ਤਿੰਨ ਪਰੌਂਠੇ ਖਾਣ ਵਾਲੇ ਨੂੰ ਅਨੋਖੀ ਆਫਰ

By: abp sanjha | | Last Updated: Monday, 3 July 2017 8:59 AM
ਤਿੰਨ ਪਰੌਂਠੇ ਖਾਣ ਵਾਲੇ ਨੂੰ ਅਨੋਖੀ ਆਫਰ

ਰੋਹਤਕ: ਹੋਟਲਾਂ ਅਤੇ ਢਾਬਿਆਂ ‘ਤੇ ਹਰ ਥਾਂ ਅਲੱਗ-ਅਲੱਗ ਖਾਣਾ ਮਿਲਦਾ ਹੈ, ਪਰ ਇੱਕ ਅਜਿਹੇ ਸਾਈਜ਼ ਦਾ ਪਰੌਂਠਾ ਵੀ ਹੈ, ਜੋ ਤੁਸੀਂ ਜ਼ਿੰਦਗੀ ਵਿੱਚ ਕਦੇ ਨਹੀਂ ਖਾਧਾ ਹੋਣਾ।

 

 

ਰੋਹਤਕ ਦਿੱਲੀ ਬਾਈਪਾਸ ਉੱਤੇ ਤਪੱਸਿਆ ਪਰੌਂਠਾ ਜੰਕਸ਼ਨ ਵਿੱਚ ਇਹ ਖਾਸ ਪਰੌਂਠਾ ਮਿਲਦਾ ਹੈ। ਇਸ ਜੰਕਸ਼ਨ ਨੇ ਤਿੰਨ ਪਰੌਂਠੇ ਖਾਣ ਉੱਤੇ ਇਕ ਲੱਖ ਰੁਪਏ ਦਾ ਇੰਸ਼ੋਰੈਂਸ, 5100 ਰੁਪਏ ਨਕਦ ਅਤੇ ਜ਼ਿੰਦਗੀ ਭਰ ਮੁਫਤ ਖਾਣਾ ਖਾਣ ਦੀ ਅਨੋਖੀ ਆਫਰ ਰੱਖੀ ਹੋਈ ਹੈ। ਇਸ ਆਫਰ ਦੇ ਕਾਰਨ ਬਹੁਤ ਸਾਰੇ ਲੋਕ ਇਥੇ ਪਰੌਂਠੇ ਖਾਣ ਆਏ, ਪਰ ਅਜੇ ਤੱਕ ਰੋਹਤਕ ਦੇ ਅਸ਼ਵਨੀ ਤੇ ਮੱਧ ਪ੍ਰਦੇਸ਼ ਤੋਂ ਮਹਾਰਾਜ ਨੇ ਇਸ ਚੁਣੌਤੀ ਨੂੰ ਪੂਰਾ ਕਰਕੇ ਇਨਾਮ ਜਿੱਤਿਆ ਹੈ।

 

 

ਤਪੱਸਿਆ ਦੇ ਮਾਲਕ ਮੁਕੇਸ਼ ਗਹਿਲਾਵਤ ਨੇ ਦੱਸਿਆ ਕਿ ਉਹ 10 ਸਾਲ ਤੋਂ ਇਸ ਕੰਮ ਨਾਲ ਜੁੜੇ ਹੋਏ ਹਨ। ਇਥੇ 40 ਵਰਾਇਟੀਆਂ ਦੇ ਪਰੌਂਠੇ ਮਿਲਦੇ ਹਨ। ਇਨ੍ਹਾਂ ਦੀ ਕੀਮਤ 150 ਤੋਂ 350 ਰੁਪਏ ਰੱਖੀ ਗਈ ਹੈ। ਮੁਕੇਸ਼ ਗਹਿਲਾਵਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਧੀ ਦੇ ਨਾਂ ਉੱਤੇ ਇਹ ਢਾਬਾ ਖੋਲ੍ਹਿਆ ਹੈ।

 

ਉਨ੍ਹਾਂ ਦਾ ਇਕ ਪਰੌਂਠਾ ਲਗਭਗ ਦੋ ਫੁੱਟ ਦਾ ਅਤੇ ਇਸ ਦਾ ਭਾਰ 1200 ਗ੍ਰਾਮ ਹੈ। ਮੱਧ ਪ੍ਰਦੇਸ਼ ਦੇ ਮਹਾਰਾਜ ਨੇ 50 ਮਿੰਟਾਂ ਵਿੱਚ ਚਾਰ ਪਰੌਂਠੇ ਖਾਧੇ ਹਨ। ਰੋਹਤਕ ਦੇ ਅਸ਼ਵਨੀ ਨੇ 40 ਮਿੰਟਾਂ ‘ਚ ਤਿੰਨ ਪਰੌਂਠੇ ਖਾ ਕੇ ਇਨਾਮ ਜਿੱਤਿਆ। ਦੂਰ-ਦੂਰ ਤੋਂ ਇਥੇ ਲੋਕ ਪਰੌਂਠਿਆਂ ਦਾ ਸਵਾਦ ਮਾਨਣ ਆਉਂਦੇ ਹਨ।

First Published: Monday, 3 July 2017 8:59 AM

Related Stories

16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼
16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼

ਨਵੀਂ ਦਿੱਲੀ: ਹੈਦਰਾਬਾਦ ਰਹਿਣ ਵਾਲੀ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ਼ ਨਾਲ ਵਿਆਹ

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ

ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..
ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..

ਨਵੀਂ ਦਿੱਲੀ: ਝਾਰਖੰਡ ਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵੱਲੋਂ ਤਕੜਾ

‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?
‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

ਨਵੀਂ ਦਿੱਲੀ: ‘ਕੱਲ੍ਹ ਯਾਨੀ 12 ਅਗਸਤ ਨੂੰ ਰਾਤ ਨਹੀਂ ਹੋਵੇਗੀ।’ ਇਸ ਦਾਅਵੇ ਨੇ ਸੋਸ਼ਲ

ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ
ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

ਨਵੀਂ ਦਿੱਲੀ: ਮੁੰਬਈ ਵਿੱਚ ਇੱਕ ਬੱਚਾ ਪ੍ਰੈਗਨੈਂਟ ਪੈਦਾ ਹੋਇਆ ਹੈ। ਇਹ ਸੁਣ ਕੇ