10,000 ਪੌਦਿਆਂ ਤੇ ਫੁੱਲਾਂ ਨਾਲ ਬਣਾਈ ਮਿੱਕੀ ਮਾਊਸ ਦੀ ਸਭ ਤੋਂ ਵੱਡੀ ਮੂਰਤੀ

By: abp sanjha | | Last Updated: Monday, 26 February 2018 1:57 PM
10,000 ਪੌਦਿਆਂ ਤੇ ਫੁੱਲਾਂ ਨਾਲ ਬਣਾਈ ਮਿੱਕੀ ਮਾਊਸ ਦੀ ਸਭ ਤੋਂ ਵੱਡੀ ਮੂਰਤੀ

ਦੁਬਈ: ਦੁਨੀਆ ਦੀ ਸਭ ਤੋਂ ਵੱਡੀ ਮਿੱਕੀ ਮਾਊਸ ਦੀ ਮੂਰਤੀ ਬਣਾਈ ਗਈ ਹੈ। ਇਹ ਮੂਰਤੀ ਮਿੱਕੀ ਮਾਊਸ ਦੇ 90ਵੇਂ ਵਰ੍ਹੇਗੰਢ ਮੌਕੇ ਬਣਾਈ ਗਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮੂਰਤੀ ਦਾ ਨਿਰਮਾਣ ਰੰਗੀਨ ਫੁੱਲਾਂ ਨਾਲ ਕੀਤਾ ਗਿਆ ਹੈ। ਇਸ ਮੂਰਤੀ ਲਈ ਦੁਬਈ ਦੇ ਮਿਰਾਕਲ ਗਾਰਡਨ (Miracle Garden) ਨੂੰ ਗਿੰਨੀਜ਼ ਵਰਲਡ ਰਿਕਾਰਡ ਦਾ ਖ਼ਿਤਾਬ ਮਿਲਿਆ ਹੈ।
ਇਹ ਮੂਰਤੀ ਮਿਡਲ ਈਸਟ ਦੀ ਪਹਿਲੀ ਕਾਰਟੂਨ ਪ੍ਰਦਰਸ਼ਨੀ ਹੈ, ਜਿਸ ਨੂੰ ਫੁੱਲਾਂ ਨਾਲ ਤਿਆਰ ਕੀਤਾ ਗਿਆ ਹੈ। ਇਸ ਮੂਰਤੀ ਦੀ ਲੰਬਾਈ 18 ਮੀਟਰ ਹੈ। ਇਸ ਮੂਰਤੀ ਨੂੰ ਤਕਰੀਬਨ 10,000 ਪੌਦਿਆਂ ਤੇ ਫੁੱਲਾਂ (ਜਿਨ੍ਹਾਂ ਵਿੱਚ ਸਫ਼ੇਦ ਪੇਟੂਨਿਆ, ਲਾਲ ਪੇਟੂਨਿਆ, ਪੀਲਾ ਵਿਅੋਲਾ, ਜ਼ੀਨੀਆ ਮੈਰੀਗੋਲਡ ਤੇ ਹਰਾ ਆਲਟੇਰਨੇਥਰ ਸ਼ਾਮਲ ਹਨ) ਨਾਲ ਤਿਆਰ ਕੀਤਾ ਗਿਆ ਹੈ। ਮੂਰਤੀ ਦਾ ਵਜ਼ਨ ਤਕਰੀਬਨ 35 ਟਨ ਹੈ। ਮਿੱਕੀ ਮਾਊਸ ਦੀ ਮੂਰਤੀ ਨੂੰ 7 ਟਨ ਸਟੀਲ ਸੰਰਚਨਾ ਰਾਹੀਂ ਤੇ 50 ਟਨ ਕੰਕਰੀਟ ਦੀ ਨੀਂਹ ਨਾਲ ਸਪੋਰਟ ਦਿੱਤੀ ਗਈ ਹੈ।
ਇੰਜਨੀਅਰ ਤੇ ਦੁਬਈ ਮਿਰਾਕਲ ਗਾਰਡਨ ਦੇ ਨਿਰਮਾਤਾ ਅਬਦੁਲ ਨਾਸਰ ਰਾਹੇਲ ਨੇ ਕਿਹਾ ਕਿ ਇਹ ਮੂਰਤੀ 100 ਮਜ਼ਦੂਰਾਂ, ਡਿਜ਼ਾਈਨਰਾਂ ਤੇ ਇੰਜਨੀਅਰਾਂ ਦੀ 45 ਦਿਨਾਂ ਦੀ ਮਿਹਨਤ ਦਾ ਨਤੀਜਾ ਹੈ।

