ਮੇਘਾਲਿਆ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਟਲੀ, ਅਰਜਨਟੀਨਾ ਤੇ ਸਵੀਡਨ ਵੋਟ ਪਾਉਣਗੇ!

By: abp sanjha | | Last Updated: Tuesday, 13 February 2018 10:27 AM
ਮੇਘਾਲਿਆ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਟਲੀ, ਅਰਜਨਟੀਨਾ ਤੇ ਸਵੀਡਨ ਵੋਟ ਪਾਉਣਗੇ!

ਉਮਨਿਊਹ (ਮੇਘਾਲਿਆ)- ਇਸ ਸਾਲ 27 ਫਰਵਰੀ ਨੂੰ ਮੇਘਾਲਿਆ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਟਲੀ, ਅਰਜਨਟੀਨਾ, ਸਵੀਡਨ ਤੇ ਇੰਡੋਨੇਸ਼ੀਆ ਵੱਲੋਂ ਵੋਟ ਪਾਏ ਜਾਣਗੇ। ਤੁਸੀਂ ਹੈਰਾਨ ਹੋਵੇਗੇ ਕਿ ਇਨ੍ਹਾਂ ਦੇਸ਼ਾਂ ਨੂੰ ਭਾਰਤ ਦੇ ਇਸ ਉਤਰੀ ਪੂਰਬੀ ਪਹਾੜੀ ਰਾਜ ਵਿੱਚ ਵੋਟ ਦਾ ਅਧਿਕਾਰ ਕਿਵੇਂ ਮਿਲ ਗਿਆ।

 

ਇਟਲੀ, ਅਰਜਨਟੀਨਾ, ਸਵੀਡਨ ਅਤੇ ਇੰਡੋਨੇਸ਼ੀਆ ਅਸਲ ਵਿੱਚ ਸ਼ੈਲਾ ਹਲਕੇ ਦੇ ਪਿੰਡ ਉਮਨਿਊਹ ਤਮਾਰ ਏਲਕਾ ਦੇ ਵੋਟਰਾਂ ਦੇ ਨਾਂ ਹਨ। ਪ੍ਰਾਮਿਸਲੈਂਡ ਤੇ ਹੋਲੀਲੈਂਡ ਨਾਂਅ ਦੀਆਂ ਦੋ ਭੈਣਾਂ ਤੋਂ ਇਲਾਵਾ ਇਨ੍ਹਾਂ ਦੇ ਯੋਰੋਸ਼ਲਮ ਨਾਂਅ ਵਾਲੇ ਇੱਕ ਗੁਆਂਢੀ ਵੱਲੋਂ ਵੀ ਜਮਹੂਰੀ ਪ੍ਰਕਿਰਿਆ ਵਿੱਚ ਹਿੱਸਾ ਲਿਆ ਜਾਵੇਗਾ।

 

 

ਏਲਕਾ ਪਿੰਡ ਦੇ ਮੁਖੀ ਪ੍ਰੀਮੀਅਰ ਸਿੰਘ ਨੇ ਦੱਸਿਆ, ‘ਕਈ ਖਾਸੀ ਨਾਂਅ ਤੁਹਾਡੇ ਚਿਹਰੇ ਉਤੇ ਮੁਸਕਰਾਹਟ ਲਿਆ ਸਕਦੇ ਹਨ, ਪਰ ਇਕ ਨਿੱਕੇ ਜਿਹੇ ਪਿੰਡ ਵਿੱਚ ਅਜਿਹੇ ਸੈਂਕੜੇ ਨਾਂ ਲੋਕਾਂ ਲਈ ਕਈ ਘੰਟੇ ਹਾਸੇ ਠੱਠੇ ਦਾ ਸਬੱਬ ਬਣਦੇ ਹਨ।’ ਉਨ੍ਹਾਂ ਦੱਸਿਆ ਕਿ ਪਿੰਡ ਦੇ 50 ਫੀਸਦੀ ਲੋਕ ਅੰਗਰੇਜ਼ੀ ਸ਼ਬਦਾਂ ਦੇ ਦੀਵਾਨੇ ਹਨ, ਪਰ ਉਨ੍ਹਾਂ ਨੂੰ ਇਨ੍ਹਾਂ ਸ਼ਬਦਾਂ ਦੇ ਅਸਲ ਅਰਥ ਨਹੀਂ ਪਤਾ।

