‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

By: ABP Sanjha | | Last Updated: Friday, 11 August 2017 12:53 PM
‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

ਨਵੀਂ ਦਿੱਲੀ: ‘ਕੱਲ੍ਹ ਯਾਨੀ 12 ਅਗਸਤ ਨੂੰ ਰਾਤ ਨਹੀਂ ਹੋਵੇਗੀ।’ ਇਸ ਦਾਅਵੇ ਨੇ ਸੋਸ਼ਲ ਮੀਡੀਆ ‘ਤੇ ਭੁਚਾਲ ਲਿਆਂਦਾ ਪਿਆ ਹੈ। ਦਾਅਵਾ ਹੈ ਕਿ 12 ਅਗਸਤ ਨੂੰ ਰਾਤ ਨਹੀਂ ਹੋਵੇਗੀ। ਯਾਨੀ ਉਸ ਦਿਨ ਰਾਤ ਸਮੇਂ ਵੀ ਦਿਨ ਵਰਗਾ ਚਾਣਨ ਰਹੇਗਾ ਤੇ ਹਨ੍ਹੇਰਾ ਹੋਵੇਗਾ ਹੀ ਨਹੀਂ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ 96 ਸਾਲ ਦੇ ਇਤਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਵੇਗਾ। ਉੱਥੇ ਹੀ ਇੱਕ ਹੋਰ ਅਖ਼ਬਾਰ ਜੋ ਵਾਰਾਣਸੀ, ਗੋਰਖਪੁਰ, ਇਲਾਹਾਬਾਦ ਤੇ ਕਾਨਪੁਰ ਜਿਵੇਂ ਵੱਡੇ ਸ਼ਹਿਰਾਂ ਵਿੱਚ ਪ੍ਰਕਾਸ਼ਿਤ ਹੁੰਦਾ ਹੈ, ਵਿੱਚ ਵੀ ਇਹੀ ਸਿਰਲੇਖ ਛਪਿਆ ਹੈ।

 

ਕਈ ਦਾਅਵੇ ਕੀਤੇ ਜਾ ਰਹੇ:

 
ਇੰਨਾ ਹੀ ਨਹੀਂ ਇੱਕ ਦਾਅਵੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੇ ਵਿਗਿਆਨਕ ਸੰਸਥਾ ਨਾਸਾ ਨੇ ਕਿਹਾ ਹੈ ਕਿ ਅਜਿਹਾ ਚਮਤਕਾਰ ਦੁਨੀਆ ਵਿੱਚ ਪਹਿਲੀ ਵਾਰ ਹੋਵੇਗਾ। ਇੱਕ ਦਾਅਵੇ ਵਿੱਚ ਲੋਕਾਂ ਨੂੰ ਡਰਾਇਆ ਵੀ ਜਾ ਰਿਹਾ ਹੈ ਕਿ ਇਸ ਨੂੰ ਨਾ ਦੇਖਣ ਵਾਲੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ।

 

ਪੁਲਾੜ ਵਿਗਿਆਨੀ ਸੀ.ਬੀ. ਦੇਵਗਨ ਨੇ ਖੋਲ੍ਹਿਆ ਭੇਤ:

 
‘ਏ.ਬੀ.ਪੀ. ਨਿਊਜ਼’ ਨੇ ਇਸ ਦਾਅਵੇ ਦੀ ਪੜਤਾਲ ਕੀਤੀ। ਪੁਲਾੜ ਵਿਗਿਆਨੀ ਸੀ.ਬੀ. ਦੇਵਗਨ ਨੇ ਦੱਸਿਆ ਕਿ 12 ਅਗਸਤ, 2017 ਨੂੰ ਖ਼ਾਸ ਜ਼ਰੂਰ ਹੈ, ਕਿਉਂਕਿ ਉਸ ਦਿਨ ਮੈਟਿਓਸ਼ਾਵਰ ਹੋਣਾ ਹੈ। ਇਸ ਨੂੰ ਅਸੀਂ ਉਲਕਾ ਪਿੰਡ ਜਾਂ ਟੁੱਟਿਆ ਤਾਰਾ ਵੀ ਕਹਿੰਦੇ ਹਾਂ।’’

