ਮਾਲਖਾਨਿਆਂ 'ਚੋ ਸ਼ਰਾਬ ਗਾਇਬ, ਪੁਲਿਸ ਦਾ ਦਾਅਵਾ ਚੂਹਿਆਂ ਨੇ ਪੀਤੀ!

By: abp sanjha | | Last Updated: Thursday, 4 May 2017 3:19 PM
ਮਾਲਖਾਨਿਆਂ 'ਚੋ ਸ਼ਰਾਬ ਗਾਇਬ, ਪੁਲਿਸ ਦਾ ਦਾਅਵਾ ਚੂਹਿਆਂ ਨੇ ਪੀਤੀ!

ਪਟਨਾ: ਬਿਹਾਰ ‘ਚ ਸ਼ਰਾਬਬੰਦੀ ਤੋਂ ਬਾਅਦ ਉੱਥੇ ਚੂਹੇ ਵੀ ਸ਼ਰਾਬ ਦੇ ਸ਼ੌਕੀਨ ਹੋ ਗਏ ਹਨ। ਐਸ.ਐਚ.ਓ. ਦਾ ਤਾਂ ਇਹੀ ਦਾਅਵਾ ਹੈ। ਇੱਥੋਂ ਦੇ ਇੱਕ ਪੁਲਿਸ ਸਟੇਸ਼ਨ ‘ਚ ਮਾਲਖ਼ਾਨੇ ‘ਚ ਰੱਖੀ ਜ਼ਬਤ ਕੀਤੀ ਗਈ ਸ਼ਰਾਬ ਦੇ ਸਟਾਕ ਦੇ ਗ਼ਾਇਬ ਹੋਣ ‘ਤੇ ਜਦੋਂ ਪੁੱਛ-ਗਿੱਛ ਹੋਈ ਤਾਂ ਪੁਲਿਸ ਨੇ ਚੂਹਿਆਂ ‘ਤੇ ਅਜਿਹਾ ਦੋਸ਼ ਲਾਇਆ ਹੈ।
ਸੂਤਰਾਂ ਅਨੁਸਾਰ ਐਸ.ਐਚ.ਓ. ਨੇ ਸੀਨੀਅਰ ਅਧਿਕਾਰੀਆਂ ਵੱਲੋਂ ਲਈ ਜਾਣ ਵਾਲੀ ਮਹੀਨੇਵਾਰ ਕ੍ਰਾਈਮ ਮੀਟਿੰਗ ‘ਚ ਪਟਨਾ ਦੇ ਐਸ.ਐਸ.ਪੀ. ਮੰਨੂ ਮਹਾਜਨ ਨੂੰ ਮੰਗਲਵਾਰ ਦੱਸਿਆ ਕਿ ਚੂਹਿਆਂ ਨੇ ਮਾਲਖ਼ਾਨੇ ‘ਚ ਰੱਖੀਆਂ ਸੀਲਬੰਦ ਸ਼ਰਾਬ ਦੀਆਂ ਬੋਤਲਾਂ ਨੂੰ ਖੋਲ੍ਹ ਕੇ ਉਨ੍ਹਾਂ ਦੀ ਸਾਰੀ ਸ਼ਰਾਬ ਪੀ ਲਈ। ਉੱਥੇ ਹੀ ਮਾਲਖ਼ਾਨੇ ‘ਚ ਉਚਿੱਤ ਸਾਂਭ-ਸੰਭਾਲ ਦੀ ਕਮੀ ‘ਚ ਵੀ ਕਾਫ਼ੀ ਸਾਰੀਆਂ ਬੋਤਲਾਂ ਟੁੱਟ ਗਈਆਂ।
ਪਿਛਲੇ ਸਾਲ 5 ਅਪ੍ਰੈਲ ਨੂੰ ਬਿਹਾਰ ‘ਚ ਸ਼ਰਾਬਬੰਦੀ ਲਾਗੂ ਕੀਤੇ ਜਾਣ ਤੋਂ ਬਾਅਦ ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ 5.11 ਲੱਖ ਲੀਟਰ ਅੰਗਰੇਜ਼ੀ, 3.01 ਲੱਖ ਲੀਟਰ ਦੇਸੀ ਤੇ 12 ਹਜ਼ਾਰ ਲੀਟਰ ਬੀਅਰ ਸੀਜ਼ ਕੀਤੀ ਗਈ ਹੈ। ਇਹ ਸ਼ਰਾਬ ਪੁਲਿਸ ਵੱਲੋਂ ਹੀ ਜ਼ਬਤ ਕੀਤੀ ਗਈ ਸੀ ਤੇ ਸਬੰਧਤ ਥਾਣਿਆਂ ਦੇ ਮਾਲਖ਼ਾਨਿਆਂ ‘ਚ ਰੱਖੀ ਗਈ ਸੀ। ਪਟਨਾ ਦੇ ਆਈ.ਜੀ. ਨਾਇਰ ਹਸਨੈਨ ਖ਼ਾਨ ਨੇ ਅੰਗਰੇਜ਼ੀ ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਸੂਤਰਾਂ ਤੋਂ ਇਹ ਪਤਾ ਲੱਗਾ ਹੈ ਕਿ ਥਾਣਿਆਂ ‘ਚ ਮਾਲਖ਼ਾਨਿਆਂ ‘ਚ ਰੱਖੀ ਜ਼ਬਤ ਕੀਤੀ ਗਈ ਸ਼ਰਾਬ ਨੂੰ ਚੂਹੇ ਪੀ ਰਹੇ ਹਨ।
First Published: Thursday, 4 May 2017 3:19 PM

