ਲਗ਼ਜ਼ਰੀ ਬੱਸ 'ਚ ਮੁਸ਼ਕੀਆਂ ਜ਼ੁਰਾਬਾਂ ਪਾ ਚੜ੍ਹਿਆ ਵਿਅਕਤੀ, ਮੁਸਾਫਰਾਂ ਨੇ ਕਰਵਾਇਆ ਪਰਚਾ ਦਰਜ

By: ABP Sanjha | | Last Updated: Sunday, 3 December 2017 10:22 AM
ਲਗ਼ਜ਼ਰੀ ਬੱਸ 'ਚ ਮੁਸ਼ਕੀਆਂ ਜ਼ੁਰਾਬਾਂ ਪਾ ਚੜ੍ਹਿਆ ਵਿਅਕਤੀ, ਮੁਸਾਫਰਾਂ ਨੇ ਕਰਵਾਇਆ ਪਰਚਾ ਦਰਜ

ਪ੍ਰਤੀਕਾਤਮਕ ਤਸਵੀਰ

ਚੰਡੀਗੜ੍ਹ: ਬਿਹਾਰ ਦਾ ਰਹਿਣ ਵਾਲਾ ਇੱਕ ਵਿਅਕਤੀ ਆਪਣੀਆਂ ਜ਼ੁਰਾਬਾਂ ਵਿੱਚੋਂ ਮੁਸ਼ਕ ਆਉਣ ‘ਤੇ ਭਾਰੀ ਮੁਸ਼ਕਲਾਂ ਵਿੱਚ ਪੈ ਗਿਆ ਹੈ। 27 ਸਾਲਾ ਪ੍ਰਕਾਸ਼ ਕੁਮਾਰ ਨਾਂ ਦਾ ਵਿਅਕਤੀ ਦਿੱਲੀ ਤੋਂ ਧਰਮਸ਼ਾਲਾ ਜਾਣ ਲਈ ਲਗ਼ਜ਼ਰੀ ਬੱਸ ਵਿੱਚ ਸਵਾਰ ਹੋ ਗਿਆ ਤੇ ਕਾਂਗੜਾ ਪਹੁੰਚ ਕੇ ਉਸ ਨੇ ਆਪਣੇ ਜੁੱਤੇ ਤੇ ਜ਼ੁਰਾਬਾਂ ਉਤਾਰ ਦਿੱਤੀਆਂ।

 

ਉਸ ਦੀਆਂ ਜ਼ੁਰਾਬਾਂ ਵਿੱਚੋਂ ਗੰਦੀ ਮੁਸ਼ਕ ਆਉਣ ਕਾਰਨ ਬੱਸ ਵਿੱਚ ਸਵਾਰ ਹੋਰਨਾਂ ਲੋਕਾਂ ਨੇ ਉਸ ਨੂੰ ਜ਼ੁਰਾਬਾਂ ਆਪਣੇ ਬਸਤੇ ‘ਚ ਪਾਉਣ ਜਾਂ ਬਾਹਰ ਸੁੱਟਣ ਲਈ ਕਿਹਾ। ਪਰ ਪ੍ਰਕਾਸ਼ ਨੇ ਦੋਵੇਂ ਕੰਮ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਇਸ ‘ਤੇ ਹੋਰਨਾਂ ਮੁਸਾਫਰਾਂ ਨਾਲ ਉਸ ਦੀ ਜ਼ੋਰਦਾਰ ਬਹਿਸ ਹੋਈ, ਜਿਸ ਕਾਰਨ ਬੱਸ ਚਾਲਕ ਤੇ ਕੰਡਕਟਰ ਨੂੰ ਦੋ ਵਾਰ ਬੱਸ ਰੋਕਣੀ ਵੀ ਪਈ।

 

