6500 ਕਰੋੜ ਦੇ ਕੇ ਸਾਉਦੀ ਅਰਬ ਦਾ ਪ੍ਰਿੰਸ ਰਿਹਾਅ

By: abp sanjha | | Last Updated: Friday, 1 December 2017 10:16 AM
 6500 ਕਰੋੜ ਦੇ ਕੇ ਸਾਉਦੀ ਅਰਬ ਦਾ ਪ੍ਰਿੰਸ ਰਿਹਾਅ

ਦੁਬਈ- ਸਾਊਦੀ ਅਰਬ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਪ੍ਰਿੰਸ ਮਿਤੇਬ ਬਿਨ ਅਬਦੁੱਲਾ ਨੂੰ ਸਮਝੌਤੇ ਦੇ ਬਾਅਦ ਛੱਡ ਦਿੱਤਾ ਗਿਆ ਹੈ। ਇਸ ਦੇ ਲਈ ਉਨ੍ਹਾਂ ਨੂੰ 100 ਕਰੋੜ ਡਾਲਰ (ਕਰੀਬ 6500 ਕਰੋੜ ਰੁਪਏ) ਦੇ ਬਰਾਬਰ ਰਾਸ਼ੀ ਦੇਣੀ ਪਈ। ਨੈਸ਼ਨਲ ਗਾਰਡ ਦੇ ਸਾਬਕਾ ਮੁਖੀ ਅਤੇ ਸਾਬਕਾ ਸ਼ਾਹ ਅਬਦੁੱਲਾ ਦੇ ਬੇਟੇ 65 ਸਾਲਾ ਮਿਤੇਬ ਨੂੰ ਇੱਕ ਸਮੇਂ ਸਿੰਘਾਸਨ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾਂਦਾ ਸੀ।
ਸਾਊਦੀ ਅਰਬ ਦੇ ਅਧਿਕਾਰੀ ਨੇ ਦੱਸਿਆ ਕਿ ਮਿਤੇਬ ਨੂੰ ਸਵੀਕਾਰ ਸਮਝੌਤਾ ਕਰਨ ਦੇ ਬਾਅਦ ਮੰਗਲਵਾਰ ਨੂੰ ਰਿਹਾਅ ਕੀਤਾ ਗਿਆ।

 

 

ਸਮਝੌਤੇ ਵਿੱਚ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣਾ ਵੀ ਸ਼ਾਮਲ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਮਿਤੇਬ ਕਿਤੇ ਵੀ ਆਉਣ-ਜਾਣ ਲਈ ਆਜ਼ਾਦ ਹੋਣਗੇ ਜਾਂ ਨਜ਼ਰਬੰਦ ਰਹਿਣਗੇ। ਸਾਊਦੀ ਅਰਬ ਪ੍ਰਸ਼ਾਸਨ ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਕੁਝ ਹੋਰਾਂ ਲੋਕਾਂ ਦੇ ਨਾਲ ਵੀ ਸਮਝੌਤੇ ਦੀ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਤੋਂ ਰਿਹਾਈ ਦੇ ਬਦਲੇ ਵਿੱਚ ਆਪਣੀਆਂ ਜਾਇਦਾਦਾਂ ਤੇ ਨਕਦੀ ਸੌਂਪਣ ਲਈ ਕਿਹਾ ਗਿਆ ਹੈ। ਇੱਕ ਹਫਤਾ ਪਹਿਲਾਂ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਨਿਊ ਯਾਰਕ ਟਾਈਮਜ਼ ਨਾਲ ਗੱਲਬਾਤ ਦੇ ਦੌਰਾਨ ਕਿਹਾ ਸੀ ਕਿ ਗ੍ਰਿਫਤਾਰ ਕੀਤੇ ਗਏ ਕਰੀਬ 200 ਉਦਯੋਗਪਤੀਆਂ ਅਤੇ ਅਧਿਕਾਰੀਆਂ ਵਿੱਚ ਜ਼ਿਆਦਾਤਰ ਸਮਝੌਤੇ ਦੇ ਲਈ ਰਾਜ਼ੀ ਹੋ ਰਹੇ ਹਨ।

