ਮੋਦੀ ਨਾਲ ਵਿਆਹ ਕਰਾਉਣ ਦੀ ਮੰਗ, 45 ਦਿਨਾਂ ਤੋਂ ਧਰਨੇ 'ਤੇ ਬੈਠੀ ਇਹ ਔਰਤ

By: ਏਬੀਪੀ ਸਾਂਝਾ | | Last Updated: Monday, 9 October 2017 9:51 AM
ਮੋਦੀ ਨਾਲ ਵਿਆਹ ਕਰਾਉਣ ਦੀ ਮੰਗ, 45 ਦਿਨਾਂ ਤੋਂ ਧਰਨੇ 'ਤੇ ਬੈਠੀ ਇਹ ਔਰਤ

ਨਵੀਂ ਦਿੱਲੀ- ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਜੰਤਰ ਮੰਤਰ ‘ਤੇ ਕਈ ਅੰਦੋਲਨ ਚੱਲ ਰਹੇ ਹਨ। ਨੈਸ਼ਨਲ ਗਰੀਨ ਟਿ੍ਰਬਿਊਨਲ (ਐੱਨ ਜੀ ਟੀ) ਨੇ ਜੰਤਰ ਮੰਤਰ ਨੇੜੇ ਸਾਰੇ ਧਰਨੇ ਵਿਖਾਵਿਆਂ ‘ਤੇ ਕੱਲ੍ਹ ਪਾਬੰਦੀ ਲਾ ਕੇ ਇਸ ਸਥਾਨ ਦੀ ਬਜਾਏ ਰਾਮਲੀਲਾ ਮੈਦਾਨ ਵਿੱਚ ਜਾਣ ਲਈ ਕਹਿ ਦਿੱਤਾ ਸੀ।

 

 

ਇਸੇ ਦੌਰਾਨ ਜੰਤਰ ਮੰਤਰ ਵਿਖੇ ਧਰਨਾ ਲਾਈ ਬੈਠੀ ਇੱਕ ਔਰਤ ਸਾਹਮਣੇ ਆਈ, ਜਿਸ ਦੀ ਮੰਗ ਸੁਣ ਕੇ ਲੋਕ ਹੈਰਾਨ ਹੋ ਜਾਣਗੇ। 45 ਸਾਲਾ ਓਮ ਸ਼ਾਂਤੀ ਸ਼ਰਮਾ ਨਾਂਅ ਦੀ ਇਹ ਔਰਤ ਇੱਕ ਮਹੀਨੇ ਤੋਂ ਜੰਤਰ ਮੰਤਰ ‘ਤੇ ਧਰਨੇ ਉੱਤੇ ਬੈਠੀ ਹੈ। ਉਸ ਦੀ ਮੰਗ ਹੈ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਹ ਕਰਾਉਣਾ ਹੈ। ਸ਼ਾਂਤੀ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਨਾਲ ਇਸ ਲਈ ਵਿਆਹ ਕਰਾਉਣਾ ਚਾਹੁੰਦੀ ਹੈ, ਕਿਉਂਕਿ ਸਿਰਫ ਮੋਦੀ ਉਸ ਨੂੰ ਸਮਝ ਸਕਦੇ ਹਨ।

 

 

ਉਸ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੇ 1989 ਵਿੱਚ ਵਿਆਹ ਦੇ ਇੱਕ ਸਾਲ ਪਿੱਛੋਂ ਉਸ ਨੂੰ ਛੱਡ ਦਿੱਤਾ ਸੀ, ਉਦੋਂ ਤੋਂ ਉਹ ਇਕੱਲੀ ਹੈ। ਉਸ ਦਾ ਇਹ ਕਹਿਣਾ ਹੈ ਕਿ ਕਈ ਲੋਕਾਂ ਨੇ ਉਸ ਨਾਲ ਵਿਆਹ ਕਰਾਉਣ ਲਈ ਕਿਹਾ, ਪਰ ਉਸ ਨੂੰ ਸਿਰਫ ਪ੍ਰਧਾਨ ਮੰਤਰੀ ਮੋਦੀ ਵਿੱਚ ਉਹ ਗੱਲ ਨਜ਼ਰ ਆਈ ਹੈ, ਜੋ ਉਹ ਚਾਹੁੰਦੀ ਹੈ।

 

 

 

