ਕਾਨੂੰਨੀ ਜੰਗ ਮਗਰੋਂ ਗੰਗਾ ਬਣੀ ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਕਾਂਸਟੇਬਲ

By: ਏਬੀਪੀ ਸਾਂਝਾ | | Last Updated: Tuesday, 14 November 2017 1:05 PM
ਕਾਨੂੰਨੀ ਜੰਗ ਮਗਰੋਂ ਗੰਗਾ ਬਣੀ ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਕਾਂਸਟੇਬਲ

ਜੈਪੁਰ: ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੀ ਟ੍ਰਾਂਸਜੈਂਡਰ ਨੇ ਆਪਣੇ ਕਾਂਸਟੇਬਲ ਬਣਨ ਪਿੱਛੇ ਇੱਕ ਲੰਬੀ ਲੜਾਈ ਲੜੀ ਤੇ ਆਖਰਕਾਰ ਹੁਣ ਉਸ ਨੂੰ ਕਾਮਯਾਬੀ ਮਿਲ ਗਈ ਹੈ। 13 ਨਵੰਬਰ ਨੂੰ ਰਾਜਸਥਾਨ ਹਾਈਕੋਰਟ ਨੇ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤਾ ਕਿ ਉਹ ਗੰਗਾ ਕੁਮਾਰੀ ਨੂੰ ਬਤੌਰ ਕਾਂਸਟੇਬਲ ਨਿਯੁਕਤ ਕੀਤਾ ਜਾਏ। ਇਸ ਤਰ੍ਹਾਂ ਗੰਗਾ ਕੁਮਾਰੀ ਦਾ ਸੂਬੇ ਦੀ ਪਹਿਲੀ ਟ੍ਰਾਂਸਜੈਂਡਰ ਪੁਲਿਸ ਕਾਂਸਟੇਬਲ ਦੀ ਨਿਯੁਕਤੀ ਲਈ ਰਸਤਾ ਸਾਫ ਹੋ ਗਿਆ।

 

Jodhpur: Constable Gangakumari, first transgender appointed in Rajasthan Police. She was appointed after High Court’s directions pic.twitter.com/C2rgb9c3Dj

— ANI (@ANI) November 14, 2017

24 ਸਾਲ ਦੀ ਗੰਗਾ ਕੁਮਾਰੀ ਨੇ ਇਸ ਨਿਯੁਕਤੀ ਲਈ ਦੋ ਸਾਲ ਪਹਿਲਾਂ ਰਾਜਸਥਾਨ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪਹਿਲਾਂ ਪੁਲਿਸ ਡਿਪਾਰਟਮੈਂਟ ਨੇ ਗੰਗਾ ਦੇ ਜੈਂਡਰ ਨੂੰ ਲੈ ਕੇ ਸਵਾਲ ਉਠਾਇਆ ਸੀ। ਉਸ ਨੂੰ ਨੌਕਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਇੱਕ ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਆਖਰਕਾਰ ਸੋਮਵਾਰ ਨੂੰ ਹਾਈਕੋਰਟ ਨੇ ਤਾਜ਼ਾ ਆਦੇਸ਼ ਨਾਲ ਉਸ ਦੇ ਕਾਂਸਟੇਬਲ ਬਣਨ ਦਾ ਸੁਫਨਾ ਸੱਚ ਕਰ ਦਿੱਤਾ। ਹਾਈਕੋਰਟ ਨੇ ਇਸ ਨੂੰ “ਲਿੰਗਕ ਭੇਦਭਾਵ” ਦੱਸਦਿਆਂ ਪੁਲਿਸ ਵਿਭਾਗ ਨੂੰ 6 ਹਫਤਿਆਂ ਅੰਦਰ ਗੰਗਾ ਕੁਮਾਰੀ ਦੀ ਨਿਯੁਕਤੀ ਕਰਨ ਦੇ ਆਦੇਸ਼ ਦਿੱਤੇ। ਇਸ ਤਰ੍ਹਾਂ ਗੰਗਾ ਕੁਮਾਰੀ ਰਾਜਸਥਾਨ ਪੁਲਿਸ ਵਿੱਚ ਪਹਿਲੀ ਟ੍ਰਾਂਸਜੈਂਡਰ ਕਾਂਸਟੇਬਲ ਵਜੋਂ ਨਿਯੁਕਤ ਕੀਤੀ ਜਾਵੇਗੀ।

 

