1200 ਟਾਪੂਆਂ 'ਤੇ ਵਸੇ ਦੇਸ਼ ਦੀ ਅਨੌਖੀ ਕਹਾਣੀ!

By: ABP SANJHA | | Last Updated: Wednesday, 7 February 2018 2:30 PM
1200 ਟਾਪੂਆਂ 'ਤੇ ਵਸੇ ਦੇਸ਼ ਦੀ ਅਨੌਖੀ ਕਹਾਣੀ!

ਚੰਡੀਗੜ੍ਹ: ਭਾਰਤ ਤੋਂ ਸਿਰਫ਼ 600 ਕਿ.ਮੀ. ਦੂਰ ਸਥਿਤ ਦੇਸ਼ ਮਾਲਦੀਪ ਵਿੱਚ ਐਮਰਜੈਂਸੀ ਲਾ ਦਿੱਤੀ ਗਈ ਹੈ। ਫ਼ਿਲਹਾਲ ਦੇਸ਼ ਵਿੱਚ ਰਾਜਨੀਤਕ ਅਸਥਿਰਤਾ ਦਾ ਮਾਹੌਲ ਹੈ। ਮਾਲਦੀਪ ਕਰੀਬ 1200 ਟਾਪੂਆਂ ਉੱਤੇ ਵਸਿਆ ਹੋਇਆ ਛੋਟਾ ਜਿਹਾ ਦੇਸ਼ ਹੈ। ਇਸ ਦੀਆਂ ਕਈ ਗੱਲਾਂ ਕਾਫ਼ੀ ਅਨੋਖੀਆਂ ਹਨ। ਇਹ ਟੂਰਿਸਟ ਲਈ ਸਵਰਗ ਵਰਗਾ ਮੰਨਿਆ ਜਾਂਦਾ ਹੈ ਪਰ ਅਸੀਂ ਤੁਹਾਨੂੰ ਇਸ ਦੇਸ਼ ਦੀ ਇੱਕ ਬੇਹੱਦ ਰੌਚਕ ਗੱਲ ਦੱਸਣ ਜਾ ਰਹੇ ਹਾਂ। ਮਾਲਦੀਪ ਉਹ ਦੇਸ਼ ਹੈ ਜਿੱਥੇ ਦੁਨੀਆ ਦੀ ਪਹਿਲੀ ਅੰਡਰ ਵਾਟਰ ਕੈਬਨਿਟ ਮੀਟਿੰਗ ਹੋਈ ਸੀ। ਯਾਨੀ ਪਾਣੀ ਅੰਦਰ ਰਾਸ਼ਟਰਪਤੀ ਤੇ ਦੂਜੇ ਮੰਤਰੀਆਂ ਨੇ ਮੀਟਿੰਗ ਕੀਤੀ। ਆਓ ਜਾਣਦੇ ਹਾਂ ਕਿਵੇਂ…
ਅਕਤੂਬਰ 2009 ਵਿੱਚ ਮਾਲਦੀਪ ਦੇ ਰਾਸ਼ਟਰਪਤੀ ਮੁਹੰਮਦ ਨਸ਼ੀਦ ਸਨ। ਉਨ੍ਹਾਂ ਨੇ ਕਲਾਈਮੇਟ ਚੇਂਜ ਦੇ ਮੁੱਦੇ ਨੂੰ ਸਾਹਮਣੇ ਲਿਆਉਣ ਲਈ ਪਾਣੀ ਵਿੱਚ ਮੀਟਿੰਗ ਰੱਖੀ। ਦਸੰਬਰ 2009 ਵਿੱਚ ਕੋਪਨਹੈਗਨ ਵਿੱਚ ਯੂਟਿਊਬ ਕਲਾਈਮੇਟ ਚੇਂਜ ਕਾਨਫ਼ਰੰਸ ਹੋਣਾ ਸੀ। ਇਸ ਤੋਂ ਪਹਿਲਾਂ ਖ਼ਾਸ ਮੈਸੇਜ ਦੇਣ ਲਈ ਅਜਿਹਾ ਕੀਤਾ ਗਿਆ।
ਮਾਲਦੀਪ ਛੋਟੇ-ਛੋਟੇ ਟਾਪੂਆਂ ਉੱਤੇ ਵਸਿਆ ਹੋਇਆ ਹੈ। ਇਹ ਸਮੁੰਦਰ ਤਲ ਤੋਂ ਔਸਤਨ 2.1 ਮੀਟਰ ਦੀ ਉਚਾਈ ਉੱਤੇ ਹੈ। ਅਜਿਹੇ ਵਿੱਚ ਕਲਾਈਮੇਟ ਚੇਂਜ ਹੋਣ ਉੱਤੇ ਜੇਕਰ ਸਮੁੰਦਰ ਦਾ ਜਲ ਪੱਧਰ ਵਧਦਾ ਹੈ ਤਾਂ ਇਸ ਦੇ ਡੁੱਬ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ। ਪਾਣੀ ਦੇ ਅੰਦਰ ਹੋਈ ਕੈਬਨਿਟ ਮੀਟਿੰਗ ਵਿੱਚ ਮੰਤਰੀਆਂ ਨੇ ਹੱਥ ਦੇ ਇਸ਼ਾਰੇ ਤੇ ਵਾਈਟ ਬੋਰਡ ਜ਼ਰੀਏ ਸੰਪਰਕ ਕੀਤਾ।
ਮਾਲਦੀਵ ਦੇ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੇ ਦੇਸ਼ ਵਿੱਚ ਐਮਰਜੈਂਸੀ ਲਾ ਦਿੱਤੀ ਹੈ। ਮਾਲਦੀਵ ਦੇ ਦੋ ਚੋਟੀ ਦੇ ਜੱਜਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਨੌਂ ਰਾਜਨੀਤਿਕ ਕੈਦੀਆਂ ਦਾ ਤਤਕਾਲ ਰਿਹਾਈ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਆਮ ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਮਾਲਦੀਵ ਬੇਹੱਦ ਖ਼ਾਸ ਤਰ੍ਹਾਂ ਦਾ ਦੇਸ਼ ਹੈ। ਇੱਥੇ ਹਰ ਸਾਲ ਲੱਖਾਂ ਦੀ ਤਾਦਾਦ ਵਿੱਚ ਟੂਰਿਸਟ ਆਉਂਦੇ ਹਨ। ਟੂਰਿਜ਼ਮ ਇੱਥੋਂ ਦਾ ਸਭ ਤੋਂ ਵੱਡੀ ਇੰਡਸਟਰੀ ਹੈ। ਰਿਪੋਰਟ ਮੁਤਾਬਕ 2017 ਵਿੱਚ 12 ਲੱਖ ਵਿਦੇਸ਼ੀ ਟੂਰਿਸਟ ਇਸ ਛੋਟੇ ਜਿਹੇ ਦੇਸ਼ ਵਿੱਚ ਆਏ ਸਨ। ਸੈਲਾਨੀਆਂ ਲਈ ਮਾਲਦੀਵ ਨੂੰ ਸਵਰਗ ਵਰਗਾ ਦੱਸਿਆ ਜਾਂਦਾ ਹੈ ਕਿਉਂਕਿ ਤੁਲਨਾਮਤਕ ਰੂਪ ਵਿੱਚ ਸਸਤੇ ਵਿੱਚ ਇੱਥੇ ਲੱਗਜ਼ਰੀ ਲਾਈਫ਼ ਜੀਨ ਦਾ ਮੌਕਾ ਮਿਲਦਾ ਹੈ।
ਮਾਲਦੀਵ 36 ਮੂੰਗਾ ਪ੍ਰਵਾਲਦੀਪ ਤੇ 1192 ਛੋਟੇ-ਛੋਟੇ ਟਾਪੂਆਂ ਨਾਲ ਮਿਲ ਕੇ ਬਣਿਆ ਹੋਇਆ ਦੇਸ਼ ਹੈ। ਇੱਕ ਆਈਲੈਂਡ ਤੋਂ ਦੂਸਰੇ ਉੱਤੇ ਆਉਣ ਜਾਣ ਲਈ ਖ਼ਾਸ ਤੌਰ ਉੱਤੇ ਫੇਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਦੇਸ਼ ਦੇ ਇਕਨਾਮੀ ਦਾ ਟੂਰਿਜ਼ਮ ਮਹੱਤਵਪੂਰਨ ਹਿੱਸਾ ਹੈ।
First Published: Wednesday, 7 February 2018 2:30 PM

