ਬੱਚਾ ਨਹੀਂ ਸੀ ਹੋ ਰਿਹਾ, DNA ਟੈਸਟ ਕਰਾਇਆ ਤਾਂ ਨਿਕਲੇ ਭੈਣ-ਭਰਾ

By: abp sanjha | | Last Updated: Monday, 17 April 2017 4:04 PM
ਬੱਚਾ ਨਹੀਂ ਸੀ ਹੋ ਰਿਹਾ, DNA ਟੈਸਟ ਕਰਾਇਆ ਤਾਂ ਨਿਕਲੇ ਭੈਣ-ਭਰਾ

ਵਾਸ਼ਿੰਗਟਨ: ਅੱਜ ਕੱਲ੍ਹ ਬਦਲਦੇ ਲਾਈਫਸਟਾਈਨ ਦੇ ਚੱਲਦੇ ਪਤੀ-ਪਤਨੀ ਨੂੰ ਬੱਚੇ ਕੰਸੀਵ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ ਪਰ ਤੁਹਾਨੂੰ ਅੱਜ ਇੱਕ ਅਜਿਹੇ ਮਾਮਲੇ ਬਾਰੇ ਦੱਸਦੇ ਹਾਂ ਜਿਸ ਬਾਰੇ ਸੁਣ ਕੇ ਤੁਸੀਂ ਇੱਕ ਵਾਰ ਸੋਚ ਵਿੱਚ ਪੈ ਜਾਵੋਗੇ। ਅਮਰੀਕਾ ‘ਚ ਬੱਚੇ ਦੀ ਇੱਛਾ ਰੱਖਣ ਵਾਲਾ ਇੱਕ ਜੋੜਾ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਡੀ.ਐਨ.ਏ. ਜਾਂਚ ‘ਚ ਉਨ੍ਹਾਂ ਦੇ ਜੁੜਵਾਂ ਭੈਣ-ਭਰਾ ਹੋਣ ਦਾ ਪਤਾ ਲੱਗਾ।
ਇਹ ਜੋੜਾ ਮਿਸੀਸਿਪੀ ਦੇ ਇੱਕ ਕਲੀਨਿਕ ‘ਚ ਇਹ ਉਮੀਦ ਨਾਲ ਗਿਆ ਸੀ ਕਿ ਉੱਥੇ ਬੱਚਾ ਪੈਦਾ ਹੋਣ ਦੀ ਇੱਛਾ ਪੂਰੀ ਹੋ ਜਾਵੇਗੀ। ਜੈਕਸਨ ਨਾਂ ਦੇ ਕਲੀਨਿਕ ਦੇ ਡਾਕਟਰ ਨੇ ਇਸ ਘਟਨਾ ਦਾ ਪ੍ਰਗਟਾਵਾ ਕੀਤਾ ਹੈ। ਡਾਕਟਰ ਨੇ ਦੱਸਿਆ ਕਿ ਇਹ ਇੱਕ ਆਮ ਗੱਲ ਹੈ ਤੇ ਆਮ ਤੌਰ ‘ਤੇ ਅਸੀਂ ਦੋਹਾਂ ਨਮੂਨਿਆਂ ਵਿਚਕਾਰ ਸਬੰਧ ਹਨ ਜਾਂ ਨਹੀਂ, ਇਹ ਪਤਾ ਲਾਉਣ ਲਈ ਜਾਂਚ ਨਹੀਂ ਕਰਦੇ, ਪਰ ਇਸ ਮਾਮਲੇ ‘ਚ ਲੈਬ ਅਸਿਸਟੈਂਟ ਦੋਹਾਂ ਪ੍ਰੋਫ਼ਾਈਲਾਂ ‘ਚ ਕਾਫ਼ੀ ਇਕਸਾਰਤਾ ਵੇਖ ਕੇ ਹੈਰਾਨ ਰਹਿ ਗਿਆ। ਉਨ੍ਹਾਂ ਕਿਹਾ, ”ਮੇਰੀ ਪਹਿਲੀ ਟਿੱਪਣੀ ਇਹ ਸੀ ਕਿ ਦੋਹਾਂ ਵਿਚਕਾਰ ਜ਼ਿਆਦਾ ਕਰੀਬੀ ਸਬੰਧ ਨਹੀਂ ਹੋਣਗੇ, ਜਿਵੇਂਕਿ ਕਈ ਵਾਰ ਹੁੰਦਾ ਹੈ ਕਿ ਦੋਵੇਂ ਚਚੇਰੇ ਭੈਣ-ਭਰਾ ਹੋ ਸਕਦੇ ਹਨ।”
ਹਾਲਾਂਕਿ ਨਮੂਨਿਆਂ ਦੀ ਡੁੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਵੇਖਿਆ ਕਿ ਦੋਹਾਂ ‘ਚ ਬਹੁਤ ਜ਼ਿਆਦਾ ਸਮਾਨਤਾ ਹੈ। ਇਸ ਤੋਂ ਬਾਅਦ ਡਾਕਟਰ ਨੇ ਮਰੀਜ਼ਾਂ ਦੀਆਂ ਫਾਈਲਾਂ ਵੇਖੀਆਂ ਜਿਸ ਤੋਂ ਪਤਾ ਲੱਗਾ ਕਿ ਦੋਹਾਂ ਦੇ ਜਨਮ ਦੀ ਤਰੀਕ ਤੇ ਸਾਲ 1984 ਇੱਕੋ ਹੀ ਹਨ। ਉਨ੍ਹਾਂ ਕਿਹਾ ”ਇਸ ਨੂੰ ਧਿਆਨ ‘ਚ ਰੱਖਦਿਆਂ ਮੈਨੂੰ ਇਹ ਵਿਸ਼ਵਾਸ ਹੋ ਗਿਆ ਕਿ ਦੋਵੇਂ ਮਰੀਜ਼ ਜੁੜਵਾ ਹਨ।” ਹਾਲਾਂਕਿ ਡਾਕਟਰ ਨੂੰ ਇਹ ਪਤਾ ਨਹੀਂ ਸੀ ਕਿ ਜੋੜਾ ਇਹ ਗੱਲ ਜਾਣਦਾ ਹੈ ਜਾਂ ਇਸ ਤੋਂ ਬੇਖ਼ਬਰ ਹੈ? ਜਦ ਡਾਕਟਰ ਨੇ ਜੋੜੇ ਨੂੰ ਇਹ ਗੱਲ ਦੱਸੀ ਤਾਂ ਦੋਹਾਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਤੇ ਦੋਵੇਂ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਏ।
ਡਾਕਟਰ ਨੇ ਕਿਹਾ ”ਪਤਨੀ ਲਗਾਤਾਰ ਇਹ ਕਹਿੰਦੀ ਰਹੀ ਕਿ ਮੈਂ ਇਹ ਸਵੀਕਾਰ ਕਰਾਂ ਕਿ ਇਹ ਇੱਕ ਮਜ਼ਾਕ ਹੈ ਤੇ ਮੈਂ ਵੀ ਚਾਹੁੰਦਾ ਸੀ ਕਿ ਇਹ ਮਜ਼ਾਕ ਹੀ ਹੋਵੇ ਪਰ ਉਨ੍ਹਾਂ ਨੂੰ ਸੱਚਾਈ ਦੱਸਣੀ ਸੀ।” ਇਸ ਮਾਮਲੇ ‘ਚ ਦੋਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਡਾਕਟਰ ਨੂੰ ਇਸ ਬਾਰੇ ਪਤਾ ਲੱਗਾ ਕਿ ਅਜਿਹਾ ਕਿਵੇਂ ਹੋਇਆ? ਜਾਂਚ ‘ਚ ਪਤਾ ਲੱਗਾ ਹੈ ਕਿ ਜਦ ਦੋਵੇਂ ਬੱਚੇ ਸਨ ਤਾਂ ਸੜਕ ਹਾਦਸੇ ‘ਚ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਕੋਈ ਪਰਿਵਾਰ ਬੱਚਿਆਂ ਨੂੰ ਗੋਦ ਲੈਣ ਲਈ ਤਿਆਰ ਨਾ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸੂਬਾ ਸਰਕਾਰ ਦੀ ਦੇਖ-ਰੇਖ ‘ਚ ਭੇਜ ਦਿੱਤਾ ਗਿਆ। ਉੱਥੇ ਉਨ੍ਹਾਂ ਨੂੰ ਦੋ ਵੱਖ-ਵੱਖ ਪਰਿਵਾਰਾਂ ਨੇ ਗੋਦ ਲੈ ਲਿਆ ਸੀ। ਉਨ੍ਹਾਂ ਪਰਿਵਾਰਾਂ ਨੂੰ ਇਹ ਨਹੀਂ ਦੱਸਿਆ ਕਿ ਉਹ ਬੱਚੇ ਜੁੜਵਾ ਭਰਾ ਜਾਂ ਭੈਣ ਹਨ?
First Published: Monday, 17 April 2017 4:04 PM

