ਅਨੋਖਾ ਤੋਤਾ ਲੱਭਿਆ, ਨੀਲਾ ਰੰਗ ਤੇ ਵੱਖਰੀ ਆਵਾਜ਼

By: ਏਬੀਪੀ ਸਾਂਝਾ | | Last Updated: Friday, 30 June 2017 3:28 PM
ਅਨੋਖਾ ਤੋਤਾ ਲੱਭਿਆ, ਨੀਲਾ ਰੰਗ ਤੇ ਵੱਖਰੀ ਆਵਾਜ਼

ਲਾਸ ਏਂਜਲਸ: ਆਮ ਤੌਰ ‘ਤੇ ਤੋਤੇ ਹਰੇ ਰੰਗ ਦੇ ਹੁੰਦੇ ਹਨ ਪਰ ਮੈਕਸੀਕੋ ‘ਚ ਇਸ ਦੀ ਅਜਿਹੀ ਦੁਰਲੱਭ ਪ੍ਰਜਾਤੀ ਖੋਜੀ ਗਈ ਹੈ ਜਿਸ ਦੇ ਖੰਭ ਨੀਲੇ ਹੁੰਦੇ ਹਨ। ਹਾਲਾਂਕਿ ਇਸ ਦਾ ਇਹ ਰੰਗ ਖੰਭ ਦੇ ਹੇਠਲੇ ਹਿੱਸੇ ਵਿੱਚ ਦਿਖਦਾ ਹੈ। ਇਸ ਅਨੋਖੇ ਤੋਤੇ ਦੀ ਆਵਾਜ਼ ਤੇ ਕਈ ਰੰਗਾਂ ਵਾਲਾ ਇਸ ਦਾ ਸਿਰ ਇਸ ਨੂੰ ਦੂਜਿਆਂ ਤੋਂ ਅਲੱਗ ਬਣਾਉਂਦਾ ਹੈ।

 

ਅਮਰੀਕਾ ਦੀ ਫਲੋਰੀਡਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਇਸ ਪ੍ਰਜਾਤੀ ਦੇ ਤੋਤੇ ਨੂੰ ਬਲੂ-ਵਿੰਗ ਅਮੇਜ਼ਨ ਨਾਂ ਦਿੱਤਾ ਗਿਆ ਹੈ। ਇਹ ਯੁਕਟਾਨ ਪ੍ਰਾਇਦੀਪ ਦੇ ਉਸੇ ਇਲਾਕੇ ‘ਚ ਪਾਏ ਗਏ ਜਿੱਥੇ ਯੁਕਟਾਨ ਅਮੇਜ਼ਨ ਤੇ ਚਿੱਟੇ ਸਿਰ ਵਾਲੇ ਵਾਈਟ-ਫਰੁੰਟਿਡ ਅਮੇਜ਼ਨ ਪ੍ਰਜਾਤੀ ਦੇ ਤੋਤੇ ਰਹਿੰਦੇ ਹਨ।

 

ਨਵੀਂ ਪ੍ਰਜਾਤੀ ਦੇ ਤੋਤਿਆਂ ਦੀ ਸਭ ਤੋਂ ਵੱਡੀ ਖ਼ਾਸੀਅਤ ਉਨ੍ਹਾਂ ਦੀ ਆਵਾਜ਼ ਹੈ ਜੋ ਤੇਜ਼ ਤੇ ਉੱਚੇ ਸੁਰ ਨਾਲ ਨਿਕਲਦੀ ਹੈ। ਬੈਠੇ ਰਹਿਣ ਦੌਰਾਨ ਇਨ੍ਹਾਂ ਦੀ ਆਵਾਜ਼ ਕਾਫ਼ੀ ਮਿੱਠੀ ਸੁਣਾਈ ਦਿੰਦੀ ਹੈ। ਇਸ ਪ੍ਰਜਾਤੀ ਦੇ ਤੋਤੇ ਛੋਟੇ ਸਮੂਹਾਂ ‘ਚ ਰਹਿੰਦੇ ਹਨ ਤੇ ਬੀਜ, ਫਲ, ਫੁੱਲ ਅਤੇ ਪੱਤਿਆਂ ਨੂੰ ਖਾਂਦੇ ਹਨ। ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਬਲੂ-ਵਿੰਗ ਅਮੇਜ਼ਨ ਤੋਤੇ ਦੀ ਉਤਪਤੀ ਕਰੀਬ 1.20 ਲੱਖ ਸਾਲ ਪਹਿਲਾਂ ਹੋਈ ਸੀ।

