ਮਹਾਤਮਾ ਗਾਂਧੀ ਬਾਰੇ ਡਾਕ ਟਿਕਟ ਚਾਰ ਕਰੋੜ ਦੀ ਵਿਕੀ

By: ਏਬੀਪੀ ਸਾਂਝਾ | | Last Updated: Saturday, 22 April 2017 6:06 PM
ਮਹਾਤਮਾ ਗਾਂਧੀ ਬਾਰੇ ਡਾਕ ਟਿਕਟ ਚਾਰ ਕਰੋੜ ਦੀ ਵਿਕੀ

ਲੰਡਨ- ਬ੍ਰਿਟੇਨ ਵਿੱਚ ਭਾਰਤੀ ਡਾਕ ਟਿਕਟਾਂ ਦੀ ਸਭ ਤੋਂ ਵੱਧ ਬੋਲੀ ਵਿੱਚ ਮਹਾਤਮਾ ਗਾਂਧੀ ਬਾਰੇ ਦੁਰਲੱਭ ਡਾਕ ਟਿਕਟ ਪੰਜ ਲੱਖ ਪੌਂਡ (ਕਰੀਬ 4.1 ਕਰੋੜ ਰੁਪਏ) ਦੀ ਵਿਕੀ ਹੈ। ਇਸ ਦੌਰਾਨ ਚਾਰ ਡਾਕ ਟਿਕਟਾਂ ਦਾ ਸੈਟ ਇਕ ਆਸਟ੍ਰੇਲੀਅਨ ਨੇ ਖਰੀਦਿਆ ਹੈ।

 

ਡਾਕ ਟਿਕਟਾਂ ਦੀ ਰਿਟੇਲ ਵਿਕਰੀ ਕਰਨ ਵਾਲੀ ਬ੍ਰਿਟਿਸ਼ ਕੰਪਨੀ ਸਟੈਨਲੀ ਗਿਬਨਸ ਨੇ ਕਿਹਾ ਕਿ ਮਹਾਤਮਾ ਗਾਂਧੀ ਬਾਰੇ 1948 ਵਿੱਚ 10 ਰੁਪਏ ਦੀ ਡਾਕ ਟਿਕਟ ਜਾਰੀ ਕੀਤੀ ਗਈ ਸੀ। ਇਹ ਓਦੋਂ ਦੇ ਗਵਰਨਲ ਜਨਰਲ ਦੇ ਸਕੱਤਰੇਤ ਨੇ ਜਾਰੀ ਕੀਤੀ ਸੀ। ਇਨ੍ਹਾਂ ਵਿੱਚੋਂ ਹੁਣ ਸਿਰਫ 13 ਡਾਕ ਟਿਕਟਾਂ ਚੱਲ ਰਹੀਆਂ ਹਨ। ਬੈਂਗਨੀ-ਭੂਰੇ ਰੰਗ ਦੀਆਂ ਇਨ੍ਹਾਂ ਡਾਕ ਟਿਕਟਾਂ ਉੱਤੇ ਮਹਾਤਮਾ ਗਾਂਧੀ ਦੀ ਤਸਵੀਰ ਹੈ।

 

 

ਇਸ ਦੀਆਂ ਚਾਰ ਟਿਕਟਾਂ ਦਾ ਇਕ ਸੈਟ ਡਾਕ ਟਿਕਟਾਂ ਦਾ ਸੰਗ੍ਰਹਿ ਕਰਨ ਵਾਲੇ ਇਕ ਆਸਟ੍ਰੇਲੀਅਨ ਵਿਅਕਤੀ ਨੇ ਖਰੀਦਿਆ। ਉਨ੍ਹਾਂ ਨੇ ਭਾਰਤੀ ਡਾਕ ਟਿਕਟਾਂ ਲਈ ਸਭ ਤੋਂ ਵੱਧ ਕੀਮਤ ਦਿੱਤੀ ਹੈ।

 

ਗਿਬਨਸ ਦੇ ਬਿਆਨ ਮੁਤਾਬਕ ਇਸ ਤੋਂ ਇਲਾਵਾ ਚਾਰ ਡਾਕ ਟਿਕਟਾਂ ਦਾ ਇਕ ਸੈਟ ਮਹਾਰਾਣੀ ਐਲਿਜ਼ਾਬੈਥ ਦੀ ਮਾਲਕੀ ਵਾਲੇ ਰਾਇਲ ਫਿਲਟੈਲਿਕ ਕੁਲੈਕਸ਼ਨ ਕੋਲ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡੀਆਂ ਡਾਕ ਟਿਕਟਾਂ ਦਾ ਨਿੱਜੀ ਸੰਗ੍ਰਹਿ ਮੰਨਿਆ ਜਾਂਦਾ ਹੈ। ਇਸ ਸਾਲ ਮਾਰਚ ਵਿੱਚ ਚਾਰ ਆਨੇ ਦਾ ਇਕ ਦੁਰਲਭ ਭਾਰਤੀ ਡਾਕ ਟਿਕਟ 1.1 ਲੱਖ ਪੌਂਡ (ਕਰੀਬ 91 ਲੱਖ ਰੁਪਏ) ਵਿੱਚ ਵੇਚੀ ਗਈ ਸੀ।

 

 

ਨਿਲਾਮੀ ‘ਚ ਸਭ ਤੋਂ ਵੱਧ ਕੀਮਤ ਵਿੱਚ ਵਿਕਣ ਦਾ ਰਿਕਾਰਡ ਬ੍ਰਿਟਿਸ਼ ਗੁਆਨਾ ਦੇ ਇਕ ਸੈਂਟ ਦੇ ਡਾਕ ਟਿਕਟ ਦੇ ਨਾਂ ਹੈ। ਇਹ ਜੂਨ 2014 ‘ਚ ਇਕ ਬੇਨਾਮ ਖਰੀਦਦਾਰ ਨੂੰ 74 ਪਾਊਂਡ (ਕਰੀਬ 61 ਕਰੋੜ ਰੁਪਏ) ‘ਚ ਵੇਚਿਆ ਗਿਆ ਸੀ।

First Published: Saturday, 22 April 2017 6:06 PM

Related Stories

100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...
100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...

ਚੰਡੀਗੜ੍ਹ : ਆਪਣੀ 100 ਕਰੋੜ ਰੁਪਏ ਦੀ ਜਾਇਦਾਦ ਛੱਡ ਕੇ ਮੱਧ ਪ੍ਰਦੇਸ਼ ਦੇ ਇਕ ਨੌਜਵਾਨ

ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ
ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ

ਨਵੀਂ ਦਿੱਲੀ: ਜੇਕਰ ਤੁਸੀਂ ਸੋਚਦੇ ਹੋ ਕਿ ਭਾਰਤੀ ਆਮਦਨ ਕਰ ਵਿਭਾਗ ਸਿਰਫ਼

ਲਓ...ਕਰੋੜਾਂ ਦੇ ਕੁੱਤੇ ਮੁਫ਼ਤ ਲਓ! 
ਲਓ...ਕਰੋੜਾਂ ਦੇ ਕੁੱਤੇ ਮੁਫ਼ਤ ਲਓ! 

ਬੀਜਿੰਗ : ਤਿੱਬਤ ਦੀ ਵਿਸ਼ਵ ਪ੍ਰਸਿੱਧ ਮਾਸਟਿਫ ਨਸਲ ਦੇ ਕੁੱਤੇ ਜੋ ਕਦੀ ਚੀਨ ‘ਚ