ਔਰਤ ਤੋਂ ਬਣਿਆ ਮਰਦ, ਦਿੱਤਾ ਬੱਚੇ ਨੂੰ ਜਨਮ

By: abp sanjha | | Last Updated: Tuesday, 19 December 2017 9:33 AM
ਔਰਤ ਤੋਂ ਬਣਿਆ ਮਰਦ, ਦਿੱਤਾ ਬੱਚੇ ਨੂੰ ਜਨਮ

ਵਾਸ਼ਿੰਗਟਨ- ਅਮਰੀਕਾ ‘ਚ ਇਕ ਟਰਾਂਸਜੈਂਡਰ ਮਰਦ ਨੇ ਬੱਚੇ ਨੂੰ ਜਨਮ ਦਿੱਤਾ ਹੈ। ਖਾਸ ਗੱਲ ਇਹ ਕਿ ਉਹ ਪੰਜ ਸਾਲਾਂ ਤੋਂ ਔਰਤ ਵਜੋਂ ਰਹਿ ਰਿਹਾ ਹੈ ਤੇ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ।

 

ਵਿਸਕਾਂਸਿਨ ਦੇ ਰਹਿਣ ਵਾਲੇ 30 ਸਾਲ ਦੇ ਕੇਸੀ ਸੋਲਿਵਨ ਨੂੰ ਦੁਨੀਆ ਦਾ ਅਜਿਹਾ ਪਹਿਲਾ ਸ਼ਖਸ ਮੰਨਿਆ ਜਾ ਰਿਹਾ ਹੈ, ਜਿਸ ਨੇ ਔਰਤ ਅਤੇ ਮਰਦ ਦੋਵਾਂ ਦੇ ਤੌਰ ‘ਤੇ ਰਹਿੰਦਿਆਂ ਬੱਚੇ ਨੂੰ ਜਨਮ ਦਿੱਤਾ ਹੈ। ਸੋਲਿਵਨ ਦਾ ਉਨ੍ਹਾਂ ਦੇ ਪਹਿਲੇ ਪਤੀ ਤੋਂ ਇਕ ਬੱਚਾ (ਗ੍ਰੇਸਨ) ਹੈ, ਜੋ ਹੁਣ ਪੰਜ ਸਾਲ ਦਾ ਹੋ ਚੁੱਕਾ ਹੈ।

 

ਗ੍ਰੇਸਨ ਦਾ ਜਨਮ ਜਦੋਂ ਹੋਇਆ ਸੀ, ਉਸ ਸਮੇਂ ਸੋਲਿਵਨ (ਟ੍ਰਾਂਜਿਸ਼ਨ ਤੋਂ ਪਹਿਲਾਂ) ਮਹਿਲਾ ਵਜੋਂ ਰਹਿ ਰਹੇ ਸਨ। ਇਸ ਵਾਰ ਬੱਚੇ ਨੂੰ ਜਨਮ ਦਿੰਦੇ ਸਮੇਂ ਉਹ ਸੱਤ ਦਿਨ ਤੱਕ ਲੇਬਰ ਵਿੱਚ ਰਹੇ। ਉਸ ਤੋਂ ਬਾਅਦ ਆਪਰੇਸ਼ਨ ਨਾਲ ਉਨ੍ਹਾਂ ਬੱਚੇ ਨੂੰ ਜਨਮ ਦਿੱਤਾ। ਬੱਚਾ ਬਿਲਕੁਲ ਸਿਹਤਮੰਦ ਹੈ, ਉਸ ਦਾ ਵਜ਼ਨ 3.6 ਕਿਲੋ ਹੈ। ਸੋਲਿਵਨ ਦਾ ਇਹ ਬੱਚਾ ਉਨ੍ਹਾਂ ਦੇ ਪਾਰਟਨਰ ਸਟੀਵਨ (27) ਦਾ ਹੈ। ਸੋਲਿਵਨ ਜਦੋਂ ਪ੍ਰੈਗਨੈਂਟ ਹੋਏ, ਉਸ ਸਮੇਂ ਉਨ੍ਹਾਂ ਪੁਰਸ਼ ਹਾਰਮੋਨ ਤੋਂ ਬ੍ਰੇਕ ਲਈ ਹੋਈ ਸੀ।

