ਬੱਚਿਆ ਨੂੰ ਸੁਆਉਣ ਲਈ ਸਭ ਤੋਂ ਵੱਧ ਵਿਕ ਰਹੀ ਇਹ ਕਿਤਾਬ

By: ਏਬੀਪੀ ਸਾਂਝਾ | | Last Updated: Wednesday, 21 February 2018 3:38 PM
ਬੱਚਿਆ ਨੂੰ ਸੁਆਉਣ ਲਈ ਸਭ ਤੋਂ ਵੱਧ ਵਿਕ ਰਹੀ ਇਹ ਕਿਤਾਬ

ਚੰਡੀਗੜ੍ਹ-ਇਕ ਸਵੀਡਿਸ਼ ਲੇਖਕ ਦੀ ਕਿਤਾਬ ਇਨ੍ਹੀਂ ਦਿਨੀਂ ਦੁਨੀਆ ਭਰ ‘ਚ ਹਰਮਨਪਿਆਰੀ ਹੋ ਰਹੀ ਹੈ। ਇਸ ਲਈ ਨਹੀਂ ਕਿ ਇਹ ਰਹੱਸ, ਰੋਮਾਂਚ ਨਾਲ ਭਰਿਆ ਕੋਈ ਨਾਵਲ ਹੈ, ਦਰਅਸਲ ਇਹ ਪੁਸਤਕ ਬੱਚਿਆਂ ਨੂੰ ਸੁਆਉਣ ਦੀ ਗਾਰੰਟੀ ਦਿੰਦੀ ਹੈ।

 

 

ਲੇਖਕ ਕਾਰਲ ਯੋਹਾਨ ਫੋਰਸੇਨ ਐਹਰਲਿਨ ਦੀ ਸਫਲਤਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਇਨ੍ਹੀਂ ਦਿਨੀਂ ਮਾਤਾ-ਪਿਤਾ ਪ੍ਰੀ-ਸਕੂਲ ‘ਚ ਪੜ੍ਹਨ ਵਾਲੇ ਆਪਣੇ ਬੱਚਿਆਂ ਨੂੰ ਸਮੇਂ ‘ਤੇ ਸੁਲਾਉਣ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਨ। ਜਿਹੜੇ ਬੱਚੇ ਇਹ ਕਹਿ ਕੇ ਦੇਰ ਰਾਤ ਤਕ ਸੌਣ ਤੋਂ ਇਨਕਾਰ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਨੀਂਦ ਨਹੀਂ ਆ ਰਹੀ, ਉਨ੍ਹਾਂ ਦੀਆਂ ਅੱਖਾਂ ਦੇ ਦੁਆਲੇ ਬਣੇ ਕਾਲੇ ਘੇਰੇ ਉਨ੍ਹਾਂ ਦੀ ਚਿੰਤਾ ਤੇ ਪ੍ਰੇਸ਼ਾਨੀ ਸਾਫ ਦੱਸਦੇ ਹਨ।
ਹਾਲਾਂਕਿ ‘ਦਿ ਰੈਬਿਟ ਹੂ ਵਾਂਟਸ ਟੂ ਫਾਲ ਐੱਸਲੀਪ’ (ਖਰਗੋਸ਼ ਜੋ ਸੌਣਾ ਚਾਹੁੰਦਾ ਹੈ) ਨਾਂ ਦੀ ਇਹ ਕਿਤਾਬ ਬਹੁਤ ਬੋਰਿੰਗ ਹੈ ਅਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਕਈ ਮਾਪਿਆਂ ਨੂੰ ਯਕੀਨ ਹੋ ਚੁੱਕਾ ਹੈ ਕਿ ਇਹ ਉਨ੍ਹਾਂ ਦੇ ਬੱਚਿਆਂ ਨੂੰ ਸੁਆ ਸਕਦੀ ਹੈ।

 

 

ਜਰਮਨ ਸਲੀਪ ਸੁਸਾਇਟੀ ਦੇ ਪ੍ਰਮੁੱਖ ਐੱਲਫ੍ਰੈੱਡ ਅਨੁਸਾਰ ਇਹ ਇਸ ਗੱਲ ਦਾ ਸਬੂਤ ਹੈ ਕਿ ਇਨ੍ਹੀਂ ਦਿਨੀਂ ਉਨੀਂਦਰੇ ਦੀ ਸਮੱਸਿਆ ਇਕ ਭਿਆਨਕ ਰੂਪ ਲੈ ਚੁੱਕੀ ਹੈ। ਇਸ ਪੁਸਤਕ ਦੇ ਮੁੱਖ ਪੰਨੇ ‘ਤੇ ਲਿਖਿਆ ਹੈ, ”ਮੈਂ ਕਿਸੇ ਨੂੰ ਵੀ ਸੁਆ ਸਕਦੀ ਹਾਂ।” ਹਾਲਾਂਕਿ ਜਰਮਨੀ ਦੇ ਸ਼ਹਿਰ ਕੋਲੋਨ ਦੀ ਤਿੰਨ ਸਾਲਾ ਬੱਚੀ ਮਿਲਾ ‘ਤੇ ਇਸ ਨੇ ਕੰਮ ਨਹੀਂ ਕੀਤਾ। ਉਸ ਦੀ ਮਾਂ ਮਾਰੀਆ ਅਨੁਸਾਰ ਉਸ ਨੇ ਆਪਣੀ ਬੇਟੀ ਨੂੰ ਇਸ ਦਾ ਪਹਿਲਾ ਪੰਨਾ ਹੀ ਸੁਣਾਇਆ ਸੀ, ਉਹ ਇਸ ਤੋਂ ਬੋਰ ਹੋ ਗਈ ਅਤੇ ਉਸ ਨੇ ਹੋਰ ਅੱਗੇ ਸੁਣਨ ਤੋਂ ਇਨਕਾਰ ਕਰ ਦਿੱਤਾ। ਬੇਸ਼ੱਕ ਇਹ ਪੁਸਤਕ ਜ਼ਰਾ ਵੀ ਰੋਚਕ ਨਹੀਂ ਹੈ ਪਰ ਇਸ ਦੀ ਸਫਲਤਾ ਦਾ ਰਾਜ਼ ਵੀ ਸ਼ਾਇਦ ਇਹੀ ਹੈ।

