ਪਲਾਸਟਿਕ ਦੇ ਸਾਮਾਨ ਤੋਂ ਲੈ ਕੇ ਗੂੰਦ ਤੱਕ ਖਾ ਜਾਂਦੀ ਹੈ ਇਹ ਕੁੜੀ

By: abp sanjha | | Last Updated: Wednesday, 21 February 2018 3:45 PM
ਪਲਾਸਟਿਕ ਦੇ ਸਾਮਾਨ ਤੋਂ ਲੈ ਕੇ ਗੂੰਦ ਤੱਕ ਖਾ ਜਾਂਦੀ ਹੈ ਇਹ ਕੁੜੀ

ਚੰਡੀਗੜ੍ਹ: ਦੌੜਭੱਜ ਭਰੀ ਜ਼ਿੰਦਗੀ ‘ਚ ਜਿਥੇ ਆਮ ਆਦਮੀ ਠੀਕ ਤਰ੍ਹਾਂ ਖਾਣਾ ਨਹੀਂ ਪਚਾ ਸਕਦਾ, ਉਥੇ 8 ਸਾਲ ਦੀ ਮਾਸੂਮ ਖਾਣੇ ਤੋਂ ਇਲਾਵਾ ਬਾਕੀ ਸਭ ਕੁਝ ਪਚਾ ਲੈਂਦੀ ਹੈ। 8 ਸਾਲ ਦੀ ਇਹ ਬੱਚੀ ਜੈਸਿਕਾ ਵਾਕਰ ਪਿਕਾ ਨਾਮੀ ਬੀਮਾਰੀ ਤੋਂ ਪੀੜਤ ਹੈ। ਇਸ ਬੀਮਾਰੀ ‘ਚ ਪੌਸ਼ਟਿਕ ਭੋਜਨ ਛੱਡ ਕੇ ਬਾਕੀ ਸਭ ਕੁਝ ਖਾਣ ਦੀ ਇੱਛਾ ਹੁੰਦੀ ਹੈ।

 

 

ਜੈਸਿਕਾ ਦੀ ਮਾਂ ਲਿੰਡਸੇ ਦੱਸਦੀ ਹੈ ਕਿ ਜਦੋਂ ਉਹ ਛੋਟੀ ਜਿਹੀ ਸੀ ਤਾਂ ਰੇਤ, ਮਿੱਟੀ ਅਤੇ ਮੋਮਬੱਤੀਆਂ ਵੀ ਖਾ ਜਾਂਦੀ ਸੀ। ਜੇਕਰ ‘ਚ ਪਲੇਟ ‘ਚ ਚਿਕਨ ਜਾਂ ਕੋਈ ਹੋਰ ਭੋਜਨ ਪਦਾਰਥ ਰੱਖਿਆ ਹੁੰਦਾ ਸੀ ਤਾਂ ਉਹ ਉਸ ਨੂੰ ਹੱਥ ਤੱਕ ਨਹੀਂ ਸੀ ਲਗਾਉਂਦੀ। ਉਹ ਦੱਸਦੀ ਹੈ ਕਿ ਜਦੋਂ ਜੈਸਿਕਾ ਦੋ ਸਾਲ ਦੀ ਸੀ ਤਾਂ ਉਸ ਨੇ ਉਸ ਨੂੰ ਚਾਈਲਡ ਸੇਫਟੀ ਹੋਮ (ਬਾਲ ਸੁਰੱਖਿਆ ਘਰ) ‘ਚ ਵੀ ਪਾਇਆ ਸੀ ਅਤੇ ਪਹਿਲੇ ਹੀ ਦਿਨ ਖ਼ਬਰ ਮਿਲੀ ਸੀ ਕਿ ਮਿੱਟੀ ਖਾ ਲੈਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪੈ ਰਿਹਾ ਹੈ।

 

 

ਜੈਸਿਕਾ ਦੀਵਾਰਾਂ ‘ਤੇ ਚਿਪਕੀਆਂ ਤਸਵੀਰਾਂ ਨੂੰ ਲਾਹ ਕੇ ਉਨ੍ਹਾਂ ਦੇ ਪਿੱਛੇ ਲੱਗੀ ਗੂੰਦ ਤੱਕ ਖਾ ਜਾਂਦੀ ਹੈ। ਇਸ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਕਾਫੀ ਮੁਸ਼ਕਿਲ ਹੋ ਸਕਦੀ ਹੈ, ਜੇਕਰ ਉਹ ਕੁਝ ਜ਼ਹਿਰੀਲਾ ਖਾ ਲੈਣ। ਜੈਸਿਕਾ ਕੱਚੀਆਂ ਸਬਜ਼ੀਆਂ ਅਤੇ ਸਾਮਾਨਾਂ ‘ਤੇ ਲੱਗਾ ਬਬਲ ਰੈਪ ਤੱਕ ਖਾ ਜਾਂਦੀ ਹੈ।

 

 

