ਇੱਕੋ ਥਾਂ 'ਤੇ ਬੈਠਾ ਸੱਪ, ਲੋਕਾਂ ਵੱਲੋਂ ਮੰਦਰ ਬਨਾਉਣ ਦੀ ਤਿਆਰੀ ਸ਼ੁਰੂ

By: ਰਵੀ ਇੰਦਰ ਸਿੰਘ | | Last Updated: Sunday, 25 February 2018 9:47 AM
ਇੱਕੋ ਥਾਂ 'ਤੇ ਬੈਠਾ ਸੱਪ, ਲੋਕਾਂ ਵੱਲੋਂ ਮੰਦਰ ਬਨਾਉਣ ਦੀ ਤਿਆਰੀ ਸ਼ੁਰੂ

ਨਵੀਂ ਦਿੱਲੀ: ਦੁਆਰਕਾ ਇਲਾਕੇ ਦੇ ਰੇਵਲਾ ਖਾਨਪੁਰ ਪਿੰਡ ਵਿੱਚ ਭੀੜ ਇਕੱਠੀ ਹੈ। ਲੋਕ ਇੱਥੇ ਦੂਰ-ਦੂਰ ਤੋਂ ਪਹੁੰਚ ਰਹੇ ਹਨ। ਇਹ ਸਾਰੇ ਲੋਕ ਇੱਕ ਸੱਪ ਨੂੰ ਵੇਖਣਾ ਚਾਹੁੰਦੇ ਹਨ ਜਿਹੜਾ ਕਿ ਪਿਛਲੇ ਕਈ ਦਿਨਾਂ ਤੋਂ ਇੱਕ ਹੀ ਥਾਂ ‘ਤੇ ਬੈਠਾ ਹੈ। ਭੀੜ ਦਾ ਮੰਨਣਾ ਹੈ ਕਿ ਇਹ ਇੱਕ ਚਮਤਕਾਰ ਹੈ। ਲੋਕ ਇੱਥੇ ਪੈਸੇ ਚੜ੍ਹਾਉਣ ਲੱਗੇ ਹਨ ਅਤੇ ਮੰਦਰ ਬਣਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।

 

ਪਿੰਡ ਦੇ ਲੋਕਾਂ ਨੇ ਕੁਝ ਦਿਨ ਪਹਿਲਾਂ ਸੱਪ ਵੇਖਿਆ। ਉਦੋਂ ਲੋਕਾਂ ਨੇ ਉਸ ਕੋਬਲਾ ਸੱਪ ਨੂੰ ਭਜਾ ਦਿੱਤਾ ਪਰ ਉਹ ਕੁਝ ਸਮੇਂ ਮਗਰੋਂ ਉਹ ਫਿਰ ਆ ਗਿਆ। ਕਾਫੀ ਦਿਨਾਂ ਤੋਂ ਉਸੇ ਥਾਂ ‘ਤੇ ਹੈ। ਸੱਪ ਦੇ ਲਗਾਤਾਰ ਇੱਕ ਥਾਂ ‘ਤੇ ਬੈਠੇ ਰਹਿਣ ਤੋਂ ਬਾਅਦ ਕਈ ਲੋਕ ਉੱਥੇ ਪੂਜਾ ਕਰਨ ਲੱਗੇ। ਲੋਕਾਂ ਨੇ ਉੱਥੇ ਭਗਵਾਨ ਸ਼ਿਵ ਦੀ ਇੱਕ ਤਸਵੀਰ ਵੀ ਰੱਖ ਦਿੱਤੀ ਹੈ।

 

ਕੁਝ ਲੋਕਾਂ ਦਾ ਮੰਨਣਾ ਹੈ ਕਿ ਸੱਪ ਇੱਥੇ ਤਪੱਸਿਆ ਕਰ ਰਿਹਾ ਹੈ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸੱਪ ਬਿਮਾਰ ਹੈ ਇਸੇ ਲਈ ਇੱਕ ਥਾਂ ‘ਤੇ ਬੈਠਾ ਹੈ। ਇਸ ਨੂੰ ਇਲਾਜ ਦੀ ਜ਼ਰੂਰਤ ਹੈ ਨਾ ਕਿ ਪੂਜਾ-ਪਾਠ ਦੀ।

 

ਅਜਿਹੇ ਲੋਕਾਂ ਦੀ ਵੀ ਘਾਟ ਨਹੀਂ ਹੈ ਜਿਹੜੇ ਕਿ ਇਸ ਸੱਪ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਕਈ ਵੀਡੀਓ ਕਾਫੀ ਵਾਇਰਲ ਵੀ ਹੋ ਰਹੇ ਹਨ। ਕੁਝ ਲੋਕ ਇੱਥੇ ਮੰਦਰ ਬਨਾਉਣ ਵਾਸਤੇ ਵੀ ਪੈਸੇ ਇਕੱਠੇ ਕਰਨ ਲੱਗ ਗਏ ਹਨ।