ਮੀਡੀਆ ਰਿਪੋਰਟ ਮੁਤਾਬਕ ਜਦੋਂ ਵਿਵਾਦ ਵਧ ਗਿਆ ਤਾਂ ਮੁਸਾਫਰਾਂ ਨੇ ਬੱਸ ਚਾਲਕ ‘ਤੇ ਬੱਸ ਨੂੰ ਪੁਲਿਸ ਸਟੇਸ਼ਨ ਲਿਜਾਉਣ ਲਈ ਜ਼ੋਰ ਪਾਇਆ। ਬੱਸ ਚਾਲਕ ਨੇ ਬੱਸ ਊਨਾ ਜ਼ਿਲ੍ਹਾ ਦੇ ਭੜਵੈਣ ਪੁਲਿਸ ਸਟੇਸ਼ਨ ਅੰਦਰ ਜਾ ਰੋਕੀ। ਮੁਸਾਫਰਾਂ ਨੇ ਪ੍ਰਕਾਸ਼ ਨੂੰ ਪੁਲਿਸ ਦੇ ਹਵਾਲੇ ਕਰਦਿਆਂ ਉਸ ਦੀਆਂ ਮੁਸ਼ਕੀਆਂ ਜ਼ੁਰਾਬਾਂ ਕਾਰਨ ਹੋਈ ਦਿੱਕਤ ਦਾ ਖੁਲਾਸਾ ਕੀਤਾ।

 

ਊਨਾ ਦੇ ਪੁਲਿਸ ਕਪਤਾਨ ਸੰਜੀਵ ਗਾਂਧੀ ਮੁਤਾਬਕ ਪ੍ਰਕਾਸ਼ ਕੁਮਾਰ ਨੂੰ 26-27 ਨਵੰਬਰ ਦੀ ਰਾਤ ਨੂੰ ‘ਅੰਬ’ ਦੇ ਐੱਸ.ਡੀ.ਐੱਮ. ਦੇ ਹੁਕਮਾਂ ‘ਤੇ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੁਮਾਰ ਨੇ ਆਪਣੇ ਸਾਥੀ ਮੁਸਾਫਰਾਂ ਵਿਰੁੱਧ ਵੀ ਸ਼ਿਕਾਇਤ ਦਿੱਤੀ ਹੈ। ਉਸ ਨੇ ਇਲਜ਼ਾਮ ਲਾਇਆ ਕਿ ਉਸ ਦੀਆਂ ਜ਼ੁਰਾਬਾਂ ਵਿੱਚੋਂ ਕੋਈ ਮੁਸ਼ਕ ਨਹੀਂ ਸੀ ਆ ਰਹੀ ਬਲਕਿ, ਉਸ ਨਾਲ ਬੇ-ਮਤਲਬ ਝਗੜਾ ਕੀਤਾ ਗਿਆ।

First Published: Sunday, 3 December 2017 10:22 AM

Related Stories

ਪਟਿਆਲਾ ਦੇ ਗੱਭਰੂ ਦੀ ਲੱਕੜ ਵਾਲੀ ਕਾਰ ਵਿਦੇਸ਼ਾਂ 'ਚ ਵੀ ਛਾਈ
ਪਟਿਆਲਾ ਦੇ ਗੱਭਰੂ ਦੀ ਲੱਕੜ ਵਾਲੀ ਕਾਰ ਵਿਦੇਸ਼ਾਂ 'ਚ ਵੀ ਛਾਈ

