ਭੀਖ ਮੰਗਦਾ ਨਿਕਲਿਆ ਕਰੋੜਪਤੀ, ਆਧਾਰ ਕਾਰਡ ਤੋਂ ਖੁਲਾਸਾ

By: ਏਬੀਪੀ ਸਾਂਝਾ | | Last Updated: Saturday, 23 December 2017 9:09 AM
ਭੀਖ ਮੰਗਦਾ ਨਿਕਲਿਆ ਕਰੋੜਪਤੀ, ਆਧਾਰ ਕਾਰਡ ਤੋਂ ਖੁਲਾਸਾ

ਰਾਏਬਰੇਲੀ- ਆਧਾਰ ਕਾਰਡ ਨੂੰ ਬੈਂਕ ਤੇ ਮੋਬਾਈਲ ਨਾਲ ਲਿੰਕ ਕਰਾਉਣ ਦੀ ਬਹਿਸ ਦੇ ਵਿਚਾਲੇ ਰਾਏ ਬਰੇਲੀ ਵਿੱਚ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ ਹੈ।

ਰਾਏਬਰੇਲੀ ਦੇ ਸਰੇਨੀ ਥਾਣਾ ਖੇਤਰ ਦੇ ਰਾਲਪੁਰ ਵਿੱਚ ਸਵਾਮੀ ਸੂਰੀਆ ਪ੍ਰਬੋਧ ਪਰਮਹੰਸ ਇੰਟਰ ਕਾਲਜ ਨੇੜੇ ਇਕ ਬਜ਼ੁਰਗ ਭਿਖਾਰੀ ਪੁੱਜਾ, ਜਿਹੜਾ ਕਈ ਦਿਨਾਂ ਤੋਂ ਭੁੱਖਾ ਲੱਗ ਰਿਹਾ ਸੀ। ਸਕੂਲ ਦੇ ਮਾਲਕ ਸਵਾਮੀ ਭਾਸਕਰ ਸਵਰੂਪ ਨੇ ਬਜ਼ੁਰਗ ਨੂੰ ਆਪਣੇ ਕੋਲ ਬੁਲਾਇਆ। ਬਜ਼ੁਰਗ ਨੇ ਇਸ਼ਾਰਿਆਂ ਵਿੱਚ ਭੁੱਖੇ ਹੋਣ ਦੀ ਗੱਲ ਦੱਸੀ, ਜਿਸ ਪਿੱਛੋਂ ਸਵਾਮੀ ਨੇ ਉਸ ਨੂੰ ਭੋਜਨ ਕਰਵਾਇਆ।

 

ਇਸ ਦੇ ਬਾਅਦ ਸਵਾਮੀ ਜੀ ਨੇ ਬਜ਼ੁਰਗ ਦੇ ਵਾਲ ਕਟਵਾਏ ਤੇ ਦਾੜੀ ਬਣਵਾਈ। ਜਦ ਉਸ ਦੇ ਗੰਦੇ ਕੱਪੜੇ ਧੋਣ ਲਈ ਕਢਵਾਏ ਗਏ ਤਾਂ ਉਸ ਵਿੱਚੋਂ ਆਧਾਰ ਕਾਰਡ, ਇਕ ਐਫ ਡੀ ਅਤੇ ਤਿਜੌਰੀ ਦੀ ਚਾਬੀ ਮਿਲੀ। ਉਸ ਐਫ ਡੀ (ਫਿਕਸਡ ਡਿਪਾਜਿ਼ਟ) ਦੀ ਕੀਮਤ ਦੇਖ ਕੇ ਸਾਰਿਆਂ ਦੇ ਹੋਸ਼ ਉਡ ਗਏ।

 

ਐਫ ਡੀ ਦੀ ਕੀਮਤ ਇਕ ਕਰੋੜ ਛੇ ਲੱਖ 92 ਹਜ਼ਾਰ ਰੁਪਏ ਸੀ। ਇਸ ਦੇ ਆਧਾਰ ਕਾਰਡ ਤੋਂ ਉਸ ਦਾ ਪਤਾ ਕਰਵਾਇਆ ਗਿਆ ਤਾਂ ਉਹ ਮੁਥੈਯਾ ਨਾਦਰ ਨਿਕਲਿਆ, ਜਿਹੜਾ ਥਿਰੂਵਨਾਵਲੀ ਤਾਮਿਲ ਨਾਡੂ ਦਾ ਵਸਨੀਕ ਸੀ। ਆਧਾਰ ਕਾਰਡ ਵਿੱਚ ਦਰਜ ਫੋਨ ਨੰਬਰ ਤੋਂ ਉਸ ਦੇ ਪਰਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਥੈਯਾ ਦੇ ਇਥੇ ਹੋਣ ਬਾਰੇ ਦੱਸਿਆ ਗਿਆ। ਇਹ ਜਾਣਕਾਰੀ ਮਿਲਦੇ ਹੀ ਪਰਵਾਰਕ ਮੈਂਬਰ ਰਾਏਬਰੇਲੀ ਪਹੁੰਚੇ ਅਤੇ ਉਸ ਨੂੰ ਪਲੇਨ ਰਾਹੀਂ ਵਾਪਸ ਲੈ ਗਏ।

 