 

 

 

ਵਰਨਣ ਯੋਗ ਹੈ ਕਿ ਮਿਤੇਬ ਸਮੇਤ ਕਰੀਬ ਇੱਕ ਦਰਜਨ ਸਾਊਦੀ ਪ੍ਰਿੰਸ, ਵੱਡੀ ਗਿਣਤੀ ਵਿੱਚ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਚਾਰ ਨਵੰਬਰ ਨੂੰ ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਵਿੱਚ ਖਰਬਪਤੀ ਪ੍ਰਿੰਸ ਅਲ ਵਾਲੀਦ ਬਿਨ ਤਲਾਲ ਸ਼ਾਮਲ ਹਨ। ਸਾਊਦੀ ਅਰਬ ਦੇ ਬਾਦਸ਼ਾਹ ਵੱਲੋਂ ਕਰਾਊਨ ਪ੍ਰਿੰਸ ਮੁਹੰਮਦ ਦੀ ਅਗਵਾਈ ਵਿੱਚ ਨਵੀਂ ਭ੍ਰਿਸ਼ਟਾਚਾਰ ਵਿਰੋਧੀ ਕਮੇਟੀ ਬਣਾਉਣ ਦੇ ਬਾਅਦ ਇਹ ਕਾਰਵਾਈ ਕੀਤੀ ਗਈ ਸੀ। ਮਿਤਾਬ ‘ਤੇ ਗਬਨ, ਫਰਜ਼ੀ ਕਰਮਚਾਰੀ ਰੱਖਣ, ਵਸੂਲੀ ਅਤੇ ਰਿਸ਼ਵਤਖੋਰੀ ਦੇ ਦੋਸ਼ ਹਨ। ਇਸ ਦੇ ਇਲਾਵਾ 10 ਅਰਬ ਡਾਲਰ ਦੇ ਵਾਕੀ ਟਾਕੀ ਅਤੇ ਅਰਬਾਂ ਦੇ ਬੁਲੇਟਪਰੂਫ ਫੌਜੀ ਵਰਦੀ ਠੇਕਾ ਸਮੇਤ ਕਈ ਹੋਰ ਠੇਕੇ ਆਪਣੀ ਕੰਪਨੀ ਨੂੰ ਦਿਵਾਉਣ ਦੇ ਵੀ ਦੋਸ਼ ਹਨ।

First Published: Friday, 1 December 2017 10:16 AM

Related Stories

 ਧਰਤੀ 'ਤੇ ਪਾਣੀ ਕਿਵੇਂ ਆਇਆ? ਵਿਗਿਆਨੀਆਂ ਨੂੰ ਲੱਗਾ ਪਤਾ..
ਧਰਤੀ 'ਤੇ ਪਾਣੀ ਕਿਵੇਂ ਆਇਆ? ਵਿਗਿਆਨੀਆਂ ਨੂੰ ਲੱਗਾ ਪਤਾ..

ਬੋਸਟਨ : ਧਰਤੀ ‘ਤੇ ਜੀਵਨ ਦੇ ਵਿਕਾਸ ਲਈ ਪਾਣੀ ਅਤੇ ਕਾਰਬਨ ਬਹੁਤ ਜ਼ਰੂਰੀ ਤੱਤਾਂ

ਭਾਰਤ 'ਚ ਕਿੱਥੇ ਹੈ ਖ਼ੁਰਕ ਵਾਲਾ ਜੰਗਲ ?
ਭਾਰਤ 'ਚ ਕਿੱਥੇ ਹੈ ਖ਼ੁਰਕ ਵਾਲਾ ਜੰਗਲ ?

