ਬੰਦ ਹੋ ਚੁੱਕੇ 500-1000 ਦੇ ਨੋਟਾਂ ਨਾਲ ਹੋਣਗੀਆਂ ਦੱਖਣੀ ਅਫਰੀਕਾ 'ਚ ਚੋਣਾਂ, ਜਾਣੋ ਕਿਵੇਂ

By: ਰਵੀ ਇੰਦਰ ਸਿੰਘ | | Last Updated: Thursday, 9 November 2017 6:29 PM
ਬੰਦ ਹੋ ਚੁੱਕੇ 500-1000 ਦੇ ਨੋਟਾਂ ਨਾਲ ਹੋਣਗੀਆਂ ਦੱਖਣੀ ਅਫਰੀਕਾ 'ਚ ਚੋਣਾਂ, ਜਾਣੋ ਕਿਵੇਂ

ਮੋਦੀ ਸਰਕਾਰ ਵੱਲੋਂ ਪਿਛਲੇ ਸਾਲ ਕੀਤੀ ਗਈ ਨੋਟਬੰਦੀ ਤੋਂ ਬਾਅਦ ਬੰਦ ਕੀਤੇ ਗਏ ਪੁਰਾਣੀ ਕਰੰਸੀ ਦੇ 500 ਤੇ 1000 ਰੁਪਏ ਦੇ ਨੋਟ ਕਾਗ਼ਜ਼ ਦੇ ਟੁਕੜੇ ਬਣ ਗਏ ਸਨ। ਭਾਰਤ ਲਈ ਖ਼ਰਾਬ ਹੋ ਚੁੱਕੇ ਇਨ੍ਹਾਂ ਨੋਟਾਂ ਦੀ ਵਰਤੋਂ ਦੱਖਣੀ ਅਫਰੀਕਾ ਦੀਆਂ ਚੋਣਾਂ ਵਿੱਚ ਕੀਤੀ ਜਾਵੇਗੀ।

 

ਕਿਵੇਂ ਹੋਵੇਗੀ ਨੋਟਾਂ ਦੀ ਵਰਤੋਂ:

 

ਵੈਸਟਰਨ ਇੰਡੀਅਨ ਪਲਾਈਵੁੱਡ ਲਿਮਟਿਡ ਨਾਂ ਦੇ ਇੱਕ ਕੇਰਨ ਦੇ ਸਟਾਰਟਅੱਪ ਨੇ ਰਿਜ਼ਰਵ ਬੈਂਕ ਪਾਸੋਂ ਪੁਰਾਣੇ ਨੋਟ ਲੈ ਲਏ ਸਨ। ਇਨ੍ਹਾਂ ਨੋਟਾਂ ਦੀ ਮਦਦ ਨਾਲ ਪਲਾਈਵੁੱਡ ਬਣਾਈ ਜਾ ਰਹੀ ਹੈ। ਇਹ ਕੰਮ ਨੋਟਬੰਦੀ ਤੋਂ ਤੁਰੰਤ ਬਾਅਦ ਸ਼ੁਰੂ ਕਰ ਦਿੱਤਾ ਗਿਆ ਸੀ। ਇਨ੍ਹਾਂ ਪਲਾਈਵੁੱਡ ਦੀ ਵਰਤੋਂ ਬੈਨਰ ਬਣਾਉਣ ਤੇ ਪ੍ਰਚਾਰ ਸਮੱਗਰੀ ਤਿਆਰ ਕਰਨ ਲਈ ਕੀਤਾ ਜਾਵੇਗਾ। ਦੱਖਣੀ ਅਫਰੀਕਾ ਵਿੱਚ 2019 ਵਿੱਚ ਚੋਣਾਂ ਹੋਣੀਆਂ ਹਨ, ਇਨ੍ਹਾਂ ਦੀ ਵਰਤੋਂ ਉੱਥੇ ਕੀਤੀ ਜਾਵੇਗੀ।

 

ਕੰਪਨੀ ਦੇ ਮਾਰਕੀਟਿੰਗ ਪ੍ਰਮੁੱਖ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਆਰ.ਬੀ.ਆਈ. ਤੋਂ 800 ਟਨ ਪੁਰਾਣੇ ਨੋਟ ਲਏ ਸਨ, ਜਿਨ੍ਹਾਂ ਦੀ ਵਰਤੋਂ ਪਲਾਈਵੁੱਡ ਬਣਾਉਣ ਲਈ ਕੀਤੇ ਜਾ ਰਿਹਾ ਹੈ।

 

ਰਿਜ਼ਰਵ ਬੈਂਕ ਕੋਲ ਕਿੰਨੇ ਵਾਪਸ ਆਏ?

