ਇਨਸਾਨਾਂ ਦੇ ਪਿਸ਼ਾਬ ਨਾਲ ਤਿਆਰ ਹੁੰਦੀ ਬੀਅਰ

By: ਏਬੀਪੀ ਸਾਂਝਾ | | Last Updated: Sunday, 7 May 2017 2:35 PM
ਇਨਸਾਨਾਂ ਦੇ ਪਿਸ਼ਾਬ ਨਾਲ ਤਿਆਰ ਹੁੰਦੀ ਬੀਅਰ

ਲੰਡਨ: ਸ਼ਰਾਬ ਪੀਣ ਵਾਲੀ ਇੱਕ ਡੈਨਿਸ਼ ਕੰਪਨੀ ਨੇ ਨਵੀਂ ਬੀਅਰ ਬਣਾਈ ਹੈ ਜਿਸ ਦਾ ਨਾਮ ਪਿਸਨਰ ਹੈ। ਬੀਅਰ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਇਨਸਾਨੀ ਪਿਸ਼ਾਬ ਨਾਲ ਤਿਆਰ ਕੀਤਾ ਗਿਆ ਹੈ। ਬੀਅਰ ਨੂੰ ਬਣਾਉਣ ਲਈ ਮਿਊਜ਼ਿਕ ਫ਼ੈਸਟੀਵਲ ਵਿੱਚ 50 ਹਜ਼ਾਰ ਲੀਟਰ ਪਿਸ਼ਾਬ ਇਕੱਠਾ ਕੀਤਾ ਗਿਆ। ਸ਼ਰਾਬ ਬਣਾਉਣ ਵਾਲੀ ਕੰਪਨੀ ਨੋਸਬਰੋ ਦਾ ਕਹਿਣਾ ਹੈ ਕਿ ਫਾਈਨਲ ਪ੍ਰੋਡਕਟ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮਾਨਵੀ ਤੱਤ ਨਹੀਂ ਹੈ। ਪਿਸਨਰ ਬੀਅਰ ਵਿੱਚ ਜਿਸ ਬਰਲੀ ਦਾ ਇਸਤੇਮਾਲ ਕੀਤਾ ਗਿਆ, ਉਸ ਦੇ ਉਤਪਾਦਨ ਵਿੱਚ ਖਾਦ ਦੇ ਰੂਪ ਵਿੱਚ ਇਨਸਾਨਾਂ ਦੇ ਪਿਸ਼ਾਬ ਦਾ ਉਪਯੋਗ ਕੀਤਾ ਗਿਆ ਸੀ।

 

ਆਮ ਤੌਰ ਉੱਤੇ ਖਾਦ ਦੇ ਰੂਪ ਵਿੱਚ ਜਾਨਵਰਾਂ ਦੇ ਗੋਬਰ ਜਾਂ ਫ਼ੈਕਟਰੀ ਵਿੱਚ ਬਣੇ ਉਵਰਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਿਸ਼ਾਬ ਨੂੰ ਦੋ ਸਾਲ ਪਹਿਲਾਂ ਉੱਤਰੀ ਯੂਰਪ ਦੇ ਸਭ ਤੋਂ ਵੱਡੇ ਮਿਊਜ਼ਿਕ ਫੈਸਟੀਵਲ ਰੋਸਕਿਲੇ ਵਿਖੇ ਸਟੋਰ ਕੀਤਾ ਗਿਆ ਸੀ। ਨੇਰਬਰੋ ਦੇ ਸੀਈਓ ਹੇਨਰਿਕ ਵਾਂਗ ਨੇ ਆਖਿਆ, ”ਜਦੋਂ ਅਸੀਂ ਅਜਿਹੀ ਬੀਅਰ ਬਣਾਉਣ ਦੀ ਜਾਣਕਾਰੀ ਦਿੱਤੀ ਤਾਂ ਲੋਕਾਂ ਨੂੰ ਲੱਗਿਆ ਕਿ ਅਸੀਂ ਬੀਅਰ ਵਿੱਚ ਸਿੱਧਾ ਪਿਸ਼ਾਬ ਪਾ ਰਹੇ ਹਨ, ਇਸ ਨੂੰ ਸੁਣ ਕੇ ਅਸੀਂ ਲੋਕ ਬਹੁਤ ਹੱਸੇ।

 