 

ਕੀ ਹੁੰਦਾ ਉਲਕਾ ਵਰਖਾ ਜਾਂ ਮੈਟਿਓਸ਼ਾਵਰ:

 
ਵਿਗਿਆਨੀ ਨੇ ਦੱਸਿਆ,”ਪਹਿਲਾਂ ਜਦੋਂ ਸਾਨੂੰ ਨਹੀਂ ਪਤਾ ਸੀ ਕਿ ਤਾਰਾ ਟੁੱਟਣਾ ਕੀ ਹੁੰਦਾ ਹੈ ਤਾਂ ਇਸ ਦੇ ਸ਼ਾਬਦਿਕ ਅਰਥਾਂ ਨੂੰ ਹੀ ਅਸਲੀਅਤ ਸਮਝ ਲਿਆ ਜਾਂਦਾ ਸੀ। ਅਸਲ ਵਿੱਚ ਇਹ ਪੁਲਾੜ ਵਿੱਚ ਛੋਟੇ-ਛੋਟੇ ਰੇਤ ਦੇ ਕਣ ਜਿਹੇ ਹੁੰਦੇ ਹਨ। ਜਦੋਂ ਉਹ ਕਣ ਧਰਤੀ ਦੇ ਵਾਤਾਵਰਣ ਵਿੱਚ ਦਾਖ਼ਲ ਹੁੰਦੇ ਹਨ ਤਾਂ ਰਗੜ ਦੀ ਵਜ੍ਹਾ ਨਾਲ ਗਰਮ ਹੋ ਜਾਂਦੇ ਹਨ। ਉਹ ਸਾਨੂੰ ਬਲਦੇ ਹੋਏ ਨਜ਼ਰ ਆਉਂਦੇ ਹਨ। ਇਸ ਨੂੰ ਅਸੀਂ ਟੁੱਟਿਆ ਤਾਰਾ ਕਹਿੰਦੇ ਹਾਂ ਜੋ ਅਸਲ ਵਿੱਚ ਸਿਰਫ ਇੱਕ ਬਲਦਾ ਹੋਇਆ ਕਣ ਹੁੰਦਾ ਹੈ। ਜਦੋਂ ਇਹ ਕਣ ਵੱਡੀ ਗਿਣਤੀ ਵਿੱਤ ਕਿਸੇ ਇੱਕ ਦਿਸ਼ਾ ਤੋਂ ਬਲਦੇ ਹੋਏ ਜ਼ਮੀਨ ਉੱਤੇ ਡਿੱਗਦੇ ਹਨ ਤਾਂ ਉਸ ਨੂੰ ਉਲਕਾ ਵਰਖਾ ਜਾਂ ਮੈਟਿਓਸ਼ਾਵਰ ਕਿਹਾ ਜਾ ਸਕਦਾ ਹੈ।

 

ਮੈਟਿਓਸ਼ਾਵਰ ਦਾ ਰਾਤ ਜਾਂ ਦਿਨ ਹੋਣ ਨਾਲ ਕੀ ਸਬੰਧ?