 

ਅਸਲ ‘ਚ ਚਾਰ ਸਾਲ ਪਹਿਲਾਂ ਸੋਲਿਵਨ ਨੇ ਮਹਿਲਾ ਤੋਂ ਪੁਰਸ਼ ਬਣਨ ਦਾ ਟ੍ਰਾਂਜਿਸ਼ਨ ਸ਼ੁਰੂ ਕੀਤਾ ਸੀ। ਉਸ ਸਮੇਂ ਉਹ ਬਿਜ਼ਨਸ ਸਟੂਡੈਂਟ ਸਨ। ਹੁਣ ਬੱਚੇ ਦੇ ਜਨਮ ਤੋਂ ਬਾਅਦ ਜੋੜੇ ਨੇ ਉਸ ਦੇ ਸੈਕਸ ਦਾ ਖੁਲਾਸਾ ਨਾ ਕਰਨ ਦਾ ਫੈਸਲਾ ਕੀਤਾ ਹੈ। ਉਹ ਚਾਹੁੰਦੇ ਹਨ ਕਿ ਵੱਡਾ ਹੋਣ ਤੋਂ ਬਾਅਦ ਬੱਚਾ ਆਪਣੀ ਸੈਕਸੁਅਲਟੀ ਨੂੰ ਲੈ ਕੇ ਖੁਦ ਫੈਸਲਾ ਕਰੇ।

 

ਸੋਲਿਵਨ ਕਹਿੰਦੇ ਹਨ ਕਿ ਜਦੋਂ ਉਹ ਪ੍ਰੈਗਨੈਂਟ ਹੋਏ ਤਾਂ ਲੋਕ ਹੋਰ ਤਰ੍ਹਾਂ ਵੇਖਣ ਲੱਗੇ। ਆਨਲਾਈਨ ਉਨ੍ਹਾਂ ਨੂੰ ਗਾਲਾਂ ਵੀ ਦਿੱਤੀਆਂ ਗਈਆਂ, ਪਰ ਉਹ ਫੈਸਲੇ ‘ਤੇ ਡਟੇ ਰਹੇ। ਉਹ ਟਰਾਂਸ-ਪੈਰੰਟਹੁਡ ਨੂੰ ਲੈ ਕੇ ਲੋਕਾਂ ਦੇ ਨਜ਼ਰੀਏ ਨੂੰ ਬਦਲਣਾ ਚਾਹੁੰਦੇ ਸਨ।

First Published: Tuesday, 19 December 2017 7:59 AM

Related Stories

 ਧਰਤੀ 'ਤੇ ਪਾਣੀ ਕਿਵੇਂ ਆਇਆ? ਵਿਗਿਆਨੀਆਂ ਨੂੰ ਲੱਗਾ ਪਤਾ..
ਧਰਤੀ 'ਤੇ ਪਾਣੀ ਕਿਵੇਂ ਆਇਆ? ਵਿਗਿਆਨੀਆਂ ਨੂੰ ਲੱਗਾ ਪਤਾ..

ਬੋਸਟਨ : ਧਰਤੀ ‘ਤੇ ਜੀਵਨ ਦੇ ਵਿਕਾਸ ਲਈ ਪਾਣੀ ਅਤੇ ਕਾਰਬਨ ਬਹੁਤ ਜ਼ਰੂਰੀ ਤੱਤਾਂ

ਭਾਰਤ 'ਚ ਕਿੱਥੇ ਹੈ ਖ਼ੁਰਕ ਵਾਲਾ ਜੰਗਲ ?
ਭਾਰਤ 'ਚ ਕਿੱਥੇ ਹੈ ਖ਼ੁਰਕ ਵਾਲਾ ਜੰਗਲ ?

