ਇੱਥੇ ਤਲਾਕ ਹੋਣ 'ਤੇ ਪਤਨੀ ਨੂੰ ਸੋਨੇ ਨਾਲ ਤੋਲਣਾ ਪੈਂਦਾ!

By: Sukhwinder Singh | | Last Updated: Saturday, 20 May 2017 8:59 AM
ਇੱਥੇ ਤਲਾਕ ਹੋਣ 'ਤੇ ਪਤਨੀ ਨੂੰ ਸੋਨੇ ਨਾਲ ਤੋਲਣਾ ਪੈਂਦਾ!

ਇਰਾਨ ਵਿੱਚ ਵਿਆਹ ਦੇ ਸਮੇਂ ਪਰੰਪਰਾਗਤ ਖਿਆਲ ਰੱਖਣ ਵਾਲੇ ਜੋੜੇ ਕਈ ਵਾਰ ਅਜਿਹਾ ਸਮਝੌਤਾ ਕਰਦੇ ਹਨ ਜਿਸਦੇ ਤਹਿਤ ਦੋਵਾਂ ਵਿੱਚ ਤਲਾਕ ਹੋਣ ਦੀ ਸੂਰਤ ਵਿੱਚ ਪਤਨੀ ਨੂੰ ਆਪਣੇ ਭਾਰ ਦੇ ਬਰਾਬਰ ਸੋਨਾ ਮਿਲਦਾ ਹੈ। ਪਿਛਲੇ ਸਾਲ 6 ਮਹੀਨਿਆਂ ਵਿੱਚ ਤਲਾਕ ਵਿੱਚ ਸਾਢੇ ਪੰਜ ਪ੍ਰਤੀਸ਼ਤ ਵਾਧੇ ਦੇ ਚਲਦੇ ਇਸ ਸਮਝੌਤੇ ਦਾ ਪਾਲਣ ਕਰਨ ਵਿੱਚ ਨਾਕਾਮ ਰਹਿਣ ਵਾਲੇ ਹਜ਼ਾਰਾਂ ਪੁਰਸ਼ਾਂ ਨੂੰ ਜੇਲ੍ਹ ਜਾਣਾ ਪਿਆ ।

 

ਆਪਸ ਵਿੱਚ ਬਹੁਤ ਪਿਆਰ ਕਰਨ ਵਾਲੇ ਇਸ ਵਿਕਲਪ ਦਾ ਇਸਤੇਮਾਲ ਨਹੀਂ ਕਰਦੇ ਪਰ ਪਰੰਪਰਾਗਤ ਜੋੜੇ ਆਮ ਤੌਰ ਤਲਾਕ ਹੋਣ ਦੀ ਸੂਰਤ ਵਿੱਚ ਦੋਨੇ ਦੇ ਸਿੱਕਿਆਂ ਦੀ ਇੱਕ ਸੰਖਿਆ ਨਿਰਧਾਰਿਤ ਕਰਦੇ ਹਨ । ਜਿ਼ਆਦਾਤਰ ਲੋਕ ਇਹ ਤਹਿ ਕਰਦੇ ਹਨ ਕਿ ਬੀਵੀ ਨੂੰ ਉਸਦੇ ਵਜ਼ਨ ਦੇ ਬਰਾਬਰ ਸੋਨੇ ਦੇ ਸਿੱਕੇ ਦਿੱਤੇ ਜਾਣਦੇ ਹਾਲਾਂਕਿ ਸਮੇਂ ਦੇ ਮੁਤਾਬਿਕ ਭਾਰ ਘੱਟ –ਵੱਧ ਹੋ ਸਕਦਾ ਹੈ।

 

