ਅਜਿਹਾ ਹੋਏਗਾ 200 ਰੁਪਏ ਦਾ ਨੋਟ, ਸੋਸ਼ਲ ਮੀਡੀਆ 'ਤੇ ਵਾਈਰਲ ਨੋਟ ਦਾ ਸੱਚ 

By: abp sanjha | | Last Updated: Thursday, 6 April 2017 4:38 PM
ਅਜਿਹਾ ਹੋਏਗਾ 200 ਰੁਪਏ ਦਾ ਨੋਟ, ਸੋਸ਼ਲ ਮੀਡੀਆ 'ਤੇ ਵਾਈਰਲ ਨੋਟ ਦਾ ਸੱਚ 

ਚੰਡੀਗੜ੍ਹ: 200 ਰੁਪਏ ਦਾ ਨੋਟ ਬਾਜ਼ਾਰ ਵਿੱਚ ਆਇਆ ਨਹੀਂ ਕਿ ਇਸ ਦੀਆਂ ਫ਼ੋਟੋਆਂ ਸੋਸ਼ਲ ਮੀਡੀਆ ‘ਤੇ ਜ਼ਰੂਰ ਵਾਇਰਲ ਹੋ ਰਹੀਆਂ ਹਨ। ਸੁਆਲ ਉੱਠਦਾ ਹੈ ਸੋਸ਼ਲ ਮੀਡੀਆ ਉੱਤੇ ਘੁੰਮ ਰਿਹਾ ਦੋ ਸੌ ਦਾ ਇਹ ਨੋਟ ਅਸਲੀ ਹੈ ਜਾਂ ਨਕਲੀ?
ਅਸਲ ਵਿੱਚ ਮੀਡੀਆ ਰਿਪੋਰਟ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਨੇ 200 ਰੁਪਏ ਦਾ ਨੋਟ ਜਾਰੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨੋਟ ਦੀ ਛਪਾਈ ਜੂਨ ਤੋਂ ਬਾਅਦ ਸ਼ੁਰੂ ਹੋ ਸਕਦੀ ਹੈ। ‘ਦ ਲਾਈਵ ਮਿੰਟ’ ਦੀ ਰਿਪੋਰਟ ਮੁਤਾਬਕ ਮਾਰਚ ਵਿੱਚ ਹੋਈ ਆਰ.ਬੀ.ਆਈ. ਦੀ ਮੀਟਿੰਗ ਵਿੱਚ ਇਹ ਕੇਂਦਰੀ ਬੈਂਕ ਨੇ ਨਵੇਂ ਨੋਟ ਨੂੰ ਲਿਆਉਣ ਦਾ ਫ਼ੈਸਲਾ ਕੀਤਾ ਸੀ ਪਰ ਆਰਬੀਆਈ ਨੇ ਸਰਕਾਰੀ ਤੌਰ ਉੱਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ।
‘ਇੰਡੀਆ ਟੁੰਡੇ’ ਦੀ ਰਿਪੋਰਟ ਮੁਤਾਬਕ ਨਵੇਂ ਨੋਟ ਪਹਿਲਾਂ ਹੀ ਪਾਈਪ ਲਾਈਨ ਵਿੱਚ ਹਨ। ਦੇਖਣਾ ਵਾਲੀ ਗੱਲ ਇਹ ਹੈ ਕਿ ਸਰਕਾਰ ਕਦੋਂ ਇੰਨਾ ਨੂੰ ਛਾਪਣ ਦੀ ਆਗਿਆ ਦਿੰਦੀ ਹੈ। 200 ਰੁਪਏ ਦਾ ਨੋਟ ਪਾਈਪ ਲਾਈਨ ਵਿੱਚ ਹੈ ਪਰ ਜਦੋਂ ਤੱਕ ਸਰਕਾਰ ਇਸ ਨੂੰ ਛਾਪਣ ਦੀ ਆਗਿਆ ਨਹੀਂ ਦਿੰਦੀ ਉਦੋਂ ਤੱਕ ਪ੍ਰਿੰਟਿੰਗ ਪ੍ਰਕ੍ਰਿਆ ਤੇ ਇਸ ਨੋਟ ਦੀ ਸੁਰੱਖਿਆ ਉੱਤੇ ਕੰਮ ਨਹੀਂ ਹੋ ਸਕਦਾ। ਇਸ ਲਈ ਸਰਕਾਰ ਦੇ ਨੋਟਿਸ ਦੇ ਬਾਅਦ ਹੀ ਆਰ.ਬੀ.ਆਈ. ਇਸ ਨੋਟ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਸਕਦਾ ਹੈ।
‘ਇੰਡੀਆ ਟੁੰਡੇ’ ਦੇ ਸੂਤਰ ਮੁਤਾਬਕ ਸਰਕਾਰ 1000 ਰੁਪਏ ਦੇ ਨਵੇਂ ਨੋਟ ਛਾਪਣ ਬਾਰੇ ਵੀ ਯੋਜਨਾ ਬਣਾ ਰਹੀ ਹੈ। ਮੀਡੀਆ ਰਿਪੋਰਟ ਕਾਰਨ 200 ਰੁਪਏ ਦੇ ਨਵੇਂ ਨੋਟ ਪ੍ਰਤੀ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦਿੱਸ ਰਿਹਾ ਹੈ। ਕਈ ਲੋਕ ਕਹਿ ਰਹੇ ਹਨ ਕਿ ਇਸ ਦਾ ਰੰਗ ਕੀ ਹੋਵੇਗਾ ਜਦਕਿ ਕਈ ਲੋਕ ਇਸ ਨਵੇਂ ਨੋਟ ਦਾ ਸੁਆਗਤ ਕਰ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ਼ੋਂ ਸ਼ੁਰੂ ਕੀਤੀ ਰਾਜਨੀਤਕ ਮੁਹਿੰਮ ਨਾਲ ਭਾਰਤ ਨੂੰ 500 ਤੇ 1000 ਹਜ਼ਾਰ ਦੇ ਨਵੇਂ ਨੋਟ ਪੇਸ਼ ਕੀਤੇ ਹਨ। ਇਹ ਨਵੇਂ ਨੋਟ ਕੌਮਾਂਤਰੀ ਸਟੈਂਡਰਡ ਮੁਤਾਬਕ ਹਨ। ਸੁਰੱਖਿਆ ਦੇ ਨਾਲ ਨਕਲੀ ਨੋਟ ਨਾ ਬਣਨ ਇਸ ਦਾ ਵੀ ਖ਼ਾਸ ਧਿਆਨ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਜਾਲ੍ਹਸਾਜ਼ੀ ਦੀ ਜਾਂਚ ਕਰਨ ਲਈ ਕੁਝ ਰਿਪੋਰਟ ਦਾ ਸੁਝਾਅ ਹੈ ਕਿ ਨਕਲੀ ਮੁਦਰਾ ਦੀ ਸਮੱਸਿਆ ਨੂੰ ਨਿਪਟਣ ਲਈ ਸਰਕਾਰ ਨੂੰ ਹਰ 3-4 ਸਾਲ ਵਿੱਚ 2,000 ਰੁਪਏ ਅਤੇ 500 ਰੁਪਏ ਨੋਟਾਂ ਨੂੰ ਬਦਲਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ।

