ਬ੍ਰਹਿਮੰਡ ਦਾ ਨਵਾਂ ਰਹੱਸ!

By: Harsharan K | | Last Updated: Sunday, 5 November 2017 10:42 AM
ਬ੍ਰਹਿਮੰਡ ਦਾ ਨਵਾਂ ਰਹੱਸ!

ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ‘ਜੂਨੋ’ ਪੁਲਾੜ ਵਾਹਨ ਅਹਿਮ ਵਿਗਿਆਨਕ ਜਾਣਕਾਰੀਆਂ ਇਕੱਠੀਆਂ ਕਰਨ ਲਈ ਅੱਠਵੀਂ ਵਾਰ ਬ੍ਰਹਿਸਪਤੀ ਗ੍ਰਹਿ ਦੇ ਨੇੜਿਉਂ ਲੰਘਿਆ ਹੈ। ਜੂਨੋ 24 ਅਕਤੂਬਰ ਨੂੰ ਸੌਰ ਮੰਡਲ ਦੇ ਸਭ ਤੋਂ ਵੱਡੇ ਗ੍ਰਹਿ ਦੇ ਰਹੱਸਮਈ ਬੱਦਲਾਂ ਦੇ ਠੀਕ ਉਪਰ ਸੀ। ਇਸ ਦੌਰਾਨ ਉਹ ਬ੍ਰਹਿਸਪਤੀ ਤੋਂ ਲਗਪਗ 3400 ਕਿਲੋਮੀਟਰ ਦੀ ਦੂਰੀ ‘ਤੇ ਸੀ। ਜੂਨੋ ਤੋਂ ਮਿਲੇ ਸੰਦੇਸ਼ ਦੇ ਬਾਅਦ ਨਾਸਾ ਨੇ ਇਸ ਦੀ ਪੁਸ਼ਟੀ ਕੀਤੀ ਹੈ।

 

 
ਸੌਰ ਮੰਡਲ ਦੀ ਦੂਰੀ ਦੇ ਕਾਰਨ ਨਾਸਾ ਨੂੰ ਇਹ ਸੰਦੇਸ਼ ਕਈ ਦਿਨਾਂ ਦੀ ਦੇਰੀ ਨਾਲ 31 ਅਕਤੂਬਰ ਨੂੰ ਪ੍ਰਾਪਤ ਹੋਇਆ। ਸੌਰ ਸੰਯੋਜਨ ਦੇ ਵਕਤ ਪ੍ਰਿਥਵੀ ਅਤੇ ਬ੍ਰਹਿਸਪਤੀ ਦੇ ਸੰਚਾਰ ਦਾ ਮਾਰਗ ਸੂਰਜ ਦੇ ਨੇੜੇ ਆ ਜਾਂਦਾ ਹੈ। ਇਸ ਦੌਰਾਨ ਸੂਰਜ ਤੋਂ ਨਿਕਲਣ ਵਾਲੇ ਆਵੇਸ਼ਿਤ ਕਣਾਂ ਨਾਲ ਸੰਚਾਰ ਵਿਚ ਰੁਕਾਵਟ ਆ ਜਾਂਦੀ ਹੈ। ਜੂਨੋ ਦੇ ਪ੍ਰਾਜੈਕਟ ਮੈਨੇਜਰ ਏਡ ਹਰਸਟ ਨੇ ਕਿਹਾ ਕਿ ਬ੍ਰਹਿਸਪਤੀ ਦੇ ਨੇੜਿਉਂ ਲੰਘਣ ਦੌਰਾਨ ਇਕੱਠੀਆਂ ਕੀਤੀਆਂ ਜਾਣਕਾਰੀਆਂ ਨੂੰ ਪੁਲਾੜ ਵਾਹਨ ਨੇ ਪ੍ਰਿਥਵੀ ‘ਤੇ ਭੇਜਿਆ ਹੈ।

 

 

 
ਪੁਲਾੜ ਵਾਹਨ ਵਿਚ ਮੌਜੂਦ ਉਪਕਰਣਾਂ ਅਤੇ ਕੈਮਰਿਆਂ ਰਾਹੀਂ ਇਕੱਠੀਆਂ ਕੀਤੀਆਂ ਗਈਆਂ ਇਹ ਜਾਣਕਾਰੀਆਂ ਸਾਡੀ ਵਿਗਿਆਨਕ ਟੀਮ ਨੂੰ ਮਿਲ ਗਈਆਂ ਹਨ। ਜੂਨੋ ਅਗਲੀ ਵਾਰ 16 ਦਸੰਬਰ ਨੂੰ ਬ੍ਰਹਿਸਪਤੀ ਦੇ ਨੇੜਿਉਂ ਲੰਘੇਗਾ। ਜੂਨੋ ੫ ਅਗਸਤ, 2011  ਨੂੰ ਅਮਰੀਕਾ ਦੇ ਫਲੋਰੀਡਾ ਤੋਂ ਲਾਂਚ ਕੀਤਾ ਗਿਆ ਸੀ। ਲਗਪਗ ਪੰਜ ਸਾਲ ਬਾਅਦ 4   ਜੁਲਾਈ, 2016 ਨੂੰ ਇਹ ਵਾਹਨ ਬ੍ਰਹਿਸਪਤੀ ਦੀ ਪੰਧ ‘ਤੇ ਪੁੱਜਾ। ਗ੍ਰਹਿ ਦੇ ਬੱਦਲਾਂ ਦੇ ਨੇੜੇ ਜਾ ਕੇ ਇਹ ਬ੍ਰਹਿਸਪਤੀ ਦੀ ਉਤਪਤੀ, ਸੰਰਚਨਾ ਅਤੇ ਵਾਤਾਵਰਣ ਨਾਲ ਜੁੜੀਆਂ ਜਾਣਕਾਰੀਆਂ ਇਕੱਠੀਆਂ ਕਰ ਰਿਹਾ ਹੈ।