ਪਰਿਵਾਰ ਨੇ ਦੱਸਿਆ ਕਿ ਉਹ ਲੋਕ ਜੁਲਾਈ ਵਿੱਚ ਟਰੇਨ ਰਾਹੀਂ ਤੀਰਥ ਯਾਤਰਾ ਲਈ ਗਏ ਸਨ ਤੇ ਮੁਥੈਯਾ ਰਸਤੇ ਵਿੱਚ ਗੁਆਚ ਗਏ ਸਨ। ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਕਿਤੇ ਕਿਸੇ ਗਰੋਹ ਦੇ ਸ਼ਿਕਾਰ ਹੋ ਗਏ ਹਨ। ਪਰਵਾਰ ਵਾਲੇ ਉਸ ਦੀ ਭਾਲ ਕਰ ਰਹੇ ਸਨ। ਉਨ੍ਹਾਂ ਨੇ ਬਜ਼ੁਰਗ ਨੂੰ ਪਰਵਾਰ ਨਾਲ ਮਿਲਾਉਣ ‘ਤੇ ਸਵਾਮੀ ਜੀ ਦਾ ਬਹੁਤ ਧੰਨਵਾਦ ਕੀਤਾ।

First Published: Saturday, 23 December 2017 9:09 AM

Related Stories

ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..
ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..

ਮੈਕਸੀਕੋ ਸਿਟੀ- ਗੋਤਾਖੋਰਾਂ ਦੇ ਇਕ ਗਰੁੱਪ ਨੇ ਪੂਰਬੀ ਮੈਕਸੀਕੋ ‘ਚ ਦੁਨੀਆ ਦੀ ਸਭ

ਦੁਨੀਆ ਦੀ ਸਭ ਤੋਂ ਮਹਿੰਗੀ ਏਅਰਵੇਜ਼ 'ਚ ਮਿਲੇ ਕੀੜੇ, ਚਾਰ ਘੰਟੇ ਉਡਾਣ ਲੇਟ
ਦੁਨੀਆ ਦੀ ਸਭ ਤੋਂ ਮਹਿੰਗੀ ਏਅਰਵੇਜ਼ 'ਚ ਮਿਲੇ ਕੀੜੇ, ਚਾਰ ਘੰਟੇ ਉਡਾਣ ਲੇਟ

ਲੰਡਨ- ਹੀਰਥੋ ਤੋਂ ਘਾਨਾ ਵਿਚਾਲੇ ਚੱਲਣ ਵਾਲੀ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਵਿੱਚ

ਅੱਠਵੀਂ ਦੇ ਚਿਰਾਗ ਨੂੰ ਆਉਂਦੇ 20 ਕਰੋੜ ਤੱਕ ਦੇ ਪਹਾੜੇ 
ਅੱਠਵੀਂ ਦੇ ਚਿਰਾਗ ਨੂੰ ਆਉਂਦੇ 20 ਕਰੋੜ ਤੱਕ ਦੇ ਪਹਾੜੇ 

ਨਵੀਂ ਦਿੱਲੀ: ਅੱਠਵੀਂ ਜਮਾਤ ਦੇ ਚਿਰਾਗ ਨੂੰ 20, 90, 1567 ਜਾਂ ਇੱਕ ਲੱਖ 29 ਹਜ਼ਾਰ 523 ਦਾ

ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ
ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ

ਮਾਸਕੋ: ਰੂਸ ਦੇ Yakutia ਇਲਾਕੇ ਵਿੱਚ ਠੰਢ ਦਾ ਆਲਮ ਅਜਿਹਾ ਹੈ ਕਿ ਥਰਮਾਮੀਟਰ ਨੇ ਵੀ

ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ
ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ

ਬੈਤੂਲ: ਭਾਰਤ ਵਿੱਚ ਪੁਲਿਸ ਵਾਲੇ ਲੋਕਾਂ ਤੋਂ ਖਾਤਿਰਦਾਰੀ ਕਰਵਾਉਂਦੇ ਹੀ ਸੁਣੇ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ
ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ

ਕੈਲੇਫੋਰਨੀਆ: ਅਮਰੀਕਾ ਦੇ ਕੈਲੇਫੋਰਨੀਆ ਵਿੱਚ ਅਜਿਹਾ ਹਾਦਸਾ ਹੋਇਆ, ਜਿਸ ਬਾਰੇ

ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ
ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ

ਨਵੀਂ ਦਿੱਲੀ: ਸੈਲਫ਼ ਡਰਾਈਵਿੰਗ ਕਾਰ ਦੀਆਂ ਅੱਜਕਲ੍ਹ ਚਰਚਾਵਾਂ ਜ਼ੋਰਾਂ ‘ਤੇ ਹਨ।

ਮਾਰੂਥਲ 'ਚ ਬਰਫਬਾਰੀ!
ਮਾਰੂਥਲ 'ਚ ਬਰਫਬਾਰੀ!

ਨਵੀਂ ਦਿੱਲੀ: ਯਕੀਨ ਕਰਨਾ ਭਾਵੇਂ ਮੁਸ਼ਕਲ ਹੋਵੇ ਪਰ ਇਹ ਸੱਚ ਹੈ ਕਿ ਦੁਨੀਆ ਦੀ ਸਭ ਤੋਂ