 

First Published: Thursday, 6 April 2017 4:38 PM

Related Stories

ਇੱਥੇ ਤਲਾਕ ਹੋਣ 'ਤੇ ਪਤਨੀ ਨੂੰ ਸੋਨੇ ਨਾਲ ਤੋਲਣਾ ਪੈਂਦਾ!
ਇੱਥੇ ਤਲਾਕ ਹੋਣ 'ਤੇ ਪਤਨੀ ਨੂੰ ਸੋਨੇ ਨਾਲ ਤੋਲਣਾ ਪੈਂਦਾ!

ਇਰਾਨ ਵਿੱਚ ਵਿਆਹ ਦੇ ਸਮੇਂ ਪਰੰਪਰਾਗਤ ਖਿਆਲ ਰੱਖਣ ਵਾਲੇ ਜੋੜੇ ਕਈ ਵਾਰ ਅਜਿਹਾ

ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ
ਪੁਰਾਣੇ ਨੋਟਾਂ ਤੋਂ ਬਿਜਲੀ ਤਿਆਰ, 17 ਸਾਲ ਦੇ ਮੁੰਡੇ ਨੇ ਕੱਢੀ ਕਾਢ

ਨਵੀਂ ਦਿੱਲੀ: 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਦੇ

ਮੁਹੰਮਦਪੁਰ ਤੋਂ ਰੱਬ ਵੀ ਡਰਦਾ..
ਮੁਹੰਮਦਪੁਰ ਤੋਂ ਰੱਬ ਵੀ ਡਰਦਾ..

ਚੰਡੀਗੜ੍ਹ: ਪਿੰਡ ਮੁਹੰਮਦਪੁਰ ਤੋਂ ਰੱਬ ਵੀ ਡਰਦਾ ਹੈ। ਇਸ ਪਿੰਡ ਦਾ ਕੋਈ ਵੀ ਬੰਦਾ