First Published: Sunday, 5 November 2017 10:42 AM

Related Stories

8ਵੀਂ ਫੇਲ੍ਹ 23 ਸਾਲ ਦਾ ਮੁੰਡਾ ਬਣਿਆ ਕਰੋੜਪਤੀ, ਅੰਬਾਨੀ ਤੇ CBI ਹਨ ਇਸ ਦੇ ਕਲਾਈਂਟ
8ਵੀਂ ਫੇਲ੍ਹ 23 ਸਾਲ ਦਾ ਮੁੰਡਾ ਬਣਿਆ ਕਰੋੜਪਤੀ, ਅੰਬਾਨੀ ਤੇ CBI ਹਨ ਇਸ ਦੇ ਕਲਾਈਂਟ

ਨਵੀਂ ਦਿੱਲੀ: ਇਕ ਬੱਚਾ ਜਿਹੜਾ ਅੱਠਵੀਂ ‘ਚ ਫੇਲ੍ਹ ਹੋ ਗਿਆ ਸੀ ਉਸ ਨੇ ਵੀ ਕਦੇ ਨਹੀਂ

ਅਮਰੀਕੀ ਕੁੜੀ ਨੇ ਵੇਚਿਆ ਆਪਣਾ ਕੁਆਰਾਪਣ, ਅਬੂ ਧਾਬੀ ਦੇ ਕਾਰੋਬਾਰੀ ਨੇ 19 ਕਰੋੜ 'ਚ ਖਰੀਦਿਆ
ਅਮਰੀਕੀ ਕੁੜੀ ਨੇ ਵੇਚਿਆ ਆਪਣਾ ਕੁਆਰਾਪਣ, ਅਬੂ ਧਾਬੀ ਦੇ ਕਾਰੋਬਾਰੀ ਨੇ 19 ਕਰੋੜ 'ਚ...

ਵਾਸ਼ਿੰਗਟਨ: 19 ਸਾਲ ਦੀ ਅਮਰੀਕਨ ਕੁੜੀ ਨੇ ਅਜਿਹਾ ਫੈਸਲਾ ਲਿਆ ਹੈ ਜਿਸ ਨੂੰ ਸੁਣ ਕੇ

ਇੱਕ ਮੋਟਰਸਾਈਕਲ 'ਤੇ 58 ਜਣੇ ਸਵਾਰ, ਬਣਿਆ ਵਿਸ਼ਵ ਰਿਕਾਰਡ
ਇੱਕ ਮੋਟਰਸਾਈਕਲ 'ਤੇ 58 ਜਣੇ ਸਵਾਰ, ਬਣਿਆ ਵਿਸ਼ਵ ਰਿਕਾਰਡ

ਨਵੀਂ ਦਿੱਲੀ: ਤੁਹਾਨੂੰ ਜਾਣਕੇ ਖੁਸ਼ੀ ਹੋਵੇਗੀ ਕਿ ਦੁਨੀਆਂ ਦੀਆਂ ਸਭ ਤੋਂ ਤਾਕਤਵਰ

50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ
50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ

ਨਵੀਂ ਦਿੱਲੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਹੈਰਾਨ ਕਰਨ ਵਾਲਾ ਮਾਮਲਾ

ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ
ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ

ਇਸਲਾਮਾਬਾਦ: ਲਹਿੰਦੇ ਪੰਜਾਬ ਦੇ 14 ਸਾਲਾ ਅੱਲ੍ਹੜ ਉਮਰ ਦੇ ਨੌਜਵਾਨ ਨੂੰ ਪਾਕਿਸਤਾਨ

ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ ਕਹਾਣੀ
ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ...

ਨਵੀਂ ਦਿੱਲੀ: ਰਸਗੁੱਲੇ (ਰੌਸ਼ੋਗੁੱਲੇ) ਦੇ ਵਿਵਾਦ ਵਿੱਚ ਆਖਰਕਾਰ ਪੱਛਮੀ ਬੰਗਾਲ ਦੀ