ਬੇਟੀ ਦੇ ਜਨਮ 'ਤੇ ਰੁੱਖ ਲਾਉਂਦੇ ਨੇ ਇਸ ਪਿੰਡ ਦੇ ਲੋਕ

By: abp sanjha | | Last Updated: Saturday, 24 June 2017 9:43 AM
ਬੇਟੀ ਦੇ ਜਨਮ 'ਤੇ ਰੁੱਖ ਲਾਉਂਦੇ ਨੇ ਇਸ ਪਿੰਡ ਦੇ ਲੋਕ

ਚੰਡੀਗੜ੍ਹ: ਕੰਨਿਆ ਭਰੂਣ ਹੱਤਿਆ ਲਈ ਬਿਹਾਰ ਵੀ ਬਦਨਾਮ ਰਿਹਾ ਹੈ। ਪਰੰਤੂ ਉਸੇ ਬਿਹਾਰ ਦੇ ਧਰਹਰਾ ਪਿੰਡ ਵਿੱਚ ਬੇਟੀ ਅਤੇ ਰੁੱਖ ਲਈ ਇੱਕ ਅਜਿਹਾ ਕਾਰਜ ਹੋ ਰਿਹਾ ਹੈ, ਜਿਸ ਦੀ ਚਰਚਾ ਪੂਰੇ ਦੇਸ਼ ਵਿੱਚ ਹੋਣ ਲੱਗੀ ਹੈ। ਇਹ ਪਿੰਡ ਭਾਗਲਪੁਰ ਜਿਲ੍ਹੇ ਵਿੱਚ ਗੋਪਾਲਪੁਰ ਪ੍ਰਖੰਡ ‘ਚ ਵਸਿਆ ਹੋਇਆ ਹੈ। ਨਵਗਛੀਆ ਰੇਲਵੇ ਸਟੇਸ਼ਨ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਇਹ ਪਿੰਡ ਗੰਗਾ ਨਦੀ ਦੇ ਵੀ ਨੇੜੇ ਹੈ। ਲਗਭਗ 500 ਘਰਾਂ ਵਾਲੇ ਇਸ ਪਿੰਡ ਦੇ ਲੋਕ ਬੇਟੀ ਦੇ ਜਨਮ ‘ਤੇ ਰੁੱਖ ਲਗਾਉਂਦੇ ਹਨ।

 

ਲੋਕ ਆਪਣੀ-ਆਪਣੀ ਹੈਸੀਅਤ ਅਨੁਸਾਰ ਰੁੱਖ ਲਾਉਂਦੇ ਹਨ, ਪਰੰਤੂ ਲਾਉਂਦੇ ਸਾਰੇ ਹੀ ਹਨ। ਸਭ ਤੋਂ ਵੱਡੀ ਗੱਲ ਇਹ ਕਿ ਜਿਹਦੇ ਕੋਲ ਰੁੱਖ ਲਾਉਣ ਲਈ ਜ਼ਮੀਨ ਨਹੀਂ ਹੈ, ਉਹ ਪਿੰਡ ਦੀ ਠਾਕੁਰਬਾੜੀ ਦੀ ਜ਼ਮੀਨ ਉੱਤੇ ਰੁੱਖ ਲਾਉਂਦਾ ਹੈ।

 

