ਵਿਆਹ 'ਚ ਡਾਲਰਾਂ ਤੇ ਸੈੱਲ ਫੋਨਾਂ ਦੀ ਵਾਛੜ,ਵੀਡੀਓ ਵਾਇਰਲ

By: ਏਬੀਪੀ ਸਾਂਝਾ | | Last Updated: Thursday, 21 December 2017 9:11 AM
ਵਿਆਹ 'ਚ ਡਾਲਰਾਂ ਤੇ ਸੈੱਲ ਫੋਨਾਂ ਦੀ ਵਾਛੜ,ਵੀਡੀਓ ਵਾਇਰਲ

ਇਸਲਾਮਾਬਾਦ- ਪਾਕਿਸਤਾਨ ਦੇ ਇਕ ਲਾੜੇ ਨੇ ਆਪਣੇ ਨਿਕਾਹ ਨੂੰ ਯਾਦਗਾਰੀ ਬਣਾਉਣ ਲਈ ਮਹਿਮਾਨਾਂ ਉੱਤੇ ਡਾਲਰਾਂ, ਰਿਆਲ ਤੇ ਨਵੇਂ ਸੈੱਲ ਫੋਨਾਂ ਦੀ ਵਾਛੜ ਕਰ ਦਿੱਤੀ।ਮੁਲਤਾਨ ਦੇ ਸ਼ੁਜਾਬਾਦ ਦੇ ਮੁਹੰਮਦ ਅਰਸ਼ਦ ਦਾ ਨਿਕਾਹ ਪੰਜਾਬ ਸੂਬੇ ਦੇ ਖਾਨਪੁਰ ਇਲਾਕੇ ਦੀ ਲੜਕੀ ਨਾਲ ਤੈਅ ਹੋਇਆ ਸੀ। ਜਦੋਂ ਉਨ੍ਹਾਂ ਦੀ ਬਰਾਤ ਲੜਕੀ ਵਾਲਿਆਂ ਦੇ ਘਰ ਪੁੱਜੀ ਤਾਂ ਲੜਕੇ ਵਾਲਿਆਂ ਨੇ ਉਡੀਕ ਕਰਦੇ ਮਹਿਮਾਨਾਂ ਉੱਤੇ ਡਾਲਰਾਂ, ਰਿਆਲ ਅਤੇ ਸੈੱਲ ਫੋਨਾਂ ਦਾ ਛੱਟਾ ਦੇ ਦਿੱਤਾ।

 

ਇਸ ਸਬੰਧ ਵਿੱਚ ਜਾਰੀ ਹੋਈ ਵੀਡੀਓ ਕਲਿਪ ਦਿਖਾਉਂਦੀ ਹੈ ਕਿ ਲੜਕੇ ਦਾ ਪਰਿਵਾਰ ਸਟੇਜ ਉੱਤੇ ਖੜ੍ਹਾ ਹੈ ਤੇ ਮਹਿਮਾਨਾਂ ਉੱਤੇ ਡਾਲਰਾਂ, ਰਿਆਲ ਅਤੇ ਸੈੱਲ ਫੋਨਾਂ ਦੀ ਵਰਖਾ ਕਰ ਰਿਹਾ ਹੈ ਅਤੇ ਮਹਿਮਾਨਾਂ ਵਿਚ ਇਨ੍ਹਾਂ ਨੂੰ ਫੜਨ ਲਈ ਧੱਕਾਮੁੱਕੀ ਹੋ ਰਹੀ ਹੈ।ਇਸ ਕਲਿਪ ਵਿਚ ਦੱਸਿਆ ਗਿਆ ਹੈ ਕਿ ਬੱਸ ਦੇ ਉੱਪਰ ਖੜੇ ਹੋ ਕੇ ਵੀ ਲੜਕੇ ਵਾਲਿਆਂ ਦਾ ਪਰਿਵਾਰ ਮਹਿਮਾਨਾਂ ਉੱਤੇ ਤੋਹਿਫ਼ਆਂ ਦੀ ਵਰਖਾ ਕਰ ਰਿਹਾ ਹੈ।

 

