ਦੁਨੀਆਂ ਦੀ ਸਭ ਤੋਂ ਵਜ਼ਨਦਾਰ ਮਹਿਲਾ ਨੇ ਘਟਾਇਆ 315 ਕਿਲੋ ਭਾਰ

By: ABP SANJHA | | Last Updated: Tuesday, 25 July 2017 1:37 PM
ਦੁਨੀਆਂ ਦੀ ਸਭ ਤੋਂ ਵਜ਼ਨਦਾਰ ਮਹਿਲਾ ਨੇ ਘਟਾਇਆ 315 ਕਿਲੋ ਭਾਰ

ਨਵੀਂ ਦਿੱਲੀ: ਕਹਿੰਦੇ ਹਨ ਕਿ ਜੇਕਰ ਇਨਸਾਨ ਅੰਦਰ ਕੁਝ ਕਰਨ ਦੀ ਇੱਛਾ ਤੇ ਲਗਨ ਹੋਵੇ ਤਾਂ ਉਹ ਕੀ ਨਹੀਂ ਕਰ ਸਕਦਾ। ਇਸੇ ਤਰ੍ਹਾਂ ਦੁਨੀਆ ਦੀ ਸਭ ਤੋਂ ਵਜ਼ਨਦਾਰ ਮਹਿਲਾ ਨੇ ਆਪਣੀ ਦ੍ਰਿੜ੍ਹ ਇੱਛਾ ਤੇ ਲਗਨ ਨਾਲ ਵਜ਼ਨ ਘਟਾਉਣ ਦੀ ਚਾਹਤ ਪੂਰੀ ਕਰ ਲਈ ਹੈ।

ਮਿਸਰ ਦੀ ਰਹਿਣ ਵਾਲੀ ਇਮਾਨ ਅਹਿਮਦ ਢਾਈ ਮਹੀਨੇ ਪਹਿਲਾਂ ਭਾਰਤ ‘ਚ ਬੇਟ੍ਰਿਆਟਿਕ ਸਰਜ਼ਰੀ ਕਰਵਾ ਕੇ ਇਲਾਜ ਦੀ ਲਈ ਯੂਏਈ ਚਲੀ ਗਈ ਸੀ। 500 ਕਿਲੋ ਵਜ਼ਨ ਨਾਲ ਇਮਾਨ ਨੂੰ ਦੁਨੀਆ ਦੀ ਸਭ ਤੋਂ ਵਜ਼ਨੀ ਮਹਿਲਾ ਦਾ ਖਿਤਾਬ ਮਿਲ ਚੁੱਕਾ ਹੈ। ਸੋਮਵਾਰ ਨੂੰ ਜਦੋਂ ਅਬੂਧਾਬੀ ਦੇ ਬੁਰਜੀਲ ਹਸਪਤਾਲ ‘ਚ ਪ੍ਰੈੱਸ ਕਾਨਫਰੰਸ ਕਰਨ ਲਈ ਆਈ ਤਾਂ ਉਸ ਦੇ ਰੁਖ ‘ਚ ਬਦਲਾਅ ਦੇਖਣ ਨੂੰ ਮਿਲਿਆ। ਬਹੁਤ ਸਾਰੇ ਲੋਕਾਂ ‘ਚ ਉਹ ਨਿਸ਼ਚਿੰਤ ਨਜ਼ਰ ਆਈ ਤੇ ਬਿਲਕੁਲ ਨਹੀਂ ਘਬਰਾਈ। ਡਾਕਟਰਾਂ ਦਾ ਕਹਿਣਾ ਸੀ ਕਿ ਇਮਾਨ ਦੀ ਇੱਛਾ ਉਸ ਦੇ ਡਿਪਰੈਸ਼ਨ ਨੂੰ ਖ਼ਤਮ ਕਰ ਰਹੀ ਹੈ।