 
ਵਿਗਿਆਨੀ ਨੇ ਦੱਸਿਆ ਕਿ ਮੈਟਿਓਸ਼ਾਵਰ ਵਿੱਚ ਤਕਰੀਬਨ 1 ਘੰਟੇ ਦੇ ਅੰਦਰ 70 ਤੋਂ 80 ਅਜਿਹੇ ਕਣ ਡਿੱਗਦੇ ਹੋਏ ਵੇਖੇ ਜਾ ਸਕਦੇ ਹਨ, ਜਿਸ ਕਾਰਨ ਕਾਫ਼ੀ ਰੌਸ਼ਨੀ ਹੋ ਜਾਂਦੀ ਹੈ। ਜਿਸ ਸਮੇਂ ਮੈਟਿਓਸ਼ਾਵਰ ਹੋ ਰਿਹਾ ਹੋਵੇਗਾ, ਉਦੋਂ ਭਾਰਤ ਵਿੱਚ ਰਾਤ ਦੇ 10:30 ਵਜੇ ਹੋਣਗੇ ਤੇ ਮੈਟਿਓਸ਼ਾਵਰ ਭਾਰਤ ਤੋਂ ਇੰਨੀ ਦੂਰੀ ਉੱਤੇ ਹੋਵੇਗਾ ਕਿ ਅਸੀਂ ਇਸ ਨੂੰ ਨਹੀਂ ਸਾਫ-ਸਾਫ ਵੇਖ ਨਹੀਂ ਸਕਾਂਗੇ। ਹਾਲਾਂਕਿ ਪੱਛਮੀ ਦੇਸ਼ਾਂ ਵਿੱਚ ਇਹ ਵਰਤਾਰਾ ਬਿਲਕੁਲ ਸਾਫ਼ ਨਜ਼ਰ ਆਵੇਗਾ। ਹੁਣ ਭਾਰਤ ਵਿੱਚ ਮਾਨਸੂਨ ਦਾ ਸੀਜ਼ਨ ਜਾਰੀ ਹੈ। ਜੇਕਰ ਤੁਸੀਂ ਅਜਿਹੀ ਜਗ੍ਹਾ ‘ਤੇ ਹੋ ਜਿੱਥੇ ਮਾਨਸੂਨ ਨਾ ਹੋਵੇ ਤਾਂ ਤੁਸੀਂ ਉੱਥੇ ਇਸ ਨੂੰ ਵੇਖ ਸਕਦੇ ਹੋ।’’

 

ਸਾਰੇ ਦਾਅਵੇ ਝੂਠੇ

 
ਉਲਕਾ ਵਰਖਾ ਭਾਰਤ ਤੋਂ ਕਾਫ਼ੀ ਦੂਰੀ ਉੱਤੇ ਹੋਣ ਕਾਰਨ ਨਜ਼ਰ ਨਹੀਂ ਆਵੇਗੀ। ਇਸ ਲਈ ਭਾਰਤ ਵਿੱਚ ਰਾਤ ਨੂੰ ਵੀ ਦਿਨ ਵਰਗਾ ਚਾਣਨ ਹੋਣ ਵਾਲੀ ਗੱਲ ਬਿਲਕੁਲ ਝੂਠੀ ਹੈ। ਮੈਟਿਓਸ਼ਾਵਰ ਤਕਰੀਬਨ ਹਰ ਮਹੀਨੇ ਹੁੰਦਾ ਹੈ ਪਰ ਥੋੜ੍ਹੀ ਹੀ ਵਾਰ ਚੰਗੀ ਤਰ੍ਹਾਂ ਨਾਲ ਵਿਖਾਈ ਦਿੰਦਾ ਹੈ। ਇਸ ਲਈ 96 ਸਾਲ ਵਿੱਚ ਅਜਿਹਾ ਪਹਿਲੀ ਵਾਰ ਹੋਵੇਗਾ, ਇਹ ਗੱਲ ਬਿਲਕੁਲ ਗ਼ਲਤ ਹੈ।

ਮੈਟਿਓਸ਼ਾਵਰ ਘੰਟਿਆਂਬੱਧੀ ਹੁੰਦਾ ਹੈ ਪਰ ਸਿਰਫ 1-2 ਘੰਟੇ ਹੀ ਸਭ ਤੋਂ ਚਮਕੀਲੇ ਕਣ ਡਿੱਗਦੇ ਹਨ। ਉਸ ਸਮੇਂ ਰੌਸ਼ਨੀ ਵੀ ਪੈਦਾ ਹੁੰਦੀ ਹੈ। ਇਸ ਲਈ 24 ਘੰਟੇ ਦਿਨ ਵਾਂਗ ਚਾਣਨ ਹੋਣ ਦੀ ਗੱਲ ਵੀ ਝੂਠੀ ਹੈ।

