ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ ਕਹਾਣੀ

By: ਰਵੀ ਇੰਦਰ ਸਿੰਘ | | Last Updated: Tuesday, 14 November 2017 6:35 PM
ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ ਕਹਾਣੀ

ਨਵੀਂ ਦਿੱਲੀ: ਰਸਗੁੱਲੇ (ਰੌਸ਼ੋਗੁੱਲੇ) ਦੇ ਵਿਵਾਦ ਵਿੱਚ ਆਖਰਕਾਰ ਪੱਛਮੀ ਬੰਗਾਲ ਦੀ ਜਿੱਤ ਹੋਈ ਹੈ। ਪੱਛਮੀ ਬੰਗਾਲ ਨੂੰ ਜੀ.ਆਈ.ਟੀ. ਯਾਨੀ ਜਿਓਗ੍ਰਾਫਿਕਲ ਇੰਡੀਕੇਸ਼ਨ ਟੈਗ (ਭੁਗੋਲਿਕ ਸੰਕੇਤ) ਮਿਲ ਗਿਆ ਹੈ। ਸੌਖੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਰਸਗੁੱਲੇ ਦੀ ਪੈਦਾਇਸ਼ ਬੰਗਾਲ ਵਿੱਚ ਹੀ ਹੋਈ ਸੀ ਪਰ ਓੜੀਸ਼ਾ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਰਸਗੁੱਲਾ ਬਣਾਉਣ ਦੀ ਵਿਧੀ ਉੱਥੋਂ ਹੀ ਪੱਛਮੀ ਬੰਗਾਲ ਪੁੱਜੀ ਸੀ।

 

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਜਿੱਤ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਰਸਗੁੱਲੇ ਦੇ ਜਨਮਦਾਤਾ ਵਜੋਂ ਐਲਾਨੇ ਜਾਣਾ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ। ਦਰਅਸਲ, ਬੀਤੇ ਕੁਝ ਸਮੇਂ ਤੋਂ ਪੱਛਮੀ ਬੰਗਾਲ ਤੇ ਓੜੀਸ਼ਾ ਇਸ ਜੀ.ਆਈ. ਟੈਗ ਲਈ ਆਪਸ ਵਿੱਚ ਭਿੜ ਰਹੇ ਸਨ। ਪੱਛਮੀ ਬੰਗਾਲ ਦੇ ਪੱਖ ਵਿੱਚ ਇਹ ਫੈਸਲਾ ਭਾਰਤੀ ਪੇਟੈਂਟ ਦਫ਼ਤਰ ਵੱਲੋਂ ਕੀਤਾ ਗਿਆ ਹੈ।

 

ਓੜੀਸ਼ਾ ਦਾ ਦਾਅਵਾ-

rasagola-in-mandir

ਸੂਬੇ ਦੇ ਸ਼ਹਿਰ ਭੁਵਨੇਸ਼ਵਰ ਦੇ ਲਾਗਲੇ ਪਿੰਡ ਪਾਹਲਾ ਦੇ ਖੀਰਮੋਹਨ ਨਾਂ ਦੇ ਵਿਅਕਤੀ ਨੇ ਇਸ ਮਿਠਾਈ ਨੂੰ ਪਹਿਲੀ ਵਾਰ ਬਣਾਇਆ ਸੀ। ਉੜੀਸ਼ਾ ਵੱਲੋਂ ਕੀਤੇ ਇਸ ਦਾਅਵੇ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਉਸ ਦੇ ਰਸਗੁੱਲਿਆਂ ਦੀ ਪ੍ਰਸਿੱਧੀ ਜਗਨਨਾਥ ਪੁਰੀ ਦੇ ਮੰਦਰ ਵਿੱਚ ਪਹੁੰਚ ਗਈ। 13ਵੀਂ ਸ਼ਤਾਬਦੀ ਤੋਂ ਰਸਗੁੱਲਾ ਓੜੀਸ਼ਾ ਵਿੱਚ ਬਣ ਰਿਹਾ ਹੈ ਤੇ ਉੱਥੇ ਅੱਜ ਵੀ ਰਥਯਾਤਰਾ ਤੋਂ ਬਾਅਦ ਜਦੋਂ ਭਗਵਾਨ ਨੂੰ ਮੰਦਰ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਰਸਗੁੱਲੇ ਹੀ ਚੜ੍ਹਾਏ ਜਾਂਦੇ ਹਨ।

