ਤਾਂ ਇਹ ਹੈ ਟ੍ਰੇਨ ਦੇ ਹੌਰਨਾਂ ਰਾਜ਼, ਜਾਣੋ ਰੇਲ ਵੱਖ-ਵੱਖ ਹੌਰਨ ਕਿਉਂ ਵਜਾਉਂਦੀ?

By: abp sanjha | | Last Updated: Friday, 20 October 2017 12:45 PM
ਤਾਂ ਇਹ ਹੈ ਟ੍ਰੇਨ ਦੇ ਹੌਰਨਾਂ ਰਾਜ਼, ਜਾਣੋ ਰੇਲ ਵੱਖ-ਵੱਖ ਹੌਰਨ ਕਿਉਂ ਵਜਾਉਂਦੀ?

ਨਵੀਂ ਦਿੱਲੀ: ਇੰਡੀਅਨ ਟ੍ਰੇਨ ‘ਚ ਤੁਸੀਂ ਕਈ ਵਾਰ ਸਫਰ ਕੀਤਾ ਹੋਵੇਗਾ। ਰੇਲਵੇ ਬਾਰੇ ਕਈ ਸਾਰੀਆਂ ਗੱਲਾਂ ਤੁਸੀਂ ਜਾਣਦੇ ਵੀ ਹੋਵੋਗੇ। ਅੱਜ ਅਸੀਂ ਤੁਹਾਨੂੰ ਟ੍ਰੇਨ ਦੇ ਸੀਟੀ ਮਾਰਨ ਦੇ ਤਰੀਕਿਆਂ ਬਾਰੇ ਦਿਲਚਸਪ ਜਾਣਕਾਰੀ ਦੇਣ ਜਾ ਰਹੇ ਹਾਂ।

 

ਤੁਹਾਨੂੰ ਯਾਦ ਹੋਵੇਗਾ ਕਿ ਜਦ ਵੀ ਤੁਸੀਂ ਟ੍ਰੇਨ ‘ਚ ਬੈਠਦੇ ਹੋ ਤੇ ਟ੍ਰੇਨ ਚੱਲਣ ਵਾਲੀ ਹੁੰਦੀ ਹੈ ਤਾਂ ਟ੍ਰੇਨ ਹੌਰਨ ਵਜਾਉਂਦੀ ਹੈ। ਜੇਕਰ ਤੁਸੀਂ ਕਦੇ ਗੌਰ ਕੀਤਾ ਹੋਵੇ ਤਾਂ ਯਾਦ ਹੋਵੇਗਾ ਕਿ ਹੌਰਨ ਵਜਾਉਣ ਦੇ ਅਲੱਗ-ਅਲੱਗ ਸਟਾਇਲ ਹੁੰਦੇ ਹਨ। ਕਦੇ ਟ੍ਰੇਨ ਲੰਬਾ ਹੌਰਨ ਵਜਾਉਂਦੀ ਹੈ ਤੇ ਕਦੇ ਰੁਕ-ਰੁਕ ਕੇ। ਕੀ ਤੁਸੀਂ ਜਾਣਦੇ ਹੋ ਟ੍ਰੇਨ ਇਸ ਤਰ੍ਹਾਂ ਹੌਰਨ ਕਿਉਂ ਵਜਾਉਂਦੀ ਹੈ ਤੇ ਇਸ ਦਾ ਕੀ ਮਤਲਬ ਹੁੰਦਾ ਹੈ। ਪੜ੍ਹੋ ਖਾਸ ਕਾਰਨ।

 

ਵਨ ਸ਼ੌਰਟ ਹੌਰਨ: ਇਹ ਤੁਸੀਂ ਮੁਸ਼ਕਲ ਨਾਲ ਹੀ ਸੁਣਿਆ ਹੋਵੇਗਾ ਕਿਉਂਕਿ ਟ੍ਰੇਨ ਜਦ ਇਹ ਹੌਰਨ ਵਜਾਉਂਦੀ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਟ੍ਰੇਨ ਦਾ ਯਾਰਡ ‘ਚ ਜਾਣ ਦਾ ਸਮਾਂ ਹੋ ਗਿਆ ਹੈ। ਅਗਲੇ ਸਫਰ ਤੋਂ ਪਹਿਲਾਂ ਟ੍ਰੇਨ ਦੀ ਸਫਾਈ ਕੀਤੀ ਜਾਣੀ ਹੈ।

