀਨ ਨੂੰ ਸ਼ੁਰੂਆਤੀ ਚਾਰ ਪੜਾਵਾਂ ਵਿੱਚ ਮਦਦ ਦਿੱਤੀ ਜਾਂਦੀ ਹੈ। ਇਸ ਦੇ ਬਾਅਦ ਸੰਗੀਤ ਦੀ ਰਚਨਾ ਜਾਂ ਵਜਾਉਣ ਵਿੱਚ ਇਨਸਾਨ ਸ਼ਾਮਲ ਨਹੀਂ ਹੁੰਦਾ।
ਜਾਰਜੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਖ਼ੋਜੀ ਵਿਦਿਆਰਥੀ ਮਸੋਨ ਬ੍ਰਿਟੇਨ ਨੇ ਕਿਹਾ, ਇੱਕ ਵਾਰ ਸ਼ਿਮੋਨ ਦੇ ਸਾਡੇ ਵੱਲੋਂ ਦਿੱਤੇ ਗਏ ਚਾਰ ਸੁਝਾਵਾਂ ਨੂੰ ਸਿੱਖਣ ਦੇ ਬਾਅਦ ਇਹ ਧਾਰਨਾਵਾਂ ਦੇ ਆਪਣੇ ਕ੍ਰਮ ਬਣਾਉਂਦਾ ਹੈ ਤੇ ਆਪਣੇ ਟੁਕੜੇ ਦੀ ਰਚਨਾ ਖ਼ੁਦ ਕਰਦਾ ਹੈ।
First Published: Monday, 19 June 2017 1:20 PM

Related Stories

ਬੇਟੀ ਦੇ ਜਨਮ 'ਤੇ ਰੁੱਖ ਲਾਉਂਦੇ ਨੇ ਇਸ ਪਿੰਡ ਦੇ ਲੋਕ
ਬੇਟੀ ਦੇ ਜਨਮ 'ਤੇ ਰੁੱਖ ਲਾਉਂਦੇ ਨੇ ਇਸ ਪਿੰਡ ਦੇ ਲੋਕ

ਚੰਡੀਗੜ੍ਹ: ਕੰਨਿਆ ਭਰੂਣ ਹੱਤਿਆ ਲਈ ਬਿਹਾਰ ਵੀ ਬਦਨਾਮ ਰਿਹਾ ਹੈ। ਪਰੰਤੂ ਉਸੇ

ਭੁੱਖੀ ਬੱਕਰੀ ਨੇ 66,000 ਰੁਪਏ ਨਾਲ ਭਰਿਆ ਢਿੱਡ
ਭੁੱਖੀ ਬੱਕਰੀ ਨੇ 66,000 ਰੁਪਏ ਨਾਲ ਭਰਿਆ ਢਿੱਡ

ਲਖਨਊ: ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ। ਇੱਥੇ

ਇਸ ਲਾੜੇ ਦੀ ਲਾੜੀ ਨੇ ਤੋੜੇ ਇੰਟਰਨੈੱਟ ਰਿਕਾਰਡ, ਕਾਰਨ ਜਾਣਕੇ ਉੱਡ ਜਾਣਗੇ ਹੋਸ਼
ਇਸ ਲਾੜੇ ਦੀ ਲਾੜੀ ਨੇ ਤੋੜੇ ਇੰਟਰਨੈੱਟ ਰਿਕਾਰਡ, ਕਾਰਨ ਜਾਣਕੇ ਉੱਡ ਜਾਣਗੇ ਹੋਸ਼

ਚੰਡੀਗੜ੍ਹ: ਤੁਸੀਂ ਅਜਿਹੇ ਲੋਕਾਂ ਦਾ ਵਿਆਹ ਦੇਖਿਆ ਹੋਵੇਗਾ ਜਿੱਥੇ ਕੁੱਝ ਨਾ ਕੁੱਝ