ਇਨ੍ਹਾਂ ਲੋਕਾਂ ਨਾਲ ਬੁਰੀ ਬਣ ਰਹੀ, ਇੱਕ ਲੱਖ ਦੇ ਬਦਲੇ ਮਿਲ ਰਹੇ ਨੇ ਤਿੰਨ ਹਜ਼ਾਰ ਰੁਪਏ.

By: ABP SANJHA | | Last Updated: Monday, 8 January 2018 11:07 AM
ਇਨ੍ਹਾਂ ਲੋਕਾਂ ਨਾਲ ਬੁਰੀ ਬਣ ਰਹੀ, ਇੱਕ ਲੱਖ ਦੇ ਬਦਲੇ ਮਿਲ ਰਹੇ ਨੇ ਤਿੰਨ ਹਜ਼ਾਰ ਰੁਪਏ.

ਮੁੰਬਈ- ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਨਾਲ ਮਚੇ ਹਾਹਾਕਾਰ ਤੋਂ ਬਾਅਦ ਵੀ ਦੇਸ਼ ਵਿੱਚ ਪੁਰਾਣੇ ਨੋਟਾਂ ਨੂੰ ਜਿਨ੍ਹਾਂ ਲੋਕਾਂ ਨੇ ਉਸ ਵੇਲੇ ਲੁਕਾ ਕੇ ਰੱਖਿਆ ਸੀ, ਉਹ ਪੁਰਾਣੇ ਨੋਟ ਹਾਲੇ ਤੱਕ ਲਗਾਤਾਰ ਬਾਹਰ ਕੱਢ ਰਹੇ ਹਨ। ਲੋਕਾਂ ਨੇ ਇਸ ਆਸ ਵਿੱਚ ਨੋਟਬੰਦੀ ਦੌਰਾਨ ਪੈਸੇ ਲੁਕਾ ਲਏ ਸਨ ਕਿ ਸ਼ਾਇਦ ਸਰਕਾਰ ਆਪਣਾ ਫੈਸਲਾ ਬਦਲ ਲਵੇ ਅਤੇ ਉਨ੍ਹਾਂ ਦਾ ਪੈਸਾ ਮਿੱਟੀ ਹੋਣ ਤੋਂ ਬਚ ਜਾਵੇਗਾ।
ਅਜਿਹਾ ਕੁਝ ਨਹੀਂ ਸੀ ਹੋਇਆ ਤੇ ਲੋਕ ਹੁਣ ਕੌਡੀਆਂ ਦੇ ਮੁੱਲ ਵਿੱਚ ਵੀ ਪੁਰਾਣੇ ਨੋਟਾਂ ਨੂੰ ਬਦਲਣ ਲਈ ਤਿਆਰ ਦਿਖਾਈ ਦੇ ਰਹੇ ਹਨ। ਇਨ੍ਹੀਂ ਦਿਨੀਂ ਇੱਕ ਲੱਖ ਰੁਪਏ ਦੇ ਪੁਰਾਣੇ ਨੋਟਾਂ ਦੇ ਬਦਲੇ ਸਿਰਫ ਤਿੰਨ ਹਜ਼ਾਰ ਰੁਪਏ ਲੈਣ ਲਈ ਵੀ ਲੋਕ ਕਾਹਲੇ ਪੈ ਰਹੇ ਹਨ। ਫਿਲਹਾਲ ਪੁਰਾਣੇ ਨੋਟਾਂ ਦਾ ਚੋਰ-ਬਾਜ਼ਾਰ ਵਿੱਚ ਇਹੀ ਭਾਅ ਮਿਲ ਰਿਹਾ ਹੈ।

 