ਕੋਈ ਗਰੀਬ ਪਰਿਵਾਰ ਆਪਣੀ ਬੇਟੀ ਦੇ ਜਨਮ ‘ਤੇ ਇੱਕ ਰੁੱਖ ਤਾਂ ਲਾਉਂਦਾ ਹੀ ਹੈ। ਜਦੋਂਕਿ ਆਰਥਿਕ ਤੌਰ ‘ਤੇ ਖੁਸ਼ਹਾਲ ਕੋਈ ਪਰਿਵਾਰ 25 ਰੁੱਖ, ਕੋਈ 30 ਰੁੱਖ ਤੇ ਕੋਈ 50 ਰੁੱਖ ਲਾਉਂਦਾ ਹੈ। ਅੰਬ, ਅਮਰੂਦ, ਲੀਚੀ, ਬੇਲ ਵਰਗੇ ਫ਼ਲਦਾਰ ਰੁੱਖ ਲਗਾਏ ਜਾਂਦੇ ਹਨ, ਤਾਂ ਕੋਈ ਮਹਿੰਗੀ ਲੱਕੜੀ ਵਾਲੇ ਰੁੱਖ ਵੀ ਲਾਉਂਦਾ ਹੈ। ਰੁੱਖ ਲਾਉਣ ਪਿੱਛੇ ਦੋ ਕਾਰਨ ਹਨ- ਪਹਿਲਾ ਬੇਟੀ ਦੀ ਪੜ੍ਹਾਈ -ਲਿਖਾਈ ਅਤੇ ਵਿਆਹ ਦੇ ਖਰਚ ਦਾ ਪ੍ਰਬੰਧ ਕਰਨਾ ਅਤੇ ਦੂਜਾ ਵਾਤਾਵਰਣ ਨੂੰ ਸੰਤੁਲਿਤ ਰੱਖਣਾ।

 

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਬੇਟੀ ਦੀ ਉਚੇਰੀ ਪੜ੍ਹਾਈ ਸ਼ੁਰੂ ਹੁੰਦੀ ਹੈ ਤਦ ਤੱਕ ਉਹਦੇ ਨਾਮ ‘ਤੇ ਲਗਾਏ ਰੁੱਖ ਫ਼ਲ ਦੇਣ ਲੱਗਦੇ ਹਨ। ਫ਼ਲ ਵੇਚ ਕੇ ਜਿਹੜੀ ਆਮਦਨੀ ਹੁੰਦੀ ਹੈ ਉਸ ਨਾਲ ਬੇਟੀ ਨੂੰ ਉੱਚੀ ਸਿੱਖਿਆ ਦਿਵਾਉਣ ‘ਚ ਕਾਫੀ ਮਦਦ ਮਿਲਦੀ ਹੈ। ਜਦੋਂ ਬੇਟੀ ਵਿਆਹੁਣ ਲਾਇਕ ਹੁੰਦੀ ਹੈ, ਤਦ ਉਹਦੇ ਨਾਮ ‘ਤੇ ਲਾਏ ਗਏ ਸ਼ੀਸ਼ਮ (ਟਾਹਲੀ) ਅਤੇ ਸਾਗਵਾਨ ਦੇ ਰੁੱਖਾਂ ਨੂੰ ਕੱਟ ਕੇ ਵੇਚਿਆ ਜਾਂਦਾ ਹੈ।
ਪੁਰਾਣੇ ਰੁੱਖ ਦੀ ਜਗ੍ਹਾ ਨਵੇ ਰੁੱਖ ਲਾਏ ਜਾਂਦੇ ਹਨ। ਇਸ ਤਰ੍ਹਾ ਪਿੰਡ ਵਾਸੀਆਂ ਨੂੰ ਆਪਣੀਆਂ ਧੀਆਂ ਦੀ ਪੜ੍ਹਾਈ ਅਤੇ ਵਿਆਹ ਦੇ ਖਰਚੇ ਲਈ ਅਲਗ ਤੋਂ ਕੁੱਝ ਨਹੀਂ ਸੋਚਣਾ ਪੈਂਦਾ। ਹਰ ਸਾਲ ਵਾਤਾਵਰਣ ਦਿਹਾੜੇ ਮੌਕੇ ਰਾਜ ਦੇ ਮੁੱਖ ਮੰਤਰੀ ਇਸ ਪਿੰਡ ਜਾਂਦੇ ਹਨ ਅਤੇ ਕਿਸੇ ਧੀ ਦੇ ਨਾਮ ‘ਤੇ ਰੁੱਖ ਲਾਉਂਦੇ ਹਨ।

 