ਚੰਡੀਗੜ੍ਹ: ਪਟਿਆਲਾ ਦੇ ਨੌਜਵਾਨ ਮਨਦੀਪ ਵੱਲੋਂ ਬਣਾਈ ਵੱਖਰੀ ਕਿਸਮ ਦੀ ਕਾਰ ਬਾਰੇ

ਭਿਖਾਰੀਆਂ ਦੇ ਸਿਰ 'ਤੇ ਰੱਖਿਆ 500 ਰੁਪਏ ਇਨਾਮ
ਭਿਖਾਰੀਆਂ ਦੇ ਸਿਰ 'ਤੇ ਰੱਖਿਆ 500 ਰੁਪਏ ਇਨਾਮ

ਹੈਦਰਾਬਾਦ: ਸ਼ਹਿਰ ਨੂੰ ਭਿਖਾਰੀ ਮੁਕਤ ਕਰਨ ਲਈ ਤੇਲੰਗਾਣਾ ਪੁਲਿਸ ਤੇ ਜੇਲ੍ਹ ਵਿਭਾਗ

6 ਸਾਲ ਦਾ ਬੱਚਾ ਸਾਲਾਨਾ 71 ਕਰੋੜ ਰੁਪਏ ਕਮਾਉਂਦਾ...
6 ਸਾਲ ਦਾ ਬੱਚਾ ਸਾਲਾਨਾ 71 ਕਰੋੜ ਰੁਪਏ ਕਮਾਉਂਦਾ...

ਚੰਡੀਗੜ੍ਹ: ਯੂਟਿਊਬ ਦੁਨੀਆ ਵਿੱਚ ਆਮ ਲੋਕਾਂ ਲਈ ਕਮਾਈ ਦਾ ਵਧੀਆ ਸਾਧਨ ਬਣਦਾ ਜਾ

ਮੇਲੇ 'ਚ ਕਰਵਾਇਆ ਚੁੰਬਨ ਮੁਕਾਬਲਾ, ਵਿਆਹੇ ਜੋੜਿਆਂ ਨੇ ਲਿਆ ਹਿੱਸਾ
ਮੇਲੇ 'ਚ ਕਰਵਾਇਆ ਚੁੰਬਨ ਮੁਕਾਬਲਾ, ਵਿਆਹੇ ਜੋੜਿਆਂ ਨੇ ਲਿਆ ਹਿੱਸਾ

ਪਾਕੁੜ: ਉੱਤਰਾਖੰਡ ਦੇ ਪਾਕੁੜ ਵਿੱਚ ਥਾਈਲੈਂਡ ਦੀ ਤਰਜ਼ ਉੱਤੇ ਡੁਮਰੀਆ ਸਿੱਧੋ

ਪੈਟਰੋਲ ਨਾਲ ਨਹੀਂ ਇੱਥੇ ਕੌਫ਼ੀ ਨਾਲ ਚੱਲਦੀਆਂ ਬੱਸਾਂ!
ਪੈਟਰੋਲ ਨਾਲ ਨਹੀਂ ਇੱਥੇ ਕੌਫ਼ੀ ਨਾਲ ਚੱਲਦੀਆਂ ਬੱਸਾਂ!

ਚੰਡੀਗੜ੍ਹ: ਤੁਸੀ ਬੇਸ਼ੱਕ ਇਸ ਨੂੰ ਮਜ਼ਾਕ ਸਮਝੋ ਪਰ ਅਜਿਹਾ ਸੱਚਮੁੱਚ ਹੋ ਰਿਹਾ ਹੈ।

ਇਸ ਹੀਰੇ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼...
ਇਸ ਹੀਰੇ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼...

ਨਿਊਯਾਰਕ-ਸੀਅਰਾ ਲਿਓਨ ‘ਚ ਮਿਲਿਆ 709 ਕੈਰਟ ਦਾ ਹੀਰਾ 65 ਲੱਖ ਡਾਲਰ ਤੋਂ ਵੱਧ ‘ਚ

ਰੇਲ ਗੱਡੀ ਟਾਰਚ ਦੀ ਰੌਸ਼ਨੀ ‘ਚ 20 ਕਿਲੋਮੀਟਰ ਦੌੜਦੀ ਗਈ
ਰੇਲ ਗੱਡੀ ਟਾਰਚ ਦੀ ਰੌਸ਼ਨੀ ‘ਚ 20 ਕਿਲੋਮੀਟਰ ਦੌੜਦੀ ਗਈ

ਮੁਜ਼ੱਫਰਪੁਰ- ਬਿਹਾਰ ‘ਚ ਕੱਲ੍ਹ ਰਾਤ ਮੋਤੀਪੁਰ ਤੇ ਮੁਜ਼ੱਫਰਪੁਰ ਦੇ ਵਿਚਾਲੇ ਕਰੀਬ 20