ਸ਼ਰਾਬ ਨਾ ਵੀ ਪੀਵੇ ਤਦ ਵੀ ਪੁਲਿਸ ਡਰਿੰਕ ਡਰਾਈਵਿੰਗ ਵਿੱਚ ਫੜ ਲੈਂਦੀ

By: abp sanjha | | Last Updated: Monday, 26 February 2018 3:54 PM
ਸ਼ਰਾਬ ਨਾ ਵੀ ਪੀਵੇ ਤਦ ਵੀ ਪੁਲਿਸ ਡਰਿੰਕ ਡਰਾਈਵਿੰਗ ਵਿੱਚ ਫੜ ਲੈਂਦੀ

ਨਿਊਯਾਰਕ: ਹੁਣ ਉਹ ਵਿਚਾਰੀ ਕੀ ਕਰੇ ? ਸ਼ਰਾਬ ਨਾ ਵੀ ਪੀਤੀ ਹੋਵੇ ਤਾਂ ਵੀ ਪੁਲਿਸ ਉਸ ਨੂੰ ਡਰਿੰਕ ਡਰਾਈਵਿੰਗ ਵਿੱਚ ਫੜ ਲੈਂਦੀ ਹੈ ਕਿਉਂਕਿ ਸ਼ਰਾਬ ਦੀ ਹਵਾੜ ਦੀ ਜਾਂਚ ਕਰਨ ਵਾਲੀ ਮਸ਼ੀਨ ਦੱਸਦੀ ਹੈ ਕਿ ਉਸ ਨੇ ਸ਼ਰਾਬ ਪੀਤੀ ਹੋਈ ਹੈ। ਦਰਅਸਲ ਉਹ ਜੋ ਕੁਝ ਅਨਾਜ ਖਾਂਦੀ ਹੈ, ਉਹ ਉਸ ਦੇ ਪੇਟ ਵਿੱਚ ਜਾ ਕੇ ਪਚਣ ਦੇ ਨਾਲ-ਨਾਲ ਸ਼ਰਾਬ ਵਿੱਚ ਬਦਲ ਜਾਂਦਾ ਹੈ। ਇਹ ਇੱਕ ਕਿਸਮ ਦਾ ਰੋਗ ਹੈ। ਇਹ ਔਰਤ ਨਿਊਯਾਰਕ ਵਿੱਚ ਰਹਿੰਦੀ ਹੈ।

 

ਕਰੀਬ 35 ਸਾਲ ਦੀ ਉਮਰ ਹੈ ਤੇ ਸਕੂਲ ਵਿੱਚ ਪੜ੍ਹਾਉਂਦੀ ਹੈ। ਉਸ ਨੂੰ ਡਰਿੰਕ ਡਰਾਈਵਿੰਗ ਦੇ ਇੱਕ ਮਾਮਲੇ ਵਿੱਚ ਹਾਲ ਹੀ ਵਿੱਚ ਫੜਿਆ ਗਿਆ ਸੀ ਪਰ ਇਸ ਤਰ੍ਹਾਂ ਦੇ ਡਾਕਟਰੀ ਸਰਟੀਫਿਕੇਟ ਵਗੈਰਾ ਦਿਖਾਉਣ ਮਗਰੋਂ ਉਸ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ। ਇਸ ਔਰਤ ਦਾ ਨਾਂ ਨਹੀਂ ਦੱਸਿਆ ਗਿਆ ਪਰ ਉਸ ਦੇ ਵਕੀਲਾਂ ਨੇ ਉਸ ਦੇ ਪੱਖ ਵਿੱਚ ਜੋ ਦਸਤਾਵੇਜ਼ ਕੋਰਟ ਨੂੰ ਸੌਂਪੇ ਹਨ। ਉਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਭੋਜਨ ਵਿੱਚ ਮਿਲਣ ਵਾਲਾ ਕਾਰਬੋਹਾਈਡ੍ਰੇਟ ਉਸ ਦੇ ਪੇਟ ਵਿੱਚ ਪੁੱਜ ਕੇ ਸ਼ਰਾਬ ਵਿੱਚ ਤਬਦੀਲ ਹੋ ਜਾਂਦਾ ਹੈ।

 