 
ਭਾਰਤ ਬੰਗਲਾ ਦੇਸ਼ ਸਰਹੱਦ ਨੇੜੇ ਪੈਂਦੇ ਪਿੰਡ ਏਲਕਾ ਵਿੱਚ 850 ਪੁਰਸ਼ ਵੋਟਰ ਅਤੇ 916 ਮਹਿਲਾ ਵੋਟਰ ਹਨ। ਵੋਟਰ ਸੂਚੀਆਂ ਅਜਿਹੇ ਅਜੀਬ ਨਾਵਾਂ ਨਾਲ ਭਰੀਆਂ ਪਈਆਂ ਹਨ। ਪ੍ਰੀਮੀਅਰ ਸਿੰਘ ਖੁਸ਼ਕਿਸਮਤ ਸੀ ਕਿ ਉਸ ਦੇ ਪੜ੍ਹੇ ਲਿਖੇ ਪਿਤਾ ਨੇ ਉਸ ਨੂੰ ਅਜਿਹਾ ਨਾਂ ਦਿੱਤਾ, ਜੋ ਉਸ ਦੇ ਰੁਤਬੇ ਦੇ ਫਿੱਟ ਬੈਠਦਾ ਹੈ, ਪਰ ਉਸ ਦੇ ਪਿੰਡ ਦੇ ਸਾਰੇ ਲੋਕ ਐਨੇ ਸਮਝਦਾਰ ਜਾਂ ਪੜ੍ਹੇ ਲਿਖੇ ਨਹੀਂ, ਜਿਸ ਕਾਰਨ ਲੋਕਾਂ ਨੇ ਆਪਣੇ ਨਿਆਣਿਆਂ ਦੇ ਨਾਂ ਦਿਨਾਂ ਦੇ ਨਾਵਾਂ ਉਤੇ ਰੱਖ ਦਿੱਤੇ ਹਨ, ਜਿਵੇਂ ਥਰਸਡੇਅ, ਸੰਡੇ ਆਦਿ।

 

 

ਤ੍ਰਿਪਰਾ ਤੇ ਗੋਆ ਦੇ ਨਾਂ ਵਾਲੇ ਕੁਝ ਲੋਕ ਵੀ ਇਸ ਪਿੰਡ ਵਿੱਚ ਹਨ। ਪ੍ਰੀਮੀਅਰ ਸਿੰਘ ਨੇ ਦੱਸਿਆ ਕਿ ਸਭ ਤੋਂ ਬਿਹਤਰੀਨ ਅੰਗਰੇਜ਼ੀ ਨਾਂ 12ਵੀਂ ਪਾਸ 30 ਸਾਲਾ ਔਰਤ ਨੂੰ ਉਸ ਦੀ ਮਾਂ ‘ਸਵੈਟਰ’ ਨੇ ‘ਆਈ ਹੈਵ ਬਿਨ ਡਲਿਵਰਡ’ ਦਿੱਤਾ ਸੀ। ਦਫਤਰੀ ਚੀਜ਼ਾਂ ਜਿਵੇਂ ਟੇਬਲ, ਗਲੋਬ ਤੇ ਪੇਪਰ ਤੋਂ ਇਲਾਵਾ ਵੀਨਸ, ਅਰੇਬੀਅਨ ਸੀਅ ਤੇ ਪੈਸੀਫਿਕ ਨਾਂ ਵੀ ਰੱਖੇ ਗਏ ਹਨ।

 

 