‘ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਜਦੋਂ ਇਹ ਖ਼ਬਰ ਖਾਨਪੁਰ ਇਲਾਕੇ ਵਿਚ ਫੈਲੀ ਤਾਂ ਸਥਾਨਕ ਲੋਕ ਵੀ ਤੋਹਫ਼ੇ ਹਾਸਿਲ ਕਰਨ ਲਈ ਉਸ ਨਿਕਾਹ ਸਮਾਗਮ ਵੱਲ ਦੌੜੇ, ਪ੍ਰੰਤੂ ਉਦੋਂ ਤਕ ਤੋਹਿਫ਼ਆਂ ਦੀ ਵਾਛੜ ਰੁਕ ਚੁੱਕੀ ਸੀ ਤੇ ਨਿਕਾਹ ਵਿੱਚ ਮੌਜੂਦ ਸਾਰੇ ਮਹਿਮਾਨਾਂ ਨੇ ਕੋਈ ਨਾ ਕੋਈ ਤੋਹਫ਼ਾ ਫੜਿਆ ਹੋਇਆ ਸੀ।

 

ਜਿਕਰਯੋਗ ਹੈ  ਕਿ ਲੜਕੇ ਦੇ ਅੱਠ ਭਰਾ ਹਨ, ਜਿਨ੍ਹਾਂ ਵਿਚੋਂ ਚਾਰ ਅਮਰੀਕਾ ਵਿਚ ਰਹਿੰਦੇ ਹਨ ਤੇ ਬਾਕੀ ਸਾਊਦੀ ਅਰਬ ਵਿਚ ਹਨ। ਵੀਡੀਓ ਕਲਿਪ ਜਾਰੀ ਹੋਣ ਪਿੱਛੋਂ ਪੂਰੇ ਪਾਕਿਸਤਾਨ ਵਿੱਚ ਇਹ ਨਿਕਾਹ ਚਰਚਾ ਵਿੱਚ ਆ ਗਿਆ ਹੈ।

 

First Published: Thursday, 21 December 2017 9:11 AM

Related Stories

ਔਰਤ ਦਾ ਵੀਡੀਓ ਹੋਇਆ ਵਾਇਰਲ ਤਾਂ ਹੋਟਲ ਨੇ 39 ਕਰੋੜ ਦਾ ਭੇਜਿਆ ਬਿੱਲ
ਔਰਤ ਦਾ ਵੀਡੀਓ ਹੋਇਆ ਵਾਇਰਲ ਤਾਂ ਹੋਟਲ ਨੇ 39 ਕਰੋੜ ਦਾ ਭੇਜਿਆ ਬਿੱਲ

ਬ੍ਰਿਟਿਸ਼ ਮਹਿਲਾ ਬਲੌਗਰ ਨੇ ਡਬਲਿਨ ਦੇ ਹੋਟਲ ਨੂੰ ਬੇਨਤੀ ਕੀਤੀ ਹੈ ਕਿ ਕੀ ਉਸ ਨੂੰ

ਚੀਨ ਬਣਾਏਗਾ ਇਕ ਹੋਰ  'ਗ੍ਰੇਟ ਵਾਲ'
ਚੀਨ ਬਣਾਏਗਾ ਇਕ ਹੋਰ 'ਗ੍ਰੇਟ ਵਾਲ'

ਬੀਜਿੰਗ : ਹਿੰਸਾ ਤੋਂ ਪ੍ਰਭਾਵਿਤ ਪੱਛਮੀ ਸੂਬੇ ਸ਼ਿਨਜਿਆਂਗ ‘ਚ ਅੱਤਵਾਦੀਆਂ ਦੀ

ਧਰਤੀ ਨੇੜਿਓਂ ਲੰਘੇਗਾ ਇਹ ਗ੍ਰਹਿ
ਧਰਤੀ ਨੇੜਿਓਂ ਲੰਘੇਗਾ ਇਹ ਗ੍ਰਹਿ

ਵਾਸ਼ਿੰਗਟਨ  : ਧਰਤੀ ਨੇੜਿਓਂ ਮੱਧਮ ਆਕਾਰ ਦਾ ਛੋਟਾ ਗ੫ਹਿ ਚਾਰ ਫਰਵਰੀ ਨੂੰ ਲੰਘੇਗਾ।

 ‘ਪਟਿਆਲਾ ਰਿਆਸਤ’ ਦੀਆਂ ਤੋਪਾਂ ਟੁੱਟੀਆਂ
‘ਪਟਿਆਲਾ ਰਿਆਸਤ’ ਦੀਆਂ ਤੋਪਾਂ ਟੁੱਟੀਆਂ

ਪਟਿਆਲਾ- ਸ਼ਾਹੀ ਸ਼ਹਿਰ ਪਟਿਆਲਾ ਦੇ ਸ਼ੀਸ਼ ਮਹਿਲ ਦੇ ਵਿਹੜੇ ਵਿੱਚ ‘ਪਟਿਆਲਾ ਰਿਆਸਤ’