 

ਬੰਗਾਲ ਦਾ ਦਾਅਵਾ-

rasagola-in-Kolkata

ਬੰਗਾਲ ਦਾ ਦਾਅਵਾ ਹੈ ਕਿ ਕੋਲਕਾਤਾ ਦੇ ਬਾਗ਼ ਬਾਜ਼ਾਰ ਇਲਾਕੇ ਵਿੱਚ ਆਪਣੀ ਦੁਕਾਨ ਕਰਦਿਆਂ ਨੋਬੀਨ ਚੰਦਰ ਨੇ 1868 ਵਿੱਚ ਰਸਗੁੱਲੇ ਦੀ ਖੋਜ ਕੀਤੀ ਸੀ। ਇੱਕ ਵਾਰ ਇੱਕ ਸੇਠ ਆਪਣੇ ਪਰਿਵਾਰ ਨਾਲ ਉਸ ਰਸਤਿਓਂ ਲੰਘਦਾ ਹੋਇਆ ਉਨ੍ਹਾਂ ਦੀ ਦੁਕਾਨ ‘ਤੇ ਰੁਕ ਜਾਂਦਾ ਹੈ। ਸੇਠ ਦੇ ਬੱਚੇ ਪਿਆਸੇ ਹੁੰਦੇ ਹਨ ਤਾਂ ਨੋਬੀਨ ਉਨ੍ਹਾਂ ਨੂੰ ਪਾਣੀ ਦਿੰਦੇ ਹਨ ਤੇ ਰਸਗੁੱਲਾ ਖੁਵਾਉਂਦੇ ਹਨ। ਬੱਚਿਆਂ ਤੇ ਸੇਠ ਨੂੰ ਇਹ ਮਿਠਾਈ ਬਹੁਤ ਪਸੰਦ ਆਉਂਦੀ ਹੈ। ਇਸ ਤਰ੍ਹਾਂ ਇਹ ਮਿਠਾਈ ਸਾਰੇ ਸ਼ਹਿਰ ਵਿੱਚ ਮਸ਼ਹੂਰ ਹੋ ਜਾਂਦੀ ਹੈ।

 

ਕੀ ਓੜੀਸ਼ਾ ਤੇ ਬੰਗਾਲੀ ਰਸਗੁੱਲੇ ਵਿੱਚ ਕੋਈ ਫਰਕ ਹੈ?

Odisha Rosogolla

ਉਚਾਰਣ ਤੋਂ ਇਲਾਵਾ ਓੜੀਸ਼ਾ ਦਾ ਰਸਗੁੱਲਾ ਆਕਾਰ ਵਿੱਚ ਥੋੜ੍ਹਾ ਵੱਡਾ ਹੁੰਦਾ ਹੈ ਤੇ ਗਾੜ੍ਹੇ ਰੰਗ ਦਾ ਹੁੰਦਾ ਹੈ।

rasgulla

ਇਸ ਦੇ ਉਲਟ ਪੱਛਮੀ ਬੰਗਾਲ ਦਾ ਰਸਗੁੱਲਾ ਪੂਰਾ ਸਫੈਦ ਹੁੰਦਾ ਹੈ ਤੇ ਇਸ ਦਾ ਆਕਾਰ ਇੰਨਾ ਕੁ ਹੁੰਦਾ ਹੈ ਕਿ ਕੋਈ ਵੀ ਇਸ ਨੂੰ ਆਰਾਨ ਨਾਲ ਖਾ ਸਕੇ। ਅੱਜ ਦੁਨੀਆਂ ਭਰ ਵਿੱਚ ਫੈਲੇ ਬੰਗਾਲੀਆਂ ਨੇ ਆਪਣੀ ਜੱਦੀ ਮਿਠਾਈ ਨਾਲ ਦੁਨੀਆ ਦਾ ਮੂੰਹ ਮਿੱਠਾ ਕਰਵਾ ਦਿੱਤਾ ਹੈ।