500 ਰੁਪਏ ਅਤੇ 1000 ਰੁਪਏ ਦੀ ਨੋਟਬੰਦੀ ਦੇ ਪਿੱਛੇ ਸਰਕਾਰ ਨੇ ਮਕਸਦ ਭਿ੍ਰਸ਼ਟਾਚਾਰ, ਅੱਤਵਾਦੀ ਫੰਡਿੰਗ, ਨਕਲੀ ਨੋਟਾਂ ਉਤੇ ਨਕੇਲ ਕੱਸਣਾ ਦੱਸਿਆ ਸੀ। ਸਰਕਾਰ ਆਪਣੇ ਇਰਾਦੇ ਵਿੱਚ ਹੁਣ ਤੱਕ ਕਾਮਯਾਬ ਨਹੀਂ ਹੋਈ, ਪਰ ਅਜੇ ਵੀ ਜਿਨ੍ਹਾਂ ਲੋਕਾਂ ਨੇ ਨੋਟਬੰਦੀ ਦੌਰਾਨ 500 ਰੁਪਏ ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬਾਹਰ ਨਹੀਂ ਕੱਢਿਆ ਸੀ, ਉਹ ਹੁਣ ਹੌਲੀ-ਹੌਲੀ ਬਾਹਰ ਕੱਢਣ ਲੱਗ ਪਏ ਹਨ।
ਹੁਣ ਇਨ੍ਹਾਂ ਪੁਰਾਣੇ ਨੋਟਾਂ ਦੇ ਬਦਲੇ ਉਨ੍ਹਾਂ ਨੂੰ ਮਾਮੂਲੀ ਪੈਸੇ ਹੀ ਮਿਲ ਰਹੇ ਹਨ। ਮਾਰਕੀਟ ਵਿੱਚ ਇਨ੍ਹੀਂ ਦਿਨੀਂ ਪੁਰਾਣੇ ਨੋਟਾਂ ਦੇ ਬਹੁਤ ਘੱਟ ਮੁੱਲ ਵਿੱਚ ਮਿਲ ਰਹੇ ਹਨ। 500 ਰੁਪਏ ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਦਾ ਹੇਰ ਫੇਰ ਕਰਨ ਵਾਲੇ ਬਾਜ਼ਾਰੀਆਂ ਦੇ ਮੁਤਾਬਕ ਇਨ੍ਹੀਂ ਦਿਨੀਂ ਇੱਕ ਲੱਖ ਰੁਪਏ ਦੇ ਪੁਰਾਣੇ ਨੋਟਾਂ ਦੇ ਬਦਲੇ ਸਿਰਫ ਤਿੰਨ ਹਜ਼ਾਰ ਰੁਪਏ ਮਿਲ ਰਹੇ ਹਨ।

 

ਨੋਟਾਂ ਨੂੰ ਬਦਲਣ ਵਾਲੇ ਇੱਕ ਵਾਰ ਵਿੱਚ ਮਸਾਂ ਇੱਕ ਲੱਖ ਰੁਪਏ ਤੱਕ ਹੀ ਪੁਰਾਣੇ ਨੋਟ ਬਦਲ ਰਹੇ ਹਨ। ਪੁਰਾਣੇ ਨੋਟਾਂ ਨੂੰ ਬਦਲਣ ਵਾਲੇ ਉਨ੍ਹਾਂ ਨੋਟਾਂ ਦਾ ਕੀ ਕਰਦੇ ਹਨ, ਇਸ ਬਾਰੇ ਕੋਈ ਖੁੱਲ੍ਹ ਕੇ ਕੁਝ ਕਹਿਣ ਨੂੰ ਤਿਆਰ ਨਹੀਂ ਹੈ।

First Published: Monday, 8 January 2018 11:07 AM

Related Stories

ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ
ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ

ਬੈਤੂਲ: ਭਾਰਤ ਵਿੱਚ ਪੁਲਿਸ ਵਾਲੇ ਲੋਕਾਂ ਤੋਂ ਖਾਤਿਰਦਾਰੀ ਕਰਵਾਉਂਦੇ ਹੀ ਸੁਣੇ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ
ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ

