ਤਾਰਿਆਂ ਬਾਰੇ ਇਹ ਖ਼ਬਰ ਪੜ੍ਹਕੇ ਹੋਵੋਂਗੇ ਹੈਰਾਨ

By: Harsharan K | | Last Updated: Wednesday, 12 July 2017 11:01 AM
ਤਾਰਿਆਂ ਬਾਰੇ ਇਹ ਖ਼ਬਰ ਪੜ੍ਹਕੇ ਹੋਵੋਂਗੇ ਹੈਰਾਨ

ਚੰਡੀਗੜ੍ਹ: ਤਾਰਿਆਂ ਦੇ ਜਨਮ ਨੂੰ ਲੈ ਕੇ ਵਿਗਿਆਨੀਆਂ ਨੂੰ ਨਵੇਂ ਸਬੂਤ ਮਿਲੇ ਹਨ। ਤਾਜ਼ਾ ਅਧਿਐਨ ਦੇ ਮੁਤਾਬਿਕ ਵਿਸ਼ਾਲ ਤਾਰਿਆਂ ‘ਚ ਧਮਾਕੇ ਨਾਲ ਨਵੀਂ ਪੀੜ੍ਹੀ ਦੇ ਤਾਰਿਆਂ ਦਾ ਜਨਮ ਹੁੰਦਾ ਹੈ। ਵਿਸ਼ਾਲ ਤਾਰਿਆਂ ਦੀ ਸ਼੍ਰੇਣੀ ‘ਚ ਅਜਿਹੇ ਤਾਰੇ ਆਉਂਦੇ ਹਨ ਜਿਨ੍ਹਾਂ ਦਾ ਆਕਾਰ ਸੂਰਜ ਤੋਂ 10 ਗੁਣਾ ਜਾਂ ਉਸ ਤੋਂ ਵੱਡਾ ਹੋਵੇ।

 
ਬਰਤਾਨੀਆ ਦੀ ਕਾਰਡਿਫ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੂੰ ਵਿਸ਼ਾਲ ਤਾਰੇ ਸੁਪਰਨੋਵਾ 1987ਏ ਦੇ ਅਧਿਐਨ ‘ਚ ਇਸ ਨਾਲ ਜੁੜੇ ਸਬੂਤ ਮਿਲੇ ਹਨ। ਇਹ ਵਿਸ਼ਾਲ ਤਾਰਾ ਸਾਡੀ ਆਕਾਸ਼ ਗੰਗਾ ਦੀ ਨਜ਼ਦੀਕੀ ਆਕਾਸ਼ ਗੰਗਾ ‘ਚ ਧਰਤੀ ਤੋਂ ਕਰੀਬ 1,63,000 ਪ੍ਰਕਾਸ਼ ਸਾਲ ਦੀ ਦੂਰੀ ‘ਤੇ ਸਥਿਤ ਹੈ। ਵਿਗਿਆਨੀਆਂ ਨੇ ਇਸ ਤਾਰੇ ‘ਚ ਧਮਾਕੇ ਦੇ ਬਾਅਦ ਇਸ ਦੇ ਠੰਢੇ ਪੈ ਚੁੱਕੇ ਮਲਬੇ ‘ਚ ਫਾਰਮੀਲੀਅਮ ਅਤੇ ਸਲਫਰ ਮੋਨੋ ਆਕਸਾਈਡ ਦੇ ਅਣੂ ਦੇਖੇ ਹਨ। ਪਹਿਲਾਂ ਮੰਨਿਆ ਜਾਂਦਾ ਸੀ ਕਿ ਤਾਰੇ ‘ਚ ਧਮਾਕੇ ਦੇ ਬਾਅਦ ਉਹ ਬਰਬਾਦ ਹੋ ਜਾਂਦਾ ਹੈ। ਨਵੇਂ ਸਬੂਤ ਇਸ ਦੇ ਉਲਟ ਹਨ।

 

 

 

ਵਿਗਿਆਨੀਆਂ ਦਾ ਕਹਿਣਾ ਹੈ ਕਿ ਵੱਡੇ ਤਾਰੇ ‘ਚ ਧਮਾਕੇ ਨਾਲ ਵੱਖ-ਵੱਖ ਅਣੂ ਅਤੇ ਮਿੱਟੀ ਦੇ ਬਹੁਤ ਘੱਟ ਤਾਪਮਾਨ ਵਾਲੇ ਬੱਦਲ ਬਣ ਜਾਂਦੇ ਹਨ। ਇਹ ਹਾਲਾਤ ਕਾਫ਼ੀ ਕੁਝ ਉਸ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਨਵੇਂ ਤਾਰਿਆਂ ਦੇ ਨਿਰਮਾਣ ਦੇ ਸਮੇਂ ਦੇਖੀਆਂ ਗਈਆਂ ਹਨ। ਵਿਗਿਆਨੀ ਮਿਕਾਕੋ ਮਤਸੁਰਾ ਨੇ ਕਿਹਾ ਕਿ ਜਿਵੇਂ-ਜਿਵੇਂ ਧਮਾਕੇ ਦੇ ਬਾਅਦ ਮਲਬੇ ਦਾ ਤਾਪਮਾਨ ਡਿੱਗ ਕੇ 200 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚਦਾ ਹੈ, ਵੱਖ-ਵੱਖ ਅਣੂ ਇਕ ਦੂਜੇ ਨੂੰ ਮਿਲੇ ਹਨ।

First Published: Wednesday, 12 July 2017 10:59 AM

Related Stories

16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼
16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼

ਨਵੀਂ ਦਿੱਲੀ: ਹੈਦਰਾਬਾਦ ਰਹਿਣ ਵਾਲੀ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ਼ ਨਾਲ ਵਿਆਹ

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ

ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..
ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..

ਨਵੀਂ ਦਿੱਲੀ: ਝਾਰਖੰਡ ਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵੱਲੋਂ ਤਕੜਾ

‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?
‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

ਨਵੀਂ ਦਿੱਲੀ: ‘ਕੱਲ੍ਹ ਯਾਨੀ 12 ਅਗਸਤ ਨੂੰ ਰਾਤ ਨਹੀਂ ਹੋਵੇਗੀ।’ ਇਸ ਦਾਅਵੇ ਨੇ ਸੋਸ਼ਲ

ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ
ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

ਨਵੀਂ ਦਿੱਲੀ: ਮੁੰਬਈ ਵਿੱਚ ਇੱਕ ਬੱਚਾ ਪ੍ਰੈਗਨੈਂਟ ਪੈਦਾ ਹੋਇਆ ਹੈ। ਇਹ ਸੁਣ ਕੇ