ਫੇਸਬੁੱਕ 'ਤੇ ‘ਗੁਡ ਮਾਰਨਿੰਗ’ ਲਿਖਣਾ ਮਹਿੰਗਾ ਪਿਆ

By: ਏਬੀਪੀ ਸਾਂਝਾ | | Last Updated: Thursday, 26 October 2017 9:32 AM
ਫੇਸਬੁੱਕ 'ਤੇ ‘ਗੁਡ ਮਾਰਨਿੰਗ’ ਲਿਖਣਾ ਮਹਿੰਗਾ ਪਿਆ

ਯੇਰੂਸ਼ਲਮ- ਸੋਸ਼ਲ ਮੀਡੀਆ ਸਾਈਟਸ ਦੀਆਂ ਕੁਝ ਆਧੁਨਿਕ ਤਕਨੀਕਾਂ ਸਹੂਲਤ ਦੀ ਬਜਾਏ ਕਈ ਵਾਰ ਔਕੜ ਪੈਦਾ ਕਰ ਦਿੰਦੀਆਂ ਹਨ। ਅਜਿਹਾ ਹੀ ਹੋਇਆ ਫਿਲੀਸਤੀਨ ਦੇ ਇਕ ਸ਼ਖਸ ਨਾਲ। ਉਸ ਨੇ ਫੇਸਬੁੱਕ ਉੱਤੇ ਅਰਬੀ ਭਾਸ਼ਾ ਵਿਚ ਇਕ ਪੋਸਟ ਕੀਤੀ ਤਾਂ ਉਸ ਨੂੰ ਜੇਲ ਦੀ ਹਵਾ ਖਾਣੀ ਪਈ।

 

ਇਸ ਸ਼ਖਸ ਨੇ ਇਕ ਉਸਾਰੀ ਵਾਲੇ ਸਥਾਨ ਉੱਤੇ ਖੜ੍ਹੇ ਬੁਲਡੋਜ਼ਰ ਨਾਲ ਆਪਣੀ ਤਸਵੀਰ ਖਿੱਚੀ ਅਤੇ ਫੇਸਬੁੱਕ ਉੱਤੇ ਪੋਸਟ ਕਰ ਦਿੱਤੀ। ਤਸਵੀਰ ਦੇ ਨਾਲ ਉਸ ਨੇ ਅਰਬੀ ਵਿਚ ‘ਗੁੱਡ ਮਾਰਨਿੰਗ’ ਲਿਖਿਆ। ਫੇਸਬੁੱਕ ਨੇ ਹਿਬਰੂ ਭਾਸ਼ਾ ਵਿਚ ਉਸ ਦਾ ਅਨੁਵਾਦ ਕੀਤਾ; ‘ਉਨ੍ਹਾਂ ਉੱਤੇ ਹਮਲਾ ਕਰੋ’ ਅਤੇ ਅੰਗਰੇਜ਼ੀ ਵਿਚ ਅਨੁਵਾਦ ਕੀਤਾ: ‘ਉਨ੍ਹਾਂ ਦਾ ਨੁਕਸਾਨ ਕਰੋ’।

 

ਇਸ ਪੋਸਟ ਦਾ ਨੋਟੀਫਿਕੇਸ਼ਨ ਜਦੋਂ ਇਜ਼ਰਾਇਲੀ ਪੁਲਸ ਨੇ ਦੇਖਿਆ ਤਾਂ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ। ਅਖੀਰ ਜਦੋਂ ਉਸ ਸ਼ਖਸ ਨੇ ਪੁਲਸ ਨੂੰ ਪੂਰਾ ਮਾਮਲਾ ਸਮਝਾਇਆ ਤਾਂ ਉਸ ਨੂੰ ਰਿਹਾਅ ਕੀਤਾ ਗਿਆ।

 

ਇਕ ਸਥਾਨਕ ਮੀਡੀਆ ਰਿਪੋਰਟ ਅਨੁਸਾਰ ਇਹ ਘਟਨਾ ਪਿਛਲੇ ਹਫਤੇ ਦੀ ਹੈ। ਕੇਸ ਇਸ ਲਈ ਸ਼ੱਕੀ ਮੰਨਿਆ ਗਿਆ ਕਿ ਜਿਸ ਕੰਸਟਰਕਸ਼ਨ ਸਾਈਟ ਉੱਤੇ ਖੜ੍ਹੇ ਹੋ ਕੇ ਉਸ ਨੇ ਇਹ ਮੈਸੇਜ ਕੀਤਾ ਸੀ, ਉਹ ਯੇਰੂਸ਼ਲਮ ਦੇ ਵੈਸਟ ਬੈਂਕ ਵਿੱਚ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਲਈ ਤੁਰੰਤ ਕਦਮ ਚੁੱਕਿਆ ਕਿ ਉਨ੍ਹਾਂ ਨੂੰ ਸ਼ੱਕ ਪਿਆ ਸੀ ਕਿ ਕਿਸੇ ਅੱਤਵਾਦੀ ਹਮਲੇ ਵਿਚ ਬੁਲਡੋਜ਼ਰ ਦੀ ਵਰਤੋਂ ਕੀਤੀ ਜਾ ਸਕਦੀ ਹੈ।