Related Stories

ਇੱਥੇ ਤਲਾਕ ਹੋਣ 'ਤੇ ਪਤਨੀ ਨੂੰ ਸੋਨੇ ਨਾਲ ਤੋਲਣਾ ਪੈਂਦਾ!
ਇੱਥੇ ਤਲਾਕ ਹੋਣ 'ਤੇ ਪਤਨੀ ਨੂੰ ਸੋਨੇ ਨਾਲ ਤੋਲਣਾ ਪੈਂਦਾ!

ਇਰਾਨ ਵਿੱਚ ਵਿਆਹ ਦੇ ਸਮੇਂ ਪਰੰਪਰਾਗਤ ਖਿਆਲ ਰੱਖਣ ਵਾਲੇ ਜੋੜੇ ਕਈ ਵਾਰ ਅਜਿਹਾ

ਇਸ ਗ੍ਰਹਿ 'ਤੇ ਹੁੰਦਾ ਹੈ ਸਿਰਫ਼ 19 ਦਿਨ ਦਾ ਸਾਲ
ਇਸ ਗ੍ਰਹਿ 'ਤੇ ਹੁੰਦਾ ਹੈ ਸਿਰਫ਼ 19 ਦਿਨ ਦਾ ਸਾਲ

ਵਾਸ਼ਿੰਗਟਨ  : ਜੇ ਉਮਰ ਨੂੰ ਸਾਲ ‘ਚ ਮਾਪਿਆ ਜਾਵੇ ਤਾਂ ਇਕ ਗ੍ਰਹਿ ਇਸ ਤਰ੍ਹਾਂ ਦਾ ਵੀ

ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ
ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ

ਨਵੀਂ ਦਿੱਲੀ: 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਦੇ

ਮੁਹੰਮਦਪੁਰ ਤੋਂ ਰੱਬ ਵੀ ਡਰਦਾ..
ਮੁਹੰਮਦਪੁਰ ਤੋਂ ਰੱਬ ਵੀ ਡਰਦਾ..

ਚੰਡੀਗੜ੍ਹ: ਪਿੰਡ ਮੁਹੰਮਦਪੁਰ ਤੋਂ ਰੱਬ ਵੀ ਡਰਦਾ ਹੈ। ਇਸ ਪਿੰਡ ਦਾ ਕੋਈ ਵੀ ਬੰਦਾ