ਸਕੂਲ 'ਚ WhatsApp ਤੇ Facebook , ਟੀਚਰਾਂ ਨੂੰ ਮਿਲੀ ਅਨੋਖੀ ਸਜਾ

By: abp sanjha | | Last Updated: Monday, 3 April 2017 8:15 PM
ਸਕੂਲ 'ਚ WhatsApp ਤੇ Facebook , ਟੀਚਰਾਂ ਨੂੰ ਮਿਲੀ ਅਨੋਖੀ ਸਜਾ

ਚੰਡੀਗੜ੍ਹ: ਫ਼ਾਜ਼ਿਲਕਾ ਦੇ ਇੱਕ ਸਕੂਲ ਵਿੱਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਐੱਸ ਕੇ ਬੀਡੀਏਵੀ ਸੈਂਚਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ਼ ਸਕੂਲ ਦੇ ਅੰਦਰ ਜਾਣ ਨਹੀਂ ਦਿੱਤਾ ਤੇ ਦੋ ਘੰਟੇ ਸਕੂਲ ਦੇ ਬਾਹਰ ਖੜ੍ਹਾ ਰੱਖਿਆ ਗਿਆ। ਬੱਚਿਆਂ ਨੂੰ ਸਕੂਲ ਵਿੱਚ ਜਾਣ ਦਿੱਤਾ ਗਿਆ। ਇਹ ਕਾਰਵਾਈ ਸਕੂਲ ਪ੍ਰਬੰਧਕਾਂ ਵੱਲੋਂ ਕੀਤੀ ਗਈ ਹੈ। ਜਿਸ ਦੀ ਵਜ੍ਹਾ ਸਕੂਲ ਸਟਾਫ਼ ਵੱਲੋਂ ਵਾਰ-ਵਾਰ ਨੋਟਿਸ ਕਰਨ ਦੇ ਬਾਵਜੂਦ ਸਕੂਲ ਦਾ ਅਨੁਸ਼ਾਸਨ ਭੰਗ ਕਰਨਾ ਦੱਸਿਆ ਜਾ ਰਿਹਾ ਹੈ। ਇਸ ਨਾਲ ਹੀ ਸਕੂਲ ਵਿੱਚ ਪਾਈਆਂ ਜਾਣ ਹੋਰ ਘਾਟਾਂ ਲਈ ਵੀ ਸਟਾਫ਼ ਨੂੰ ਜ਼ਿੰਮੇਵਾਰ ਦੱਸਿਆ ਗਿਆ। ਆਖ਼ਿਰ ਵਿੱਚ ਸਕੂਲ ਸਟਾਫ਼ ਵੱਲੋਂ ਅੱਗੋਂ ਗ਼ਲਤੀ ਨਾ ਕਰਨ ਦੇ ਭਰੋਸੇ ਉੱਤੇ ਸਕੂਲ ਦੇ ਅੰਦਰ ਜਾਣ ਦਿੱਤਾ ਗਿਆ।

 

ਦੱਸ ਦੇਈਏ ਕਿ ਸਕੂਲ ਵਿੱਚ ਪ੍ਰਿੰਸੀਪਲ ਨਾ ਹੋਣ ਕਾਰਨ ਅਧਿਆਪਕਾਂ ਵੱਲੋਂ ਸਕੂਲ ਵਿੱਚ ਹੀ ਵਟਸਐਪ ਤੇ ਫੇਸ ਬੁੱਕ ਦਾ ਇਸਤੇਮਾਲ ਹੁੰਦਾ ਸੀ ਜਿਸ ਦਾ ਸਿੱਧਾ ਅਸਰ ਬੱਚਿਆਂ ਦੀ ਪੜ੍ਹਾਈ ਉੱਤੇ ਹੁੰਦਾ ਸੀ। ਇੰਨਾ ਹੀ ਨਹੀਂ ਪਿਛਲੇ ਸਾਲ ਨਾਲੋਂ ਦਾਖ਼ਲਿਆਂ ਵਿੱਚ ਕੀਤੀ ਦੁੱਗਣੇ ਵਾਧੇ ਕਾਰਨ ਕਲਾਸਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ। ਜਿਸ ਕਾਰ ਵੀ ਬੱਚਿਆਂ ਦੀ ਮਾਪੇ ਪਰੇਸ਼ਾਨ ਸਨ। ਇਸ ਸਾਰੀ ਕਾਰਵਾਈ ਦੀ ਬੱਚਿਆਂ ਦੇ ਮਾਪੇ ਨੇ ਸਕੂਲ ਪ੍ਰਬੰਧਾਂ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਹੀ ਸਕੂਲ ਮੈਨੇਜਮੈਂਟ ਨੇ ਇਹ ਕਦਮ ਚੁੱਕਿਆ।

First Published: Monday, 3 April 2017 8:15 PM

Related Stories

100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...
100 ਕਰੋੜ ਦੀ ਜਾਇਦਾਦ ਨੂੰ ਠੁਕਰ ਮਾਰ ਜੋੜੇ ਨੇ ਲਿਆ ਸੰਨਿਆਸ...

ਚੰਡੀਗੜ੍ਹ : ਆਪਣੀ 100 ਕਰੋੜ ਰੁਪਏ ਦੀ ਜਾਇਦਾਦ ਛੱਡ ਕੇ ਮੱਧ ਪ੍ਰਦੇਸ਼ ਦੇ ਇਕ ਨੌਜਵਾਨ

ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ
ISRO ਦੇ ਸੈਟੇਲਾਈਟ ਨੇ ਫੜਿਆ ਟੈਕਸ ਚੋਰ, ਖ਼ੁਦ ਨੂੰ ਦੱਸਦਾ ਸੀ ਕਿਸਾਨ

ਨਵੀਂ ਦਿੱਲੀ: ਜੇਕਰ ਤੁਸੀਂ ਸੋਚਦੇ ਹੋ ਕਿ ਭਾਰਤੀ ਆਮਦਨ ਕਰ ਵਿਭਾਗ ਸਿਰਫ਼

ਲਓ...ਕਰੋੜਾਂ ਦੇ ਕੁੱਤੇ ਮੁਫ਼ਤ ਲਓ! 
ਲਓ...ਕਰੋੜਾਂ ਦੇ ਕੁੱਤੇ ਮੁਫ਼ਤ ਲਓ! 

ਬੀਜਿੰਗ : ਤਿੱਬਤ ਦੀ ਵਿਸ਼ਵ ਪ੍ਰਸਿੱਧ ਮਾਸਟਿਫ ਨਸਲ ਦੇ ਕੁੱਤੇ ਜੋ ਕਦੀ ਚੀਨ ‘ਚ