 

 

ਘਟਨਾ ਸਾਹਮਣੇ ਆਉਣ ਪਿੱਛੋਂ ਫੇਸਬੁੱਕ ਨੇ ਮੁਆਫੀ ਮੰਗੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਆਟੋ-ਟਰਾਂਸਲੇਟ ਐਲਗੋਰਿਦਮ ਵਿਚ ਲਗਾਤਾਰ ਸੁਧਾਰ ਕਰ ਰਹੇ ਹਨ ਤੇ ਇਸ ਤਰ੍ਹਾਂ ਦੀਆਂ ਗਲਤੀਆਂ ਨੂੰ ਦੁਹਰਾਇਆ ਨਹੀਂ ਜਾਵੇਗਾ।

First Published: Thursday, 26 October 2017 9:31 AM

Related Stories

8ਵੀਂ ਫੇਲ੍ਹ 23 ਸਾਲ ਦਾ ਮੁੰਡਾ ਬਣਿਆ ਕਰੋੜਪਤੀ, ਅੰਬਾਨੀ ਤੇ CBI ਹਨ ਇਸ ਦੇ ਕਲਾਈਂਟ
8ਵੀਂ ਫੇਲ੍ਹ 23 ਸਾਲ ਦਾ ਮੁੰਡਾ ਬਣਿਆ ਕਰੋੜਪਤੀ, ਅੰਬਾਨੀ ਤੇ CBI ਹਨ ਇਸ ਦੇ ਕਲਾਈਂਟ

ਨਵੀਂ ਦਿੱਲੀ: ਇਕ ਬੱਚਾ ਜਿਹੜਾ ਅੱਠਵੀਂ ‘ਚ ਫੇਲ੍ਹ ਹੋ ਗਿਆ ਸੀ ਉਸ ਨੇ ਵੀ ਕਦੇ ਨਹੀਂ

ਅਮਰੀਕੀ ਕੁੜੀ ਨੇ ਵੇਚਿਆ ਆਪਣਾ ਕੁਆਰਾਪਣ, ਅਬੂ ਧਾਬੀ ਦੇ ਕਾਰੋਬਾਰੀ ਨੇ 19 ਕਰੋੜ 'ਚ ਖਰੀਦਿਆ
ਅਮਰੀਕੀ ਕੁੜੀ ਨੇ ਵੇਚਿਆ ਆਪਣਾ ਕੁਆਰਾਪਣ, ਅਬੂ ਧਾਬੀ ਦੇ ਕਾਰੋਬਾਰੀ ਨੇ 19 ਕਰੋੜ 'ਚ...

ਵਾਸ਼ਿੰਗਟਨ: 19 ਸਾਲ ਦੀ ਅਮਰੀਕਨ ਕੁੜੀ ਨੇ ਅਜਿਹਾ ਫੈਸਲਾ ਲਿਆ ਹੈ ਜਿਸ ਨੂੰ ਸੁਣ ਕੇ

ਇੱਕ ਮੋਟਰਸਾਈਕਲ 'ਤੇ 58 ਜਣੇ ਸਵਾਰ, ਬਣਿਆ ਵਿਸ਼ਵ ਰਿਕਾਰਡ
ਇੱਕ ਮੋਟਰਸਾਈਕਲ 'ਤੇ 58 ਜਣੇ ਸਵਾਰ, ਬਣਿਆ ਵਿਸ਼ਵ ਰਿਕਾਰਡ

ਨਵੀਂ ਦਿੱਲੀ: ਤੁਹਾਨੂੰ ਜਾਣਕੇ ਖੁਸ਼ੀ ਹੋਵੇਗੀ ਕਿ ਦੁਨੀਆਂ ਦੀਆਂ ਸਭ ਤੋਂ ਤਾਕਤਵਰ

50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ
50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ

ਨਵੀਂ ਦਿੱਲੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਹੈਰਾਨ ਕਰਨ ਵਾਲਾ ਮਾਮਲਾ

ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ
ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ

ਇਸਲਾਮਾਬਾਦ: ਲਹਿੰਦੇ ਪੰਜਾਬ ਦੇ 14 ਸਾਲਾ ਅੱਲ੍ਹੜ ਉਮਰ ਦੇ ਨੌਜਵਾਨ ਨੂੰ ਪਾਕਿਸਤਾਨ

ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ ਕਹਾਣੀ
ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ...

ਨਵੀਂ ਦਿੱਲੀ: ਰਸਗੁੱਲੇ (ਰੌਸ਼ੋਗੁੱਲੇ) ਦੇ ਵਿਵਾਦ ਵਿੱਚ ਆਖਰਕਾਰ ਪੱਛਮੀ ਬੰਗਾਲ ਦੀ