ਚੰਦ ਦੀ ਮਿੱਟੀ ਦਾ ਕਮਾਲ ਦੇਖੋ!

By: Harsharan K | | Last Updated: Saturday, 22 July 2017 11:10 AM
ਚੰਦ ਦੀ ਮਿੱਟੀ ਦਾ ਕਮਾਲ ਦੇਖੋ!

ਨਿਊਯਾਰਕ:  ਚੰਦਰਮਾ ‘ਤੇ ਪਹਿਲਾ ਕਦਮ ਰੱਖਣ ਵਾਲੇ ਨਾਸਾ ਦੇ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਨੇ ਜਿਸ ਬੈਗ ‘ਚ ਉਥੋਂ ਮਿੱਟੀ ਲਿਆਂਦੀ ਸੀ ਉਸ ਦੀ ਨਿਲਾਮੀ ਕੀਤੀ ਗਈ। ਇਸ ਦੁਰਲੱਭ ਬੈਗ ਨੂੰ 18 ਲੱਖ ਡਾਲਰ (ਲਗਪਗ 11.6 ਕਰੋੜ ਰੁਪਏ) ‘ਚ ਵੇਚਿਆ ਗਿਆ ਹੈ।

 
ਨਿਲਾਮੀ ਘਰ ਸੂਦਬੀ ਅਨੁਸਾਰ ਇਸ ਬੈਗ ਦੀ ਨਿਲਾਮੀ ਚੰਦਰਮਾ ‘ਤੇ ਇਨਸਾਨ ਦਾ ਪਹਿਲਾ ਕਦਮ ਪੈਣ ਦੀ 48ਵੀਂ ਵਰ੍ਹੇਗੰਢ ਮੌਕੇ ਕੀਤੀ ਗਈ ਹੈ। ਬੈਗ ‘ਚ ਅਜੇ ਵੀ ਚੰਦਰਮਾ ਦੀ ਸਤਹਿ ਦੀ ਮਿੱਟੀ ਲੱਗੀ ਹੈ। ਹਾਲਾਂਕਿ ਨਿਲਾਮੀ ‘ਚ ਬੈਗ ਦੀ ਬੋਲੀ ਉਮੀਦ ਤੋਂ ਘੱਟ ਲੱਗੀ ਕਿਉਂਕਿ ਇਸ ਦੇ 20 ਲੱਖ ਤੋਂ 40 ਲੱਖ ਡਾਲਰ (ਲਗਪਗ 13ਕਰੋੜ ਤੋਂ 26 ਕਰੋੜ ਰੁਪਏ) ‘ਚ ਵਿਕਣ ਦਾ ਅਨੁਮਾਨ ਸੀ।

 

 

ਦਹਾਕਿਆਂ ਤਕ ਇਸ ਬੈਗ ਦੇ ਅਸਲੀ ਇਤਿਹਾਸ ਤੋਂ ਲੋਕ ਅਣਜਾਣ ਸਨ। ਇਕ ਸਾਲ ਪਹਿਲੇ ਹੀ ਇਸ ਦੀ ਸੱਚਾਈ ਸਾਹਮਣੇ ਆਈ। ਇਸ ਬੈਗ ਦੀ ਨਾਸਾ ‘ਚ ਜਾਂਚ ਕੀਤੀ ਗਈ ਜਿਸ ਤੋਂ ਪਤਾ ਚੱਲਿਆ ਕਿ ਇਸ ‘ਚ ਲੱਗੀ ਮਿੱਟੀ ਚੰਦਰਮਾ ਦੀ ਹੀ ਹੈ। ਇਸ ਬੈਗ ਦੇ ਨਾਲ ਆਰਮਸਟ੍ਰਾਂਗ ਦੇ ਸਹਿਯੋਗੀ ਰਹੇ ਬਜ ਐਲਡ੍ਰਿਨ ਦੇ ਦਸਤਖਤ ਵਾਲਾ ਇਕ ਫੋਟੋ ਅਤੇ ਕਈ ਦੂਸਰੀਆਂ ਯਾਦਗਾਰ ਚੀਜ਼ਾਂ ਦੀ ਵੀ ਨਿਲਾਮੀ ਕੀਤੀ ਗਈ। ਸੂਦਬੀ ਨੇ ਪੁਲਾੜ ਖੋਜ ਨਾਲ ਜੁੜੀ ਇਸ ਤਰ੍ਹਾਂ ਦੀਆਂ ਵਸਤਾਂ ਦੀ ਪਹਿਲੀ ਵਾਰ ਨਿਲਾਮੀ ਕੀਤੀ।

First Published: Saturday, 22 July 2017 11:10 AM

Related Stories

ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ
ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ

ਚੰਡੀਗੜ੍ਹ: ਦੁਨੀਆ ਭਰ ਵਿੱਚ ਸਿਤਾਰਿਆਂ ਦੇ ਜਲਵੇ ਤੇ ਨਖ਼ਰੇ ਤਾਂ ਤੁਸੀਂ ਦੇਖੇ ਹੀ

ਚੀਨ ਹੁਣ ਚਲਾਏਗਾ 'ਆਨਲਾਈਨ ਅਦਾਲਤਾਂ'
ਚੀਨ ਹੁਣ ਚਲਾਏਗਾ 'ਆਨਲਾਈਨ ਅਦਾਲਤਾਂ'

ਬੀਜਿੰਗ: ਚੀਨ ਦੇ ਹਾਂਗਝੋਊ ਵਿੱਚ ਦੁਨੀਆਂ ਦੀ ਪਹਿਲੀ ਇੰਟਰਨੈੱਟ ਆਧਾਰਤ ਅਦਾਲਤ

16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼
16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼

ਨਵੀਂ ਦਿੱਲੀ: ਹੈਦਰਾਬਾਦ ਰਹਿਣ ਵਾਲੀ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ਼ ਨਾਲ ਵਿਆਹ

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