Related Stories

ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ
ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ

ਸਾਗਰ: ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਵਿੱਚ ਇੱਕ ਹਾਥੀ ਨੇ ਵਿਆਹ ਵਿੱਚ ਭਾਜੜਾਂ ਪਾ

ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!
ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!

ਨਵੀਂ ਦਿੱਲੀ: ਸੈਂਕੜੇ ਕੈਨੇਡਾਈ ਡਾਕਟਰਾਂ, ਮੈਡੀਕਲ ਖੇਤਰ ‘ਚ ਅਭਿਆਸ ਕਰਨ ਵਾਲੇ

ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ
ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ

ਕੁਆਲਾਲੰਪੁਰ- ਬੰਗਲਾ ਦੇਸ਼ ਦੇ ਇਕ ਯਾਤਰੀ ਨੇ ਮਲੇਸ਼ੀਆ ਤੋਂ ਉਡਾਣ ਭਰਣ ਵਾਲੇ ਇਕ ਜਹਾਜ਼

ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ
ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ

ਵਾਸ਼ਿੰਗਟਨ: ਇਸ ਵੇਲੇ ਦੀਆਂ ਸਭ ਤੋਂ ਵੱਡੀਆਂ ਪ੍ਰੇਸ਼ਾਨੀਆਂ ਵਿੱਚ ਵਾਤਾਵਰਣ ਤਬਦੀਲੀ

ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !
ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !

ਨਵੀਂ ਦਿੱਲੀ: ਮਹਾਰਾਸ਼ਟਰ ਦੇ ਸ਼ਹਿਰ ਪੂਨਾ ਵਿੱਚ ਇੱਕ ਚਾਹ ਵਾਲੇ ਦੀ ਕਮਾਈ 12 ਲੱਖ ਰੁਪਏ

ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !
ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !

ਨਵੀਂ ਦਿੱਲੀ: 90ਵਾਂ ਅਕੈਡਮੀ ਐਵਾਰਡ ਮਤਲਬ ਆਸਕਰ ਐਵਾਰਡ ਸੈਰੇਮਨੀ 4 ਮਾਰਚ ਨੂੰ ਲਾਸ

ਅੱਜ ਦੇ ਦਿਨ ਖੇਡਿਆ ਗਿਆ ਸੀ ਟੈਸਟ ਮੈਚ, ਜੋ ਚੱਲਿਆ ਸੀ 10 ਦਿਨ
ਅੱਜ ਦੇ ਦਿਨ ਖੇਡਿਆ ਗਿਆ ਸੀ ਟੈਸਟ ਮੈਚ, ਜੋ ਚੱਲਿਆ ਸੀ 10 ਦਿਨ

ਚੰਡੀਗੜ੍ਹ: 1939 ਵਿੱਚ ਇੰਗਲੈਂਡ ਤੇ ਦੱਖਣੀ ਅਫਰੀਕਾ ਦਰਮਿਆਨ ਇੱਕ ‘ਬੇ-ਮਿਆਦੀ’