ਖਾਣਾ ਰੱਖਣ ਗਏ ਮੁਲਾਜ਼ਮ ਨੂੰ ਖਾ ਗਏ ਸ਼ੇਰ ਦੇ ਬੱਚੇ

By: abp sanjha | | Last Updated: Monday, 9 October 2017 9:03 AM
ਖਾਣਾ ਰੱਖਣ ਗਏ ਮੁਲਾਜ਼ਮ ਨੂੰ ਖਾ ਗਏ ਸ਼ੇਰ ਦੇ ਬੱਚੇ

ਬੈਂਗਲੁਰੂ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਕੋਲ ਸਥਿਤ ਬਨੇਰਘਾਟ ਬਾਇਓਲਾਜੀਕਲ ਪਾਰਕ ਵਿਚ ਇਕ ਮੁਲਾਜ਼ਮ ਸ਼ੇਰ ਦੇ ਬੱਚਿਆਂ ਦਾ ਸ਼ਿਕਾਰ ਬਣ ਗਿਆ। ਇਕ ਸਫ਼ੈਦ ਸ਼ੇਰਨੀ ਦੇ ਦੋ ਬੱਚਿਆਂ ਨੇ ਉਸ ਸਮੇਂ ਉਸ ‘ਤੇ ਹਮਲਾ ਕਰ ਦਿੱਤਾ ਜਦੋਂ ਉਹ ਉਨ੍ਹਾਂ ਦੇ ਵਾੜੇ ‘ਚ ਖਾਣਾ ਰੱਖਣ ਗਿਆ ਸੀ।

 

 

ਪਾਰਕ ਦੇ ਸੂਤਰਾਂ ਅਨੁਸਾਰ 41 ਸਾਲਾ ਅੰਜੀ ਦੀ ਇਕ ਹਫ਼ਤਾ ਪਹਿਲਾਂ ਹੀ ਨਿਯੁਕਤੀ ਹੋਈ ਸੀ। ਉਹ ਵਾੜੇ ਵਿਚ ਮੀਟ ਰੱਖਣ ਗਿਆ ਸੀ ਪ੍ਰੰਤੂ ਇਸ ਦੌਰਾਨ ਉਸ ਨੇ ਇਹ ਧਿਆਨ ਨਹੀਂ ਦਿੱਤਾ ਕਿ ਵਾੜਾ ਦੂਸਰੇ ਪਾਸਿਉਂ ਖੁੱਲਾ ਹੋਇਆ ਹੈ ਜਿਥੇ ਸ਼ੇਰ ਦੇ ਬੱਚੇ ਆਰਾਮ ਕਰ ਰਹੇ ਹਨ। ਉਸ ਨੂੰ ਵੇਖਦੇ ਹੀ ਸੌਭਾਗਿਆ ਨਾਮਕ ਸ਼ੇਰਨੀ ਦੇ ਬੱਚੇ ਉਸ ‘ਤੇ ਝਪਟ ਪਏ ਅਤੇ ਉਸ ਨੂੰ ਮਾਰ ਦਿੱਤਾ। ਪਾਰਕ ਦੇ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਗ਼ੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ।

 

 

ਪਾਰਕ ਦੇ ਕਾਰਜਕਾਰੀ ਨਿਰਦੇਸ਼ਕ ਸੰਤੋਸ਼ ਕੁਮਾਰ ਨੇ ਅੰਜੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਪ੍ਰੰਤੂ ਇਸ ਬਾਰੇ ਵਿਚ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸੇ ਪਾਰਕ ਵਿਚ ਦੋ ਸਾਲ ਪਹਿਲੇ ਸ਼ੇਰਾਂ ਦੇ ਹਮਲੇ ਵਿਚ ਜਾਨਵਰਾਂ ਦੀ ਦੇਖਰੇਖ ਕਰਨ ਵਾਲਾ ਇਕ ਕਰਮਚਾਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। ਹਾਲ ਹੀ ਵਿਚ ਇਸੇ ਪਾਰਕ ਵਿਚ ਪੰਜ ਬੰਗਾਲ ਟਾਈਗਰ ਨੇ ਮਿਲ ਕੇ ਇਕ ਸਫ਼ੈਦ ਸ਼ੇਰ ਨੂੰ ਮਾਰ ਦਿੱਤਾ ਸੀ।