 

ਨੋਟਬੰਦੀ ਤੋਂ ਬਾਅਦ ਬੀਤੇ ਅਗਸਤ ਵਿੱਚ ਕੇਂਦਰੀ ਬੈਂਕ ਨੇ ਦੱਸਿਆ ਸੀ ਕਿ ਬੰਦ ਕੀਤੇ ਗਏ 500 ਤੇ 1000 ਰੁਪਏ ਦੇ ਕੁੱਲ ਨੋਟਾਂ ਵਿੱਚੋਂ 98.96 ਫ਼ੀ ਸਦੀ ਵਾਪਸ ਬੈਂਕ ਵਿੱਚ ਜਮ੍ਹਾਂ ਹੋ ਗਏ ਸਨ। ਜਿਨ੍ਹਾਂ ਦਾ ਕੁੱਲ ਮੁੱਲ 15.28 ਲੱਖ ਕਰੋੜ ਸੀ।

First Published: Thursday, 9 November 2017 6:27 PM

Related Stories

50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ
50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ

ਨਵੀਂ ਦਿੱਲੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਹੈਰਾਨ ਕਰਨ ਵਾਲਾ ਮਾਮਲਾ

ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ
ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ

ਇਸਲਾਮਾਬਾਦ: ਲਹਿੰਦੇ ਪੰਜਾਬ ਦੇ 14 ਸਾਲਾ ਅੱਲ੍ਹੜ ਉਮਰ ਦੇ ਨੌਜਵਾਨ ਨੂੰ ਪਾਕਿਸਤਾਨ

ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ ਕਹਾਣੀ
ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ...

ਨਵੀਂ ਦਿੱਲੀ: ਰਸਗੁੱਲੇ (ਰੌਸ਼ੋਗੁੱਲੇ) ਦੇ ਵਿਵਾਦ ਵਿੱਚ ਆਖਰਕਾਰ ਪੱਛਮੀ ਬੰਗਾਲ ਦੀ

ਕਾਨੂੰਨੀ ਜੰਗ ਮਗਰੋਂ ਗੰਗਾ ਬਣੀ ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਕਾਂਸਟੇਬਲ
ਕਾਨੂੰਨੀ ਜੰਗ ਮਗਰੋਂ ਗੰਗਾ ਬਣੀ ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਕਾਂਸਟੇਬਲ

ਜੈਪੁਰ: ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੀ ਟ੍ਰਾਂਸਜੈਂਡਰ ਨੇ ਆਪਣੇ ਕਾਂਸਟੇਬਲ ਬਣਨ

ਪਿਤਾ ਦੀ ਮੌਤ 'ਤੇ ਧੀਆਂ ਨੇ ਮਨਾਇਆ ਜਸ਼ਨ, ਨੱਚ ਕੇ ਦਿੱਤੀ ਆਖਰੀ ਵਿਦਾਈ
ਪਿਤਾ ਦੀ ਮੌਤ 'ਤੇ ਧੀਆਂ ਨੇ ਮਨਾਇਆ ਜਸ਼ਨ, ਨੱਚ ਕੇ ਦਿੱਤੀ ਆਖਰੀ ਵਿਦਾਈ

ਨਵੀਂ ਦਿੱਲੀ: ਮੌਤ ਉੱਤੇ ਦੁੱਖ ਤਾਂ ਸਾਰੇ ਹੀ ਮਨਾਉਂਦੇ ਹਨ ਪਰ ਮੌਤ ਉੱਤੇ ਡਾਂਸ ਦੀ