‘ਡੈਨਮਾਰਕ ਦੇ ਐਗਰੀਕਲਚਰ ਤੇ ਫੂਡ ਕੌਂਸਲਿੰਗ ਦਾ ਕਹਿਣਾ ਹੈ ਕਿ ਮਾਨਵੀ ਤੱਤਾਂ ਦਾ ਖਾਦ ਦੇ ਰੂਪ ਵਿੱਚ ਇਸ ਪੈਮਾਨੇ ਉੱਤੇ ਇਸਤੇਮਾਲ ਕੀਤਾ ਜਾਣਾ ਬਿਲਕੁਲ ਨਵੀਂ ਗੱਲ ਹੈ। ਇਹ ਆਡੀਆ ਖ਼ਾਸ ਤੇ ਟਿਕਾਊ ਹਾਪਸਟਰ ਬੀਅਰ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਆਡੀਆ ਨੂੰ ”ਬੀਅਰ ਸਾਈਕਲਿੰਗ’ ਆਖਿਆ ਜਾ ਰਿਹਾ ਹੈ। 2015 ਦੇ ਰੋਸ ਕਿੱਲਾ ਮਿਊਜ਼ਿਕ ਫ਼ੈਸਟੀਵਲ ਵਿੱਚ ਸ਼ਰੀਕ ਹੋਣ ਵਾਲੇ ਐਡਰੈੱਸ ਰਜੋਗ੍ਰੇਨ ਨੇ ਆਖਿਆ ਕਿ ਇਸ ਬੀਅਰ ਦੇ ਸੁਆਦ ਵਿੱਚ ਪਿਸ਼ਾਬ ਦੀ ਗੰਧ ਬਿਲਕੁਲ ਨਹੀਂ ਆਉਂਦੀ।

 

ਇਸ 50 ਹਜ਼ਾਰ ਲੀਟਰ ਤੋਂ ਜਿੰਨੀ ਬਰਲੀ ਦਾ ਉਤਪਾਦਨ ਹੋਇਆ, ਉਸ ਨਾਲ 60 ਹਜ਼ਾਰ ਬੋਤਲਾਂ ਬੀਅਰ ਦੀਆਂ ਬਣੀਆਂ। ਬੈਲਜੀਅਮ ਯੂਨੀਵਰਸਿਟੀ ਦੀ ਇੱਕ ਟੀਮ ਨੇ ਪਿਛਲੇ ਸਾਲ ਆਖਿਆ ਸੀ ਕਿ ਉਨ੍ਹਾਂ ਇੱਕ ਮਸ਼ੀਨ ਬਣਾਈ ਹੈ ਜੋ ਪਿਸ਼ਾਬ ਨੂੰ ਪੀਣ ਵਾਲਾ ਜਲ ਤੇ ਖਾਦ ਵਿੱਚ ਤਬਦੀਲ ਕਰ ਦਿੰਦਾ ਹੈ। ਇਸ ਤਕਨੀਕ ਦਾ ਇਸਤੇਮਾਲ ਪੇਂਡੂ ਇਲਾਕਿਆਂ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਕੀਤਾ ਜਾ ਰਿਹਾ ਹੈ।

First Published: Sunday, 7 May 2017 1:00 PM

Related Stories

100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...
100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...

ਚੰਡੀਗੜ੍ਹ : ਆਪਣੀ 100 ਕਰੋੜ ਰੁਪਏ ਦੀ ਜਾਇਦਾਦ ਛੱਡ ਕੇ ਮੱਧ ਪ੍ਰਦੇਸ਼ ਦੇ ਇਕ ਨੌਜਵਾਨ

ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ
ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ

ਨਵੀਂ ਦਿੱਲੀ: ਜੇਕਰ ਤੁਸੀਂ ਸੋਚਦੇ ਹੋ ਕਿ ਭਾਰਤੀ ਆਮਦਨ ਕਰ ਵਿਭਾਗ ਸਿਰਫ਼

ਲਓ...ਕਰੋੜਾਂ ਦੇ ਕੁੱਤੇ ਮੁਫ਼ਤ ਲਓ! 
ਲਓ...ਕਰੋੜਾਂ ਦੇ ਕੁੱਤੇ ਮੁਫ਼ਤ ਲਓ! 

ਬੀਜਿੰਗ : ਤਿੱਬਤ ਦੀ ਵਿਸ਼ਵ ਪ੍ਰਸਿੱਧ ਮਾਸਟਿਫ ਨਸਲ ਦੇ ਕੁੱਤੇ ਜੋ ਕਦੀ ਚੀਨ ‘ਚ