ਜੰਤਰ ਮੰਤਰ ਤੋਂ ਹਟਣ ਬਾਰੇ ਸ਼ਾਂਤੀ ਦਾ ਕਹਿਣਾ ਹੈ ਕਿ ਜੇ ਅਦਾਲਤ ਦੇ ਹੁਕਮ ਮਗਰੋਂ ਉਸ ਨੂੰ ਇਥੋਂ ਹਟਾ ਦਿੱਤਾ ਗਿਆ ਤਾਂ ਉਹ ਪ੍ਰਧਾਨ ਮੰਤਰੀ ਦੀ ਕੋਠੀ ਸਾਹਮਣੇ ਬੈਠ ਕੇ ਭੁੱਖ ਹੜਤਾਲ ਕਰੇਗੀ। ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਆਹ ਤਾਂ ਪਹਿਲਾਂ ਹੀ ਜਸ਼ੋਦਾਬੇਨ ਨਾਲ ਹੋ ਚੁੱਕਾ ਹੈ ਤਾਂ ਸ਼ਾਂਤੀ ਨੇ ਜਵਾਬ ਦਿੱਤਾ ਕਿ ਪ੍ਰਧਾਨ ਮੰਤਰੀ ਜਸ਼ੋਦਾਬੇਨ ਨਾਲ ਨਹੀਂ ਰਹਿੰਦੇ।

First Published: Monday, 9 October 2017 9:51 AM

Related Stories

ਤਾਂ ਇਹ ਹੈ ਟ੍ਰੇਨ ਦੇ ਹੌਰਨਾਂ ਰਾਜ਼, ਜਾਣੋ ਰੇਲ ਵੱਖ-ਵੱਖ ਹੌਰਨ ਕਿਉਂ ਵਜਾਉਂਦੀ?
ਤਾਂ ਇਹ ਹੈ ਟ੍ਰੇਨ ਦੇ ਹੌਰਨਾਂ ਰਾਜ਼, ਜਾਣੋ ਰੇਲ ਵੱਖ-ਵੱਖ ਹੌਰਨ ਕਿਉਂ ਵਜਾਉਂਦੀ?

ਨਵੀਂ ਦਿੱਲੀ: ਇੰਡੀਅਨ ਟ੍ਰੇਨ ‘ਚ ਤੁਸੀਂ ਕਈ ਵਾਰ ਸਫਰ ਕੀਤਾ ਹੋਵੇਗਾ। ਰੇਲਵੇ

ਪਿਆਰ ਦਾ ਸਿਖਰ! ਪ੍ਰੇਮੀ ਨਾਲ ਵਿਆਹ ਕਰਾਉਣ ਲਈ ਕਿਡਨੀ ਵੇਚਣ ਪਹੁੰਚੀ ਕੁੜੀ
ਪਿਆਰ ਦਾ ਸਿਖਰ! ਪ੍ਰੇਮੀ ਨਾਲ ਵਿਆਹ ਕਰਾਉਣ ਲਈ ਕਿਡਨੀ ਵੇਚਣ ਪਹੁੰਚੀ ਕੁੜੀ

ਨਵੀਂ ਦਿੱਲੀ: ਕਹਿੰਦੇ ਨੇ ਪਿਆਰ ਵਿੱਚ ਇਨਸਾਨ ਅੰਨ੍ਹਾ ਹੋ ਜਾਂਦਾ ਹੈ। ਇਸੇ ਗੱਲ ਨੂੰ

ਕੁੱਤੇ ਰੱਖੋ ਪਰ ਧਿਆਨ ਨਾਲ, ਕੁਤਾਹੀ ਕਰਨ 'ਤੇ ਮਿਲੇਗੀ ਸਜ਼ਾ
ਕੁੱਤੇ ਰੱਖੋ ਪਰ ਧਿਆਨ ਨਾਲ, ਕੁਤਾਹੀ ਕਰਨ 'ਤੇ ਮਿਲੇਗੀ ਸਜ਼ਾ

ਇੱਕ ਵਿਅਕਤੀ ਨੇ ਆਪਣੇ ਕੁੱਤੇ ਨੂੰ ਸਬਕ ਸਿਖਾਉਣ ਲਈ ਸੜਕ ‘ਤੇ ਘੜੀਸ ਤਾਂ ਲਿਆ ਪਰ

ਬੁੱਢੇ ਪਾਕਿਸਤਾਨੀ ਨੇ ਜਵਾਨ ਪੰਜਾਬਣ ਨਾਲ ਕਿਉਂ ਕੀਤਾ ਵਿਆਹ..? ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ
ਬੁੱਢੇ ਪਾਕਿਸਤਾਨੀ ਨੇ ਜਵਾਨ ਪੰਜਾਬਣ ਨਾਲ ਕਿਉਂ ਕੀਤਾ ਵਿਆਹ..? ਕਾਰਨ ਜਾਣ ਕੇ ਹੋ...

ਨਵਾਂ ਸ਼ਹਿਰ ਪੁਲਿਸ ਨੇ 57 ਸਾਲ ਦੇ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