ਬ੍ਰਹਿਮੰਡ ਦਾ ਇਕ ਹੋਰ ਵੱਡਾ ਰਾਜ਼ ਖੁੱਲ੍ਹਾ!

By: Harsharan K | | Last Updated: Saturday, 15 July 2017 12:45 PM
ਬ੍ਰਹਿਮੰਡ ਦਾ ਇਕ ਹੋਰ ਵੱਡਾ ਰਾਜ਼ ਖੁੱਲ੍ਹਾ!

ਚੰਡੀਗੜ੍ਹ:  ਸਾਲ ਭਰ ਤੋਂ ਸੌਰ ਮੰਡਲ ਦੇ ਸਭ ਤੋਂ ਵੱਡੇ ਗ੍ਰਹਿ ਬ੍ਰਹਿਸਪਤੀ ਦਾ ਚੱਕਰ ਲਗਾ ਰਹੇ ਨਾਸਾ ਦੇ ਪੁਲਾੜ ਵਾਹਨ ਜੂਨੋ ਨੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਦੱਸਿਆ ਕਿ ਜੂਨੋ ਨੇ ਸਫਲਤਾਪੂਰਵਕ ਬ੍ਰਹਿਸਪਤੀ ਦੇ ਲਾਲ ਧੱਬੇ (ਗ੍ਰੇਟ ਰੈੱਡ ਸਪਾਟ) ਦੇ ਨੇੜਿਉਂ ਉਡਾਣ ਭਰੀ ਹੈ। ਗ੍ਰੇਟ ਰੈੱਡ ਸਪਾਟ ਇਕ ਭਿਆਨਕ ਤੂਫਾਨ ਹੈ ਜੋ ਲਗਪਗ 350 ਸਾਲ ਤੋਂ ਇਸ ਗ੍ਰਹਿ ‘ਤੇ ਬਣਿਆ ਹੋਇਆ ਹੈ।

 
ਵਿਗਿਆਨਕਾਂ ਨੇ ਦੱਸਿਆ ਕਿ ਰੈੱਡ ਸਪਾਟ ਤੋਂ ਲੰਘਦੇ ਸਮੇਂ ਜੂਨੋ ਦੇ ਸਾਰੇ ਉਪਕਰਣ ਅਤੇ ਕੈਮਰੇ ਸਹੀ ਤਰ੍ਹਾਂ ਨਾਲ ਕੰਮ ਕਰ ਰਹੇ ਸਨ। ਇਸ ਨੇ ਮਹੱਤਵਪੂਰਣ ਅੰਕੜੇ ਇਕੱਠੇ ਕੀਤੇ ਹਨ ਜੋ ਜਲਦੀ ਹੀ ਧਰਤੀ ‘ਤੇ ਸਥਿਤ ਪ੍ਰਯੋਗਸ਼ਾਲਾ ਤਕ ਪੁੱਜ ਜਾਣਗੇ।

 

 

ਇਸ ਦੀਆਂ ਤਸਵੀਰਾਂ ਜਲਦੀ ਜਾਰੀ ਕੀਤੀਆਂ ਜਾਣਗੀਆਂ। ਵਿਗਿਆਨਕ ਸਕਾਟ ਬੋਲਟਨ ਨੇ ਕਿਹਾ ਕਿ ਕਈ ਪੀੜ੍ਹੀਆਂ ਤੋਂ ਲੋਕ ਰੈੱਡ ਸਪਾਟ ਨੂੰ ਲੈ ਕੇ ਉਤਸੁਕ ਹਨ। ਹੁਣ ਅਸੀਂ ਇਸ ਨੂੰ ਕਰੀਬ ਤੋਂ ਜਾਨਣ ਵਾਲੇ ਹਾਂ। ਗ੍ਰੇਟ ਰੈੱਡ ਸਪਾਟ ਦਾ ਇਹ ਤੂਫਾਨ 16,000 ਕਿਲੋਮੀਟਰ ‘ਚ ਫੈਲਿਆ ਹੈ। 1930 ਤੋਂ ਵਿਗਿਆਨਕ ਇਸ ‘ਤੇ ਨਜ਼ਰ ਰੱਖੇ ਹੋਏ ਹਨ।  ਅਨੁਮਾਨ ਹੈ ਕਿ ਬ੍ਰਹਿਸਪਤੀ ‘ਤੇ ਇਹ ਤੂਫਾਨ 350 ਸਾਲ ਤੋਂ ਜ਼ਿਆਦਾ ਸਮੇਂ ਤੋਂ ਬਣਿਆ ਹੋਇਆ ਹੈ।

First Published: Saturday, 15 July 2017 12:35 PM

Related Stories

16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼
16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼

ਨਵੀਂ ਦਿੱਲੀ: ਹੈਦਰਾਬਾਦ ਰਹਿਣ ਵਾਲੀ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ਼ ਨਾਲ ਵਿਆਹ

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ

ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..
ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..

ਨਵੀਂ ਦਿੱਲੀ: ਝਾਰਖੰਡ ਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵੱਲੋਂ ਤਕੜਾ

‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?
‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

ਨਵੀਂ ਦਿੱਲੀ: ‘ਕੱਲ੍ਹ ਯਾਨੀ 12 ਅਗਸਤ ਨੂੰ ਰਾਤ ਨਹੀਂ ਹੋਵੇਗੀ।’ ਇਸ ਦਾਅਵੇ ਨੇ ਸੋਸ਼ਲ

ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ
ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

ਨਵੀਂ ਦਿੱਲੀ: ਮੁੰਬਈ ਵਿੱਚ ਇੱਕ ਬੱਚਾ ਪ੍ਰੈਗਨੈਂਟ ਪੈਦਾ ਹੋਇਆ ਹੈ। ਇਹ ਸੁਣ ਕੇ