ਬੇਟੀ ਦੇ ਜਨਮ 'ਤੇ ਰੁੱਖ ਲਾਉਂਦੇ ਨੇ ਇਸ ਪਿੰਡ ਦੇ ਲੋਕ

By: abp sanjha | | Last Updated: Saturday, 24 June 2017 9:43 AM
ਬੇਟੀ ਦੇ ਜਨਮ 'ਤੇ ਰੁੱਖ ਲਾਉਂਦੇ ਨੇ ਇਸ ਪਿੰਡ ਦੇ ਲੋਕ

ਚੰਡੀਗੜ੍ਹ: ਕੰਨਿਆ ਭਰੂਣ ਹੱਤਿਆ ਲਈ ਬਿਹਾਰ ਵੀ ਬਦਨਾਮ ਰਿਹਾ ਹੈ। ਪਰੰਤੂ ਉਸੇ ਬਿਹਾਰ ਦੇ ਧਰਹਰਾ ਪਿੰਡ ਵਿੱਚ ਬੇਟੀ ਅਤੇ ਰੁੱਖ ਲਈ ਇੱਕ ਅਜਿਹਾ ਕਾਰਜ ਹੋ ਰਿਹਾ ਹੈ, ਜਿਸ ਦੀ ਚਰਚਾ ਪੂਰੇ ਦੇਸ਼ ਵਿੱਚ ਹੋਣ ਲੱਗੀ ਹੈ। ਇਹ ਪਿੰਡ ਭਾਗਲਪੁਰ ਜਿਲ੍ਹੇ ਵਿੱਚ ਗੋਪਾਲਪੁਰ ਪ੍ਰਖੰਡ ‘ਚ ਵਸਿਆ ਹੋਇਆ ਹੈ। ਨਵਗਛੀਆ ਰੇਲਵੇ ਸਟੇਸ਼ਨ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਇਹ ਪਿੰਡ ਗੰਗਾ ਨਦੀ ਦੇ ਵੀ ਨੇੜੇ ਹੈ। ਲਗਭਗ 500 ਘਰਾਂ ਵਾਲੇ ਇਸ ਪਿੰਡ ਦੇ ਲੋਕ ਬੇਟੀ ਦੇ ਜਨਮ ‘ਤੇ ਰੁੱਖ ਲਗਾਉਂਦੇ ਹਨ।

 

ਲੋਕ ਆਪਣੀ-ਆਪਣੀ ਹੈਸੀਅਤ ਅਨੁਸਾਰ ਰੁੱਖ ਲਾਉਂਦੇ ਹਨ, ਪਰੰਤੂ ਲਾਉਂਦੇ ਸਾਰੇ ਹੀ ਹਨ। ਸਭ ਤੋਂ ਵੱਡੀ ਗੱਲ ਇਹ ਕਿ ਜਿਹਦੇ ਕੋਲ ਰੁੱਖ ਲਾਉਣ ਲਈ ਜ਼ਮੀਨ ਨਹੀਂ ਹੈ, ਉਹ ਪਿੰਡ ਦੀ ਠਾਕੁਰਬਾੜੀ ਦੀ ਜ਼ਮੀਨ ਉੱਤੇ ਰੁੱਖ ਲਾਉਂਦਾ ਹੈ।

 

ਕੋਈ ਗਰੀਬ ਪਰਿਵਾਰ ਆਪਣੀ ਬੇਟੀ ਦੇ ਜਨਮ ‘ਤੇ ਇੱਕ ਰੁੱਖ ਤਾਂ ਲਾਉਂਦਾ ਹੀ ਹੈ। ਜਦੋਂਕਿ ਆਰਥਿਕ ਤੌਰ ‘ਤੇ ਖੁਸ਼ਹਾਲ ਕੋਈ ਪਰਿਵਾਰ 25 ਰੁੱਖ, ਕੋਈ 30 ਰੁੱਖ ਤੇ ਕੋਈ 50 ਰੁੱਖ ਲਾਉਂਦਾ ਹੈ। ਅੰਬ, ਅਮਰੂਦ, ਲੀਚੀ, ਬੇਲ ਵਰਗੇ ਫ਼ਲਦਾਰ ਰੁੱਖ ਲਗਾਏ ਜਾਂਦੇ ਹਨ, ਤਾਂ ਕੋਈ ਮਹਿੰਗੀ ਲੱਕੜੀ ਵਾਲੇ ਰੁੱਖ ਵੀ ਲਾਉਂਦਾ ਹੈ। ਰੁੱਖ ਲਾਉਣ ਪਿੱਛੇ ਦੋ ਕਾਰਨ ਹਨ- ਪਹਿਲਾ ਬੇਟੀ ਦੀ ਪੜ੍ਹਾਈ -ਲਿਖਾਈ ਅਤੇ ਵਿਆਹ ਦੇ ਖਰਚ ਦਾ ਪ੍ਰਬੰਧ ਕਰਨਾ ਅਤੇ ਦੂਜਾ ਵਾਤਾਵਰਣ ਨੂੰ ਸੰਤੁਲਿਤ ਰੱਖਣਾ।