ਗੰਗਾ ਸਾਲ 2013 ਵਿੱਚ ਪੁਲੀਸ ਵਿੱਚ ਭਰਤੀ ਹੋਣ ਲਈ ਪ੍ਰੀਖਿਆ ਵਿੱਚ ਸਫਲ ਹੋਈ ਸੀ। ਮੈਡੀਕਲ ਜਾਂਚ ਗੰਗਾ ਕੁਮਾਰੀ ਦੇ ਪੱਖ ਵਿੱਚ ਨਹੀਂ ਗਈ। ਇਸ ਜਾਂਚ ਵਿੱਚ ਟ੍ਰਾਂਸਜੈਂਡਰ ਕਰਾਰ ਦਿੰਦਿਆਂ ਗੰਗਾ ਕੁਮਾਰੀ ਨੂੰ ਭਰਤੀ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਗੰਗਾ ਕੁਮਾਰੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਰਾਜਸਥਾਨ ਹਾਈਕੋਰਟ ਤੋਂ ਵੱਡੀ ਖੁਸ਼ਖਬਰੀ ਹਾਸਲ ਹੋਈ।

First Published: Tuesday, 14 November 2017 1:05 PM

Related Stories

50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ
50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ

ਨਵੀਂ ਦਿੱਲੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਹੈਰਾਨ ਕਰਨ ਵਾਲਾ ਮਾਮਲਾ

ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ
ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ

ਇਸਲਾਮਾਬਾਦ: ਲਹਿੰਦੇ ਪੰਜਾਬ ਦੇ 14 ਸਾਲਾ ਅੱਲ੍ਹੜ ਉਮਰ ਦੇ ਨੌਜਵਾਨ ਨੂੰ ਪਾਕਿਸਤਾਨ

ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ ਕਹਾਣੀ
ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ...

ਨਵੀਂ ਦਿੱਲੀ: ਰਸਗੁੱਲੇ (ਰੌਸ਼ੋਗੁੱਲੇ) ਦੇ ਵਿਵਾਦ ਵਿੱਚ ਆਖਰਕਾਰ ਪੱਛਮੀ ਬੰਗਾਲ ਦੀ

ਪਿਤਾ ਦੀ ਮੌਤ 'ਤੇ ਧੀਆਂ ਨੇ ਮਨਾਇਆ ਜਸ਼ਨ, ਨੱਚ ਕੇ ਦਿੱਤੀ ਆਖਰੀ ਵਿਦਾਈ
ਪਿਤਾ ਦੀ ਮੌਤ 'ਤੇ ਧੀਆਂ ਨੇ ਮਨਾਇਆ ਜਸ਼ਨ, ਨੱਚ ਕੇ ਦਿੱਤੀ ਆਖਰੀ ਵਿਦਾਈ

ਨਵੀਂ ਦਿੱਲੀ: ਮੌਤ ਉੱਤੇ ਦੁੱਖ ਤਾਂ ਸਾਰੇ ਹੀ ਮਨਾਉਂਦੇ ਹਨ ਪਰ ਮੌਤ ਉੱਤੇ ਡਾਂਸ ਦੀ

ਮੁੰਡੇ ਦੀ ਪੈਂਟ 'ਚ ਹਰਕਤ, ਨਿੱਕਲੀ ਹੈਰਾਨ ਕਰਨ ਵਾਲੀ ਚੀਜ਼
ਮੁੰਡੇ ਦੀ ਪੈਂਟ 'ਚ ਹਰਕਤ, ਨਿੱਕਲੀ ਹੈਰਾਨ ਕਰਨ ਵਾਲੀ ਚੀਜ਼

ਨਵੀਂ ਦਿੱਲੀ: ਜਰਮਨੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ

ਬੰਦ ਹੋ ਚੁੱਕੇ 500-1000 ਦੇ ਨੋਟਾਂ ਨਾਲ ਹੋਣਗੀਆਂ ਦੱਖਣੀ ਅਫਰੀਕਾ 'ਚ ਚੋਣਾਂ, ਜਾਣੋ ਕਿਵੇਂ
ਬੰਦ ਹੋ ਚੁੱਕੇ 500-1000 ਦੇ ਨੋਟਾਂ ਨਾਲ ਹੋਣਗੀਆਂ ਦੱਖਣੀ ਅਫਰੀਕਾ 'ਚ ਚੋਣਾਂ, ਜਾਣੋ...

ਮੋਦੀ ਸਰਕਾਰ ਵੱਲੋਂ ਪਿਛਲੇ ਸਾਲ ਕੀਤੀ ਗਈ ਨੋਟਬੰਦੀ ਤੋਂ ਬਾਅਦ ਬੰਦ ਕੀਤੇ ਗਏ