ਪਿੰਡ ਵਿੱਚ ਧੀ ਦੇ ਜਨਮ ‘ਤੇ ਰੁੱਖ ਲਾਉਣ ਦੀ ਪਰੰਪਰਾ ਵਰਿਆਂ ਪੁਰਾਣੀ ਹੈ। ਇਸ ਕਾਰਣ ਇਹ ਪਿੰਡ ਹਰਿਆ-ਭਰਿਆ ਹੈ। ਪਿੰਡ ਦਾ ਖੇਤਰਫ਼ਲ ਲਗਭਗ 1200 ਏਕੜ ਹੈ। ਜਿਹਦੇ ਵਿੱਚੋਂ 400 ਏਕੜ ਜ਼ਮੀਨ ‘ਤੇ ਰੁੱਖ ਲੱਗੇ ਹਨ। ਅਕਸਰ ਹਰ ਮੌਸਮ ਵਿੱਚ ਪਿੰਡ ਵਿੱਚ ਕੋਈ ਨਾ ਕੋਈ ਫ਼ਲ ਜ਼ਰੂਰ ਮਿਲਦਾ ਹੈ। ਇਸ ਕਾਰਨ ਪਿੰਡ ਵਿੱਚ ਚਿੜੀਆਂ ਦੀ ਚਹਿਚਹਾਹਟ ਅਤੇ ਕਾਵਾਂ ਦੀ ਕਾਂ-ਕਾਂ ਸਦਾ ਬਣੀ ਰਹਿੰਦੀ ਹੈ। ਪਿੰਡ ਦੇ ਵਿਚਾਲੇ ਬੋਹੜ ਦਾ ਇੱਕ ਵਿਸ਼ਾਲ ਰੁੱਖ ਵੀ ਹੈ। ਇਸ ਉੱਤੇ ਸਾਲਾਂ ਤੋਂ ਵੱਡੇ ਆਕਾਰ ਵਾਲੇ ਚਮਗਿੱਦੜ ਨਿਵਾਸ ਕਰ ਰਹੇ ਹਨ।

 

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਚਮਗਿੱਦੜ ਕਦੇ ਵੀ ਇੱਥੋਂ ਕਿਤੇ ਹੋਰ ਨਹੀਂ ਜਾਂਦੇ। ਇਹ ਚਮਗਿੱਦੜ ਇਸ ਗੱਲ ਦਾ ਸਬੂਤ ਹਨ ਕਿ ਪਿੰਡ ਵਿੱਚ ਸਾਰੇ ਦਿਨ ਫ਼ਲ-ਫੁੱਲ ਮਿਲਦੇ ਹਨ। ਪਿੰਡ ਵਿੱਚ ਜੈਵਿਕ ਖੇਤੀ ਦਾ ਪ੍ਰਚਲਨ ਵੀ ਖੂਬ ਵਧਿਆ ਹੈ। ਕਈ ਕਿਸਾਨ ਜੈਵਿਕ ਖਾਦ ਤਿਆਰ ਕਰਦੇ ਹਨ ਅਤੇ ਹੋਰਾਂ ਕਿਸਾਨਾਂ ਨੂੰ ਸਸਤੇ ਰੇਟਾਂ ‘ਤੇ ਉਪਲਭਧ ਕਰਵਾਉਂਦੇ ਹਨ।

First Published: Saturday, 24 June 2017 7:12 AM

Related Stories

ਚੰਦ ਦੀ ਮਿੱਟੀ ਦਾ ਕਮਾਲ ਦੇਖੋ!
ਚੰਦ ਦੀ ਮਿੱਟੀ ਦਾ ਕਮਾਲ ਦੇਖੋ!

ਨਿਊਯਾਰਕ:  ਚੰਦਰਮਾ ‘ਤੇ ਪਹਿਲਾ ਕਦਮ ਰੱਖਣ ਵਾਲੇ ਨਾਸਾ ਦੇ ਪੁਲਾੜ ਯਾਤਰੀ ਨੀਲ

ਉੱਡਦੇ ਜਹਾਜ਼ 'ਚ ਯਾਤਰੀ ਨੇ ਕੀਤੀ ਗੈਸ ਪਾਸ ਤਾਂ ਜੋ ਵਾਪਰਿਆ ਜਾਣ ਕੇ ਰਹਿ ਜਾਓਗੇ ਦੰਗ!
ਉੱਡਦੇ ਜਹਾਜ਼ 'ਚ ਯਾਤਰੀ ਨੇ ਕੀਤੀ ਗੈਸ ਪਾਸ ਤਾਂ ਜੋ ਵਾਪਰਿਆ ਜਾਣ ਕੇ ਰਹਿ ਜਾਓਗੇ...