 

ਟੂ ਸ਼ੌਰਟ ਹੌਰਨ: ਤੁਸੀਂ ਜਦੋਂ ਟ੍ਰੇਨ ‘ਚ ਸਫਰ ਸ਼ੁਰੂ ਕਰਦੇ ਹੋ ਤਾਂ ਸੁਣਿਆ ਹੋਵੇਗਾ ਕਿ ਟ੍ਰੇਨ ਚੱਲਣ ਤੋਂ ਪਹਿਲਾਂ ਦੋ ਛੋਟੀਆਂ ਸੀਟੀਆਂ ਵਜਾਉਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਟ੍ਰੇਨ ਸਫਰ ਲਈ ਤਿਆਰ ਹੈ।

 

ਥ੍ਰੀ ਸਮੌਲ ਹੌਰਨ: ਇਹ ਸੀਟੀ ਬਹੁਤ ਘੱਟ ਵਜਾਈ ਜਾਂਦੀ ਹੈ। ਇਸ ਨੂੰ ਮੋਟਰਮੈਨ ਦਬਾਉਂਦਾ ਹੈ। ਇਸ ਦਾ ਮਤਲਬ ਹੁੰਦਾ ਹੈ ਕਿ ਮੋਟਰ ਤੋਂ ਕੰਟਰੋਲ ਖਤਮ ਹੋ ਗਿਆ ਹੈ। ਇਸ ਹੌਰਨ ਨਾਲ ਪਿੱਛੇ ਬੈਠੇ ਗਾਰਡ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਵੈਕਿਊਮ ਬ੍ਰੇਕ ਲਾਵੇ। ਇਹ ਐਮਰਜੈਂਸੀ ਵੇਲੇ ਹੀ ਇਸਤੇਮਾਲ ਕੀਤਾ ਜਾਂਦਾ ਹੈ।

 

ਚਾਰ ਹੌਰਨ: ਟ੍ਰੇਨ ਜੇਕਰ ਚਾਰ ਵਾਰ ਸੀਟੀਆਂ ਮਾਰੇ ਤਾਂ ਸਮਝਣਾ ਚਾਹੀਦਾ ਹੈ ਕਿ ਇਸ ‘ਚ ਟੈਕਨੀਕਲ ਖਰਾਬੀ ਆ ਗਈ ਹੈ ਤੇ ਟ੍ਰੇਨ ਅੱਗੇ ਨਹੀਂ ਜਾਵੇਗੀ।

 

ਤਿੰਨ ਵੱਡੇ ਤੇ ਦੋ ਛੋਟੇ ਹੌਰਨ: ਇਸ ਹੌਰਨ ਦਾ ਮਤਲਬ ਹੈ ਕਿ ਗਾਰਡ ਐਕਟਿਵ ਹੋ ਜਾਵੇ, ਉਸ ਦੀ ਮਦਦ ਦੀ ਲੋੜ ਹੈ।

 

ਲਗਾਤਾਰ ਹੌਰਨ: ਜਦ ਵੀ ਕੋਈ ਇੰਜਨ ਲਗਾਤਾਰ ਹੌਰਨ ਵਜਾਵੇ ਤਾਂ ਸਮਝਣਾ ਚਾਹੀਦਾ ਹੈ ਕਿ ਇਹ ਟ੍ਰੇਨ ਸਟੇਸ਼ਨ ‘ਤੇ ਨਹੀਂ ਰੁਕੇਗੀ।

 

ਦੋ ਵਾਰ ਰੁਕ-ਰੁਕ ਕੇ ਹੌਰਨ: ਇਹ ਹੌਰਨ ਰੇਲਵੇ ਕ੍ਰਾਸਿੰਗ ਕੋਲ ਵਜਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਟ੍ਰੇਨ ਆ ਰਹੀ ਹੈ ਤੇ ਰਸਤੇ ਤੋਂ ਦੂਰ ਹੋ ਜਾਣ।

 

ਦੋ ਲੰਬੇ ਤੇ ਇੱਕ ਛੋਟਾ ਹੌਰਨ: ਇਸ ਹੌਰਨ ਦਾ ਇਸਤੇਮਾਲ ਉਸ ਵੇਲੇ ਹੁੰਦਾ ਹੈ ਜਦ ਟ੍ਰੇਨ ਟ੍ਰੈਕ ਚੇਂਜ ਕਰਦੀ ਹੈ।

