ਬੈਂਕ ਕੱਛੂਕੁੰਮੇ ਦੀ ਸਿੱਕੇ ਖੁਰਾਕ

By: ਏਬੀਪੀ ਸਾਂਝਾ | | Last Updated: Tuesday, 7 March 2017 5:00 PM
ਬੈਂਕ ਕੱਛੂਕੁੰਮੇ ਦੀ ਸਿੱਕੇ ਖੁਰਾਕ

ਬੈਂਕਾਕ: ਥਾਈਲੈਂਡ ਵਿੱਚ ਪਸ਼ੂ ਮਾਹਿਰਾਂ ਨੇ ਆਪਰੇਸ਼ਨ ਰਾਹੀਂ ਇੱਕ ਕੱਛੂਕੁੰਮੇ ਦੇ ਢਿੱਡ ਵਿੱਚੋਂ 900 ਤੋਂ ਵੱਧ ਸਿੱਕੇ ਕੱਢੇ ਹਨ। ਕੱਛੂਕੁੰਮੇ ਨੇ ਪਾਣੀ ਵਿੱਚੋਂ ਇਹ ਸਿੱਕੇ ਨਿਗਲ ਲਏ ਸਨ।

 

ਸਿੱਕਿਆਂ ਦੇ ਭਾਰ ਕਰਕੇ ਕੱਛੂਕੁੰਮੇ ਦੇ ਖੋਲ ਦਾ ਹੇਠਲਾ ਹਿੱਸਾ ਪਾਟਣ ਲੱਗ ਪਿਆ ਸੀ। ਉਸ ਨਾਲ ਉਸ ਨੂੰ ਤੈਰਨ ਵਿੱਚ ਤਕਲੀਫ ਹੋਣ ਲੱਗੀ ਸੀ। ਇਸ ਪ੍ਰੇਸ਼ਾਨੀ ਤੋਂ ਬਾਅਦ ਬੈਂਕਾਕ ਦੇ ਪੂਰਬੀ ਇਲਾਕੇ ਦੇ ਪਸ਼ੂਆਂ ਦੇ ਹਸਪਸਾਲ ਵਿੱਚ ਕੱਛੂਕੁੰਮੇ ਨੂੰ ਰੱਖਿਆ ਗਿਆ। ਉਸ ਦਾ ਸੱਤ ਘੰਟੇ ਲੰਬਾ ਆਪਰੇਸ਼ਨ ਕੀਤਾ ਗਿਆ। ਡਾਕਟਰਾਂ ਮੁਤਾਬਕ ਜਾਨਵਰਾਂ ਦਾ ਇਹ ਅਜਿਹਾ ਪਹਿਲਾ ਆਪਰੇਸ਼ਨ ਸੀ।

 

ਦੱਸ ਦੇਈਏ ਕਿ ਥਾਈਲੈਂਡ ਵਿੱਚ ਕੁਝ ਲੋਕ ਮੰਨਦੇ ਹਨ ਕਿ ਕੱਛੂਕੁੰਮੇ ‘ਤੇ ਸਿੱਕੇ ਸੁੱਟਣ ਨਾਲ ਉਮਰ ਲੰਬੀ ਹੁੰਦੀ ਹੈ ਤੇ ਕਿਸਮਤ ਵੀ ਚੰਗੀ ਹੁੰਦੀ ਹੈ। ਸੁੱਟੇ ਸਿੱਕਿਆਂ ਨੂੰ ਕੱਛੂਕੁੰਮੇ ਨੇ ਖਾਣਾ ਸ਼ੁਰੂ ਕਰ ਦਿੱਤਾ। ਇਸ ਨਾਲ ਉਸ ਦੀ ਇਹ ਹਾਲਤ ਹੋ ਗਈ। ਇਸ ਘਟਨਾ ਤੋਂ ਬਾਅਦ ਇਸ ਮਾਦਾ ਕੱਛੂਕੁੰਮੇ ਦਾ ਨਾਂ ‘ਬੈਂਕ’ ਹੀ ਰੱਖ ਦਿੱਤਾ ਗਿਆ ਹੈ।

First Published: Tuesday, 7 March 2017 5:00 PM

Related Stories

100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...
100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...

ਚੰਡੀਗੜ੍ਹ : ਆਪਣੀ 100 ਕਰੋੜ ਰੁਪਏ ਦੀ ਜਾਇਦਾਦ ਛੱਡ ਕੇ ਮੱਧ ਪ੍ਰਦੇਸ਼ ਦੇ ਇਕ ਨੌਜਵਾਨ

ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ
ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ

ਨਵੀਂ ਦਿੱਲੀ: ਜੇਕਰ ਤੁਸੀਂ ਸੋਚਦੇ ਹੋ ਕਿ ਭਾਰਤੀ ਆਮਦਨ ਕਰ ਵਿਭਾਗ ਸਿਰਫ਼

ਲਓ...ਕਰੋੜਾਂ ਦੇ ਕੁੱਤੇ ਮੁਫ਼ਤ ਲਓ! 
ਲਓ...ਕਰੋੜਾਂ ਦੇ ਕੁੱਤੇ ਮੁਫ਼ਤ ਲਓ! 

ਬੀਜਿੰਗ : ਤਿੱਬਤ ਦੀ ਵਿਸ਼ਵ ਪ੍ਰਸਿੱਧ ਮਾਸਟਿਫ ਨਸਲ ਦੇ ਕੁੱਤੇ ਜੋ ਕਦੀ ਚੀਨ ‘ਚ