First Published: Sunday, 25 February 2018 9:47 AM

Related Stories

ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ
ਜਦੋਂ ਬਾਰਾਤ 'ਚ ਮਸਤਿਆ ਹਾਥੀ, ਮੱਚਿਆ ਕੋਹਰਾਮ

ਸਾਗਰ: ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਵਿੱਚ ਇੱਕ ਹਾਥੀ ਨੇ ਵਿਆਹ ਵਿੱਚ ਭਾਜੜਾਂ ਪਾ

ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!
ਕੈਨੇਡਾ ਦੇ ਡਾਕਟਰਾਂ ਨੇ ਕਿਹਾ, ਨਹੀਂ ਚਾਹੀਦੀ ਵੱਧ ਤਨਖ਼ਾਹ, ਪਹਿਲਾਂ ਹੀ ਬਥੇਰੀ!

ਨਵੀਂ ਦਿੱਲੀ: ਸੈਂਕੜੇ ਕੈਨੇਡਾਈ ਡਾਕਟਰਾਂ, ਮੈਡੀਕਲ ਖੇਤਰ ‘ਚ ਅਭਿਆਸ ਕਰਨ ਵਾਲੇ

ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ
ਜਹਾਜ਼ 'ਚ ਨੰਗਾ ਹੋ ਕੇ ਪੌਰਨ ਦੇਖਣ ਵਾਲਾ ਗ੍ਰਿਫ਼ਤਾਰ

ਕੁਆਲਾਲੰਪੁਰ- ਬੰਗਲਾ ਦੇਸ਼ ਦੇ ਇਕ ਯਾਤਰੀ ਨੇ ਮਲੇਸ਼ੀਆ ਤੋਂ ਉਡਾਣ ਭਰਣ ਵਾਲੇ ਇਕ ਜਹਾਜ਼

ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ
ਅਗਲੇ 80 ਸਾਲ 'ਚ ਵਿਖਾਏਗੀ ਕੁਦਰਤ ਆਪਣੀ ਤਾਕਤ

ਵਾਸ਼ਿੰਗਟਨ: ਇਸ ਵੇਲੇ ਦੀਆਂ ਸਭ ਤੋਂ ਵੱਡੀਆਂ ਪ੍ਰੇਸ਼ਾਨੀਆਂ ਵਿੱਚ ਵਾਤਾਵਰਣ ਤਬਦੀਲੀ

ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !
ਚਾਹ ਵਾਲਾ ਕਮਾ ਰਿਹਾ 12 ਲੱਖ ਰੁਪਏ ਮਹੀਨਾ !

ਨਵੀਂ ਦਿੱਲੀ: ਮਹਾਰਾਸ਼ਟਰ ਦੇ ਸ਼ਹਿਰ ਪੂਨਾ ਵਿੱਚ ਇੱਕ ਚਾਹ ਵਾਲੇ ਦੀ ਕਮਾਈ 12 ਲੱਖ ਰੁਪਏ

ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !
ਪਹਿਲਾ ਆਸਕਰ ਐਵਾਰਡ ਕੁੱਤੇ ਨੇ ਜਿੱਤਿਆ ਸੀ !

ਨਵੀਂ ਦਿੱਲੀ: 90ਵਾਂ ਅਕੈਡਮੀ ਐਵਾਰਡ ਮਤਲਬ ਆਸਕਰ ਐਵਾਰਡ ਸੈਰੇਮਨੀ 4 ਮਾਰਚ ਨੂੰ ਲਾਸ

ਅੱਜ ਦੇ ਦਿਨ ਖੇਡਿਆ ਗਿਆ ਸੀ ਟੈਸਟ ਮੈਚ, ਜੋ ਚੱਲਿਆ ਸੀ 10 ਦਿਨ
ਅੱਜ ਦੇ ਦਿਨ ਖੇਡਿਆ ਗਿਆ ਸੀ ਟੈਸਟ ਮੈਚ, ਜੋ ਚੱਲਿਆ ਸੀ 10 ਦਿਨ

ਚੰਡੀਗੜ੍ਹ: 1939 ਵਿੱਚ ਇੰਗਲੈਂਡ ਤੇ ਦੱਖਣੀ ਅਫਰੀਕਾ ਦਰਮਿਆਨ ਇੱਕ ‘ਬੇ-ਮਿਆਦੀ’