 

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਬੇਟੀ ਦੀ ਉਚੇਰੀ ਪੜ੍ਹਾਈ ਸ਼ੁਰੂ ਹੁੰਦੀ ਹੈ ਤਦ ਤੱਕ ਉਹਦੇ ਨਾਮ ‘ਤੇ ਲਗਾਏ ਰੁੱਖ ਫ਼ਲ ਦੇਣ ਲੱਗਦੇ ਹਨ। ਫ਼ਲ ਵੇਚ ਕੇ ਜਿਹੜੀ ਆਮਦਨੀ ਹੁੰਦੀ ਹੈ ਉਸ ਨਾਲ ਬੇਟੀ ਨੂੰ ਉੱਚੀ ਸਿੱਖਿਆ ਦਿਵਾਉਣ ‘ਚ ਕਾਫੀ ਮਦਦ ਮਿਲਦੀ ਹੈ। ਜਦੋਂ ਬੇਟੀ ਵਿਆਹੁਣ ਲਾਇਕ ਹੁੰਦੀ ਹੈ, ਤਦ ਉਹਦੇ ਨਾਮ ‘ਤੇ ਲਾਏ ਗਏ ਸ਼ੀਸ਼ਮ (ਟਾਹਲੀ) ਅਤੇ ਸਾਗਵਾਨ ਦੇ ਰੁੱਖਾਂ ਨੂੰ ਕੱਟ ਕੇ ਵੇਚਿਆ ਜਾਂਦਾ ਹੈ।
ਪੁਰਾਣੇ ਰੁੱਖ ਦੀ ਜਗ੍ਹਾ ਨਵੇ ਰੁੱਖ ਲਾਏ ਜਾਂਦੇ ਹਨ। ਇਸ ਤਰ੍ਹਾ ਪਿੰਡ ਵਾਸੀਆਂ ਨੂੰ ਆਪਣੀਆਂ ਧੀਆਂ ਦੀ ਪੜ੍ਹਾਈ ਅਤੇ ਵਿਆਹ ਦੇ ਖਰਚੇ ਲਈ ਅਲਗ ਤੋਂ ਕੁੱਝ ਨਹੀਂ ਸੋਚਣਾ ਪੈਂਦਾ। ਹਰ ਸਾਲ ਵਾਤਾਵਰਣ ਦਿਹਾੜੇ ਮੌਕੇ ਰਾਜ ਦੇ ਮੁੱਖ ਮੰਤਰੀ ਇਸ ਪਿੰਡ ਜਾਂਦੇ ਹਨ ਅਤੇ ਕਿਸੇ ਧੀ ਦੇ ਨਾਮ ‘ਤੇ ਰੁੱਖ ਲਾਉਂਦੇ ਹਨ।

 