First Published: Monday, 9 October 2017 9:03 AM

Related Stories

ਤਾਂ ਇਹ ਹੈ ਟ੍ਰੇਨ ਦੇ ਹੌਰਨਾਂ ਰਾਜ਼, ਜਾਣੋ ਰੇਲ ਵੱਖ-ਵੱਖ ਹੌਰਨ ਕਿਉਂ ਵਜਾਉਂਦੀ?
ਤਾਂ ਇਹ ਹੈ ਟ੍ਰੇਨ ਦੇ ਹੌਰਨਾਂ ਰਾਜ਼, ਜਾਣੋ ਰੇਲ ਵੱਖ-ਵੱਖ ਹੌਰਨ ਕਿਉਂ ਵਜਾਉਂਦੀ?

ਨਵੀਂ ਦਿੱਲੀ: ਇੰਡੀਅਨ ਟ੍ਰੇਨ ‘ਚ ਤੁਸੀਂ ਕਈ ਵਾਰ ਸਫਰ ਕੀਤਾ ਹੋਵੇਗਾ। ਰੇਲਵੇ

ਪਿਆਰ ਦਾ ਸਿਖਰ! ਪ੍ਰੇਮੀ ਨਾਲ ਵਿਆਹ ਕਰਾਉਣ ਲਈ ਕਿਡਨੀ ਵੇਚਣ ਪਹੁੰਚੀ ਕੁੜੀ
ਪਿਆਰ ਦਾ ਸਿਖਰ! ਪ੍ਰੇਮੀ ਨਾਲ ਵਿਆਹ ਕਰਾਉਣ ਲਈ ਕਿਡਨੀ ਵੇਚਣ ਪਹੁੰਚੀ ਕੁੜੀ

ਨਵੀਂ ਦਿੱਲੀ: ਕਹਿੰਦੇ ਨੇ ਪਿਆਰ ਵਿੱਚ ਇਨਸਾਨ ਅੰਨ੍ਹਾ ਹੋ ਜਾਂਦਾ ਹੈ। ਇਸੇ ਗੱਲ ਨੂੰ

ਕੁੱਤੇ ਰੱਖੋ ਪਰ ਧਿਆਨ ਨਾਲ, ਕੁਤਾਹੀ ਕਰਨ 'ਤੇ ਮਿਲੇਗੀ ਸਜ਼ਾ
ਕੁੱਤੇ ਰੱਖੋ ਪਰ ਧਿਆਨ ਨਾਲ, ਕੁਤਾਹੀ ਕਰਨ 'ਤੇ ਮਿਲੇਗੀ ਸਜ਼ਾ

ਇੱਕ ਵਿਅਕਤੀ ਨੇ ਆਪਣੇ ਕੁੱਤੇ ਨੂੰ ਸਬਕ ਸਿਖਾਉਣ ਲਈ ਸੜਕ ‘ਤੇ ਘੜੀਸ ਤਾਂ ਲਿਆ ਪਰ

ਬੁੱਢੇ ਪਾਕਿਸਤਾਨੀ ਨੇ ਜਵਾਨ ਪੰਜਾਬਣ ਨਾਲ ਕਿਉਂ ਕੀਤਾ ਵਿਆਹ..? ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ
ਬੁੱਢੇ ਪਾਕਿਸਤਾਨੀ ਨੇ ਜਵਾਨ ਪੰਜਾਬਣ ਨਾਲ ਕਿਉਂ ਕੀਤਾ ਵਿਆਹ..? ਕਾਰਨ ਜਾਣ ਕੇ ਹੋ...

ਨਵਾਂ ਸ਼ਹਿਰ ਪੁਲਿਸ ਨੇ 57 ਸਾਲ ਦੇ ਪਾਕਿਸਤਾਨੀ ਮੂਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