ਕੈਲੇਫੋਰਨੀਆ: ਅਮਰੀਕਾ ਦੇ ਕੈਲੇਫੋਰਨੀਆ ਵਿੱਚ ਅਜਿਹਾ ਹਾਦਸਾ ਹੋਇਆ, ਜਿਸ ਬਾਰੇ

ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ
ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ

ਨਵੀਂ ਦਿੱਲੀ: ਸੈਲਫ਼ ਡਰਾਈਵਿੰਗ ਕਾਰ ਦੀਆਂ ਅੱਜਕਲ੍ਹ ਚਰਚਾਵਾਂ ਜ਼ੋਰਾਂ ‘ਤੇ ਹਨ।

ਮਾਰੂਥਲ 'ਚ ਬਰਫਬਾਰੀ!
ਮਾਰੂਥਲ 'ਚ ਬਰਫਬਾਰੀ!

ਨਵੀਂ ਦਿੱਲੀ: ਯਕੀਨ ਕਰਨਾ ਭਾਵੇਂ ਮੁਸ਼ਕਲ ਹੋਵੇ ਪਰ ਇਹ ਸੱਚ ਹੈ ਕਿ ਦੁਨੀਆ ਦੀ ਸਭ ਤੋਂ

ਕਸ਼ਮੀਰੀ ਮਹਿਲਾ ਡਾਕਟਰ ਦਾ ਹੈਰਤੰਗੇਜ਼ ਕਾਰਨਾਮਾ
ਕਸ਼ਮੀਰੀ ਮਹਿਲਾ ਡਾਕਟਰ ਦਾ ਹੈਰਤੰਗੇਜ਼ ਕਾਰਨਾਮਾ

ਸ਼੍ਰੀਨਗਰ: ਉਂਝ ਤਾਂ ਡਾਕਟਰਾਂ ਦਾ ਕੰਮ ਮਰੀਜ਼ਾਂ ਨੂੰ ਤੰਦਰੁਸਤ ਕਰਨਾ ਹੁੰਦਾ ਹੈ, ਪਰ

ਗੋਲੀ ਦਾ ਅਸਰ: ਏਅਰਪੋਰਟ 'ਤੇ ਨੰਗੇ ਹੋ ਕੇ ਕੀਤਾ ਇਹ ਕਾਰਾ
ਗੋਲੀ ਦਾ ਅਸਰ: ਏਅਰਪੋਰਟ 'ਤੇ ਨੰਗੇ ਹੋ ਕੇ ਕੀਤਾ ਇਹ ਕਾਰਾ

ਬੈਂਕਾਕ- ਥਾਈਲੈਂਡ ਦੇ ਇਕ ਏਅਰਪੋਰਟ ਉੱਤੇ ਇਕ ਬੰਦੇ ਨੇ ਆਪਣੇ ਕੱਪੜੇ ਉਤਾਰ ਕੇ

ਲਓ ਕਰ ਲਵੋ ਗੱਲ, ਹੁਣ ATM ਨੂੰ ਵੀ ਲੱਗੀ ਠੰਢ
ਲਓ ਕਰ ਲਵੋ ਗੱਲ, ਹੁਣ ATM ਨੂੰ ਵੀ ਲੱਗੀ ਠੰਢ

ਚੰਡੀਗੜ੍ਹ :ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲੇ ਵਿਚ ਬਹੁਤੀ ਠੰਡ ਦੇ

ਦੁਨੀਆ ਦੀ ਸਭ ਤੋਂ ਮਹਿੰਗੀ ਅੱਠ ਕਰੋੜ ਦੀ ਵੋਦਕਾ ਬੋਤਲ ਚੋਰੀ
ਦੁਨੀਆ ਦੀ ਸਭ ਤੋਂ ਮਹਿੰਗੀ ਅੱਠ ਕਰੋੜ ਦੀ ਵੋਦਕਾ ਬੋਤਲ ਚੋਰੀ

ਡੈਨਮਾਰਕ- ਡੈਨਮਾਰਕ ਤੋਂ ਚੋਰੀ ਦਾ ਇਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