ਇਮਾਨ ਨੇ 5 ਮਹੀਨੇ ਦੇ ਅੰਦਰ ਇਲਾਜ ਦੌਰਾਨ ਤਕਰੀਬਨ 315 ਕਿਲੋ ਵਜ਼ਨ ਘਟਾ ਲਿਆ ਹੈ। ਇਮਾਨ ਦਾ ਇਲਾਜ ਕਰਨ ਵਾਲੇ ਡਾਕਟਰ ਸਮਸ਼ੇਰ ਵੈਲਿਲ ਦਾ ਕਹਿਣਾ ਹੈ ਕਿ ਹੁਣ ਇਮਾਨ ਦਾ ਵਜ਼ਨ 100 ਕਿਲੋ ਤੋਂ ਵੀ ਘੱਟ ਕਰਨ ਦਾ ਟੀਚਾ ਹੈ। ਅਜਿਹਾ ਕਰਨ ‘ਚ ਸਮਾਂ ਲੱਗੇਗਾ ਪਰ ਕੋਸ਼ਿਸ਼ ਕਰਨ ਲਈ ਇਮਾਨ ਤਿਆਰ ਹੈ। ਉਨ੍ਹਾਂ ਨੇ ਇਮਾਨ ਨੂੰ ਇਲੈਕਟ੍ਰਾਨਿਕ ਵਹੀਲਚੇਅਰ ਤੋਹਫੇ ਵਜੋਂ ਦੇਣ ਦਾ ਵੀ ਵਾਅਦਾ ਕੀਤਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਇਮਾਨ ਆਮ ਜ਼ਿੰਦਗੀ ਜਿਉਣਾ ਚਾਹੁੰਦੀ ਹੈ। ਅਸੀਂ ਇਮਾਨ ਨੁੰ ਓਬੇਸੇਟੀ ਖਿਲਾਫ ਲੜਾਈ ‘ਚ ਅੰਬੈਸਡਰ ਦੇ ਰੂਪ ‘ਚ ਉਪਯੋਗ ਕਰਨਾ ਚਾਹੁੰਦੇ ਹਨ। ਉਸ ਨੂੰ ਸਕੂਲ ਲਿਜਾਣਾ ਚਾਹੁੰਦੇ ਹਾਂ ਜਿੱਥੇ ਉਹ ਬੱਚਿਆਂ ਨਾਲ ਆਪਣੀ ਜ਼ਿੰਦਗੀ ਦਾ ਅਨੁਭਵ ਸਾਂਝਾ ਕਰ ਸਕੇ। ਡਾਕਟਰ ਦਾ ਕਹਿਣਾ ਸੀ ਕਿ ਇਮਾਨ ਦੀ ਮਾਨਸਿਕ ਸਥਿਤੀ ‘ਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋਇਆ ਹੈ।

ਉਸ ਦੇ ਇਲਾਜ ਲਈ 3 ਪੜਾਅ ਬਣਾਏ ਗਏ ਸਨ। ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਬਾਕੀ ਸਰਜ਼ਰੀ ਅਗਸਤ ਤੋਂ ਸ਼ੁਰੂ ਕਰਨਗੇ। ਪਹਿਲਾਂ ਲਿਪੋਸਕਸ਼ਨ ਤੇ ਪਲਾਸਟਿਕ ਸਰਜਰੀ ਹੋਵੇਗੀ, ਫਿਰ ਦੂਜੇ ਪੜਾਅ ‘ਚ ਜਾਣਗੇ। ਤੀਜੇ ਪੜਾਅ ‘ਚ ਇਮਾਨ ਦੀ ਈਓਰਟਿਕ ਵਾਲਵ ਦੀ ਸਰਜਰੀ ਹੋਵੇਗੀ ਉਸ ਤੋਂ ਬਾਅਦ ਇੱਕ ਸਰਜਰੀ ਹਿਪਸ ਤੇ ਨੀਜ਼ ਨੂੰ ਬਿਹਤਰ ਕਰਨ ਲਈ ਵੀ ਕੀਤੀ ਜਾਵੇਗੀ।

First Published: Tuesday, 25 July 2017 1:37 PM

Related Stories

16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼
16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼

ਨਵੀਂ ਦਿੱਲੀ: ਹੈਦਰਾਬਾਦ ਰਹਿਣ ਵਾਲੀ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ਼ ਨਾਲ ਵਿਆਹ

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ

ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..
ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..

ਨਵੀਂ ਦਿੱਲੀ: ਝਾਰਖੰਡ ਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵੱਲੋਂ ਤਕੜਾ

‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?
‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

ਨਵੀਂ ਦਿੱਲੀ: ‘ਕੱਲ੍ਹ ਯਾਨੀ 12 ਅਗਸਤ ਨੂੰ ਰਾਤ ਨਹੀਂ ਹੋਵੇਗੀ।’ ਇਸ ਦਾਅਵੇ ਨੇ ਸੋਸ਼ਲ

ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ
ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

ਨਵੀਂ ਦਿੱਲੀ: ਮੁੰਬਈ ਵਿੱਚ ਇੱਕ ਬੱਚਾ ਪ੍ਰੈਗਨੈਂਟ ਪੈਦਾ ਹੋਇਆ ਹੈ। ਇਹ ਸੁਣ ਕੇ