ਪਿੰਡ 'ਚ ਕਿਸਾਨਾਂ ਨੂੰ ਡਾਇਨਾਸੌਰ ਦੇ ਆਂਡੇ ਮਿਲੇ
ਪਿੰਡ 'ਚ ਕਿਸਾਨਾਂ ਨੂੰ ਡਾਇਨਾਸੌਰ ਦੇ ਆਂਡੇ ਮਿਲੇ

ਅਹਿਮਦਾਬਾਦ- ਇੱਥੇ ਇਕ ਪਿੰਡ ਵਿੱਚ ਕਿਸਾਨਾਂ ਨੂੰ ਕਈ ਸਾਲ ਪੁਰਾਣੇ ਆਂਡੇ ਦੇ ਕੁਝ

 ਇਸ ਜਹਾਜ਼ ਨੇ ਨਵਾਂ ਰਿਕਾਰਡ ਬਣਾ ਧਰਿਆ....
ਇਸ ਜਹਾਜ਼ ਨੇ ਨਵਾਂ ਰਿਕਾਰਡ ਬਣਾ ਧਰਿਆ....

ਲੰਡਨ- ਏਅਰਲਾਈਨ ਨਾਰਵੀਜਨ ਏਅਰ ਨੇ ਨਵਾਂ ਰਿਕਾਰਡ ਬਣਾ ਧਰਿਆ ਹੈ। ਇਸ ਏਅਰਲਾਈਨ

 ਧਰਤੀ 'ਤੇ ਪਾਣੀ ਕਿਵੇਂ ਆਇਆ? ਵਿਗਿਆਨੀਆਂ ਨੂੰ ਲੱਗਾ ਪਤਾ..
ਧਰਤੀ 'ਤੇ ਪਾਣੀ ਕਿਵੇਂ ਆਇਆ? ਵਿਗਿਆਨੀਆਂ ਨੂੰ ਲੱਗਾ ਪਤਾ..

ਬੋਸਟਨ : ਧਰਤੀ ‘ਤੇ ਜੀਵਨ ਦੇ ਵਿਕਾਸ ਲਈ ਪਾਣੀ ਅਤੇ ਕਾਰਬਨ ਬਹੁਤ ਜ਼ਰੂਰੀ ਤੱਤਾਂ

ਭਾਰਤ 'ਚ ਕਿੱਥੇ ਹੈ ਖ਼ੁਰਕ ਵਾਲਾ ਜੰਗਲ ?
ਭਾਰਤ 'ਚ ਕਿੱਥੇ ਹੈ ਖ਼ੁਰਕ ਵਾਲਾ ਜੰਗਲ ?

ਡੈਕਸ: ਤੁਸੀਂ ਕਦੇ ਖੁਰਕ ਵਾਲੇ ਜੰਗਲ ਬਾਰੇ ਸੁਣਿਆ ਹੈ। ਨਹੀਂ! ਤਾਂ ਫਿਰ ਆਓ,

ਜਦੋਂ ਮੋਟਰਸਾਈਕਲ ਸਵਾਰਾਂ ਸਾਹਮਣੇ ਆਇਆ ਬਾਘ
ਜਦੋਂ ਮੋਟਰਸਾਈਕਲ ਸਵਾਰਾਂ ਸਾਹਮਣੇ ਆਇਆ ਬਾਘ

ਚੰਡੀਗੜ੍ਹ: ਜ਼ਰਾ ਸੋਚੋ ਜੇਕਰ ਤੁਹਾਡੇ ਸਾਹਮਣੇ ਬਾਘ ਆ ਜਾਵੇ ਤੁਸੀਂ ਕੀ ਕਰੋਗੇ?

ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..
ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..

ਮੈਕਸੀਕੋ ਸਿਟੀ- ਗੋਤਾਖੋਰਾਂ ਦੇ ਇਕ ਗਰੁੱਪ ਨੇ ਪੂਰਬੀ ਮੈਕਸੀਕੋ ‘ਚ ਦੁਨੀਆ ਦੀ ਸਭ