First Published: Tuesday, 14 November 2017 6:34 PM

Related Stories

50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ
50 ਹਜ਼ਾਰ ਤਨਖਾਹ ਲੈਣ ਵਾਲੀ ਟੀਚਰ ਨੇ 300 ਰੁਪਏ 'ਤੇ ਰੱਖਿਆ ਆਪਣੀ ਥਾਂ ਪੜ੍ਹਾਉਣ ਵਾਲਾ

ਨਵੀਂ ਦਿੱਲੀ: ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਹੈਰਾਨ ਕਰਨ ਵਾਲਾ ਮਾਮਲਾ

ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ
ਨੌਜਵਾਨ ਨੇ ਕੀਤਾ ਕੁੱਕੜੀ ਦਾ ਸਰੀਰਕ ਸੋਸ਼ਣ, ਕੁੱਕੜੀ ਦੀ ਮੌਤ, ਪਰਚਾ ਦਰਜ

ਇਸਲਾਮਾਬਾਦ: ਲਹਿੰਦੇ ਪੰਜਾਬ ਦੇ 14 ਸਾਲਾ ਅੱਲ੍ਹੜ ਉਮਰ ਦੇ ਨੌਜਵਾਨ ਨੂੰ ਪਾਕਿਸਤਾਨ

ਕਾਨੂੰਨੀ ਜੰਗ ਮਗਰੋਂ ਗੰਗਾ ਬਣੀ ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਕਾਂਸਟੇਬਲ
ਕਾਨੂੰਨੀ ਜੰਗ ਮਗਰੋਂ ਗੰਗਾ ਬਣੀ ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਕਾਂਸਟੇਬਲ

ਜੈਪੁਰ: ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੀ ਟ੍ਰਾਂਸਜੈਂਡਰ ਨੇ ਆਪਣੇ ਕਾਂਸਟੇਬਲ ਬਣਨ

ਪਿਤਾ ਦੀ ਮੌਤ 'ਤੇ ਧੀਆਂ ਨੇ ਮਨਾਇਆ ਜਸ਼ਨ, ਨੱਚ ਕੇ ਦਿੱਤੀ ਆਖਰੀ ਵਿਦਾਈ
ਪਿਤਾ ਦੀ ਮੌਤ 'ਤੇ ਧੀਆਂ ਨੇ ਮਨਾਇਆ ਜਸ਼ਨ, ਨੱਚ ਕੇ ਦਿੱਤੀ ਆਖਰੀ ਵਿਦਾਈ

ਨਵੀਂ ਦਿੱਲੀ: ਮੌਤ ਉੱਤੇ ਦੁੱਖ ਤਾਂ ਸਾਰੇ ਹੀ ਮਨਾਉਂਦੇ ਹਨ ਪਰ ਮੌਤ ਉੱਤੇ ਡਾਂਸ ਦੀ

ਮੁੰਡੇ ਦੀ ਪੈਂਟ 'ਚ ਹਰਕਤ, ਨਿੱਕਲੀ ਹੈਰਾਨ ਕਰਨ ਵਾਲੀ ਚੀਜ਼
ਮੁੰਡੇ ਦੀ ਪੈਂਟ 'ਚ ਹਰਕਤ, ਨਿੱਕਲੀ ਹੈਰਾਨ ਕਰਨ ਵਾਲੀ ਚੀਜ਼

ਨਵੀਂ ਦਿੱਲੀ: ਜਰਮਨੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