First Published: Friday, 30 June 2017 3:28 PM

Related Stories

ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ
ਘਰ 'ਚੋਂ ਮਿਲੇ ਕੂੜੇ ਨੇ ਬਣਾਇਆ ਕਰੋੜਪਤੀ

ਬਠਿੰਡਾ: ਕਹਿੰਦੇ ਨੇ ਕਿ ਰੱਬ ਦੀ ਮਿਹਰ ਦਾ ਕੋਈ ਪਤਾ ਨਹੀਂ ਕਦੋਂ ਕਿਸ ਵੇਲੇ ਤੇ ਕਿਸ

ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ
ਹੜ੍ਹ ਨੇ ਰੋਕੀ ਬਾਰਾਤ, ਟਰੈਕਟਰ 'ਤੇ ਚੜ੍ਹ ਪਹੁੰਚਿਆ ਲਾੜਾ

ਬਹਿਰਾਈਚ: ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਉਣ ਕਾਰਨ ਜਨ-ਜੀਵਨ

ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..
ਆਮ ਆਦਮੀ ਨੂੰ ਆਇਆ 38 ਅਰਬ ਰੁਪਏ ਦਾ ਬਿਜਲੀ ਬਿੱਲ..

ਨਵੀਂ ਦਿੱਲੀ: ਝਾਰਖੰਡ ਦੇ ਇੱਕ ਗ਼ਰੀਬ ਪਰਿਵਾਰ ਨੂੰ ਬਿਜਲੀ ਵਿਭਾਗ ਵੱਲੋਂ ਤਕੜਾ

‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?
‘ਕੱਲ੍ਹ ਯਾਨੀ 12 ਅਗਸਤ ਨੂੰ ਨਹੀਂ ਹੋਵੇਗੀ ਰਾਤ’, ਜਾਣੋ ਇਸ ਦਾਅਵੇ ਦਾ ਸੱਚ...?

ਨਵੀਂ ਦਿੱਲੀ: ‘ਕੱਲ੍ਹ ਯਾਨੀ 12 ਅਗਸਤ ਨੂੰ ਰਾਤ ਨਹੀਂ ਹੋਵੇਗੀ।’ ਇਸ ਦਾਅਵੇ ਨੇ ਸੋਸ਼ਲ

ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ
ਕੁਦਰਤ ਦੇ ਰੰਗ! ਪ੍ਰੈਗਨੈਂਟ ਬੱਚੇ ਨੇ ਲਿਆ ਜਨਮ

ਨਵੀਂ ਦਿੱਲੀ: ਮੁੰਬਈ ਵਿੱਚ ਇੱਕ ਬੱਚਾ ਪ੍ਰੈਗਨੈਂਟ ਪੈਦਾ ਹੋਇਆ ਹੈ। ਇਹ ਸੁਣ ਕੇ

5ਵੀਂ ਪਾਸ ਨੇ ਉਹ ਕਰ ਵਿਆਇਆ ਜੋ ਇੰਜਨੀਅਰ ਸੋਚ ਵੀ ਨਾ ਸਕੇ !
5ਵੀਂ ਪਾਸ ਨੇ ਉਹ ਕਰ ਵਿਆਇਆ ਜੋ ਇੰਜਨੀਅਰ ਸੋਚ ਵੀ ਨਾ ਸਕੇ !

ਚੰਡੀਗੜ੍ਹ: ਅਸੀਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਸਿਰਫ਼