ਤੂਫਾਨ ਦੇ ਡਰ ਕਾਰਨ ਔਰਤ ਨੇ ਆਪਣਾ ਜਣੇਪਾ ਖੁਦ ਕਰ ਲਿਆ

By: abp sanjha | | Last Updated: Wednesday, 13 September 2017 11:41 AM
ਤੂਫਾਨ ਦੇ ਡਰ ਕਾਰਨ ਔਰਤ ਨੇ ਆਪਣਾ ਜਣੇਪਾ ਖੁਦ ਕਰ ਲਿਆ

ਮਿਆਮੀ: ਚੱਕਰਵਾਤੀ ਤੂਫਾਨ ਇਰਮਾ ਦੀ ਵਜ੍ਹਾ ਨਾਲ ਲਗਭਗ 63 ਲੱਖ ਲੋਕਾਂ ਨੂੰ ਆਪਣਾ ਘਰ ਛੱਡ ਕੇ ਦੂਜੀਆਂ ਥਾਵਾਂ ‘ਤੇ ਜਾਣਾ ਪਿਆ ਹੈ। ਜਿਹੜੇ ਲੋਕ ਘਰਾਂ ‘ਚ ਬੰਦ ਹਨ, ਉਨ੍ਹਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੈ। ਤੂਫਾਨ ਦੀ ਵਜ੍ਹਾ ਨਾਲ ਹੀ ਮਿਆਮੀ ‘ਚ ਇਕ ਔਰਤ ਨੂੰ ਖੁਦ ਹੀ ਆਪਣਾ ਜਣੇਪਾ ਕਰਨਾ ਪਿਆ। ਔਰਤ ਨਾ ਤਾਂ ਡਾਕਟਰ ਕੋਲ ਜਾ ਸਕੀ ਤੇ ਨਾ ਡਾਕਟਰ ਉਸ ਦੇ ਘਰ ਜਾ ਸਕੇ।

 

 

ਕੱਲ੍ਹ ਸਵੇਰੇ ਔਰਤ ਨੂੰ ਘਰ ‘ਚ ਜਣਨ ਪੀੜਾ ਸ਼ੁਰੂ ਹੋਈ, ਪਰ ਤੂਫਾਨ ਦੇ ਕਾਰਨ ਡਾਕਟਰ ਉਸ ਕੋਲ ਨਹੀਂ ਪਹੁੰਚ ਸਕਿਆ। ਇਸ ਤੋਂ ਬਾਅਦ ਔਰਤ ਨੇ ਡਾਕਟਰ ਨਾਲ ਫੋਨ ‘ਤੇ ਗੱਲ ਕਰਦੇ-ਕਰਦੇ ਆਪਣੇ ਬੱਚੇ ਨੂੰ ਆਪ ਹੀ ਜਨਮ ਦਿੱਤਾ। ਫਿਲਹਾਲ ਜੱਚਾ ਬੱਚਾ ਦੋਵੇਂ ਸਿਹਤਮੰਦ ਹਨ।

 

 

ਮਿਆਮੀ ਹੇਰਾਲਡ ਮੁਤਾਬਿਕ ਅਸਿਸਟੈਂਟ ਫਾਇਰ ਚੀਫ ਐਲਾਏ ਗ੍ਰੇਸ਼ੀਆ ਨੇ ਦੱਸਿਆ ਕਿ ਅਸੀਂ ਔਰਤ ਕੋਲ ਨਹੀਂ ਪਹੁੰਚ ਸਕੇ। ਇਸ ਲਈ ਉਸ ਨੇ ਖੁਦ ਬੱਚੇ ਨੂੰ ਜਨਮ ਦਿੱਤਾ ਤੇ ਖੁਦ ਨਾੜੂ ਵੀ ਕੱਟ ਲਿਆ। ਮਾਂ ਤੇ ਬੱਚੇ ਨੂੰ ਬਾਅਦ ‘ਚ ਹਸਪਤਾਲ ਭਰਤੀ ਕਰਾਇਆ ਗਿਆ। ਸਿਟੀ ਆਫ ਮਿਆਮੀ ਫਾਇਰ ਨੇ ਆਪਣੇ ਹੈਂਡਲ ਤੋਂ ਟਵੀਟ ਕਰਕੇ ਕਿਹਾ ਕਿ ਸਾਡੇ ਲੋਕ ਮਾਂ ਤੇ ਬੱਚੇ ਨੂੰ ਜੈਕਸਨ ਹਸਪਤਾਲ ਤੱਕ ਲਿਆਉਣ ‘ਚ ਕਾਮਯਾਬ ਰਹੇ।

First Published: Wednesday, 13 September 2017 11:41 AM

Related Stories

ਖ਼ਤਰਨਾਕ ਹੈਕਰ; ਫਿਰੌਤੀ 'ਚ ਮੰਗਦੇ ਨੰਗੀਆਂ ਫ਼ੋਟੋਆਂ
ਖ਼ਤਰਨਾਕ ਹੈਕਰ; ਫਿਰੌਤੀ 'ਚ ਮੰਗਦੇ ਨੰਗੀਆਂ ਫ਼ੋਟੋਆਂ

ਨਵੀਂ ਦਿੱਲੀ: ਸਾਈਬਰ ਸੁਰੱਖਿਆ ਖੇਤਰ ਨਾਲ ਸਬੰਧਤ ਕੰਪਨੀ ਮਾਲਵੇਅਰ ਹੰਟਰ ਨੂੰ

ਆਹ ਡੱਡੂ 50 ਬੰਦੇ ਖਾ ਸਕਦੈ,,ਪੜ੍ਹੋ ਕਿਵੇਂ
ਆਹ ਡੱਡੂ 50 ਬੰਦੇ ਖਾ ਸਕਦੈ,,ਪੜ੍ਹੋ ਕਿਵੇਂ

ਮੈਲਬੌਰਨ: ਮੇਡਾਗਾਸਕਰ ‘ਚ ਕਰੀਬ 6.8 ਕਰੋੜ ਸਾਲ ਪਹਿਲਾਂ ਅਜਿਹੇ ਵੱਡ ਆਕਾਰੀ ਮੇਂਢਕ

100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...
100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...

ਚੰਡੀਗੜ੍ਹ : ਆਪਣੀ 100 ਕਰੋੜ ਰੁਪਏ ਦੀ ਜਾਇਦਾਦ ਛੱਡ ਕੇ ਮੱਧ ਪ੍ਰਦੇਸ਼ ਦੇ ਇਕ ਨੌਜਵਾਨ

ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ
ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ

ਨਵੀਂ ਦਿੱਲੀ: ਜੇਕਰ ਤੁਸੀਂ ਸੋਚਦੇ ਹੋ ਕਿ ਭਾਰਤੀ ਆਮਦਨ ਕਰ ਵਿਭਾਗ ਸਿਰਫ਼