ਡੈਕਸ: ਤੁਸੀਂ ਕਦੇ ਖੁਰਕ ਵਾਲੇ ਜੰਗਲ ਬਾਰੇ ਸੁਣਿਆ ਹੈ। ਨਹੀਂ! ਤਾਂ ਫਿਰ ਆਓ,

ਜਦੋਂ ਮੋਟਰਸਾਈਕਲ ਸਵਾਰਾਂ ਸਾਹਮਣੇ ਆਇਆ ਬਾਘ
ਜਦੋਂ ਮੋਟਰਸਾਈਕਲ ਸਵਾਰਾਂ ਸਾਹਮਣੇ ਆਇਆ ਬਾਘ

ਚੰਡੀਗੜ੍ਹ: ਜ਼ਰਾ ਸੋਚੋ ਜੇਕਰ ਤੁਹਾਡੇ ਸਾਹਮਣੇ ਬਾਘ ਆ ਜਾਵੇ ਤੁਸੀਂ ਕੀ ਕਰੋਗੇ?

ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..
ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..

ਮੈਕਸੀਕੋ ਸਿਟੀ- ਗੋਤਾਖੋਰਾਂ ਦੇ ਇਕ ਗਰੁੱਪ ਨੇ ਪੂਰਬੀ ਮੈਕਸੀਕੋ ‘ਚ ਦੁਨੀਆ ਦੀ ਸਭ

ਦੁਨੀਆ ਦੀ ਸਭ ਤੋਂ ਮਹਿੰਗੀ ਏਅਰਵੇਜ਼ 'ਚ ਮਿਲੇ ਕੀੜੇ, ਚਾਰ ਘੰਟੇ ਉਡਾਣ ਲੇਟ
ਦੁਨੀਆ ਦੀ ਸਭ ਤੋਂ ਮਹਿੰਗੀ ਏਅਰਵੇਜ਼ 'ਚ ਮਿਲੇ ਕੀੜੇ, ਚਾਰ ਘੰਟੇ ਉਡਾਣ ਲੇਟ

ਲੰਡਨ- ਹੀਰਥੋ ਤੋਂ ਘਾਨਾ ਵਿਚਾਲੇ ਚੱਲਣ ਵਾਲੀ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਵਿੱਚ

ਅੱਠਵੀਂ ਦੇ ਚਿਰਾਗ ਨੂੰ ਆਉਂਦੇ 20 ਕਰੋੜ ਤੱਕ ਦੇ ਪਹਾੜੇ 
ਅੱਠਵੀਂ ਦੇ ਚਿਰਾਗ ਨੂੰ ਆਉਂਦੇ 20 ਕਰੋੜ ਤੱਕ ਦੇ ਪਹਾੜੇ 

ਨਵੀਂ ਦਿੱਲੀ: ਅੱਠਵੀਂ ਜਮਾਤ ਦੇ ਚਿਰਾਗ ਨੂੰ 20, 90, 1567 ਜਾਂ ਇੱਕ ਲੱਖ 29 ਹਜ਼ਾਰ 523 ਦਾ

ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ
ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ

ਮਾਸਕੋ: ਰੂਸ ਦੇ Yakutia ਇਲਾਕੇ ਵਿੱਚ ਠੰਢ ਦਾ ਆਲਮ ਅਜਿਹਾ ਹੈ ਕਿ ਥਰਮਾਮੀਟਰ ਨੇ ਵੀ

ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ
ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ

ਬੈਤੂਲ: ਭਾਰਤ ਵਿੱਚ ਪੁਲਿਸ ਵਾਲੇ ਲੋਕਾਂ ਤੋਂ ਖਾਤਿਰਦਾਰੀ ਕਰਵਾਉਂਦੇ ਹੀ ਸੁਣੇ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ
ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ

ਕੈਲੇਫੋਰਨੀਆ: ਅਮਰੀਕਾ ਦੇ ਕੈਲੇਫੋਰਨੀਆ ਵਿੱਚ ਅਜਿਹਾ ਹਾਦਸਾ ਹੋਇਆ, ਜਿਸ ਬਾਰੇ