ਡੈਕਸ: ਤੁਸੀਂ ਕਦੇ ਖੁਰਕ ਵਾਲੇ ਜੰਗਲ ਬਾਰੇ ਸੁਣਿਆ ਹੈ। ਨਹੀਂ! ਤਾਂ ਫਿਰ ਆਓ,

ਜਦੋਂ ਮੋਟਰਸਾਈਕਲ ਸਵਾਰਾਂ ਸਾਹਮਣੇ ਆਇਆ ਬਾਘ
ਜਦੋਂ ਮੋਟਰਸਾਈਕਲ ਸਵਾਰਾਂ ਸਾਹਮਣੇ ਆਇਆ ਬਾਘ

ਚੰਡੀਗੜ੍ਹ: ਜ਼ਰਾ ਸੋਚੋ ਜੇਕਰ ਤੁਹਾਡੇ ਸਾਹਮਣੇ ਬਾਘ ਆ ਜਾਵੇ ਤੁਸੀਂ ਕੀ ਕਰੋਗੇ?

ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..
ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..

ਮੈਕਸੀਕੋ ਸਿਟੀ- ਗੋਤਾਖੋਰਾਂ ਦੇ ਇਕ ਗਰੁੱਪ ਨੇ ਪੂਰਬੀ ਮੈਕਸੀਕੋ ‘ਚ ਦੁਨੀਆ ਦੀ ਸਭ

ਦੁਨੀਆ ਦੀ ਸਭ ਤੋਂ ਮਹਿੰਗੀ ਏਅਰਵੇਜ਼ 'ਚ ਮਿਲੇ ਕੀੜੇ, ਚਾਰ ਘੰਟੇ ਉਡਾਣ ਲੇਟ
ਦੁਨੀਆ ਦੀ ਸਭ ਤੋਂ ਮਹਿੰਗੀ ਏਅਰਵੇਜ਼ 'ਚ ਮਿਲੇ ਕੀੜੇ, ਚਾਰ ਘੰਟੇ ਉਡਾਣ ਲੇਟ

ਲੰਡਨ- ਹੀਰਥੋ ਤੋਂ ਘਾਨਾ ਵਿਚਾਲੇ ਚੱਲਣ ਵਾਲੀ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਵਿੱਚ

ਅੱਠਵੀਂ ਦੇ ਚਿਰਾਗ ਨੂੰ ਆਉਂਦੇ 20 ਕਰੋੜ ਤੱਕ ਦੇ ਪਹਾੜੇ 
ਅੱਠਵੀਂ ਦੇ ਚਿਰਾਗ ਨੂੰ ਆਉਂਦੇ 20 ਕਰੋੜ ਤੱਕ ਦੇ ਪਹਾੜੇ 

ਨਵੀਂ ਦਿੱਲੀ: ਅੱਠਵੀਂ ਜਮਾਤ ਦੇ ਚਿਰਾਗ ਨੂੰ 20, 90, 1567 ਜਾਂ ਇੱਕ ਲੱਖ 29 ਹਜ਼ਾਰ 523 ਦਾ

ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ
ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ

ਮਾਸਕੋ: ਰੂਸ ਦੇ Yakutia ਇਲਾਕੇ ਵਿੱਚ ਠੰਢ ਦਾ ਆਲਮ ਅਜਿਹਾ ਹੈ ਕਿ ਥਰਮਾਮੀਟਰ ਨੇ ਵੀ

ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ
ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ

ਬੈਤੂਲ: ਭਾਰਤ ਵਿੱਚ ਪੁਲਿਸ ਵਾਲੇ ਲੋਕਾਂ ਤੋਂ ਖਾਤਿਰਦਾਰੀ ਕਰਵਾਉਂਦੇ ਹੀ ਸੁਣੇ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ
ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ

ਕੈਲੇਫੋਰਨੀਆ: ਅਮਰੀਕਾ ਦੇ ਕੈਲੇਫੋਰਨੀਆ ਵਿੱਚ ਅਜਿਹਾ ਹਾਦਸਾ ਹੋਇਆ, ਜਿਸ ਬਾਰੇ