 

 

ਪੁਸਤਕ ਦੇ ਲੇਖਕ ਅਨੁਸਾਰ ਉਨ੍ਹਾਂ ਨੇ ਬੱਚਿਆਂ ਨੂੰ ਕਹਾਣੀ ਦਾ ਹਿੱਸਾ ਬਣਾਇਆ ਹੈ? ਇਸ ਤਰ੍ਹਾਂ ਨਾਲ ਉਹ ਕਹਾਣੀ ਵਾਲੇ ਖਰਗੋਸ਼ ਨਾਲ ਸਫਰ ਕਰਦੇ ਹਨ, ਜੋ ਸੌਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨਾਲ ਬੱਚਾ ਖੁਦ ਦੀ ਪਛਾਣ ਕਰਦਾ ਹੈ ਤੇ ਉਸ ਨੂੰ ਵੀ ਨੀਂਦ ਆਉਣ ਲੱਗਦੀ ਹੈ।

First Published: Wednesday, 21 February 2018 3:38 PM

Related Stories

ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ
ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ

ਸਾਗਰ: ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਵਿੱਚ ਇੱਕ ਹਾਥੀ ਨੇ ਵਿਆਹ ਵਿੱਚ ਭਾਜੜਾਂ ਪਾ

ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!
ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!

ਨਵੀਂ ਦਿੱਲੀ: ਸੈਂਕੜੇ ਕੈਨੇਡਾਈ ਡਾਕਟਰਾਂ, ਮੈਡੀਕਲ ਖੇਤਰ ‘ਚ ਅਭਿਆਸ ਕਰਨ ਵਾਲੇ

ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ
ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ

ਕੁਆਲਾਲੰਪੁਰ- ਬੰਗਲਾ ਦੇਸ਼ ਦੇ ਇਕ ਯਾਤਰੀ ਨੇ ਮਲੇਸ਼ੀਆ ਤੋਂ ਉਡਾਣ ਭਰਣ ਵਾਲੇ ਇਕ ਜਹਾਜ਼

ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ
ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ

ਵਾਸ਼ਿੰਗਟਨ: ਇਸ ਵੇਲੇ ਦੀਆਂ ਸਭ ਤੋਂ ਵੱਡੀਆਂ ਪ੍ਰੇਸ਼ਾਨੀਆਂ ਵਿੱਚ ਵਾਤਾਵਰਣ ਤਬਦੀਲੀ

ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !
ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !

ਨਵੀਂ ਦਿੱਲੀ: ਮਹਾਰਾਸ਼ਟਰ ਦੇ ਸ਼ਹਿਰ ਪੂਨਾ ਵਿੱਚ ਇੱਕ ਚਾਹ ਵਾਲੇ ਦੀ ਕਮਾਈ 12 ਲੱਖ ਰੁਪਏ

ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !
ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !

ਨਵੀਂ ਦਿੱਲੀ: 90ਵਾਂ ਅਕੈਡਮੀ ਐਵਾਰਡ ਮਤਲਬ ਆਸਕਰ ਐਵਾਰਡ ਸੈਰੇਮਨੀ 4 ਮਾਰਚ ਨੂੰ ਲਾਸ

ਅੱਜ ਦੇ ਦਿਨ ਖੇਡਿਆ ਗਿਆ ਸੀ ਟੈਸਟ ਮੈਚ, ਜੋ ਚੱਲਿਆ ਸੀ 10 ਦਿਨ
ਅੱਜ ਦੇ ਦਿਨ ਖੇਡਿਆ ਗਿਆ ਸੀ ਟੈਸਟ ਮੈਚ, ਜੋ ਚੱਲਿਆ ਸੀ 10 ਦਿਨ

ਚੰਡੀਗੜ੍ਹ: 1939 ਵਿੱਚ ਇੰਗਲੈਂਡ ਤੇ ਦੱਖਣੀ ਅਫਰੀਕਾ ਦਰਮਿਆਨ ਇੱਕ ‘ਬੇ-ਮਿਆਦੀ’