ਅਗਲੇ ਸਾਲ ਮੰਗਲ 'ਤੇ ਉਡਾਣ, 1,38,899 ਭਾਰਤੀਆਂ ਕਟਾਈ ਟਿਕਟ

By: ਏਬੀਪੀ ਸਾਂਝਾ | | Last Updated: Thursday, 9 November 2017 3:57 PM
ਅਗਲੇ ਸਾਲ ਮੰਗਲ 'ਤੇ ਉਡਾਣ, 1,38,899 ਭਾਰਤੀਆਂ ਕਟਾਈ ਟਿਕਟ

ਨਵੀਂ ਦਿੱਲੀ: ਮੰਗਲ ‘ਤੇ ਨਾਸਾ ਵੱਲੋਂ ਸਾਲ 2018 ‘ਚ ਇੱਕ ਫਲਾਇਟ ਰਵਾਨਾ ਕੀਤੀ ਜਾਵੇਗੀ। ਇਸ ‘ਚ ਸਫਰ ਕਰਨ ਲਈ ਆਮ ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਕਰੀਬ ਇੱਕ ਲੱਖ ਭਾਰਤੀਆਂ ਨੇ ਮੰਗਲ ਗ੍ਰਹਿ ‘ਤੇ ਜਾਣ ਦੀ ਗੱਲ ਆਖੀ ਹੈ। ਨਾਸਾ ਵੱਲੋਂ 2018 ‘ਚ ਮੰਗਲ ‘ਤੇ ਜਾਣ ਵਾਲੀ ਫਲਾਇਟ ਲਈ 1,38,899 ਭਾਰਤੀਆਂ ਨੇ ਟਿਕਟ ਬੁਕਿੰਗ ਲਈ ਆਪਣਾ ਨਾਂ ਭੇਜਿਆ ਹੈ।

 

ਨਾਸਾ ਮੁਤਾਬਕ ਮੰਗਲ ‘ਤੇ ਜਾਣ ਲਈ ਫਾਈਨਲ ਕੀਤੇ ਨਾਵਾਂ ਨੂੰ ਸਿਲੀਕੋਨ ਮਾਈਕ੍ਰੋਚਿਪ ‘ਤੇ ਇਲੈਕਟ੍ਰੋਨ ਮਾਇਕ੍ਰੋਬਿਮ ਨਾਲ ਲਿਖਿਆ ਜਾਵੇਗਾ। ਨਾਸਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮੰਗਲ ‘ਤੇ ਜਾਣ ਲਈ ਆਪਣਾ ਨਾਂ ਭੇਜਿਆ ਹੈ ਉਨ੍ਹਾਂ ਨੂੰ ਆਨਲਾਈਨ ਬੋਰਡਿੰਗ ਪਾਸ ਦਿੱਤੇ ਜਾਣਗੇ।

 

ਆਨਲਾਈਨ ਮੀਡੀਆ ਰਿਪੋਰਟਾਂ ਮੁਤਾਬਕ ਨਾਸਾ ਕੋਲ ਕਰੀਬ ਦੋ ਕਰੋੜ 42 ਲੱਖ ਨਾਂ ਆਏ ਹਨ। ਖਾਸ ਗੱਲ ਇਹ ਹੈ ਕਿ ਮੰਗਲ ‘ਤੇ ਜਾਣ ਵਾਲੇ ਮੁਲਕਾਂ ਦੀ ਲਿਸਟ ‘ਚ ਭਾਰਤ ਤੀਜੇ ਨੰਬਰ ‘ਤੇ ਹੈ ਜਦਕਿ ਪਹਿਲੇ ਨੰਬਰ ‘ਤੇ ਅਮਰੀਕਾ ਤੇ ਦੂਜੇ ‘ਤੇ ਚੀਨ ਹੈ। ਇੱਕ ਖਬਰ ਮੁਤਾਬਕ ਅਮਰੀਕਾ ਵੱਲੋਂ 6,76,773 ਤੇ ਚੀਨ ਵੱਲੋਂ 2,62,752 ਲੋਕਾਂ ਨੇ ਆਪਣਾ ਨਾਂ ਭੇਜਿਆ ਹੈ।