ਇਰਾਕ ਦੀ ਨਾਗਰਿਕ ਪੰਜੀਕਰਨ ਇਕਾਈ ਦੇ ਮੁਤਾਬਿਕ ਇਰਾਨ ਦੇ ਕੈਲੰਡਰ ਦੇ ਪਹਿਲੇ 6 ਮਹੀਨਿਆਂ ਦੌਰਾਨ ਤਲਾਕ ਦੀ ਸੰਖਿਆ ਵਿੱਚ 5.5 ਪ੍ਰਤੀਸ਼ਤ ਵਾਧਾ ਹੋਇਆ ਹੈ । ਇਹ ਰਕਮ ਅਦਾ ਨਾ ਕਰ ਸਕਣ ਵਾਲੇ ਵਿਅਕਤੀਆਂ ਨੂੰ ਜੇਲ੍ਹ ਜਾਣਾ ਪੈਂਦਾ ਹੈ । ਇੱਕ ਅਧਿਕਾਰੀ ਮੁਤਾਬਿਕ ਪਿਛਲੇ ਦੋ ਸਾਲਾਂ ਵਿੱਚ ਇਸ ਰਕਮ ਦੀ ਅਦਾਇਗੀ ਨਾ ਕਰਨ ਵਾਲੇ ਲਗਭਗ 20 000 ਲੋਕਾਂ ਨੂੰ ਜੇਲ੍ਹ ਯਾਤਰਾ ਕਰਨੀ ਪਈ ਹੈ।

 

ਫਿਲਹਾਲ ਕਰੀਬ 3500 ਵਿਅਕਤੀ ਅਜਿਹੇ ਮਾਮਲਿਆਂ ਵਿੱਚ ਬੰਦ ਹਨ । ਨਾ ਕੇਵਲ ਇਰਾਨ ਵਿੱਚ ਤਲਾਕ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ ਬਲਕਿ ਸਾਰੀਆਂ ਚੀਜਾਂ ਦੀਆਂ ਕੀਮਤਾਂ ਵੀ ਵਧੀਆਂ ਹਨ ।

 

ਇਰਾਨ ਵਿੱਚ ਇੱਕ ਸੋਨੇ ਦੇ ਸਿੱਕੇ ਦੀ ਕੀਮਤ ਪਿਛਲੇ ਕੁਝ ਮਹੀਨਿਆਂ ਵਿੱਚ ਦੋਗੁਣੀ ਹੋਈ ਹੈ ਅਤੇ ਇਸ ਸਮੇਂ ਇੱਕ ਸਿੱਕੇ ਦੀ ਕੀਮਤ 705 ਅਮਰੀਕੀ ਡਾਲਰ ਯਾਨੀ 35000 ਹਜ਼ਾਰ ਰੁਪਏ ਹੈ। ਇੱਕ ਔਸਤਨ ਇਰਾਨੀ ਔਰਤ ਦਾ ਵਜ਼ਨ 57 ਕਿਲੋ ਹੁੰਦਾ ਹੈ। ਇਸਦਾ ਮਤਲਬ ਹੈ ਕਿ ਤਲਾਕ ਹੋਣ ਤੇ ਉਸਦੇ ਪਤੀ ਨੂੰ 40 185 ਡਾਲਰ ਯਾਨੀ 20 ਲੱਖ ਤੋਂ ਵੱਧ ਰੁਪਏ ਅਦਾ ਕਰਨੇ ਪੈਂਦੇ ਹਨ ।

First Published: Monday, 29 May 2017 8:18 AM

Related Stories

16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼
16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼

ਨਵੀਂ ਦਿੱਲੀ: ਹੈਦਰਾਬਾਦ ਰਹਿਣ ਵਾਲੀ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ਼ ਨਾਲ ਵਿਆਹ

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ

ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..
ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..

ਨਵੀਂ ਦਿੱਲੀ: ਝਾਰਖੰਡ ਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵੱਲੋਂ ਤਕੜਾ

‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?
‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

ਨਵੀਂ ਦਿੱਲੀ: ‘ਕੱਲ੍ਹ ਯਾਨੀ 12 ਅਗਸਤ ਨੂੰ ਰਾਤ ਨਹੀਂ ਹੋਵੇਗੀ।’ ਇਸ ਦਾਅਵੇ ਨੇ ਸੋਸ਼ਲ

ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ
ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

ਨਵੀਂ ਦਿੱਲੀ: ਮੁੰਬਈ ਵਿੱਚ ਇੱਕ ਬੱਚਾ ਪ੍ਰੈਗਨੈਂਟ ਪੈਦਾ ਹੋਇਆ ਹੈ। ਇਹ ਸੁਣ ਕੇ