ਲਿੰਡਸੇ ਨੇ ਦੱਸਿਆ ਕਿ ਇਕ ਵਾਰ ਬਚਪਨ ‘ਚ ਜੈਸਿਕਾ ਪੰਘੂੜੇ ‘ਚ ਪਈ ਸੀ ਅਤੇ ਨੇੜੇ ਪਏ ਮਟਰ ਖਾਣ ਲਈ ਅੱਗੇ ਵਧੀ ਤਾਂ ਪੰਘੂੜੇ ‘ਚੋਂ ਹੇਠਾਂ ਡਿੱਗ ਪਈ ਅਤੇ ਉਸ ਦੇ ਸਿਰ ‘ਤੇ ਕਾਫੀ ਸੱਟ ਲੱਗੀ ਸੀ। ਇਸ ਦੇ ਬਾਵਜੂਦ ਉਹ ਮਟਰ ਖਾ ਕੇ ਹੀ ਮੰਨੀ। ਡਾਕਟਰ ਅਨੁਸਾਰ ਵਿਟਾਮਿਨ ਦੀ ਕਮੀ ਕਾਰਨ ਹੋਣ ਵਾਲੀ ਇਹ ਬੀਮਾਰੀ ਗਰਭਵਤੀ ਔਰਤਾਂ ‘ਚ ਆਮ ਹੁੰਦੀ ਹੈ।

 

 

ਪੰਜ ਸਾਲ ਤੋਂ ਇਸ ਬੀਮਾਰੀ ਬਾਰੇ ਪਤਾ ਹੋਣ ਦੇ ਬਾਵਜੂਦ ਜੈਸਿਕਾ ‘ਚ ਇਸ ਨੂੰ ਘੱਟ ਕਰਨ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਜੈਸਿਕਾ ਦੀ ਮਾਂ ਉਸ ਦੇ ਭਵਿੱਖ ਨੂੰ ਲੈ ਕੇ ਬਹੁਤ ਫਿਕਰਮੰਦ ਹੈ।

First Published: Wednesday, 21 February 2018 3:45 PM

Related Stories

ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ
ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ

ਸਾਗਰ: ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਵਿੱਚ ਇੱਕ ਹਾਥੀ ਨੇ ਵਿਆਹ ਵਿੱਚ ਭਾਜੜਾਂ ਪਾ

ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!
ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!

ਨਵੀਂ ਦਿੱਲੀ: ਸੈਂਕੜੇ ਕੈਨੇਡਾਈ ਡਾਕਟਰਾਂ, ਮੈਡੀਕਲ ਖੇਤਰ ‘ਚ ਅਭਿਆਸ ਕਰਨ ਵਾਲੇ

ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ
ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ

ਕੁਆਲਾਲੰਪੁਰ- ਬੰਗਲਾ ਦੇਸ਼ ਦੇ ਇਕ ਯਾਤਰੀ ਨੇ ਮਲੇਸ਼ੀਆ ਤੋਂ ਉਡਾਣ ਭਰਣ ਵਾਲੇ ਇਕ ਜਹਾਜ਼

ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ
ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ

ਵਾਸ਼ਿੰਗਟਨ: ਇਸ ਵੇਲੇ ਦੀਆਂ ਸਭ ਤੋਂ ਵੱਡੀਆਂ ਪ੍ਰੇਸ਼ਾਨੀਆਂ ਵਿੱਚ ਵਾਤਾਵਰਣ ਤਬਦੀਲੀ

ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !
ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !

ਨਵੀਂ ਦਿੱਲੀ: ਮਹਾਰਾਸ਼ਟਰ ਦੇ ਸ਼ਹਿਰ ਪੂਨਾ ਵਿੱਚ ਇੱਕ ਚਾਹ ਵਾਲੇ ਦੀ ਕਮਾਈ 12 ਲੱਖ ਰੁਪਏ

ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !
ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !

ਨਵੀਂ ਦਿੱਲੀ: 90ਵਾਂ ਅਕੈਡਮੀ ਐਵਾਰਡ ਮਤਲਬ ਆਸਕਰ ਐਵਾਰਡ ਸੈਰੇਮਨੀ 4 ਮਾਰਚ ਨੂੰ ਲਾਸ

ਅੱਜ ਦੇ ਦਿਨ ਖੇਡਿਆ ਗਿਆ ਸੀ ਟੈਸਟ ਮੈਚ, ਜੋ ਚੱਲਿਆ ਸੀ 10 ਦਿਨ
ਅੱਜ ਦੇ ਦਿਨ ਖੇਡਿਆ ਗਿਆ ਸੀ ਟੈਸਟ ਮੈਚ, ਜੋ ਚੱਲਿਆ ਸੀ 10 ਦਿਨ

ਚੰਡੀਗੜ੍ਹ: 1939 ਵਿੱਚ ਇੰਗਲੈਂਡ ਤੇ ਦੱਖਣੀ ਅਫਰੀਕਾ ਦਰਮਿਆਨ ਇੱਕ ‘ਬੇ-ਮਿਆਦੀ’