ਮਿੱਕੀ ਮਾਊਸ ਦੁਨੀਆ ਦੇ ਸਭ ਤੋਂ ਵੱਕਾਰੀ ਤੇ ਪਿਆਰੇ ਪਾਤਰਾਂ ਵਿੱਚੋਂ ਇੱਕ ਹੈ। ਇਹ ਮੂਰਤੀ ਬਣਾਉਣ ਮਗਰੋਂ ਮਿਰਾਕਲ ਗਾਰਡਨ ਤੇ ਦ ਵਾਲਟ ਡਿਜ਼ਨੀ ਵਿਚਕਾਰ ਇੱਕ ਨਵਾਂ ਸਮਝੌਤਾ ਹੋਇਆ ਹੈ, ਜਿਸ ਮੁਤਾਬਕ ਅਗਲੀਆਂ ਸਰਦੀਆਂ ਵਿੱਚ ਜਦੋਂ ਗਾਰਡਨ ਦੁਬਾਰਾ ਖੁੱਲ੍ਹੇਗਾ, ਉਦੋਂ ਡਿਜ਼ਨੀ ਦੇ 6 ਹੋਰ ਪਾਤਰਾਂ ਦੀਆਂ ਮੂਰਤੀਆਂ ਬਾਗ਼ ਵਿੱਚ ਲਾਈਆਂ ਜਾਣਗੀਆਂ। ਅਬਦੁਲ ਨਾਸਰ ਰਾਹੇਲ ਨੇ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਅਸੀਂ ਇਸ ਮੂਰਤੀ ਦਾ ਨਿਰਮਾਣ ਕੀਤਾ।
First Published: Monday, 26 February 2018 1:57 PM

Related Stories

ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ
ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ

ਸਾਗਰ: ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਵਿੱਚ ਇੱਕ ਹਾਥੀ ਨੇ ਵਿਆਹ ਵਿੱਚ ਭਾਜੜਾਂ ਪਾ

ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!
ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!

ਨਵੀਂ ਦਿੱਲੀ: ਸੈਂਕੜੇ ਕੈਨੇਡਾਈ ਡਾਕਟਰਾਂ, ਮੈਡੀਕਲ ਖੇਤਰ ‘ਚ ਅਭਿਆਸ ਕਰਨ ਵਾਲੇ

ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ
ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ

ਕੁਆਲਾਲੰਪੁਰ- ਬੰਗਲਾ ਦੇਸ਼ ਦੇ ਇਕ ਯਾਤਰੀ ਨੇ ਮਲੇਸ਼ੀਆ ਤੋਂ ਉਡਾਣ ਭਰਣ ਵਾਲੇ ਇਕ ਜਹਾਜ਼

ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ
ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ

ਵਾਸ਼ਿੰਗਟਨ: ਇਸ ਵੇਲੇ ਦੀਆਂ ਸਭ ਤੋਂ ਵੱਡੀਆਂ ਪ੍ਰੇਸ਼ਾਨੀਆਂ ਵਿੱਚ ਵਾਤਾਵਰਣ ਤਬਦੀਲੀ

ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !
ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !

ਨਵੀਂ ਦਿੱਲੀ: ਮਹਾਰਾਸ਼ਟਰ ਦੇ ਸ਼ਹਿਰ ਪੂਨਾ ਵਿੱਚ ਇੱਕ ਚਾਹ ਵਾਲੇ ਦੀ ਕਮਾਈ 12 ਲੱਖ ਰੁਪਏ

ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !
ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !

ਨਵੀਂ ਦਿੱਲੀ: 90ਵਾਂ ਅਕੈਡਮੀ ਐਵਾਰਡ ਮਤਲਬ ਆਸਕਰ ਐਵਾਰਡ ਸੈਰੇਮਨੀ 4 ਮਾਰਚ ਨੂੰ ਲਾਸ

ਅੱਜ ਦੇ ਦਿਨ ਖੇਡਿਆ ਗਿਆ ਸੀ ਟੈਸਟ ਮੈਚ, ਜੋ ਚੱਲਿਆ ਸੀ 10 ਦਿਨ
ਅੱਜ ਦੇ ਦਿਨ ਖੇਡਿਆ ਗਿਆ ਸੀ ਟੈਸਟ ਮੈਚ, ਜੋ ਚੱਲਿਆ ਸੀ 10 ਦਿਨ

ਚੰਡੀਗੜ੍ਹ: 1939 ਵਿੱਚ ਇੰਗਲੈਂਡ ਤੇ ਦੱਖਣੀ ਅਫਰੀਕਾ ਦਰਮਿਆਨ ਇੱਕ ‘ਬੇ-ਮਿਆਦੀ’