 

ਛੇ ਵਾਰ ਛੋਟੇ ਹੌਰਨ: ਇਹ ਹੌਰਨ ਉਸ ਵੇਲੇ ਵਜਾਇਆ ਜਾਂਦਾ ਹੈ ਜਦ ਟ੍ਰੇਨ ਕਿਸੇ ਮੁਸੀਬਤ ‘ਚ ਹੁੰਦੀ ਹੈ।

First Published: Friday, 20 October 2017 12:45 PM

Related Stories

8ਵੀਂ ਫੇਲ੍ਹ 23 ਸਾਲ ਦਾ ਮੁੰਡਾ ਬਣਿਆ ਕਰੋੜਪਤੀ, ਅੰਬਾਨੀ ਤੇ CBI ਹਨ ਇਸ ਦੇ ਕਲਾਈਂਟ
8ਵੀਂ ਫੇਲ੍ਹ 23 ਸਾਲ ਦਾ ਮੁੰਡਾ ਬਣਿਆ ਕਰੋੜਪਤੀ, ਅੰਬਾਨੀ ਤੇ CBI ਹਨ ਇਸ ਦੇ ਕਲਾਈਂਟ

ਨਵੀਂ ਦਿੱਲੀ: ਇਕ ਬੱਚਾ ਜਿਹੜਾ ਅੱਠਵੀਂ ‘ਚ ਫੇਲ੍ਹ ਹੋ ਗਿਆ ਸੀ ਉਸ ਨੇ ਵੀ ਕਦੇ ਨਹੀਂ

ਅਮਰੀਕੀ ਕੁੜੀ ਨੇ ਵੇਚਿਆ ਆਪਣਾ ਕੁਆਰਾਪਣ, ਅਬੂ ਧਾਬੀ ਦੇ ਕਾਰੋਬਾਰੀ ਨੇ 19 ਕਰੋੜ 'ਚ ਖਰੀਦਿਆ
ਅਮਰੀਕੀ ਕੁੜੀ ਨੇ ਵੇਚਿਆ ਆਪਣਾ ਕੁਆਰਾਪਣ, ਅਬੂ ਧਾਬੀ ਦੇ ਕਾਰੋਬਾਰੀ ਨੇ 19 ਕਰੋੜ 'ਚ...

ਵਾਸ਼ਿੰਗਟਨ: 19 ਸਾਲ ਦੀ ਅਮਰੀਕਨ ਕੁੜੀ ਨੇ ਅਜਿਹਾ ਫੈਸਲਾ ਲਿਆ ਹੈ ਜਿਸ ਨੂੰ ਸੁਣ ਕੇ

ਇੱਕ ਮੋਟਰਸਾਈਕਲ 'ਤੇ 58 ਜਣੇ ਸਵਾਰ, ਬਣਿਆ ਵਿਸ਼ਵ ਰਿਕਾਰਡ
ਇੱਕ ਮੋਟਰਸਾਈਕਲ 'ਤੇ 58 ਜਣੇ ਸਵਾਰ, ਬਣਿਆ ਵਿਸ਼ਵ ਰਿਕਾਰਡ

ਨਵੀਂ ਦਿੱਲੀ: ਤੁਹਾਨੂੰ ਜਾਣਕੇ ਖੁਸ਼ੀ ਹੋਵੇਗੀ ਕਿ ਦੁਨੀਆਂ ਦੀਆਂ ਸਭ ਤੋਂ ਤਾਕਤਵਰ

50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ
50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ

ਨਵੀਂ ਦਿੱਲੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਹੈਰਾਨ ਕਰਨ ਵਾਲਾ ਮਾਮਲਾ

ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ
ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ

ਇਸਲਾਮਾਬਾਦ: ਲਹਿੰਦੇ ਪੰਜਾਬ ਦੇ 14 ਸਾਲਾ ਅੱਲ੍ਹੜ ਉਮਰ ਦੇ ਨੌਜਵਾਨ ਨੂੰ ਪਾਕਿਸਤਾਨ

ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ ਕਹਾਣੀ
ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ...

ਨਵੀਂ ਦਿੱਲੀ: ਰਸਗੁੱਲੇ (ਰੌਸ਼ੋਗੁੱਲੇ) ਦੇ ਵਿਵਾਦ ਵਿੱਚ ਆਖਰਕਾਰ ਪੱਛਮੀ ਬੰਗਾਲ ਦੀ