ਨਾਸਾ ਨੇ ਸਿਰਫ਼ ਇਹ ਦੱਸਿਆ ਹੈ ਕਿ 12 ਅਗਸਤ, 2017 ਨੂੰ ਮੈਟਿਓਸ਼ਾਵਰ ਹੋਵੇਗਾ। ਹਾਲਾਂਕਿ, ਨਾਸਾ ਨੇ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਹੈ ਕਿ ਇਹ ਚਮਤਕਾਰ ਹੈ ਤੇ ਦੁਨੀਆ ਵਿੱਚ ਪਹਿਲੀ ਵਾਰ ਹੋਣ ਵਾਲਾ ਹੈ। ਭਾਰਤ ਵਿੱਚ ਉਲਕਾ ਵਰਖਾ ਵਿਖਾਈ ਹੀ ਨਹੀਂ ਦੇਣੀ ਇਸ ਲਈ ਨਾ ਦੇਖਣ ਵਾਲਿਆਂ ਨੂੰ ਨੁਕਸਾਨ ਹੋਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ। ‘ਏ.ਬੀ.ਪੀ. ਨਿਊਜ਼’ ਦੀ ਪੜਤਾਲ ਵਿੱਚ 12 ਅਗਸਤ, 2017 ਨੂੰ ਰਾਤ ਨਾ ਹੋਣ ਵਾਲੀ ਗੱਲ ਪੂਰੀ ਤਰ੍ਹਾਂ ਨਾਲ ਝੂਠੀ ਸਾਬਤ ਹੋਈ ਹੈ।

First Published: Friday, 11 August 2017 12:51 PM

Related Stories

ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ
ਭਾਰਤ ਦੀ ਵੀਆਈਪੀ ਰੁੱਖ, 24 ਘੰਟੇ ਸੁਰੱਖਿਆ, 15 ਲੱਖ ਖਰਚ

ਚੰਡੀਗੜ੍ਹ: ਦੁਨੀਆ ਭਰ ਵਿੱਚ ਸਿਤਾਰਿਆਂ ਦੇ ਜਲਵੇ ਤੇ ਨਖ਼ਰੇ ਤਾਂ ਤੁਸੀਂ ਦੇਖੇ ਹੀ

ਚੀਨ ਹੁਣ ਚਲਾਏਗਾ 'ਆਨਲਾਈਨ ਅਦਾਲਤਾਂ'
ਚੀਨ ਹੁਣ ਚਲਾਏਗਾ 'ਆਨਲਾਈਨ ਅਦਾਲਤਾਂ'

ਬੀਜਿੰਗ: ਚੀਨ ਦੇ ਹਾਂਗਝੋਊ ਵਿੱਚ ਦੁਨੀਆਂ ਦੀ ਪਹਿਲੀ ਇੰਟਰਨੈੱਟ ਆਧਾਰਤ ਅਦਾਲਤ

16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼
16 ਸਾਲਾ ਭਾਰਤੀ ਕੁੜੀ ਦਾ 65 ਸਾਲਾ ਸ਼ੇਖ ਨਾਲ ਵਿਆਹ, ਮੇਨਕਾ ਗਾਂਧੀ ਵੱਲ਼ੋਂ ਇਤਰਾਜ਼

ਨਵੀਂ ਦਿੱਲੀ: ਹੈਦਰਾਬਾਦ ਰਹਿਣ ਵਾਲੀ 16 ਸਾਲ ਦੀ ਲੜਕੀ ਦਾ 65 ਸਾਲ ਦੇ ਸ਼ੇਖ਼ ਨਾਲ ਵਿਆਹ

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