ਅਜਿਹਾ ਕਿਉਂ ਹੁੰਦਾ ਹੈ

ਮੈਡੀਕਲ ਭਾਸ਼ਾ ਵਿਚ ਇਸ ਨੂੰ ‘ਗਟ ਫਰਮੈਂਟੇਸ਼ਨ ਸਿੰਡੋਰਮ’ ਜਾਂ ‘ਆਟੋ ਬਰੂਯਰੀ ਸਿੰਡਰੋਮ’ ਕਹਿੰਦੇ ਹਨ। ਇਸ ਵਿੱਚ ਅਜਿਹਾ ਹੀ ਹੁੰਦਾ ਹੈ। ਸੰਨ 1971 ਦੇ ਦਹਾਕੇ ਵਿੱਚ ਪਹਿਲੀ ਵਾਰ ਜਾਪਾਨ ਵਿੱਚ ਵਿਗਿਆਨੀਆਂ ਨੇ ਇਸ ਬਿਮਾਰੀ ਦਾ ਪਤਾ ਲਾਇਆ ਸੀ। ਇਸ ‘ਤੇ ਖੋਜ ਹੁਣ ਵੀ ਚੱਲ ਰਹੀ ਹੈ। ਅਜੇ 2 ਸਾਲ ਪਹਿਲਾਂ ਟੈਕਸਾਸ ਵਿੱਚ ਪੈਨੋਲਾ ਕਾਲਜ ਦੀ ਬਾਰਬਰਾ ਕਾਰਡੇਲ ਤੇ ਜਸਟਿਨ ਮੈਕਾਰਥੀ ਨੇ ਇਸ ਬਾਰੇ ਇੰਟਰਨੈਸ਼ਨਲ ਜਰਨਲ ਆਫ ਕਲੀਨੀਕਲ ਮੈਡੀਸਨ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ। ਇਸ ਵਿੱਚ ਉਨ੍ਹਾਂ 61 ਸਾਲ ਦੇ ਇੱਕ ਵਿਅਕਤੀ ਦੇ ਕੇਸ ਦੀ ਸਟੱਡੀ ਦਿੰਦੇ ਹੋਏ ਇਸ ਰੋਗ ਬਾਰੇ ਆਪਣੇ ਸਿੱਟੇ ਦੱਸੇ ਸਨ। ਅਮਰੀਕਾ ਵਿੱਚ ਇਸ ਰੋਗ ਨੂੰ ਲੈ ਕੇ ਇਹ ਪਹਿਲਾ ਅਧਿਐਨ ਸੀ।

First Published: Monday, 26 February 2018 3:54 PM

Related Stories

ਛੁੱਟੀ ਨਾ ਲੈਣ 'ਤੇ ਠੋਕਿਆ ਦੋ ਲੱਖ ਜ਼ੁਰਮਾਨਾ!
ਛੁੱਟੀ ਨਾ ਲੈਣ 'ਤੇ ਠੋਕਿਆ ਦੋ ਲੱਖ ਜ਼ੁਰਮਾਨਾ!

ਨਵੀਂ ਦਿੱਲੀ: ਕੀ ਤੁਸੀਂ ਕਦੇ ਸੁਣਿਆ ਹੈ ਕਿ ਕੰਮ ਤੋਂ ਛੁੱਟੀ ਨਾ ਲੈਣ ‘ਤੇ

ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ
ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ

ਸਾਗਰ: ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਵਿੱਚ ਇੱਕ ਹਾਥੀ ਨੇ ਵਿਆਹ ਵਿੱਚ ਭਾਜੜਾਂ ਪਾ

ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!
ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!

ਨਵੀਂ ਦਿੱਲੀ: ਸੈਂਕੜੇ ਕੈਨੇਡਾਈ ਡਾਕਟਰਾਂ, ਮੈਡੀਕਲ ਖੇਤਰ ‘ਚ ਅਭਿਆਸ ਕਰਨ ਵਾਲੇ

ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ
ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ

ਕੁਆਲਾਲੰਪੁਰ- ਬੰਗਲਾ ਦੇਸ਼ ਦੇ ਇਕ ਯਾਤਰੀ ਨੇ ਮਲੇਸ਼ੀਆ ਤੋਂ ਉਡਾਣ ਭਰਣ ਵਾਲੇ ਇਕ ਜਹਾਜ਼

ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ
ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ

ਵਾਸ਼ਿੰਗਟਨ: ਇਸ ਵੇਲੇ ਦੀਆਂ ਸਭ ਤੋਂ ਵੱਡੀਆਂ ਪ੍ਰੇਸ਼ਾਨੀਆਂ ਵਿੱਚ ਵਾਤਾਵਰਣ ਤਬਦੀਲੀ

ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !
ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !

ਨਵੀਂ ਦਿੱਲੀ: ਮਹਾਰਾਸ਼ਟਰ ਦੇ ਸ਼ਹਿਰ ਪੂਨਾ ਵਿੱਚ ਇੱਕ ਚਾਹ ਵਾਲੇ ਦੀ ਕਮਾਈ 12 ਲੱਖ ਰੁਪਏ

ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !
ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !

ਨਵੀਂ ਦਿੱਲੀ: 90ਵਾਂ ਅਕੈਡਮੀ ਐਵਾਰਡ ਮਤਲਬ ਆਸਕਰ ਐਵਾਰਡ ਸੈਰੇਮਨੀ 4 ਮਾਰਚ ਨੂੰ ਲਾਸ