ਨਵੀਂ ਦਿੱਲੀ: ਅਮਰੀਕਨ ਏਅਰਲਾਈਨਜ਼ ਫਲਾਈਟ ਵਿੱਚ ਸਵਾਰ ਰਹੇ ਯਾਤਰੀਆਂ ਦੇ ਨਾਲ ਹਾਲ

ਜਾਣੋ…ਮੱਛਰਾਂ ਖ਼ਤਮ ਕਰਨ ਦਾ ਸਭ ਤੋਂ ਸੌਖਾ ਤਰੀਕਾ
ਜਾਣੋ…ਮੱਛਰਾਂ ਖ਼ਤਮ ਕਰਨ ਦਾ ਸਭ ਤੋਂ ਸੌਖਾ ਤਰੀਕਾ

ਮੱਛਰਾਂ ਨਾਲ ਲੜਨ ਲਈ ਦਵਾਈ ਦੇ ਛਿੜਕਾਅ ਜਿਹੇ ਰਵਾਇਤੀ ਤਰੀਕੇ ਨਾਕਾਫੀ ਸਾਬਿਤ ਹੋ

ਬ੍ਰਹਿਮੰਡ ਦਾ ਇਕ ਹੋਰ ਵੱਡਾ ਰਾਜ਼ ਖੁੱਲ੍ਹਾ!
ਬ੍ਰਹਿਮੰਡ ਦਾ ਇਕ ਹੋਰ ਵੱਡਾ ਰਾਜ਼ ਖੁੱਲ੍ਹਾ!

ਚੰਡੀਗੜ੍ਹ:  ਸਾਲ ਭਰ ਤੋਂ ਸੌਰ ਮੰਡਲ ਦੇ ਸਭ ਤੋਂ ਵੱਡੇ ਗ੍ਰਹਿ ਬ੍ਰਹਿਸਪਤੀ ਦਾ ਚੱਕਰ

ਭਾਰਤ ਦੀ VVIP ਰੁੱਖ, ਦੇਖਭਾਲ 'ਤੇ ਹਰ ਸਾਲ 15 ਲੱਖ ਖਰਚਾ
ਭਾਰਤ ਦੀ VVIP ਰੁੱਖ, ਦੇਖਭਾਲ 'ਤੇ ਹਰ ਸਾਲ 15 ਲੱਖ ਖਰਚਾ

ਭੁਪਾਲ: ਵੈਸੇ ਤਾਂ ਤੁਸੀਂ ਹੁਣ ਤੱਕ ਕਈ ਖਾਸ ਪੌਦਿਆਂ ਬਾਰੇ ਸੁਣਿਆ ਹੋਵੇਗਾ ਪਰ ਕੀ

ਤਾਰਿਆਂ ਬਾਰੇ ਇਹ ਖ਼ਬਰ ਪੜ੍ਹਕੇ ਹੋਵੋਂਗੇ ਹੈਰਾਨ
ਤਾਰਿਆਂ ਬਾਰੇ ਇਹ ਖ਼ਬਰ ਪੜ੍ਹਕੇ ਹੋਵੋਂਗੇ ਹੈਰਾਨ

ਚੰਡੀਗੜ੍ਹ: ਤਾਰਿਆਂ ਦੇ ਜਨਮ ਨੂੰ ਲੈ ਕੇ ਵਿਗਿਆਨੀਆਂ ਨੂੰ ਨਵੇਂ ਸਬੂਤ ਮਿਲੇ ਹਨ।

ਤਿੰਨ ਪਰੌਂਠੇ ਖਾਣ ਵਾਲੇ ਨੂੰ ਅਨੋਖੀ ਆਫਰ
ਤਿੰਨ ਪਰੌਂਠੇ ਖਾਣ ਵਾਲੇ ਨੂੰ ਅਨੋਖੀ ਆਫਰ

ਰੋਹਤਕ: ਹੋਟਲਾਂ ਅਤੇ ਢਾਬਿਆਂ ‘ਤੇ ਹਰ ਥਾਂ ਅਲੱਗ-ਅਲੱਗ ਖਾਣਾ ਮਿਲਦਾ ਹੈ, ਪਰ ਇੱਕ