ਭਾਰਤ ਦੇ ਇਸ ਦਰਿਆ 'ਚ ਹੱਥ ਪਾਉਂਦਿਆਂ ਹੀ ਨਿਕਲੇ ਸੋਨਾ...!

By: ਰਵੀ ਇੰਦਰ ਸਿੰਘ | | Last Updated: Tuesday, 31 October 2017 6:00 PM
ਭਾਰਤ ਦੇ ਇਸ ਦਰਿਆ 'ਚ ਹੱਥ ਪਾਉਂਦਿਆਂ ਹੀ ਨਿਕਲੇ ਸੋਨਾ...!

ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਹਾਲ ਹੀ ਵਿੱਚ ਤਿਉਹਾਰਾਂ ਦੀ ਰੁੱਤ ਆ ਕੇ ਗਈ ਹੈ। ਇਸ ਸਮੇਂ ਦੌਰਾਨ ਸੋਨੇ ਦੀ ਖ਼ਰੀਦ ਰਿਕਾਰਡ ਤੋੜ ਹੋਈ ਹੈ। ਸੋਨੇ ਬਾਰੇ ਤੁਹਾਡੀ ਦੀਵਾਨਗੀ ਹਰ ਸਾਲ ਵਧਦੀ ਜਾਂਦੀ ਹੈ, ਪਰ ਕੀ ਤੁਸੀਂ ਅਜਿਹੇ ਦਰਿਆ ਬਾਰੇ ਵੀ ਜਾਣਦੇ ਹੋ ਜੋ ਸੋਨਾ ਉਗਲਦਾ ਹੈ…? ਸ਼ਾਇਦ ਤੁਹਾਨੂੰ ਹੈਰਾਨੀ ਹੋਵੇ ਪਰ ਇਹ ਗੱਲ 100 ਫ਼ੀਸਦੀ ਸਹੀ ਹੈ।

 

ਝਾਰਖੰਡ ਦੇ ਰਤਨਗਰਬਾ ਖੇਤਰ ਵਿੱਚੋਂ ਗੁਜ਼ਰਨ ਵਾਲਾ ਦਰਿਆ ‘ਸਵਰਣਰੇਖਾ’ ਆਪਣੇ ਇਸ ਰੂਪ ਕਾਰਨ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨਦੀ ਵਿੱਚ ਸੋਨਾ ਭਰਿਆ ਹੋਇਆ ਹੈ। ਇੱਥੇ ਰਹਿਣ ਵਾਲੇ ਆਦਿਵਾਸੀ ਲੋਕ ਇਸ ਦਰਿਆ ਵਿੱਚੋਂ ਰੇਤੇ ਨੂੰ ਛਾਣ ਕੇ, ਵਿੱਚੋਂ ਸੋਨੇ ਦੇ ਕਣਾਂ ਨੂੰ ਇਕੱਠਾ ਕਰ ਲੈਂਦੇ ਹਨ। ਇਹ ਲੋਕ ਅੱਗੇ ਇਸ ਸੋਨੇ ਨੂੰ ਵਪਾਰੀਆਂ ਨੂੰ ਵੇਚ ਦਿੰਦੇ ਹਨ।

 

ਇਹ ਲੋਕ ਦੱਸਦੇ ਹਨ ਕਿ ਇਸ ਦਰਿਆ ‘ਤੇ ਕਈ ਵਾਰ ਅਧਿਐਨ ਵੀ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਇਹ ਸੋਨੇ ਦੇ ਕਣ ਕਿੱਥੋਂ ਆਉਂਦੇ ਹਨ, ਇਸ ਬਾਰੇ ਹਾਲੇ ਤਕ ਭੇਤ ਬਰਕਰਾਰ ਹੈ। ਇਸ ਦਰਿਆ ਨਾਲ ਜੁੜੀ ਹੋਈ ਇੱਕ ਹੋਰ ਗੱਲ ਵੀ ਹੈ ਜੋ ਹੈਰਾਨ ਕਰਨ ਵਾਲੀ ਹੈ। ਉਹ ਇਹ ਹੈ ਕਿ ਜਿੱਥੋਂ ਇਹ ਦਰਿਆ ਸ਼ੁਰੂ ਹੁੰਦਾ ਹੈ, ਉੱਥੋਂ ਤੋਂ ਲੈ ਕੇ ਕਿਸੇ ਹੋਰ ਨਦੀ-ਨਾਲੇ ਨਾਲ ਨਹੀਂ ਮਿਲਦੀ ਤੇ ਸਿੱਧੇ ਬੰਗਾਲ ਦੀ ਖਾੜੀ ਵਿੱਚ ਹੀ ਡਿੱਗਦੀ ਹੈ।

