ਮੀਟ ਨਾ ਮਿਲਿਆ ਤਾਂ ਪਰਤੀ ਬਰਾਤ, ਮਹਿਮਾਨ ਨੇ ਕਰਾਇਆ ਕੁੜੀ ਨਾਲ ਵਿਆਹ

By: abp sanjha | | Last Updated: Friday, 28 April 2017 12:23 PM
ਮੀਟ ਨਾ ਮਿਲਿਆ ਤਾਂ ਪਰਤੀ ਬਰਾਤ, ਮਹਿਮਾਨ ਨੇ ਕਰਾਇਆ ਕੁੜੀ ਨਾਲ ਵਿਆਹ

ਮੁਜ਼ੱਫ਼ਰਨਗਰ: ਉੱਤਰ ਪ੍ਰਦੇਸ਼ ਵਿਚ ਗ਼ੈਰ ਕਾਨੂੰਨੀ ਬੁੱਚੜਖ਼ਾਨਿਆਂ ‘ਤੇ ਪਾਬੰਦੀ ਦਾ ਅਸਰ ਇੱਥੇ ਇੱਕ ਵਿਆਹ ਵਿੱਚ ਵਿਖਾਈ ਦਿੱਤਾ। ਲਾੜੇ ਨੇ ਇਹ ਵੇਖ ਕੇ ਵਿਆਹ ਤੋਂ ਇਨਕਾਰ ਕਰ ਦਿੱਤਾ ਕਿ ਖਾਣੇ ਵਿੱਚ ਸਿਰਫ਼ ਸ਼ਾਕਾਹਾਰੀ ਭੋਜਨ ਹੀ ਪਰੋਸਿਆ ਜਾ ਰਿਹਾ ਹੈ।
ਪੰਚਾਇਤ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਕੁਲਹੇੜੀ ਪਿੰਡ ਵਿੱਚ ਵਾਪਰੀ ਤੇ ਮਾਸਾਹਾਰੀ ਭੋਜਨ ਨਾ ਪਰੋਸੇ ਜਾਣ ਕਾਰਨ ਬਰਾਤ ਨਾਰਾਜ਼ ਹੋ ਗਈ। ਵਹੁਟੀ ਦੇ ਪਰਵਾਰ ਨੇ ਉਨ੍ਹਾਂ ਨੂੰ ਮਨਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਬਾਜ਼ਾਰ ਵਿੱਚ ਮਾਸ ਦੀ ਕਮੀ ਕਾਰਨ ਉਹ ਮਾਸਾਹਾਰੀ ਭੋਜਨ ਤਿਆਰ ਨਹੀਂ ਕਰ ਸਕੇ।
ਇਸ ਵਿਆਹ ਦੇ ਹੱਲ ਲਈ ਤੁਰੰਤ ਹੀ ਪੰਚਾਇਤ ਦੀ ਬੈਠਕ ਬੁਲਾਈ ਗਈ ਪਰ ਅੰਤ ਵਹੁਟੀ ਨੇ ਉਸ ਵਿਅਕਤੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਵਹੁਟੀ ਦੇ ਪਰਵਾਰ ਲਈ ਇਸ ਪੂਰੀ ਘਟਨਾ ਦਾ ਅੰਤ ਸੁਖਦਾਇਕ ਰਿਹਾ। ਵਿਆਹ ਮੌਕੇ ਆਏ ਇੱਕ ਮਹਿਮਾਨ ਨੇ ਵਹੁਟੀ ਨਾਲ ਵਿਆਹ ਕਰਾਉਣ ਦੀ ਪੇਸ਼ਕਸ਼ ਕੀਤੀ। ਇਸ ਨੂੰ ਲੜਕੀ ਨੇ ਸਵੀਕਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪੰਚਾਇਤ ਨੇ ਇਸ ਵਿਆਹ ਲਈ ਸਹਿਮਤੀ ਦੇ ਦਿੱਤੀ।
ਜ਼ਿਕਰਯੋਗ ਹੈ ਕਿ ਗ਼ੈਰਕਾਨੂੰਨੀ ਬੁੱਚੜਖ਼ਾਨਿਆਂ ਉੱਤੇ ਪਾਬੰਦੀ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਮੱਝ ਦੇ ਮਾਸ ਦੀਆਂ ਕੀਮਤਾਂ ਕਾਫ਼ੀ ਵਧ ਗਈਆਂ ਹਨ। ਇਹ 400 ਰੁਪਏ ਪ੍ਰਤੀ ਕਿੱਲੋ ਤਕ ਪਹੁੰਚ ਗਿਆ ਹੈ ਜਦਕਿ ਪਾਬੰਦੀ ਤੋਂ ਪਹਿਲਾਂ ਇਹ 150 ਰੁਪਏ ਪ੍ਰਤੀ ਕਿੱਲੋ ਸੀ। ਦੂਜੇ ਪਾਸੇ ਮਟਨ ਦੀਆਂ ਕੀਮਤਾਂ ਵੀ 350 ਰੁਪਏ ਪ੍ਰਤੀ ਕਿੱਲੋ ਤੋਂ ਵਧ ਕੇ 600 ਰੁਪਏ ਪ੍ਰਤੀ ਕਿੱਲੋ ਹੋ ਗਈਆਂ ਹਨ।
First Published: Friday, 28 April 2017 12:23 PM

Related Stories

ਇੱਥੇ ਤਲਾਕ ਹੋਣ 'ਤੇ ਪਤਨੀ ਨੂੰ ਸੋਨੇ ਨਾਲ ਤੋਲਣਾ ਪੈਂਦਾ!
ਇੱਥੇ ਤਲਾਕ ਹੋਣ 'ਤੇ ਪਤਨੀ ਨੂੰ ਸੋਨੇ ਨਾਲ ਤੋਲਣਾ ਪੈਂਦਾ!

ਇਰਾਨ ਵਿੱਚ ਵਿਆਹ ਦੇ ਸਮੇਂ ਪਰੰਪਰਾਗਤ ਖਿਆਲ ਰੱਖਣ ਵਾਲੇ ਜੋੜੇ ਕਈ ਵਾਰ ਅਜਿਹਾ

ਇਸ ਗ੍ਰਹਿ 'ਤੇ ਹੁੰਦਾ ਹੈ ਸਿਰਫ਼ 19 ਦਿਨ ਦਾ ਸਾਲ
ਇਸ ਗ੍ਰਹਿ 'ਤੇ ਹੁੰਦਾ ਹੈ ਸਿਰਫ਼ 19 ਦਿਨ ਦਾ ਸਾਲ

ਵਾਸ਼ਿੰਗਟਨ  : ਜੇ ਉਮਰ ਨੂੰ ਸਾਲ ‘ਚ ਮਾਪਿਆ ਜਾਵੇ ਤਾਂ ਇਕ ਗ੍ਰਹਿ ਇਸ ਤਰ੍ਹਾਂ ਦਾ ਵੀ

ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ
ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ

ਨਵੀਂ ਦਿੱਲੀ: 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਦੇ

ਮੁਹੰਮਦਪੁਰ ਤੋਂ ਰੱਬ ਵੀ ਡਰਦਾ..
ਮੁਹੰਮਦਪੁਰ ਤੋਂ ਰੱਬ ਵੀ ਡਰਦਾ..

ਚੰਡੀਗੜ੍ਹ: ਪਿੰਡ ਮੁਹੰਮਦਪੁਰ ਤੋਂ ਰੱਬ ਵੀ ਡਰਦਾ ਹੈ। ਇਸ ਪਿੰਡ ਦਾ ਕੋਈ ਵੀ ਬੰਦਾ