Related Stories

ਆਹ ਡੱਡੂ 50 ਬੰਦੇ ਖਾ ਸਕਦੈ,,ਪੜ੍ਹੋ ਕਿਵੇਂ
ਆਹ ਡੱਡੂ 50 ਬੰਦੇ ਖਾ ਸਕਦੈ,,ਪੜ੍ਹੋ ਕਿਵੇਂ

ਮੈਲਬੌਰਨ: ਮੇਡਾਗਾਸਕਰ ‘ਚ ਕਰੀਬ 6.8 ਕਰੋੜ ਸਾਲ ਪਹਿਲਾਂ ਅਜਿਹੇ ਵੱਡ ਆਕਾਰੀ ਮੇਂਢਕ

100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...
100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...

ਚੰਡੀਗੜ੍ਹ : ਆਪਣੀ 100 ਕਰੋੜ ਰੁਪਏ ਦੀ ਜਾਇਦਾਦ ਛੱਡ ਕੇ ਮੱਧ ਪ੍ਰਦੇਸ਼ ਦੇ ਇਕ ਨੌਜਵਾਨ

ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ
ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ

ਨਵੀਂ ਦਿੱਲੀ: ਜੇਕਰ ਤੁਸੀਂ ਸੋਚਦੇ ਹੋ ਕਿ ਭਾਰਤੀ ਆਮਦਨ ਕਰ ਵਿਭਾਗ ਸਿਰਫ਼

ਲਓ...ਕਰੋੜਾਂ ਦੇ ਕੁੱਤੇ ਮੁਫ਼ਤ ਲਓ! 
ਲਓ...ਕਰੋੜਾਂ ਦੇ ਕੁੱਤੇ ਮੁਫ਼ਤ ਲਓ! 

ਬੀਜਿੰਗ : ਤਿੱਬਤ ਦੀ ਵਿਸ਼ਵ ਪ੍ਰਸਿੱਧ ਮਾਸਟਿਫ ਨਸਲ ਦੇ ਕੁੱਤੇ ਜੋ ਕਦੀ ਚੀਨ ‘ਚ