First Published: Tuesday, 31 October 2017 5:57 PM

Related Stories

8ਵੀਂ ਫੇਲ੍ਹ 23 ਸਾਲ ਦਾ ਮੁੰਡਾ ਬਣਿਆ ਕਰੋੜਪਤੀ, ਅੰਬਾਨੀ ਤੇ CBI ਹਨ ਇਸ ਦੇ ਕਲਾਈਂਟ
8ਵੀਂ ਫੇਲ੍ਹ 23 ਸਾਲ ਦਾ ਮੁੰਡਾ ਬਣਿਆ ਕਰੋੜਪਤੀ, ਅੰਬਾਨੀ ਤੇ CBI ਹਨ ਇਸ ਦੇ ਕਲਾਈਂਟ

ਨਵੀਂ ਦਿੱਲੀ: ਇਕ ਬੱਚਾ ਜਿਹੜਾ ਅੱਠਵੀਂ ‘ਚ ਫੇਲ੍ਹ ਹੋ ਗਿਆ ਸੀ ਉਸ ਨੇ ਵੀ ਕਦੇ ਨਹੀਂ

ਅਮਰੀਕੀ ਕੁੜੀ ਨੇ ਵੇਚਿਆ ਆਪਣਾ ਕੁਆਰਾਪਣ, ਅਬੂ ਧਾਬੀ ਦੇ ਕਾਰੋਬਾਰੀ ਨੇ 19 ਕਰੋੜ 'ਚ ਖਰੀਦਿਆ
ਅਮਰੀਕੀ ਕੁੜੀ ਨੇ ਵੇਚਿਆ ਆਪਣਾ ਕੁਆਰਾਪਣ, ਅਬੂ ਧਾਬੀ ਦੇ ਕਾਰੋਬਾਰੀ ਨੇ 19 ਕਰੋੜ 'ਚ...

ਵਾਸ਼ਿੰਗਟਨ: 19 ਸਾਲ ਦੀ ਅਮਰੀਕਨ ਕੁੜੀ ਨੇ ਅਜਿਹਾ ਫੈਸਲਾ ਲਿਆ ਹੈ ਜਿਸ ਨੂੰ ਸੁਣ ਕੇ

ਇੱਕ ਮੋਟਰਸਾਈਕਲ 'ਤੇ 58 ਜਣੇ ਸਵਾਰ, ਬਣਿਆ ਵਿਸ਼ਵ ਰਿਕਾਰਡ
ਇੱਕ ਮੋਟਰਸਾਈਕਲ 'ਤੇ 58 ਜਣੇ ਸਵਾਰ, ਬਣਿਆ ਵਿਸ਼ਵ ਰਿਕਾਰਡ

ਨਵੀਂ ਦਿੱਲੀ: ਤੁਹਾਨੂੰ ਜਾਣਕੇ ਖੁਸ਼ੀ ਹੋਵੇਗੀ ਕਿ ਦੁਨੀਆਂ ਦੀਆਂ ਸਭ ਤੋਂ ਤਾਕਤਵਰ

50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ
50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ

ਨਵੀਂ ਦਿੱਲੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਹੈਰਾਨ ਕਰਨ ਵਾਲਾ ਮਾਮਲਾ

ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ
ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ

ਇਸਲਾਮਾਬਾਦ: ਲਹਿੰਦੇ ਪੰਜਾਬ ਦੇ 14 ਸਾਲਾ ਅੱਲ੍ਹੜ ਉਮਰ ਦੇ ਨੌਜਵਾਨ ਨੂੰ ਪਾਕਿਸਤਾਨ

ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ ਕਹਾਣੀ
ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ...

ਨਵੀਂ ਦਿੱਲੀ: ਰਸਗੁੱਲੇ (ਰੌਸ਼ੋਗੁੱਲੇ) ਦੇ ਵਿਵਾਦ ਵਿੱਚ ਆਖਰਕਾਰ ਪੱਛਮੀ ਬੰਗਾਲ ਦੀ