27 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਕੁਝ ਉਮੀਦਵਾਰਾਂ ਦੇ ਨਾਂ ਵੀ ਬੇਹੱਦ ਰੌਚਕ ਹਨ। ਪਿਯਨੁਰਸਲਾ ਅਤੇ ਗੈਂਬੇਗਰ ਸੀਟ ਤੋਂ ਕ੍ਰਮਵਾਰ ਨਹਿਰੂ ਸੂਟਿੰਗ ਅਤੇ ਨਹਿਰੂ ਸੰਗਮਾ ਨਾਂ ਦੇ ਉਮੀਦਵਾਰ ਚੋਣ ਲੜ ਰਹੇ ਹਨ। ਫਰੈਂਕਿਨਸਟਾਈਨ ਅਤੇ ਕੈਨੇਡੀ ਵੀ ਚੋਣ ਮੈਦਾਨ ‘ਚ ਨਿੱਤਰੇ ਹੋਏ ਹਨ।

First Published: Tuesday, 13 February 2018 10:27 AM

Related Stories

ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ
ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ

ਸਾਗਰ: ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਵਿੱਚ ਇੱਕ ਹਾਥੀ ਨੇ ਵਿਆਹ ਵਿੱਚ ਭਾਜੜਾਂ ਪਾ

ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!
ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!

ਨਵੀਂ ਦਿੱਲੀ: ਸੈਂਕੜੇ ਕੈਨੇਡਾਈ ਡਾਕਟਰਾਂ, ਮੈਡੀਕਲ ਖੇਤਰ ‘ਚ ਅਭਿਆਸ ਕਰਨ ਵਾਲੇ

ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ
ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ

ਕੁਆਲਾਲੰਪੁਰ- ਬੰਗਲਾ ਦੇਸ਼ ਦੇ ਇਕ ਯਾਤਰੀ ਨੇ ਮਲੇਸ਼ੀਆ ਤੋਂ ਉਡਾਣ ਭਰਣ ਵਾਲੇ ਇਕ ਜਹਾਜ਼

ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ
ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ

ਵਾਸ਼ਿੰਗਟਨ: ਇਸ ਵੇਲੇ ਦੀਆਂ ਸਭ ਤੋਂ ਵੱਡੀਆਂ ਪ੍ਰੇਸ਼ਾਨੀਆਂ ਵਿੱਚ ਵਾਤਾਵਰਣ ਤਬਦੀਲੀ

ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !
ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !

ਨਵੀਂ ਦਿੱਲੀ: ਮਹਾਰਾਸ਼ਟਰ ਦੇ ਸ਼ਹਿਰ ਪੂਨਾ ਵਿੱਚ ਇੱਕ ਚਾਹ ਵਾਲੇ ਦੀ ਕਮਾਈ 12 ਲੱਖ ਰੁਪਏ

ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !
ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !

ਨਵੀਂ ਦਿੱਲੀ: 90ਵਾਂ ਅਕੈਡਮੀ ਐਵਾਰਡ ਮਤਲਬ ਆਸਕਰ ਐਵਾਰਡ ਸੈਰੇਮਨੀ 4 ਮਾਰਚ ਨੂੰ ਲਾਸ

ਅੱਜ ਦੇ ਦਿਨ ਖੇਡਿਆ ਗਿਆ ਸੀ ਟੈਸਟ ਮੈਚ, ਜੋ ਚੱਲਿਆ ਸੀ 10 ਦਿਨ
ਅੱਜ ਦੇ ਦਿਨ ਖੇਡਿਆ ਗਿਆ ਸੀ ਟੈਸਟ ਮੈਚ, ਜੋ ਚੱਲਿਆ ਸੀ 10 ਦਿਨ

ਚੰਡੀਗੜ੍ਹ: 1939 ਵਿੱਚ ਇੰਗਲੈਂਡ ਤੇ ਦੱਖਣੀ ਅਫਰੀਕਾ ਦਰਮਿਆਨ ਇੱਕ ‘ਬੇ-ਮਿਆਦੀ’