 

ਸਪੇਸ ਐਕਸਪਰਟ ਮੁਤਾਬਕ ਨਾਸਾ ਕੋਲ ਕਰੀਬ ਦੋ ਕਰੋੜ 42 ਲੱਖ ਨਾਂ ਆਏ ਹਨ। ਇਸ ਲਿਸਟ ‘ਚ ਭਾਰਤ ਤੀਜੇ ਨੰਬਰ ‘ਤੇ ਹੈ ਜਦਕਿ ਅਮਰੀਕਾ ਪਹਿਲੇ। ਅਮਰੀਕਾ ਦਾ ਪਹਿਲੇ ਨੰਬਰ ‘ਤੇ ਹੋਣਾ ਲਾਜ਼ਮੀ ਹੈ ਕਿਉਂਕਿ ਇਹ ਪ੍ਰੋਗਰਾਮ ਨਾਸਾ ਚਲਾ ਰਿਹਾ ਹੈ। ਜ਼ਿਕਰਯੋਗ ਹੈ ਕਿ 5 ਮਈ ਨੂੰ ਨਿਕਲਣ ਵਾਲੀ ਫਲਾਇਟ 26 ਨਵੰਬਰ, 2018 ਨੂੰ ਮੰਗਲ ‘ਤੇ ਪੁੱਜੇਗੀ ਤੇ ਕਰੀਬ 720 ਦਿਨ ਦਾ ਇਹ ਮਿਸ਼ਨ ਹੈ।

First Published: Thursday, 9 November 2017 3:57 PM

Related Stories

50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ
50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ

ਨਵੀਂ ਦਿੱਲੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਹੈਰਾਨ ਕਰਨ ਵਾਲਾ ਮਾਮਲਾ

ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ
ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ

ਇਸਲਾਮਾਬਾਦ: ਲਹਿੰਦੇ ਪੰਜਾਬ ਦੇ 14 ਸਾਲਾ ਅੱਲ੍ਹੜ ਉਮਰ ਦੇ ਨੌਜਵਾਨ ਨੂੰ ਪਾਕਿਸਤਾਨ

ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ ਕਹਾਣੀ
ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ...

ਨਵੀਂ ਦਿੱਲੀ: ਰਸਗੁੱਲੇ (ਰੌਸ਼ੋਗੁੱਲੇ) ਦੇ ਵਿਵਾਦ ਵਿੱਚ ਆਖਰਕਾਰ ਪੱਛਮੀ ਬੰਗਾਲ ਦੀ

ਕਾਨੂੰਨੀ ਜੰਗ ਮਗਰੋਂ ਗੰਗਾ ਬਣੀ ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਕਾਂਸਟੇਬਲ
ਕਾਨੂੰਨੀ ਜੰਗ ਮਗਰੋਂ ਗੰਗਾ ਬਣੀ ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਕਾਂਸਟੇਬਲ

ਜੈਪੁਰ: ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੀ ਟ੍ਰਾਂਸਜੈਂਡਰ ਨੇ ਆਪਣੇ ਕਾਂਸਟੇਬਲ ਬਣਨ

ਪਿਤਾ ਦੀ ਮੌਤ 'ਤੇ ਧੀਆਂ ਨੇ ਮਨਾਇਆ ਜਸ਼ਨ, ਨੱਚ ਕੇ ਦਿੱਤੀ ਆਖਰੀ ਵਿਦਾਈ
ਪਿਤਾ ਦੀ ਮੌਤ 'ਤੇ ਧੀਆਂ ਨੇ ਮਨਾਇਆ ਜਸ਼ਨ, ਨੱਚ ਕੇ ਦਿੱਤੀ ਆਖਰੀ ਵਿਦਾਈ

ਨਵੀਂ ਦਿੱਲੀ: ਮੌਤ ਉੱਤੇ ਦੁੱਖ ਤਾਂ ਸਾਰੇ ਹੀ ਮਨਾਉਂਦੇ ਹਨ ਪਰ ਮੌਤ ਉੱਤੇ ਡਾਂਸ ਦੀ