ਪਿੰਡ ਵਿੱਚ ਧੀ ਦੇ ਜਨਮ ‘ਤੇ ਰੁੱਖ ਲਾਉਣ ਦੀ ਪਰੰਪਰਾ ਵਰਿਆਂ ਪੁਰਾਣੀ ਹੈ। ਇਸ ਕਾਰਣ ਇਹ ਪਿੰਡ ਹਰਿਆ-ਭਰਿਆ ਹੈ। ਪਿੰਡ ਦਾ ਖੇਤਰਫ਼ਲ ਲਗਭਗ 1200 ਏਕੜ ਹੈ। ਜਿਹਦੇ ਵਿੱਚੋਂ 400 ਏਕੜ ਜ਼ਮੀਨ ‘ਤੇ ਰੁੱਖ ਲੱਗੇ ਹਨ। ਅਕਸਰ ਹਰ ਮੌਸਮ ਵਿੱਚ ਪਿੰਡ ਵਿੱਚ ਕੋਈ ਨਾ ਕੋਈ ਫ਼ਲ ਜ਼ਰੂਰ ਮਿਲਦਾ ਹੈ। ਇਸ ਕਾਰਨ ਪਿੰਡ ਵਿੱਚ ਚਿੜੀਆਂ ਦੀ ਚਹਿਚਹਾਹਟ ਅਤੇ ਕਾਵਾਂ ਦੀ ਕਾਂ-ਕਾਂ ਸਦਾ ਬਣੀ ਰਹਿੰਦੀ ਹੈ। ਪਿੰਡ ਦੇ ਵਿਚਾਲੇ ਬੋਹੜ ਦਾ ਇੱਕ ਵਿਸ਼ਾਲ ਰੁੱਖ ਵੀ ਹੈ। ਇਸ ਉੱਤੇ ਸਾਲਾਂ ਤੋਂ ਵੱਡੇ ਆਕਾਰ ਵਾਲੇ ਚਮਗਿੱਦੜ ਨਿਵਾਸ ਕਰ ਰਹੇ ਹਨ।

 

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਚਮਗਿੱਦੜ ਕਦੇ ਵੀ ਇੱਥੋਂ ਕਿਤੇ ਹੋਰ ਨਹੀਂ ਜਾਂਦੇ। ਇਹ ਚਮਗਿੱਦੜ ਇਸ ਗੱਲ ਦਾ ਸਬੂਤ ਹਨ ਕਿ ਪਿੰਡ ਵਿੱਚ ਸਾਰੇ ਦਿਨ ਫ਼ਲ-ਫੁੱਲ ਮਿਲਦੇ ਹਨ। ਪਿੰਡ ਵਿੱਚ ਜੈਵਿਕ ਖੇਤੀ ਦਾ ਪ੍ਰਚਲਨ ਵੀ ਖੂਬ ਵਧਿਆ ਹੈ। ਕਈ ਕਿਸਾਨ ਜੈਵਿਕ ਖਾਦ ਤਿਆਰ ਕਰਦੇ ਹਨ ਅਤੇ ਹੋਰਾਂ ਕਿਸਾਨਾਂ ਨੂੰ ਸਸਤੇ ਰੇਟਾਂ ‘ਤੇ ਉਪਲਭਧ ਕਰਵਾਉਂਦੇ ਹਨ।

First Published: Saturday, 24 June 2017 7:12 AM

Related Stories

ਆਹ ਡੱਡੂ 50 ਬੰਦੇ ਖਾ ਸਕਦੈ,,ਪੜ੍ਹੋ ਕਿਵੇਂ
ਆਹ ਡੱਡੂ 50 ਬੰਦੇ ਖਾ ਸਕਦੈ,,ਪੜ੍ਹੋ ਕਿਵੇਂ

ਮੈਲਬੌਰਨ: ਮੇਡਾਗਾਸਕਰ ‘ਚ ਕਰੀਬ 6.8 ਕਰੋੜ ਸਾਲ ਪਹਿਲਾਂ ਅਜਿਹੇ ਵੱਡ ਆਕਾਰੀ ਮੇਂਢਕ

100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...
100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...

ਚੰਡੀਗੜ੍ਹ : ਆਪਣੀ 100 ਕਰੋੜ ਰੁਪਏ ਦੀ ਜਾਇਦਾਦ ਛੱਡ ਕੇ ਮੱਧ ਪ੍ਰਦੇਸ਼ ਦੇ ਇਕ ਨੌਜਵਾਨ

ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ
ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ

ਨਵੀਂ ਦਿੱਲੀ: ਜੇਕਰ ਤੁਸੀਂ ਸੋਚਦੇ ਹੋ ਕਿ ਭਾਰਤੀ ਆਮਦਨ ਕਰ ਵਿਭਾਗ ਸਿਰਫ਼

ਲਓ...ਕਰੋੜਾਂ ਦੇ ਕੁੱਤੇ ਮੁਫ਼ਤ ਲਓ! 
ਲਓ...ਕਰੋੜਾਂ ਦੇ ਕੁੱਤੇ ਮੁਫ਼ਤ ਲਓ! 

ਬੀਜਿੰਗ : ਤਿੱਬਤ ਦੀ ਵਿਸ਼ਵ ਪ੍ਰਸਿੱਧ ਮਾਸਟਿਫ ਨਸਲ ਦੇ ਕੁੱਤੇ ਜੋ ਕਦੀ ਚੀਨ ‘ਚ